ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੁਸਤਕ ਪ੍ਰਦਰਸ਼ਨੀ ਮੌਕੇ ਪੁਸਤਕ ਜਿੱਤ ਦਾ ਐਲਾਨ ਲੋਕ ਅਰਪਣ

ਬੁਢਲਾਡਾ 23, ਦਸੰਬਰ( ): ਇੱਥੋਂ ਨਜਦੀਕੀ ਪਿੰਡ ਅਹਿਮਦਪੁਰ ਦੇ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਿਖੇ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਮੌਕੇ ਅਧਿਆਪਕਾਂ ਅਤੇ ਬੱਚਿਆਂ ਵਿੱਚ ਸਾਹਿਤ ਪ੍ਰਤੀ ਰੁੱਚੀ ਪੈਦਾ ਕਰਨ ਲਈ ਸਾਹਿਬਦੀਪ ਪ੍ਰਕਾਸ਼ਨ ਭੀਖੀ ਵੱਲੋਂ ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਜਿੱਤ ਦਾ ਐਲਾਨ’ ਪੁਸਤਕ ਲੋਕ ਅਰਪਣ ਵੀ ਕੀਤੀ ਗਈ। ਇਸ ਮੌਕੇ ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਦੇ ਮੁਖੀ ਭੁਪਿੰਦਰ ਸਿੰਘ ਨੇ ਸਾਹਿਤਕ ਰੁਚੀਆਂ ਰੱਖਣ ਵਾਲੇ ਪਾਠਕਾਂ ਅਤੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ  ਕਿ ਸਾਹਿਤ, ਸ਼ਖਸੀਅਤ ਉਸਾਰੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਉਹਨਾਂ ਕਿਹਾ ਕਿ ਸਾਹਿਤ ਸਿਰਜਣਾ ਅਮੁੱਲ ਕਲਾ ਹੈ। ਇਸ ਮੌਕੇ ਪੁਸਤਕ ‘ਜਿੱਤ ਦਾ ਐਲਾਨ’ ਦੇ ਲੇਖਕ ਸੁਦਿਲ ਭੁੱਲਰ ਨੇ ਕਿਹਾ ਕਿ ਸਮੁੱਚਾ ਕਾਵਿ ਸੰਗ੍ਰਹਿ ਸਮਾਜਿਕ ਸਰੋਕਾਰਾਂ ਦੀ ਪ੍ਰੋੜਤਾ ਕਰਦਾ ਹੈ। ਇਸ ਮੌਕੇ ਨਿਬੰਧਕਾਰ ਬਲਵਿੰਦਰ ਸਿੰਘ ਬੁਢਲਾਡਾ ਨੇ ਲੇਖਕ ਦੇ ਕਾਵਿ ਸੰਗ੍ਰਹਿ ਨੂੰ ਵੱਡਮੁੱਲਾ ਕਾਰਜ ਦੱਸਦਿਆਂ ਪੁਸਤਕ ‘ਜਿੱਤ ਦਾ ਐਲਾਨ’ ਨੂੰ ਸਾਹਿਤਕ ਖੇਤਰ ਵਿੱਚ ਜੀ ਆਇਆ ਆਖਿਆ। ਇਸ ਮੌਕੇ ਮਨੋਹਰ ਦਾਸ, ਡਾ. ਬੂਟਾ ਸਿੰਘ ਸੇਖੋਂ, ਬਲਤੇਜ ਧਾਲੀਵਾਲ, ਮੈਡਮ ਯੋਗਿਤਾ ਜੋਸ਼ੀ, ਗੁਰਦੀਪ ਸਿੰਘ ਐੱਮ ਆਰ ਪੀ, ਕਰਨ ਭੀਖੀ ਸਾਹਿਬਦੀਪ ਪ੍ਰਕਾਸ਼ਨ, ਮਨਪ੍ਰੀਤ ਕੋਰ, ਰਾਜ ਕੁਮਾਰ, ਜਸਪ੍ਰੀਤ ਸਿੰਘ ਵਿੱਕੀ, ਗੋਲੂ ਸਿੰਘ ਮੋਫਰ, ਤਜਿੰਦਰ ਸਿੰਘ ਮਸਤਾਨਾ, ਗਗਨਦੀਪ ਕੋਰ, ਅਮਨਦੀਪ ਸਿੰਘ ਲੈਕਚਰਾਰ ਆਦਿ ਹਾਜਿਰ ਸਨ।

ਲੇਖਕ : ਪਰਵਿੰਦਰ ਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 16
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :770

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ