ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਹਾਂਮਾਨਵ ਯੁੱਗ ਪੁਰਸ ਗੁਰੂ ਨਾਨਕ ਦੇਵ ਜੀ

ਸਾਡਾ ਸਮਾਜ ਆਮ ਤੌਰ ਤੇ ਕਿਸੇ ਵੀ ਮਨੁੱਖ ਨੂੰ ਉਸਦੀ ਰਾਜ ਤਾਕਤ ਜਾਂ ਜਾਇਦਾਦ ਦੇ ਪੈਮਾਨਿਆ ਨਾਲ ਮਾਪਦਾ ਹੈ ਪਰ ਗਿਆਨ ਦੀ ਸਿਖਰਲੀ ਪੌੜੀ ਤੇ ਖੜੇ ਮਨੁੱਖ ਇਸ ਤਰਾਂ ਨਹੀਂ ਕਰਦੇ। ਇਹ ਲੋਕ ਕਿਸੇ ਵੀ ਮਨੁੱਖ ਨੂੰ ਮਾਪਣ ਸਮੇਂ ਉਸਦੀ ਗਿਆਨ ਅਵਸਥਾਂ ਨੂੰ ਦੇਖਕੇ ਫੈਸਲਾ ਕਰਦੇ ਹਨ । ਜਿਸ ਮਨੁੱਖ ਦੀ ਅਵਸਥਾ ਜਿੰਨੀ ਵਿਸਾਲ ਹੋਵੇਗੀ ਉਸਦੀ ਮਹਾਨਤਾ ਨੂੰ ਛੋਟੇ ਦਾਇਰੇ ਨਾਲ ਮਾਪਿਆ ਹੀ ਨਹੀਂ ਜਾ ਸਕਦਾ। ਜਿੰਨਾਂ ਲੋਕਾਂ ਦੇ ਦਾਇਰੇ ਸਮੁੱਚੇ ਬ੍ਰਹਿਮੰਡ ਨੂੰ ਕਲਾਵੇ ਵਿੱਚ ਲੈਣ ਦੀ ਤਾਕਤ ਰੱਖਦੇ ਹਨ ਉਹ ਧਰਤੀ ਉੱਪਰ ਮਹਾਂਮਾਨਵ ਦਾ ਦਰਜਾ ਪਰਾਪਤ ਕਰ ਜਾਂਦੇ ਹਨ। ਲੋਕਾਂ ਲਈ ਆਪਣੀ ਜਾਨ ਕੁਰਬਾਨ ਕਰ ਜਾਣ ਵਾਲੇ ਸਹੀਦ ਦਾ ਦਰਜਾ ਪਰਾਪਤ ਕਰ ਜਾਂਦੇ ਹਨ। ਲੋਕਾਂ ਨੁੰ ਗਿਆਨ ਦੇ ਸਿਖਰਲੇ ਪੱਧਰ ਤੱਕ ਲਿਜਾਣ ਵਾਲੇ ਮਹਾਂਮਾਨਵ ਦਾ ਦਰਜਾ ਪਾ ਜਾਂਦੇ ਹਨ। ਈਸਾ ਮਸੀਹ, ਮੁਹੰਮਦ ਸਾਹਿਬ ਗੁਰੂ ਨਾਨਕ ਦੇਵ ਜੀ, ਸੁਕਰਾਤ ਅਦਿ ਉਹ ਮਹਾਂਮਾਨਵ ਹਨ ਜਿੰਨਾਂ ਨੂੰ ਸਦਾ ਹੀ ਉਹਨਾਂ ਦੇ ਗਿਆਨ ਕਰਕੇ ਸਤਿਕਾਰਿਆ ਜਾਂਦਾਂ ਰਹੇਗਾ। ਹਿੰਦੋਸਤਾਨ ਦੀ ਧਰਤੀ ਉੱਪਰ ਬਹੁਤ ਸਾਰੇ ਮਹਾਨ ਪੁਰਸ ਪੈਦਾ ਹੋਏ ਹਨ ਜਿੰਨਾਂ ਨੇ ਲੋਕਾਈ ਨੂੰ ਸੱਚ ਦੇ ਰਾਹ ਉੱਪਰ ਤੁਰਨ ਵਾਲਾ ਰਾਹ ਦਿਖਾਇਆ ਅਤੇ ਇਹਨਾਂ ਪੁਰਸਾਂ ਵਿੱਚੋਂ ਹੀ ਪੰਜਾਬ ਦੀ ਧਰਤੀ ਉੱਪਰ ਪੈਦਾ ਹੋਏ ਗੁਰੂ ਨਾਨਕ ਦੇਵ ਜੀ ਸਨ। ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਲੋਕਾਈ ਨੂੰ ਸੱਚ ਦੇ ਰਾਹ ਦੇ ਪਾਂਧੀ ਬਣਾਉਣ ਦਾ ਜੋ ਗਿਆਨ ਦਿੱਤਾ ਹੈ ਯੁੱਗਾਂ ਤੱਕ ਸਾਡਾ ਰਾਹ ਰੁਸਨਾਉਂਦਾ ਰਹੇਗਾ। ਗੁਰੂ ਜੀ ਦੀ ਸੋਚ ਦਾ ਘੇਰਾ ਏਨਾਂ ਵਿਸਾਲ ਸੀ ਜਿਸ ਵਿੱਚ ਸਹਿਰਾਂ ਦੇਸ਼ਾਂ, ਧਰਤੀਆਂ ਦੀ ਹੱਦ ਤੋਂ ਪਾਰ ਕਰਕੇ ਸਮੁੱਚੇ ਬ੍ਰਹਿਮੰਡ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ। ਇਹ ਗੁਰੂ ਸੋਚ ਮਨੁੱਖ ਨੂੰ ਬ੍ਰਹਿਮੰਡ ਦੇ ਘੇਰੇ ਤੋਂ ਵੀ ਬਾਹਰ ਲਿਜਾਕਿ ਅਨੰਤ ਕੁਦਰਤ ਨਾਲ ਜੋੜ ਦੇਦੀਂ ਹੈ। ਕੁਦਰਤ ਨਾਲ ਜੁੜਿਆ ਮਨੁੱਖ ਹੀ ਅਨੰਤ ਤਾਕਤ ਪਰਮਾਤਮਾ ਬਾਰੇ ਸੋਚ ਸਕਦਾ ਹੈ।
ਆਮ ਦੁਨਿਆਵੀ ਮਨੁੱਖ ਦਾ ਘੇਰਾ ਪਰੀਵਾਰ ਤੋਂ ਸੰਸਾਰ ਤੱਕ ਹੀ ਹੋ ਸਕਦਾ ਹੈ ਪਰ ਏਨਾ ਘੇਰਿਆਂ ਨੂੰ ਤੋੜਨ ਵਾਲੇ ਮਨੁੱਖ ਹੀ ਗਿਆਨੀ ,ਵਿਗਿਆਨੀ, ਬ੍ਰਹਮ ਗਿਆਨੀ, ਸੰਤ ,ਸਹੀਦ ਬਣਨ ਦੇ ਕਾਬਲ ਹੁੰਦੇ ਹਨ। ਜੋ ਮਨੁੱਖ ਪਰੀਵਾਰ ਦਾ ਘੇਰਾ ਤੋੜ ਦਿੰਦਾਂ ਹੈ ਉਹ ਸਮਾਜ ਬਾਰੇ ਸੋਚਣ ਲੱਗ ਜਾਂਦਾ ਹੈ ਅਤੇ ਸਮਾਜ ਲਈ ਜਿਉਣ ਲੱਗਦਾ ਹੈ। ਜੋ ਸਮਾਜ ਦਾ ਘੇਰਾ ਤੋੜ ਦੇਵੇ ਉਹ ਦੇਸ ਲਈ ਜਿਉਣਾਂ ਸੁਰੂ ਕਰ ਦਿੰਦਾਂ ਹੈ । ਜੋ ਮਨੁੱਖ ਦੇਸ ਦਾ ਘੇਰਾ ਤੋੜ ਕੇ ਦੁਨੀਆਂ ਲਈ ਜਿਉਣ ਲੱਗ ਪਵੇ ਉਹ ਸੰਤ, ਸਹੀਦ,ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਆ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਵਿਸਾਲ ਸੋਚ ਦੇ ਮਾਲਕ ਸਨ ਅਤੇ ਇਸ ਕਾਰਨ ਉਹਨਾਂ ਦੇ ਦੁਨਿਆਵੀ ਲੋਕਾਂ ਨਾਲ ਮੱਤਭੇਦ ਬਚਪਨ ਤੋਂ ਹੀ ਸੁਰੂ ਹੋ ਗਏ ਸਨ। ਸਭ ਤੋਂ ਪਹਿਲਾਂ ਗੁਰੂ ਜੀ ਦੇ ਵਿਚਾਰਕ ਮੱਤਭੇਦ ਆਪਣੇ ਹੀ ਪਰੀਵਾਰ ਨਾਲ ਸੁਰੂ ਹੋਏ ਜਿਸ ਵਿੱਚ ਉਹਨਾਂ ਪਰੀਵਾਰਕ ਰਸਮਾਂ ਜਨੇਊ ਪਹਿਨਣ ਆਦਿ ਤੋਂ ਇਨਕਾਰ ਕਰ ਦਿੱਤਾ ਸੀ। ਦੁਨੀਆਂਦਾਰ ਬਾਪ ਆਪਣੇ ਪੁੱਤਰ ਨੂੰ ਇੱਕ ਸਫਲ ਵਪਾਰਕ ਵਿਅਕਤੀ ਬਣਾਉਣਾਂ ਚਾਹੁੰਦਾ ਸੀ ਪਰ ਗੁਰੂ ਜੀ ਦਾ ਆਸਾ ਪੈਸਾ ਕਮਾਉਣ ਦੀ ਥਾਂ ਲੋੜਵੰਦਾਂ ਨੂੰ ਸਹਾਇਤਾ ਕਰਨਾਂ ਸੀ ਜਿਸ਼ ਅਧੀਨ ਬਾਪ ਤੋਂ ਮਿਲੇ ਵਪਾਰ ਕਰਨ ਵਾਲੇ ਪੈਸੇ ੳਹਨਾਂ ਸਾਧੂਆਂ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਖਰਚ ਕਰ ਦਿੱਤੇ। ਇਹਨਾਂ ਗੱਲਾਂ ਤੋਂ ਹੀ ਸੰਸਾਰੀ ਪਰੀਵਾਰ ਨਾਲ ਗੁਰੂ ਜੀ ਦਾ ਜੋੜ ਨਾਂ ਬੈਠ ਸਕਿਆ ਅਤੇ ਜਿੰਦਗੀ ਵਿੱਚ ਅੱਗੇ ਜਾਕੇ ਭੈਣ ਨਾਨਕੀ ਦੇ ਘਰ ਜਾਕੇ ਰਹਿਣਾਂ ਪਿਆ। ਰੱਬੀ ਸੁਭਾਅ ਵਾਲਾ ਮਨੁੱਖ ਏਥੇ ਵੀ ਰਾਜਸੱਤਾ ਨੂੰ ਇਮਾਨਦਾਰੀ ਅਤੇ ਲੋਕ ਪੱਖੀ ਨੀਤੀ ਕਾਰਨ ਫਿੱਟ ਨਾਂ ਬੈਠਿਆ ਅਤੇ ਉਹਨਾਂ ਉੱਪਰ ਸਰਕਾਰੀ ਖਜਾਨੇ ਦੀ ਦੁਰਵਰਤੋਂ ਦੇ ਦੋਸ ਬਣਾਉਣ ਦੀ ਕੋਸਿਸ ਕੀਤੀ ਜੋ ਤਫਤੀਸ ਤੋਂ ਬਾਅਦ ਸਭ ਝੂਠ ਨਿੱਕਲੇ। ਗੁਰੂ ਨਾਨਕ ਜੀ ਦੇ ਵਿਆਹ ਕਰਨ ਤੋਂ ਬਾਅਦ ਵੀ ਘਰੇਲੂ ਸਬੰਧ ਸੁਖਾਵੇਂ ਨਹੀ ਰਹੇ। ਗੁਰੂ ਜੀ ਦੇ ਸਹੁਰਿਆਂ ਵੱਲੋਂ ਗੁਰੂ ਜੀ ਉੱਪਰ ਕਈ ਬਾਰ ਦਬਾਅ ਬਣਾਇਆ ਗਿਆ ਕਿ ਉਹ ਸਿਰਫ ਪਰੀਵਾਰ ਤੱਕ ਹੀ ਰਹਿਣ ਪਰ ਗੁਰੂ ਜੀ ਆਪਣੇ ਆਪ ਨੂੰ ਸਦਾ ਹੀ ਰੱਬੀ ਪਹੁੰਚ ਵੱਲ ਤੋਰਦੇ ਰਹੇ। ਗੁਰੂ ਜੀ ਨੂੰ ਪਰਵਾਰਕ ਔਕੜਾਂ ਵਿੱਚ ਉਥੋਂ ਦੇ ਨਵਾਬ ਰਾਏ ਬੁਲਾਰ ਨੇ ਬਹੁਤ ਵਾਰ ਮੱਦਦ ਕੀਤੀ ਕਿਉਕਿ ਰਾਏ ਬੁਲਾਰ ਜੀ ਨੂੰ ਗੁਰੂ ਨਾਨਕ ਜੀ ਵਿੱਚੋਂ ਖੁਦਾਈ ਨੂਰ ਦਿੱਸਣ ਲੱਗ ਪਿਆ ਸੀ। ਰਾਏ ਬੁਲਾਰ ਨੇ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਨੂੰ ਗੁਰੂ ਜੀ ਨਾਲ ਸਖਤੀ ਕਰਨ ਤੋਂ ਵਰਜ ਦਿੱਤਾ ਸੀ ਅਤੇ ਜੇ ਕੋਈ ਪਰੀਵਾਰਿਕ ਨੁਕਸਾਨ ਗੁਰੂ ਜੀ ਕਾਰਨ ਹੋਵੇ ਦਾ ਖਮਿਆਜਾ ਹੋਵੇ ਤਾਂ ਉਸ ਨੁਕਸਾਨ ਨੂੰ ਆਪਣੇ ਕੋਲੋਂ ਭਰਨ ਦਾ ਕਹਿ ਦਿੱਤਾ ਸੀ। ਗੁਰੂ ਜੀ ਦੇ ਇਹ ਰੱਬੀ ਰੰਗ ਇੱਕ ਦਿਨ ਗੁਰੂ ਜੀ ਨੂੰ ਪਰੀਵਾਰ ਤੋ ਸਮਾਜ ਦੇ ਵੱਲ ਲੈ ਤੁਰੇ। ਗੁਰੂ ਜੀ ਪਰੀਵਾਰ ਦਾ ਮੋਹ ਛੱਡ ਕੇ ਦੁਨੀਆਂ ਨੂੰ ਤਾਰਨ ਵਾਸਤੇ ਸੰਸਾਰ ਯਾਤਰਾ ਤੇ ਤੁਰ ਪਏ । ਗੁਰੂ ਜੀ ਨੇ ਇਹਨਾਂ ਸੰਸਾਰ ਯਾਤਰਾਵਾਂ ਦੌਰਾਨ ਗਿਆਨ ਦਾ ਭੰਡਾਰ ਲੋਕਾਂ ਨੂੰ ਦਿੱਤਾ ਅਤੇ ਇਸ ਦੌਰਾਨ ਹੀ ਸੰਸਾਰ ਉੱਪਰ ਪੈਦਾ ਹੋਏ ਮਹਾਨ ਸੰਤਾਂ ਫਕੀਰਾਂ ਦਾ ਸੱਚ ਲਿਖਤ ਰੂਪ ਵਿੱਚ ਇਕੱਠਾਂ ਕੀਤਾ ਜੋ ਅੱਜ ਗੁਰੂ ਗਰੰਥ ਵਿੱਚ ਸੁਸੋਭਿਤ ਹੈ। ਗੁਰੂ ਜੀ ਨੇ ਧਰਮਾਂ ਦੀ ਵਲਗਣ ਨੂੰ ਤੋੜ ਕੇ ਪਰਮਾਤਮਾ ਇੱਕੋ ਹੈ ਗਿਆਨ ਰੂਪੀ ਧਰਮ ਦੀ ਗੱਲ ਕੀਤੀ ਜਿਸ ਵਿੱਚ ਮਨੁੱਖ ਨੂੰ ਸਿੱਖਣ ਵਾਲਾ ਸਿੱਖ ਜੋ ਗਿਆਨਵਾਨ ਹੋਵੇ ਦੀ ਬਣਨ ਦੀ ਸਲਾਹ ਦਿੱਤੀ। ਧਰਮਾਂ ਦੇ ਘੇਰੇ ਮਨੁੱਖ ਨੂੰ ਅੰਨਾਂ ਜਾਂ ਕਾਣਾਂ ਬਣਾਉਂਦੇ ਹਨ ਪਰ ਗਿਆਨ ਵਾਨ ਮਨੁੱਖ ਹੀ ਏਨਾਂ ਧਰਮ ਦੇ ਘੇਰਿਆਂ ਨੂੰ ਤੋੜ ਕੇ ਅਸਲ ਧਰਮ ਸਮਝ ਸਕਦਾ ਹੈ। ਗੁਰੂ ਜੀ ਅਨੁਸਾਰ ਸੰਸਾਰਕ ਧਰਮਾਂ ਦੀ ਥਾਂ ਚੰਗਾਂ ਆਚਰਣ ਵਾਲਾ ਗਿਆਨ ਵਾਨ ਮਨੁੱਖ ਹੀ ਅਸਲੀ ਦੀਨ ਦੁਖੀਆਂ ਦੀ ਮੱਦਦ ਕਰਦਾ ਹੈ ਅਤੇ ਨਿਤਾਣੇ ਦਾ ਤਾਣ ,ਨਿਮਾਨੇ ਦਾ ਮਾਣ, ਨਿਉਟਿਆਂ ਦੀ ਉਟ ਵਾਲਾ ਕੰਮ ਕਰਨ ਵਾਲਾ ਹੀ ਅਸਲ ਧਰਮੀ ਸੀ।
ਸਮੇਂ ਦੇ ਨਾਲ ਭਾਵੇਂ ਰਾਜਸੱਤਾ ਨੇ ਗੁਰੂ ਜੀ ਦੇ ਨਾਂ ਉੱਪਰ ਹੀ ਪਾਰਟੀ ਜਾਂ ਧੜੇ ਰੂਪੀ ਧਰਮ ਖੜਾ ਕਰ ਦਿੱਤਾ ਹੈ ਪਰ ਗੁਰੂ ਜੀ ਤੋਂ ਸਿੱਖਿਆ ਲੈਣ ਵਾਲਾ ਸਿੱਖ ਤਾਂ ਇਹਨਾਂ ਵਲਗਣਾਂ ਤੋਂ ਸਦਾ ਹੀ ਉੱਪਰ ਉੱਠ ਜਾਂਦਾਂ ਹੈ ਅਤੇ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ਦਾ ਨਾਅਰਾ ਬੁਲੰਦ ਕਰ ਦਿੰਦਾ ਹੈ। ਕੀ ਅਸੀਂ ਮਾਨਵਤਾ ਵਾਲਾ ਧਰਮ ਅਪਣਾ ਲਿਆ ਹੈ ਜਾਂ ਕੀ ਅਸੀ ਦੂਸਰਿਆਂ ਨੂੰ ਨਿੰਦ ਕੇ ਹੀ ਆਪਣੇ ਆਪ ਨੂੰ ਉੱਚਾ ਸਮਝਣ ਦਾ ਭਰਮ ਪਾਲਦੇ ਹਾਂ? ਕੀ ਅਸੀ ਲੋੜਵੰਦਾਂ ਦੀ ਸੇਵਾ ਕਰਨ ਦਾ ਧਰਮ ਨਿਭਾਉਂਦੇ ਹਾਂ ਜਾਂ ਖਾਸ ਭੇਖ ਪਹਿਨ ਕੇ ਲੋਕਾਂ ਨੂੰ ਵੱਸ ਵਿੱਚ ਕਰਨ ਦੀ ਕੋਸਿਸ ਕਰਦੇ ਹਾਂ? ਭੇਖ ਦਿਖਾਵੈ ਜਗਤ ਕੋ ਲੋਗਨ ਕੋ ਬੱਸ ਕੀਨ। ਗੁਰੂ ਜੀ ਵੱਲੋਂ ਲਾਈਆਂ ਕਸਵੱਟੀਆਂ ਸਾਨੂੰ ਸਾਡੇ ਬਾਰੇ ਦੱਸ ਦਿੰਦੀਆਂ ਹਨ ਪਰ ਅਸੀਂ ਮਾਇਆ ਧਾਰੀ ਹੋ ਕੇ ਜਦ ਅੰਨੇ ਬੋਲੇ ਬਣ ਜਾਂਦੇ ਹਾਂ ਤਦ ਸਾਨੂੰ ਕੁੱਝ ਵੀ ਦਿਖਾਈ ਨਹੀਂ ਦਿੰਦਾ ਨਾਂ ਹੀ ਸੁਣਦਾ ਹੈ। ਗੁਰੂ ਨਾਨਕ ਜੀ ਉਹ ਯੁੱਗਪੁਰਸ ਹਨ ਜਿਹਨਾਂ ਦੇ ਰਾਹ ਤੇ ਤੁਰਨ ਵਾਲੇ ਵੀ ਮਹਾਨ ਹੋ ਜਾਂਦੇ ਹਨ ।

ਲੇਖਕ : ਗੁਰਚਰਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1759
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਤੋਂ ਬਹੁਤ ਲੰਮੇ ਸਮੇਂ ਤੋ ਜੁੜੇ ਹੋਏ ਹਨ। ਆਪ ਜੀ ਦੀਆ ਰਚਨਾਵਾ ਅਖਬਾਰਾ ਵੈੱਬਸਾਈਟ ਉੱਪਰ ਆਮ ਹੀ ਵੇਖਣ ਨੂੰ ਮਿਲਦੀਆ ਹਨ। ਆਪ ਜੀ ਧਾਰਮੀਕ, ਸਮਾਜਿਕ ਅਤੇ ਕਵਿਤਾ ਦੇ ਵਿਸ਼ਿਆ ਤੇ ਲਿਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ