ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਿੱਖਿਆ ਦਾ ਅਸਲੀ ਮਨੋਰਥ ਕੀ ਹੈ

ਸਿੱਖਿਆ ਮਨੁੱਖ ਨੂੰ ਰੱਬ ਵੱਲੋਂ ਦਿੱਤਾ ਹੋਇਆ ਇੱਕ ਅਜਿਹਾ ਵਰਦਾਨ ਹੈ, ਜੋ ਮਨੁੱਖ ਦਾ ਤੀਜਾ ਨੇਤਰ ਖੋਲਦੀ ਹੈ।ਸਿੱਖਿਆ ਦਾ ਇੱਕੋਂ ਇੱਕ ਉਦੇਸ਼ ਮਨੁੱਖ ਨੂੰ ਸਹੀ ਸੇਧ ਦੇ ਕੇ ਅਸਲੀ ਇਨਸਾਨ ਬਣਾਉਣਾ ਹੈ।ਇਸ ਲਈ ਤਾਂ ਕਿਹਾ ਜਾਂਦਾ ਹੈ ਕਿ "ਸਿੱਖਿਆ ਮਨੁੱਖ ਦਾ ਤੀਜਾ ਨੇਤਰ ਹੈ।"
ਸਭ ਤੋਂ ਪਹਿਲਾ ਸਿੱਖਿਆ 'ਮਾਂ' ਤੋਂ ਪ੍ਰਾਪਤ ਹੁੰਦੀ ਹੈ, ਮਾਂ ਬੱਚੇ ਨੂੰ ਬੋਲਣਾ,ਬੈਠਣਾ, ਤੁਰਨਾ ਸਭ ਕੁੱਝ ਸਿਖਾਉਂਦੀ ਹੈ। ਇਹ ਬੱਚੇ ਨੂੰ ਮਾਂ ਤੋਂ ਮਿਲੀ ਇੱਕ ਤਰ੍ਹਾਂ ਦੀ ਸਿੱਖਿਆ ਹੀ ਹੈ ਤੇ ਫਿਰ ਬੱਚੇ ਦੀ ਸਿੱਖਿਆ ਉਸਦੇ ਘਰ ਤੇ ਪਰਿਵਾਰ ਤੋਂ ਸ਼ੁਰੂ ਹੁੁੰਦੀ ਹੈ ਤੇ ਇਸ ਤੋਂ ਬਾਅਦ ਬੱਚਾ ਸਿੱਖਿਆ ਲੈਣ ਲਈ ਸਕੂਲ ਵਿੱਚ ਦਾਖਲ ਹੁੰਦਾ ਹੈ, ਸਕੂਲ ਤੋਂ ਹੀ ਉਸਦੀ ਅਸਲੀ ਸਿੱਖਿਆ ਸ਼ੁਰੂ ਹੁੰਦੀ ਹੈ।
ਮਨੁੱਖ ਦੀ ਸ਼ੁਰੂ ਤੋਂ ਹੀ ਪਸ਼ੂ ਪ੍ਰਵ੍ਰਿਤੀ ਰਹੀ ਹੈ, ਉਸਨੂੰ ਕੋਈ ਵੀ ਕੰਮ ਕਰਨ ਦੇ ਲਈ ਸਹੀ ਸੇਧ ਦੇਣ ਦੀ ਜ਼ਰੂਰਤ ਹੁੰਦੀ ਹੈ। ਇਹ ਸੇਧ ਉਸਨੂੰ ਸਿੱਖਿਆ ਤੋਂ ਮਿਲਦੀ ਹੈ, ਇਸ ਤਰ੍ਹਾਂ ਹੀ ਸਿੱਖਿਆ ਦਾ ਮਨੋਰਥ ਇਨਸਾਨ ਨੂੰ ਸਹੀ ਸੇਧ ਦੇ ਕੇ ਸਿਰਜਣਾ ਹੁੰਦਾ ਹੈ।ਮਨੁੱਖ ਦੇ ਅੰਦਰ ਜਨਮ ਸਮੇਂ ਕੁੱਝ ਜਮਾਂਦਰੂ ਸ਼ਕਤੀਆਂ ਹੁੰਦੀਆਂ ਹਨ। ਜਿਸਨੁੂੰ ਬਾਹਰ ਕੱਡਣ ਦੀ ਜਰੂਰਤ ਹੁੰਦੀ ਹੈ, ਸਿੱਖਿਆ ਸਿੱਖਿਆ ਦੁਆਰਾ ਇਹਨਾਂ ਸ਼ਕਤੀਆਂ ਨੂੰ ਅਧਿਆਪਕ ਦੀ ਮਦਦ ਨਾਲ ਬਾਹਰ ਕੱਢਿਆਂ ਜਾਂਦਾ ਹੈ। ਇਹਨਾਂ ਸ਼ਕਤੀਆਂ ਵਿੱਚ ਮਨੁੱਖ ਦੀਆਂ ਅਭਿਲਾਸਾਵਾਂ, ਰੁਚੀਆਂ, ਯੋਗਤਾਵਾਂ, ਸ਼ਾਮਿਲ ਹੁੰਦੀਆਂ ਹਨ, ਸਿੱਖਿਆ ਦੁਆਰਾ ਮਨੁੱਖ ਦੀਆਂ ਇਨ੍ਹਾਂ ਰੁਚੀਆਂ ਤੇ ਯੋਗਤਾਵਾਂ ਨੂੰ ਬਾਹਰ ਲਿਆਂਦਾ ਜਾਂਦਾ ਹੈ। ਇਨ੍ਹਾਂ ਯੋਗਤਾਵਾਂ ਰੁਚੀਆਂ ਦੇ ਸਦਕੇ ਹੀ ਮਨੁੱਖ ਆਪਣੀ ਮਜ਼ਿਲ ਨੂੰ ਬਹੁਤ ਅਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ।
ਸਿੱਖਿਆ ਮਨੁੱਖ ਨੂੰ ਮਿਲੀ ਹੋਈ ਅਜਿਹੀ ਦਾਤ ਹੈ ਜੋ ਮਨੁੱਖ ਕੋਲ ਹਮੇਸ਼ਾ ਲਈ ਰਹਿੰਦੀ ਹੈ। ਇਸਨੂੰ ਕੋਈ ਵੀ ਖੋਹ ਨਹੀਂ ਸਕਦਾ। ਸਿੱਖਿਆ ਦਾ ਇੱਕ ਹੋਰ ਉਦੇਸ਼ ਮਨੁੱਖ ਦੀ ਸੋਚਣ ਸ਼ਕਤੀ ਨੂੰ ਵਿਕਸਿਤ ਕਰਨਾ ਹੈ। ਜੇਕਰ ਮਨੁੱਖ ਕੋਲ ਸਿੱਖਿਆ ਹੈ ਤਾਂ ਉਹ ਆਪਣੀ ਸੋਚਣ ਸ਼ਕਤੀ ਦੇ ਨਾਲ ਮੁਸ਼ਕਿਲ ਕੰਮ ਜਾਂ ਔਖੀ ਤੋਂ ਔਖੀ ਸਮੱਸਿਆਂ ਨੂੰ ਅਸਾਨੀ ਨਾਲ ਹੱਲ ਕਰ ਸਕਦਾ ਹੈ।
ਸਿੱਖਿਆ ਮਨੁੱਖ ਦੇ ਮਾਣ-ਸਨਮਾਨ ਵਿੱਚ ਵਾਧਾ ਕਰਦੀ ਹੈ, ਅਰਥਾਤ ਦੂਜਿਆਂ ਦਾ ਜਾਂ ਆਪਣੇ ਤੋਂ ਵੱਡਿਆਂ ਦਾ ਆਦਰ ਕਰਨ ਵਰਗੇ ਗੁਣ ਪੈਂਦਾ ਕਰਦੀ ਹੈ। ਛੋਟਿਆਂ ਨੂੰ ਪਿਆਰ ਕਰਨਾ ਸਿਖਾਉਂਦੀ ਹੈ। ਮਨੁੱਖ ਦੀ ਬੋਲੀ ਵਿੱਚ ਮਿਠਾਸ ਪੈਂਦਾ ਕਰਦੀ ਹੈ ਜੋ ਕਿ ਮਨੁੱਖ ਦੀ ਜਿੰਦਗੀ ਵਿੱਚ ਹਰ ਜਰਤਾਂ ਜਾਂ ਕੰਮ ਵਿੱਚ ਸਾਥ ਦਿੰਦੀ ਹੈ।
ਸਿੱਖਿਆ ਦੀ ਮਦਦ ਨਾਲ ਹੀ ਮਨੁੱਖ ਦੀ ਵਿਗਿਆਨਿਕ ਸੂਝ-ਬੂਝ ਵਾਲੀ ਬਣਦੀ ਹੈ। ਸਿੱਖਿਆ ਦੁਆਰਾ ਮੱਨੁਖ ਆਪਣੇ ਸੱਭਿਆਚਾਰ ਅਤੇ ਸੰਸਕ੍ਰਿਤੀ ਤੋਂ ਜਾਣੂ ਹੁੰਦਾ ਹੈ। ਸਿੱਖਿਆ ਹੀ ਮਨੁੱਖ ਨੂੰ ਇੱਕ ਸੱਚਾ ਨਾਗਰਿਕ ਅਤੇ ਦੇਸ਼-ਭਗਤ ਬਣਾਉਂਦੀ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਿੱਖਿਆ ਮਨੁੱਖ ਦੇ ਰਾਹ ਨੂੰ ਸਾਫ ਕਰਕੇ ਰੋਸ਼ਨੀ ਦਿਵਾਉਂਦੀ ਹੈ ਤੇ ਅਸਲੀ ਇਨਸਾਨ ਬਣਾਉਂਦੀ ਹੈ।

ਲੇਖਕ : ਗੁਰਦੀਪ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2936
ਸਭ ਤੋਂ ਪਹਿਲਾ ਸਿੱਖਿਆ 'ਮਾਂ' ਤੋਂ ਪ੍ਰਾਪਤ ਹੁੰਦੀ ਹੈ, ਮਾਂ ਬੱਚੇ ਨੂੰ ਬੋਲਣਾ,ਬੈਠਣਾ, ਤੁਰਨਾ ਸਭ ਕੁੱਝ ਸਿਖਾਉਂਦੀ ਹੈ। ਇਹ ਬੱਚੇ ਨੂੰ ਮਾਂ ਤੋਂ ਮਿਲੀ ਇੱਕ ਤਰ੍ਹਾਂ ਦੀ ਸਿੱਖਿਆ ਹੀ ਹੈ ਤੇ ਫਿਰ ਬੱਚੇ ਦੀ ਸ"/>

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ