ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ਼

ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵੋਹ ਕਮ ਹੈ।
ਹਰਚੰਦ ਮਿਰੇ ਹਾਥ ਮੇਂ ਪੁਰ ਜੌਰ ਕਲਮ ਹੈ,
ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬਿ ਰਕਮ ਹੈ।
ਇਕ ਆਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ,
ਸਾਹਿਲ ਕੋ ਯਾ ਮੰਝਧਾਰ ਕੋ, ਜਾ ਲਹਿਰ ਕੋ ਦੇਖੇ ।
-ਯੋਗੀ ਅੱਲਾ ਯਾਰ ਖਾਂ
ਸੰਮਤ 1723 ਬਿਕ੍ਰਮੀ 1718 ਪੋਹ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਡੇਢ ਪਹਿਰ ਬਾਕੀ ਸੀ ਕਿ ਪੱਟਨੇ ਸ਼ਹਿਰ ਬਿਹਾਰ, ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋ ਸੁਪੱਤਰ ਪੈਦਾ ਹੋਇਆ, ਜਿਸ ਦਾ ਨਾਮ ਗੋਬਿੰਦ ਰੱਖਿਆ ਗਿਆ ਉਸ ਵੇਲੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋਧਪੁਰ ਦੇ ਰਾਜੇ ਦੇ ਨਾਲ ਬੰਗਾਲ ਵੱਲ ਗਏ ਸਨ, ਆਪ ਜੀ ਨੂੰ ਆਪਣੇ ਗ੍ਰਹਿ ਵਿਖੇ ਹੋਏ ਸੁਪੱਤਰ ਦਾ ਪਤਾ ਉਸੇ ਜਗ੍ਹਾ ਤੇ ਹੀ ਲੱਗਾ, ਜਿਵੇ ਕੇ ਗੋਬਿੰਦ ਰਾਇ ਦੇ ਜਨਮ ਨਾਲ ਕਈ ਸਿੱਖਾ ਨੇ ਕਰਾਮਾਤੀ ਸਾਖੀਆਂ ਵੀ ਜੋੜੀਆਂ ਹਨ, ਉਹਨਾ ਵਿੱਚ ਬਹੁੱਤੀ ਸਚਿਆਈ ਨਹੀ ਭਾਸਦੀ, ਇੱਸ ਲਈ ਉਹਨਾ ਕਰਾਂਮਾਤਾਂ ਦੇ ਵਰੱਨਣ ਦੀ ਖਾਸ ਲੋੜ ਨਹੀ, ਗੁਰੂ ਗੋਬਿੰਦ ਸਿੰਘ ਜੀ ਜਦੋ ਥੋੜੇ ਵੱਡੇ ਹੋਏ ਤਾ ਆਪਣੇ ਹਾਣ ਦੇ ਹਾਣੀਆ ਨਾਲ ਅਥਾਹ ਪਿਆਰ ਪਿਆ, ਆਪ ਆਪਣੇ ਹਾਣੀਆ ਨਾਲ ਟੋਲੀਆ ਬਣਾ ਕੇ ਬਕਾਇਦਾ ਜੰਗ ਕਰਵਾਉਦੇ ਆਪ ਜੀ ਨੂੰ ਨਿਸ਼ਾਨੇ ਲਾਉਣ ਦਾ ਬਹੁਤ ਸ਼ੌਕ ਸੀ, ਛੋਟੀ ਉਮਰ ਤੋ ਹੀ ਆਪ ਬਹੁਤ ਨਿਡਰ ਸੀ, ਆਪ ਜੀ ਦੇ ਬਹਾਦਰੀ ਦੇ ਛੋਟੀ ਉਮਰੇ ਕਿਸੇ ਬਿਅੰਤ ਹਨ ਪਰ ਪਾਠਕਾ ਨਾਲ ਸੰਖੇਪ ਜੀ ਵਿਚਾਰ ਰੱਖਦੇ ਹਾ, ਇੱਕ ਦਿੱਨ ਆਪ ੳਾਪਣੇ ਹਾਣੀਆ ਨਾਲ ਖੇਡ ਰਹੇ ਸਨ, ਓੁਸੇ ਪਾਸਿਓ ਪੱਟਨਾ ਦੇ ਨਵਾਬ ਦੀ ਸਵਾਰੀ ਗੁਜਰੀ । ਚੋਬਦਾਰ ਨੇ ਮੁੰਡਿਆਂ ਨੂੰ ਕਿਹਾ ਨਵਾਬ ਜੀ ਨੂੰ ਸਲਾਮ ਕਰੋ ਤਾ ਛੋਟੀ ਉਮਰੇ ਗੁਰੂ ਜੀ ਨੇ ਦ੍ਰਿੜ ਫੈਸਲਾ ਲਿਆ ਕੇ, ਨਹੀ ਸਲਾਮ ਕਰਾ ਗੇ, ਇੱਸ ਤਰਾ ਛੋਟੀ ਉਮਰੇ ਆਪ ਜੀ ਨੇ ਕਈ ਜੌਹਰ ਵਿਖਾਏ, ਜਦੋ ਗੁਰੂ ਤੇਗ ਬਹਾਦਰ ਸਹਿਬ ਜੀ ਪੰਜਾਬ ਪਹੰਚ ਕੇ ਅਨੰਦਪੁਰ ਨਾਮੀ ਸ਼ਹਿਰ ਵਸਾਇਆ, ਫਿਰ ਪਿਛੋ ਆਪਣੇ ਪਰਵਾਰ ਨੂੰ ਵੀ ਪੱਟਨੇ ਤੋ ਵਾਪਸ ਬੁਲਾਂ ਲਿਆ, ਗੁਰੂ ਤੇਗ ਬਹਾਦਰ ਜੀ ਸਹਾਮਣੇ ਸਮੇਂ ਦੇ ਸਾਰੇ ਹਲਾਤ ਮੌਜੂਦ ਸਨ। ਕਈ ਤਰਾ ਦੀਆ ਰਾਜਸੀ ਧਾਰਮਿਕ ਈਰਖਾ ਜੁੱੜ ਗਈਆ ਸਨ, ਤਾਂ ਗੁਰੂ ਜੀ ਨੇ ਆਪਣੇ ਸੁਪੱਤਰ ਨੂੰ ਧਾਰਮਿਕ ਵਿਦਿਆ ਦੇ ਨਾਲ ਨਾਲ ਹਰ ਤਰਾ ਦੀ ਜੰਗੀ ਵਿਦਿਆ ਸ਼ਸਤ੍ਰ ਵਿਦਿਆ ਘੋੜ ਸਵਾਰੀ ਨਾਲ ਖ਼ਾਸ ਤੌਰ ਤੇ ਫਾਰਸੀ ਭਾਸ਼ਾ ਅਤੇ ਅਣਗਿਣਤ ਹੋਰ ਭਾਸ਼ਾ ਦਾ ਅਧਆਂਇਨ ਵੀ ਕਰਵਾਇਆ, ਗੁਰੂ ਤੇਗ ਬਹਾਦਰ ਜੀ ਦੀ ਦੂਰ ਅੰਦੇਸ਼ੀ ਸੋਚ ਦਾ ਸਿੱਟਾ ਗੁਰੂ ਗੋਬਿੰਦ ਸਿੰਘ ਜੀ ਲੀ ਬਹੁਤ ਹੀ ਗੁਣਕਾਰੀ ਸਾਬਤ ਹੋਇਆ, ਜਿਸ ਵੇਲੈ ਗੁਰੂ ਜੀ ਆਪਣੀ ਵਿਦਿਆ ਲੈਣ ਵਿੱਚ ਪੂਰੀ ਤਰਾ ਲਿਪਤ ਸਨ, ਤਾ ਓੁਸ ਵੇਲੈ, ਪਿਤਾ ਗੁਰੂ ਤੇਗ ਬਹਾਦਰ ਜੀ ਆਦੁਤੀ ਕੁਰਬਾਨੀ ਦੇਣ ਦੀ ਤਿਆਰੀ ਵਿੱਚ ਸਨ। ਸਮਾ ਔਰਗਜੇਬ ਦੇ ਰਾਜ ਦਾ ਸੀ, ਔਰਗਜੇਬ ਸਾਰੇ ਹਿੰਦੂਆ ਨੂੰ ਮੁਸਲਮਾਨ ਬਣਾਉਣ ਤੇ ਤੁਲਿਆ ਸੀ ਦੋ ਵਰਣਾ ਤੋ ਇੱਕ ਵਰਣ ਬਣਾਉਣ ਲਈ ਕਾਹਲਾ ਸੀ, ਅਤੇ ਹਿੰਦੂ ਕੌਮ ਉਸਦੇ ਜੁਲਮਾ ਤੋ ਅਕਹਿ ਤੇ ਅਸਹਿ ਹੋ ਚੁਕੇ ਸਨ, ਕਸ਼ਮੀਰ ਵਿੱਚ ਹਿੰਦੂ ਤੋ ਮੁਸਲਮਾਣ ਬਣਾਉਣ ਤੇ ਉਸਨੇ ਸਾਰਾ ਟਿੱਲ ਲਾ ਦਿੱਤਾ ਅਤੇ ਸਾਰੀ ਤਾਤਕ ਖੱਰਚ ਦਿੱਤੀ ,ਉਸ ਵੇਲੈ ਸਿੱਖ ਕੌਮ ਦੀ ਹਾਲਤ ਕਾਫੀ ਚੰਗੀ ਸੀ, ਅਤੇ ਸਿੱਖਾ ਦਾ ਦੱਬਦਬਾ ਵੀ ਚੰਗਾ ਸੀ , ਗੁਰੂ ਹਰਗੋਬਿੰਦ ਸਾਹਿਬ ਜੀ ਵੱਕਤ ਕਈ ਵਾਰ ਲਾਹੌਰ ਅਤੇ ਦਿੱਲੀ ਦੇ ਤੱਖਤ ਦੀਆਂ ਗੋਡੀਆ ਲੱਗ ਚੁੱਕੀਆ ਸਨ, ਹਿੰਦੂ ਕੌਮ ਸਿੱਖਾ ਦੀ ਇੱਸ ਗੱਲ ਦਾ ਲੋਹਾ ਮੰਨਦੀ ਸੀ, ਇੱਸ ਲਈ ਸਿਆਣੇ ਬ੍ਰਹਾਮਣ ਕਸ਼ਮੀਰ ਤੋ ਸਿੱਧਾ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਪਣੇ ਧਰਮ ਨੂੰ ਬਚਾਉਣ ਦੀ ਫਰਿਆਦ ਲੈ ਕੇ ਆਏ ਸਾਰੀ ਦੁੱਖ ਭਰੀ ਕਹਾਣੀ ਸੁਣਾਈ ਗੁਰੂ ਜੀ ਪੰਡਤਾ ਦੀ ਦੁੱਖਭਰੀ ਦਾਸਤਾਨ ਸੁਣ ਕੇ ਦ੍ਰਵ ਹੋ ਗਏ, ਬਾਲ ਗੋਬਿੰਦ ਜੀ ਦੇ ਪੁੱਛਣ ਤੇ ਗੁਰੂ ਤੇਗ ਬਹਾਦਰ ਜੀ ਨੇ ਪੰਡਤਾ ਦੀ ਸਾਰੀ ਦਾਸਤਾਨ ਬਾਲ ਨੂੰ ਦੱਸੀ ਤਾ ਬਾਲ ਗੋਬਿੰਦ ਜੀ ਨੇ ਝੱਟ ਜਵਾਬ ਦਿੱਤਾ ਪਿੱਤਾ ਜੀ ਤੁਸੀ ਇੱਹਨਾ ਦੇ ਧਰਮ ਦੀ ਰੱਖਿਆ ਕਰ ਸਕਦੇ ਹੋ, ਆਪ ਜਾਓ ਔਰਗਜੇਬ ਨਾਲ ਟੱਕਰ ਲਓ, ਦੂਸਰੇ ਬੰਨੇ ਅੰਰਗਜੇਬ ਨੂੰ ਸਿੱਖਾ ਦੀ ਚੱੜਦੀਕਲਾ ਰੱੜਕਦੀ ਸੀ, ਉਪਰੋ ਪੰਡਤਾ ਨੂੰ ਗੁਰੂ ਜੀ ਵਲੋ ਮਿਲੀ ਮੱਦਦ ਨਾਲ ਉਸਨੁੰ ਅੱਗ ਲੱਗ ਗਈ ਅਤੇ ਗੁਰੂ ਜੀ ਨੂੰ ਦਿੱਲੀ ਦੇ ਚਂਾਦਨੀ ਚੌਕ ਵਿੱਚ ਉਹਨਾ ਦਾ ਸੀਸ ਧੱੜ ਨਾਲ ਜੁੱਦਾ ਕਰ ਕੇ ਸ਼ਹੀਦ ਕਰ ਦਿੱਤਾ, ਉਹਨਾ ਦਾ ਸੀਸ ਜੀਵਨ ਨਾਮ ਦਾ ਇੱਕ ਸਿੱਖ ਸ਼੍ਰੀ ਅੰਨਦਪੁਰ ਸਾਹਿਬ ਲਿਆਇਆ ਅਤੇ ਸੀਸ ਦਾ ਸਸਕਾਰ ਕੀਤਾ ਗੁਰੂ ਜੀ ਨੇ ਆਪਣੇ ਪਿਤਾ ਜੀ ਦੀ ਬਾਬਤ ਕਿਹਾ, ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ।। ਤੇਗ ਬਹਾਦਰ ਸੀ ਕ੍ਰਿਆਂ ਕਰੀ ਨ ਕਿਨਹੂੰ ਆਨ।। ਤੇਗ ਬਹਾਦਰ ਕੇ ਚਲਤ ਭਯੌ ਜਗਤ ਕੋ ਸੋਕ , ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ,।। ਮੱਘਰ ਸੁਦੀ 5 11 ਮੱਘਰ ਸੰਮਤ 1732 ਮੁਤਾਬਕ 11 ਨਵੰਬਰ ਸੰਨ 1675 ਨੂੰ ਅਨੰਦਪੁਰ ਸਾਹਿਬ ਦੀ ਧਰਤੀ ਆਪ ਜੀ ਨੂੰ ਗੁਰਿਆਈ ਮਿਲੀ ਆਪ ਦਾ ਅਨੰਦ ਕਾਰਜ ਲਾਹੌਰ ਨਿਵਾਸੀ ਸ੍ਰੀ ਹਰਜਸ ਦੀ ਸਪੁੱਤਰੀ ਸ੍ਰੀ ਮਾਤਾ ਜੀਤੋ ਜੀ ਨਾਲ 23 ਹਾੜ ਸੰਮਤ 1734 ਨੂੰ ਹੋਇਆ ਅਤੇ ਦੁਸਰਾ ਅਨੰਦ ਕਾਰਜ ਲਾਹੌਰ ਨਿਵਾਸੀ ਸ੍ਰੀ ਰਾਮਸਰਨ ਦੀ ਸੁਪਤਰੀ ਸ਼੍ਰੀ ਮਾਤਾ ਸੁੰਦਰੀ ਜੀ ਨਾਲ 7 ਵੇਸਾਖ ਸੰਮਤ 1741 ਨੂੰ ਹੋਇਆ, ਤੀਸਰਾ ਅੰਨਦ ਕਾਰਜ ਰਹੋਤਾਸ ਨਿਵਾਸੀ ਭਾਈ ਰਾਮੂ ਦੀ ਸਪੁੱਤ੍ਰੀ ਸ੍ਰੀ ਮਾਤਾ ਸਾਹਿਬ ਕੌਰ ਜੀ ਨਾਮ 18 ਵੈਸਾਖ ਸੰਮਤ 1747 ਨੁੰ ਹੋਇਆ ਆਪ ਜੀ ਦੇ ਗ੍ਰਹਿ ਚਾਰ ਸੁੱਪਤਰਾ ਨੇ ਜਨਮ ਲਿਆ, ਬਾਬਾ ਅਜੀਤ ਸਿੰਘ ਜੀ ਸੰਨ 1687, ਬਾਬਾ ਜੁਝਾਰ ਸਿੰਘ ਜੀ 1690, ਬਾਬਾ ਜੋਰਾਵਾਰ ਸਿੰਘ ਜੀ 1696, ਬਾਬਾ ਫਤਿਹ ਸਿੰਘ ਜੀ 1699 ਨੂੰ ਪ੍ਰਗਟ ਹੋਏ ਆਪ ਜੀ ਨੇ ਮਜਲੂਮਾ ਦੀ ਰਾਖੀ ਕਰਨ ਲਈ ਅਤੇ ਖਾਲਸੇ ਪੰਥ ਨੂੰ ਅਜਾਦ ਅਲੈਨਾਣ ਲਈ, ਦੋ ਧਰਮਾ ਤੋ ਨਿਆਰਾ ਤੀਸਰਾ ਪੰਥ ਚਲਾਉਣ ਲਈ ਆਪ ਜੀ ਨੇ 1699 ਦੀ ਵਿਸਾਖੀ ਵਾਲੇ ਦਿੱਨ ਖੰਡੇ ਦੀ ਦਾਰ ਵਿਚੋ ਖਾਲਸਾ ਪੰਥ ਪ੍ਰਗੱਟ ਕੀਤਾ, ਆਪ ਜੀ ਦੀ ਠਾਠ ਬਾਠ ਵੇਖ ਕੇ ਬਾਈਧਾੜ ਦੇ ਰਾਜੇ ਗੁਰੂ ਜੀ ਨਾਲ ਈਰਖਾ ਕਰਦੇ ਸਨ, ਭਾਰਤ ਦੇਸ਼ ਅੰਦਰ ਸ਼ੂਦਰ ਜਾਤੀ ਦੇ ਹਿਸੇ ਆਈ ਹੋਲੀ ਨੂੰ ਮਹਾਰਾਜ ਨੇ ਹੋਲਾ ਮਨਾਉਣ ਦੀ ਕਵਾਇਤ ਵੀ ਸ੍ਰੀ ਅਨੰਦ ਪੁਰ ਦੀ ਧਰਤੀ ਤੋ ਅਰੰਭ ਕੀਤੀ ਜੋ ਨਿਰੰਤਰ ਜਾਰੀ ਹੈ, ਅਸਲ ਵਿੱਚ ਦਸ਼ਮੇਸ਼ ਪਿਤਾ ਜੀ ਦੀ ਤਾਂਘ ਇਹ ਸੀ ਕੇ ਇੱਸ ਦੇਸ਼ ਦੀਆ ਸੱਭ ਜਾਤਾ ਦੇ ਲੋਕਾਂ ਅੰਦਰ ਪਾਏ ਵਹਿਮਾ ਨੂੰ ਕੱਢਣਾ ਉਹਨਾ ਵਿੱਚ ਧਰਮ ਅਤੇ ਸਵੈ- ਦੀ ਤਾਂਘ ਜਗਾ ਕੇ ਉਹਨਾ ਤਨਾ, ਮਨਾ, ਨੂੰ ਬਲਵਾਣ ਬਣਾ ਕੇ ਅਜਾਦੀ ਅਤੇ ਸਵੇਮਾਣ ਦੀ ਅਲੱਖ ਨੂੰ ਜਗਾਉਣਾ ਸੀ, ਇੱਹ ਗੱਲਾ ਪਹਾੜੀ ਰਾਜਿਆ ਦੇ ਗਲੋ ਥਲੇ ਨਹੀ ਸਨ ਉਤਰਦੀਆਂ, ਫਿਰ ਆਪ ਜੀ ਨੂੰ ਬਾਈ ਧਾੜ ਦੇ ਰਾਜੇ ਅਤੇ ਅਰਗੰਜੇਬ ਨਾਲ ਛੋਟੀਆ ਵੱਡੀਆ 14 ਜੰਗਾ ਲੱੜਨੀਆਂ ਪਈਆ ਅਤੇ ਸਾਰਿਆ ਵਿੱਚ ਜਿੱਤ ਪ੍ਰਾਪਤ ਹੋਈ, ਆਪ ਜੀ ਨੁੰ ਖਾਲਸਾ ਪੰਥ ਦੇ ਕਹਿਣ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਣਾ ਪਿਆ ਆਪ ਜੀ ਦਾ ਸਰਸਾ ਨਦੀ ਦੇ ਕਿਨਾਰੇ ਪੂਰਾ ਪ੍ਰਵਾਰ ਵਿੱਛੜਿਆ , ਆਪ ਜੀ ਨਾਲ ਵੱਡੇ ਸਹਿਬਜਾਦੇ ਚੰਮਕੌਰ ਦੀ ਗੜ੍ਹੀ ਵੱਲ ਚੱਲੇ ਗਏ ਅਤੇ ਛੋਟੇ ਸਹਿਬਜਾਦੇ ਮਾਤਾ ਗੁਜਰ ਕੌਰ ਜੀ ਨਾਲ ਸਰਹਿੰਦ ਵਾਲੇ ਪਾਸੇ ਚੱਲੇ ਗਏ, ਮੰਤਾਵਾ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚੱਲੀਆ ਗਈਆ, ਇੱਕ ਹੱਫਤੇ ਵਿੱਚ ਆਪ ਜੀ ਦੇ ਦੋ ਵੱਡੇ ਸਾਹਿਬਜਾਦੇ ਚੰਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ, ਛੋਟੇ ਸਾਹਿਬਜਾਦੇ ਸਰਹੰਦ ਦੀਆਂ ਨੀਹਂਾ ਵਿੱਚ ਮੁਗਲੀਆ ਹਕੂਮੰਤ ਵਲੋ ਚਿਣ ਕੇ ਸ਼ਹੀਦ ਕਰ ਦਿੱਤੇ ਗਏ, ਆਪ ਜੀ ਦੀ ਮਾਤਾ ਗੁਜਰ ਕੌਰ ਵੀ ਸ਼ਹੀਦ ਹੋ ਗਈ ਆਪ ਜੀ ਨੇ ਅਮ੍ਰਿਤ ਦੀ ਦਾਤ ਛੱਕਣ ਲੱਗਿਆ ਖਾਲਸੇ ਨਾਲ ਕੀਤਾ ਵਾਧਾ ਨਿਭਾਉਦੇ ਹੋਏ ਆਪ ਨੇ ਆਪਣਾ ਸਾਰਾ ਸਰਬੰਸ ਸਮੁੱਚੀ ਮਨੁੱਖਤਾ ਉਪਰੋ ਵਾਰ ਦਿੱਤਾ, ਆਪ ਸੰਗਤਾ ਨੂੰ ਤਾਰਦੇ ਹੋਏ ਖਿਦਰਾਣੇ ਦੀ ਢਾਬ ਪਹੁੰਚੇ ਜਿਥੇ ਵਜੀਰ ਖਾਂ ਨੇ ਗੁਰੂ ਜੀ ਨਾਲ ਜੰਗ ਕੀਤੀ ਅਤੇ ਵਜੀਰ ਖਾਂ ਦੀ ਸ਼ਰਮਨਾਕ ਹਾਰ ਜੰਗ ਦੌਰਾਣ ਹੋਈ, ਆਪ ਜੀ ਜਿੱਤ ਹੋਈ ਆਪ ਜੀ ਨੇ ਉਸ ਜਗ੍ਹਾ ਦਾ ਨਾਮ ਮੁਕਤਸੱਰ ਰੱਖਿਆ ਆਪ ਜੀ ਅੱਗੇ ਸਾਬੋ ਕੀ ਤਲੜੰਡੀ ਵੱਲ ਗਏ ਉਹਥੇ ਆਪ ਜੀ ਨੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਪਾਸੋ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਫਿਰ ਆਪ ਜੀ ਸਿਧਾ ਦੱਖਣ ਵੱਲ ਚੱਲੇ ਗਏ, ਆਪ ਜੀ ਦੀ ਔਰਗਜੇਬ ਨੂੰ ਪਾਈ ਹੋਈ ਚਿੱਠੀ ਮਿਲੀ ਭਾਵ ਜਫਰਨਾਮਾ ਅੰਰਗਜੇਬ ਦੀ ਜਫਰਨਾਮਾ ਪੱੜ ਕੇ ਮੌਤ ਹੋ ਗਈ, ਫਿਰ ਆਂਪ ਜੀ ਨੇ ਬਹਾਦੱਰਸ਼ਾਹ ਨੂੰ ਦਿੱਲੀ ਦੇ ਤੱਖਤ ਤੇ ਬਿਠਾਇਆ, ਆਪ ਜੀ ਅੱਗੇ ਹਜੂਰ ਸਾਹਿਬ ਵੱਲ ਚੱਲੇ ਗਏ ਓਥੇ ਆਪ ਜੀ ਦਾ ਮਿਲਾਪ ਮਾਧੋ ਦਾਸ ਬੈਰਾਗੀ ਨਾਲ ਹੋਇਆ ਆਪ ਜੀ ਨੇ ਉਸ ਨੂੰ ਅਮ੍ਰਿਤ ਦੀ ਦਾਤ ਦੇ ਕੇ ਬੰਦਾ ਸਿੰਘ ਬਹਾਦੱਰ ਬਣਾਇਆ, ਅਤੇ ਪੰਜਾਬ ਵੱਲ ਬਦਲਾ ਲੈਣ ਲਈ ਤੋਰਿਆ, ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾ ਨੂੰ ਹੁੱਕਮ ਕੀਤਾ, ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸੱਭ ਸਿਖਣ ਕੋ ਹੁੱਕਮ ਹੈ, ਗੁਰੂ ਮਾਨਿਓ ਗ੍ਰੰਥ, ਮੇਰੀ ਆਤਮਾ ਗੁਰੂ ਗ੍ਰੰਥ ਅਤੇ ਮੇਰਾ ਸਰੀਰ ਖਾਲਸਾ ਪੰਥ ਇੱਹ ਹੁੱਕਮ ਖਾਲਸੇ ਪੰਥ ਨੂੰ ਕੀਤੇ, ਕਿਸੇ ਵੀ ਦੇਹਧਾਰੀ ਨੂੰ ਮੰਨਣ ਤੋ ਵੱਰਜਿਤ ਕੀਤਾ, ਅਤੇ ਸਦਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱੜ ਲਾਇਆ, ਅਤੇ ਗੁਰਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕਰ ਕੇ, ਅਤੇ ਆਪ ਜੀ ਕੱਤਕ ਸੁਦੀ ਪੰਜ, 6 ਕੱਤਕ ਸੰਮਤ 1764 ਮੁਤਾਬਕ ਸੱਤ ਅਕਤੂਬਰ ਸੰਨ 1708 ਨੁੰ ਸੱਚ ਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨੰਦੇੜ ( ਦੱਖਣ ) ਅੱਜ ਮਹਾਰਾਸ਼ਟੱਰ ਵਿਖੇ ਜੋਤੀ ਜੋਤ ਸਮਾਏ।

ਲੇਖਕ : ਨਿਸ਼ਾਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 9
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2643

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ