ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜ਼ਿੰਦਗੀ-ਗ਼ ਜ਼ ਲ

ਕੁਝ ਗਿਲ੍ਹੇ ਕੁਝ ਸ਼ਿਕਵਿਆਂ ਸੰਗ ਇਹ ਨਿਭਾਈ ਜ਼ਿੰਦਗੀ ।
ਇਸ ਕਦਰ ਕੁਝ ਦੋਸਤੋ ਆਪਾਂ ਬਿਤਾਈ ਜ਼ਿੰਦਗੀ ।
ਨਿਵ ਨਿਵਾ ਖ਼ੁਦ ਨੂੰ ਝੁਕਾ ਹੀ ਰਾਤ ਦਿਨ ਜੀਂਦੇ ਰਹੇ,
ਹੌਕਿਆਂ ਤੇ ਹਾਵਿਆਂ ਸੰਗ ਹੀ ਹੰਢਾਈ ਜ਼ਿੰਦਗੀ ।
"ਓਸ" ਦੇ ਹਰ ਇਕ ਇਸ਼ਾਰੇ 'ਤੇ ਸਦਾ ਨਚਦੇ ਰਹੇ,
ਕਾਠ ਦਾ ਪੁਤਲਾ ਬਣਾ "ਉਸ" ਨੇ ਨਚਾਈ ਜ਼ਿੰਦਗੀ ।
ਨਿਤ ਪੜ੍ਹੀ ਘੋਖੀ ਵਿਚਾਰੀ ਹੈ ਅਜਬ ਇਕ ਦਾਸਤਾਂ,
ਆਪਣੇ ਪੈਰੀਂ ਖਲੋ ਆਪੇ ਬਣਾਈ ਜ਼ਿੰਦਗੀ ।
ਆ ਸਕੇ ਜੇ ਕੰਮ ਤੇਰੇ ਵਾਰ ਦਾਂ ਮੈਂ ਦੋਸਤਾ,
ਮੈਂ ਕੀ ਕਰਨੀ ਹੋਰ, ਤੇੇਰੇ ਨਾਮ ਲਾਈ ਜ਼ਿੰਦਗੀ।
ਆਸ ਸੀ ਕਿ ਜੀ ਸਕਾਂਗਾ ਕੁਝ ਕੁ ਅਪਣੇ ਵਾਸਤੇ,
ਕਰ ਨਾ ਸਕਿਆ ਇੰਝ ਇਹ ਨਾ ਰਾਸ ਆਈ ਜ਼ਿੰਦਗੀ ।
ਹਰ ਪੜਾਅ ਹਰ ਕਦਮ 'ਤੇ "ਗੁਰਸ਼ਰਨ" ਨਿਸ ਦਿਨ ਡੋਲਦੀ,
ਫਿਰ ਵੀ ਅਪਣੇ ਬਲ ਸਹਾਰੇ ਤੋੜ ਲਾਈ ਜ਼ਿੰਦਗੀ ।
"ਅੰਤ ਵੇਲਾ ਆ ਗਿਆ ਜਪ ਨਾਮ ਰੱਬ ਦਾ ਤੂੰ "ਅਜੀਬ",
ਡਿਗ ਪਵੇ ਬਾਕੀ ਬਚੀ ਨਾ ਵਿਚ ਖਾਈ ਜ਼ਿੰਦਗੀ ।

ਲੇਖਕ : ਗੁਰਸ਼ਰਨ ਸਿੰਘ ਅਜੀਬ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :962
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜ੍ਹੇ ਰਹੇ ਹੋ। ਆਪ ਜੀ ਪੰਜਾਬੀ ਸਾਹਿਤ ਸਭਾ ਯੂ.ਕੇ. ਦੇ ਪ੍ਰਧਾਨ ਰਹਿ ਚੁਕੇ ਹੋ। ਅਾਪ ਜੀ 'ਰਚਨਾ' ਨਾਮਕ ਰਸਾਲੇ ਦੇ ਸੰਪਾਦਕ ਵੀ ਰਹਿ ਚੁਕੇ ਹੋ। ਇਸ ਤੋਂ ਇਲਾਵਾ ਆਪ ਜੀ ਦੇ 'ਕੂੰਜਾਂਵਲੀ' ਅਤੇ 'ਪੁਸ਼ਪਾਂਜਲੀ' ਗਜ਼ਲ ਸੰਗ੍ਰਹਿ ਲੋਕ ਅਰਪਣ ਕਰ ਚੁੱਕੇ ਹੋ।
ਕਾਠ ਦਾ ਪੁਤਲਾ ਬਣਾ "ਉਸ" ਨੇ ਨਚਾਈ ਜ਼ਿੰਦਗੀ ।
ਨਿਤ ਪੜ੍ਹੀ ਘੋਖੀ ਵਿਚਾਰੀ ਹੈ ਅਜਬ ਇਕ ਦਾਸਤਾਂ,
ਆਪਣੇ ਪੈਰੀਂ ਖਲੋ ਆਪੇ ਬਣਾਈ ਜ਼ਿੰਦਗੀ ।
ਆ ਸਕੇ ਜੇ ਕੰਮ ਤੇਰੇ ਵਾਰ ਦਾਂ ਮੈਂ ਦੋਸਤਾ,
"/>

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ