ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜੀਵਾਂ ਦਾ ਅਜਬ ਸੰਸਾਰ

ਕਹਿਣ ਨੂੰ ਤਾਂ ਸਭ ਜੀਵਾਂ ਦਾ ਖੂਨ ਲਾਲ ਹੈ ਪਰ ਨਰ ਕਾਕਰੋਚ ਵਿੱਚ ਹੀਮੋਗਲੋਬਿਨ ਦੀ ਘਾਟ ਹੋਣ ਕਾਰਨ ਉਸਦੇ ਖੂਨ ਦਾ ਰੰਗ ਸਫੇਦ ਹੁੰਦਾ ਹੈ, ਸਿਰਫ਼ ਜਵਾਨ ਮਾਦਾ ਕਾਕਰੋਚ ਜੋ ਕਿ ਆਂਡੇ ਦੇਣ ਵਾਲੀ ਹੁੰਦੀ ਹੈ ਸਿਰਫ ਉਸ ਸਮੇਂ ਉਸਦੇ ਖੂਨ ਦਾ ਰੰਗ ਸੰਤਰੀ ਹੁੰਦਾ।ਟਿੱਡੀ ਨਾਮ ਦੇ ਜੀਵ ਦਾ ਖੂਨ ਵੀ ਸਫੇਦ ਹੀ ਹੁੰਦਾ ।
ਝੀਂਗਾ ਮੱਛੀ, ਕੇਕੜਾ, ਔਕਟੋਪਸ ਅਤੇ ਮੋਲਸਕ ਵਰਗੇ ਜੀਵਾਂ ਦੇ ਖੂਨ ਦਾ ਰੰਗ ਨੀਲਾ ਹੁੰਦਾ ਹੈ।
ਤਿੱਤਲੀ ਦੀਆਂ ਸਵਾਦ ਗ੍ਰੰਥੀਆਂ ਉਸਦੇ ਪਿਛਲੇ ਪੈਰਾਂ ਵਿੱਚ ਹੁੰਦੀਆਂ ਹਨ ।ਤਿੱਤਲੀ ਦੀਆਂ ਦੋ ਅੱਖਾਂ ਦੇ ਯੋਗਿਕ ਹਜ਼ਾਰਾਂ ਲੈਂਸ ਸ਼ਾਮਿਲ ਹਨ, ਫਿਰ ਵੀ ਇਹ ਸਿਰਫ਼ ਲਾਲ, ਹਰਾ ਅਤੇ ਪੀਲਾ ਰੰਗ ਹੀ ਵੇਖ ਸਕਦੀ ਹੈ ।
ਜਦੋਂ ਬਿੱਲੀ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਜਾਂ ਉਸ ਨੂੰ ਡਰ ਲੱਗਦਾ ਹੈ ਕਿ ਕਿਤੇ ਕੁੱਤਿਆਂ ਵਰਗੇ ਅਵਾਰਾ ਜਾਨਵਰ ਉਸਦੇ ਨਵਜੰਮੇ ਬੱਚਿਆਂ ਨੂੰ ਖਾ ਨਾ ਜਾਣ ਤਾਂ ਜੋ ਇਸ ਲਈ ਉਹ ਆਪਣੇ ਬੱਚਿਆਂ ਨੂੰ ਖੁਦ ਹੀ ਖਾ ਜਾਂਦੀ ਹੈ ।ਇਸ ਤੋਂ ਇਲਾਵਾ ਭਾਲੂ,ਰੇਂਗਣ ਵਾਲੇ ਜੀਵ ਜਿਵੇਂ ਕਿ ਸੱਪ, ਪਾਣੀ ਵਿੱਚ ਰਹਿਣ ਵਾਲੇ ਜੀਵ ਜਿਵੇਂ ਕਿ ਮੱਛੀਆਂ,ਮੁਰਗੀ ਦੇ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਹੋਣ ਤੇ ਇਹ ਆਪਣੇ ਆਂਡੇ ਹੀ ਖਾ ਜਾਂਦੀ ਹੈ ਇਸ ਤੋਂ ਇਲਾਵਾ ਕੋਇਲ, ਬੱਤਖ, ਹੰਸ ਅਤੇ ਤੁਰਕੀ ਦੇ ਬਹੁਤ ਸਾਰੇ ਪੰਛੀ ਆਪਣੇ ਹੀ ਆਂਡਿਆਂ ਨੂੰ ਖਾ ਲੈਂਦੇ ਹਨ।

ਆਮ ਤੌਰ ਤੇ ਹਾਥੀ ਦਿਨ ਵਿੱਚ ਸਿਰਫ ਦੋ ਜਾਂ ਤਿੰਨ ਘੰਟੇ ਹੀ ਸੌਂਦਾ ਹੈ ।ਹਰ ਰੋਜ਼ ਜਵਾਨ ਹਾਥੀ ਨੂੰ ਤਿੰਨ ਸੌ ਕਿਲੋਗ੍ਰਾਮ ਭੋਜਨ ਤੇ 160 ਲੀਟਰ ਪਾਣੀ ਦੀ ਜਰੂਰਤ ਹੁੰਦੀ ਹੈ ।ਹੋਰ ਤੇ ਹੋਰ ਆਪਣੇ ਜੀਵਨ ਕਾਲ ਵਿੱਚ ਹਾਥੀ ਦੇ ਦੰਦ ਤਿੰਨ ਵਾਰ ਨਹੀਂ ਬਲਕਿ ਛੇ ਵਾਰ ਨਿਕਲਦੇ ਹਨ।

ਸੰਗੀਤ ਸੁਣਨ ਨਾਲ ਪੌਦੇ ਜਿਆਦਾ ਤੇਜੀ ਨਾਲ ਵੱਧਦੇ ਹਨ।

ਸਲਫਿਊਰਿਕ ਐਸਿਡ ਹੋਣ ਕਰਕੇ ਪਿਆਜ਼ ਨੂੰ ਕੱਟਣ ਲੱਗਿਆਂ ਅੱਖਾਂ ਚੋਂ ਪਾਣੀ ਨਿਕਲਦਾ ਹੈ।
ਸ਼ਹਿਦ ਕਦੇ ਵੀ ਨਹੀਂ ਗਲਦਾ, ਇਹ 3000 ਸਾਲ ਚੱਲ ਸਕਦਾ ਹੈ। ਇੱਕ ਪੌਂਡ ਸ਼ਹਿਦ ਇਕੱਠਾ ਕਰਨ ਲਈ ਮਦੂਮੱਖੀਆਂ ਵੀਹ ਲੱਖ ਫੁੱਲਾਂ ਦਾ ਪਰਾਗ ਇਕੱਠਾ ਕਰਦੀਆਂ ਹਨ ।ਕਿੰਨੀ ਮਿਹਨਤ ਦਾ ਕੰਮ ਹੈਗਾ ਨਾ ।
ਖਟਮਲ ਵੀਹ ਤੋਂ ਚਾਰ ਸੌ ਦਿਨ ਬਿਨਾਂ ਭੋਜਨ ਦੇ ਜਿੰਦਾ ਰਹਿ ਸਕਦਾ, ਹੈ ਕੋਈ ਜੀਵ ਜੋ ਐਨੀ ਦੇਰ ਬਿਨਾਂ ਭੋਜਨ ਦੇ ਜਿੰਦਾ ਰਹਿ ਸਕੇ?
ਕੀਵੀ ਨਾਂ ਦਾ ਪੰਛੀ ਅੰਨਾ ਹੁੰਦਾ ਹੈ ਇਸ ਲਈ ਉਹ ਸੁੰਘ ਕੇ ਸ਼ਿਕਾਰ ਕਰਦਾ ਹੈ।
ਹਜਾਰਾਂ ਸਾਲਾਂ ਤੋਂ ਚੱਲ ਰਹੀ ਬਹਿਸ ਕਿ ਕੌਣ ਪਹਿਲਾਂ ਆਇਆ 'ਮੁਰਗੀ ਜਾਂ ਆਂਡਾ'
ਨੈਸ਼ਨਲ ਜਿਊਗਰਾਫ੍ਕ ਅਨੁਸਾਰ ਵਿਗਿਆਨੀਆਂ ਨੇ ਜਵਾਬ ਦਿੱਤਾ ਕਿ, ਹਜਾਰਾਂ ਸਾਲ ਪਹਿਲੇ ਰੇਂਗਣ ਵਾਲੇ ਜੀਵ ਜੋ ਆਂਡੇ ਦਿੰਦੇ ਸਨ ਮੁਰਗੀ ਦੇ ਜਨਮ ਤੋਂ ਪਹਿਲਾਂ, ਉਹਨਾਂ ਇਕ ਆਂਡਾ ਦਿੱਤਾ ਜਿਸ ਵਿਚੋਂ ਇਕ ਮੁਰਗੀ ਵਰਗੇ ਪੰਛੀ ਦਾ ਜਨਮ ਹੋਇਆ ਜੋ ਕਿ ਮੁਰਗੀ ਨਹੀਂ ਆਂਡਾ ਸੀ ਤੇ ਫਿਰ ਉਸ ਪੰਛੀ ਤੋਂ ਮੁਰਗੀ ਜਾਤੀ ਦੀ ਉਤਪਤੀ ਸ਼ੁਰੂ ਹੋਈ ਇਸ ਲਈ ਆਂਡਾ ਪਹਿਲਾਂ ਆਇਆ ।
ਹਰੇਕ ਪੰਛੀ ਦਾ ਦੱਸਵਾਂ ਆਂਡਾ ਬਾਕੀ ਨੌ ਆਂਡਿਆਂ ਤੋਂ ਵੱਡਾ ਹੁੰਦਾ ਹੈ ਇਹ ਬਹੁਤ ਵਾਰ ਵੇਖਿਆ ਗਿਆ ਹੈ ।
ਉੱਲੂ ਆਪਣਾ ਸਿਰ 360 ਡਿਗਰੀ ਤੱਕ ਘੁਮਾ ਸਕਦਾ ਪਰ ਉਸ ਦੀਆਂ ਅੱਖਾਂ ਕਦੇ ਨਹੀਂ ਘੁੰਮਦੀਆਂ ।
ਪੰਛੀਆਂ ਨੂੰ ਬਿਜਲੀ ਦੀ ਤਾਰ ਤੇ ਬੈਠਣ ਨਾਲ ਝਟਕਾ ਨਹੀਂ ਲੱਗਦਾ ਕਿਉਂਕਿ ਇਹ ਬਿਜਲੀ ਦੇ ਸੁਚਾਲਕ ਨਹੀਂ ਹਨ।
ਚੱਲਦੇ ਚੱਲਦੇ ਇਨਸਾਨਾਂ ਦੀ ਵੀ ਗੱਲ ਕਰ ਲਈ ਜਾਵੇ ਬੀਅਰ ਦੇ ਨਾਲ ਤਲੇ ਹੋਏ ਟਿੱਡੇ ਖਾਣਾ ਥਾਈਲੈਂਡ ਦੇ ਲੋਕਾਂ ਦਾ ਮਨਪਸੰਦ ਸਨੈਕ ਫੂਡ ਹੈ ।
ਫਰਾਂਸ ਦੇ ਲੋਕਾਂ ਦਾ ਪਸੰਦੀਦਾ ਭੋਜਨ ਡੱਡੂ ਦੀਆਂ ਲੱਤਾਂ ਹਨ।ਇਸ ਤੋਂ ਇਲਾਵਾ ਚੀਨ, ਸਪੇਨ, ਇੰਡੋਨੇਸ਼ੀਆ, ਕੈਰੀਬਿਅਨ, ਸਲੋਵਾਨੀਆ, ਅਲਬਾਨੀਆ, ਅਮਰੀਕਾ, ਗਰੀਸ ਅਤੇ ਭਾਰਤ ਦੇ ਕੇਰਲਾ ਪ੍ਰਾਂਤ ਦਾ ਪਸੰਦੀਦਾ ਭੋਜਨ ਵੀ ਡੱਡੂ ਦੀਆਂ ਲੱਤਾਂ ਹਨ।ਆਪਣੇ ਖਾਣ ਲਈ ਇਹ ਦੂਜੇ ਦੇਸ਼ਾਂ ਤੋਂ ਆਯਾਤ ਕਰਵਾਉਂਦਾ ਹੈ।ਪਿਛਲੇ ਦਸ਼ਕ ਯੂਰਪ ਨੇ 3200 ਟਨ ਡੱਡੂ ਦੀਆਂ ਲੱਤਾਂ ਆਯਾਤ ਕੀਤੀਆਂ ।ਜਿਸ ਵਿਚ ਫਰਾਂਸ 44 % ਬੈਲਜੀਅਮ ਅਤੇ ਲਗਜ਼ਮ ਬਰਗ 42% ਅਤੇ ਇਟਲੀ ਦੁਆਰਾ 24% ਖਰੀਦੀਆਂ ਗਈਆਂ ।ਬਾਕੀ ਤੁਰਕੀ ਅਤੇ ਚੀਨ ਵਰਗੇ ਦੇਸ਼ਾਂ ਤੋਂ ਵੀ ਫਰਾਂਸ 3000 ਤੋਂ 4000 ਟਨ ਡੱਡੂ ਦੀਆਂ ਲੱਤਾਂ ਆਯਾਤ ਕਰਵਾਉਂਦਾ ਹੈ ।ਇਕੱਲੇ ਭਾਰਤ ਨੇ 1971 ਵਿੱਚ 4500 ਟਨ ਡੱਡੂ ਦੀਆਂ ਲੱਤਾਂ ਨਿਰਯਾਤ ਕੀਤੀਆਂ ਸਨ ।ਜਿਸ ਤੋਂ ਲੱਗਭਗ ਇਕ ਕਰੋੜ ਡਾਲਰ ਦੀ ਵਿਦੇਸ਼ੀ ਰਕਮ ਮਿਲੀ ਸੀ ।ਇਹ ਨਿਰਯਾਤ ਐਨਾ ਵੱਧ ਗਿਆ ਕਿ ਕੋਲਕਾਤਾ ਦੇ ਨੇੜੇ ਦੇ ਇਲਾਕਿਆਂ ਵਿੱਚ ਡੱਡੂ ਜਾਤੀ ਖਤਮ ਹੀ ਹੋ ਗਈ ਸੀ ।ਅੰਤ 1978 ਵਿੱਚ ਇਸ ਨਿਰਯਾਤ ਤੇ ਰੋਕ ਲਾਉਣੀ ਪਈ ।
ਹੁਣ ਜਰਮਨੀ ਅਤੇ ਹੋਰ ਦੇਸ਼ਾਂ ਨੂੰ ਸੁਝਾਅ ਦਿੱਤਾ ਜਾ ਰਿਹਾ ਹੈ ਹੈ ਕਿ ਡੱਡੂ ਦੀਆਂ ਕੁੱਝ ਜਾਤੀਆਂ ਨੂੰ ਸੁਰੱਖਿਅਤ ਘੋਸ਼ਿਤ ਕਰ ਦਿੱਤਾ ਜਾਵੇ ਨਹੀਂ ਤਾਂ ਭਵਿੱਖ ਵਿੱਚ ਇਹਨਾਂ ਦੇ ਅਲੋਪ ਹੋਣ ਦਾ ਖਤਰਾ ਹੈ ।
ਅਪਣਾ ਗੁਜਾਰਾ ਚਲਾਉਣ ਲਈ ਅਫਰੀਕਾ ਅਤੇ ਆਸਟ੍ਰੇਲੀਆ ਦੀਆਂ ਕੁਝ ਜਾਤੀਆਂ ਕੀੜੀਆਂ ਦਾ ਲਾਰਵਾ ਅਤੇ ਟਿੱਡੀਆਂ ਨੂੰ ਤਲ ਕੇ ਖਾਂਦੇ ਹਨ, ਥਾਈਲੈਂਡ ਵਿਚ ਮਜੇ ਲੈਣ ਲਈ ਟਿੱਡੀਆਂ ਖਾਂਦੇ ਹਨ ।ਦੇਖਿਆ, ਕੁਝ ਵੀ ਖਾ ਜਾਂਦੇ ਹਨ ਇਨਸਾਨ ।

ਲੇਖਕ : ਸਰੂਚੀ ਕੰਬੋਜ ਹੋਰ ਲਿਖਤ (ਇਸ ਸਾਇਟ 'ਤੇ): 16
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :757
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਰੂਚੀ ਰਖਦੇ ਹੋ ਅਤੇ ਪੰਜਾਬੀ ਸਾਹਿਤ ਵਿੱਚ ਆਪਣੀ ਕਵਿਤਾ ਅਤੇ ਕਹਾਣੀਆਂ ਨਾਲ ਆਪਣਾ ਯੋਗਦਾਨ ਪਾ ਰਹੇ ਹੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017