ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸ਼ੇਖੂਪੁਰੀਏ ਸੂਫੀ ਗਾਇਕ ਸੁੱਚਾ, ਜੈਲਾ ਜਲਦੀ ਹੀ ਲੈ ਕੇ ਆ ਰਹੇ ਹਨ  'ਫ਼ਕੀਰੀ'<

ਚੰਡੀਗੜ (ਲੁਧਿਆਣਵੀ), 18 ਫਰਵਰੀ, 2017 :  ਸੂਫੀ ਗਾਇਕਾਂ ਵਿੱਚ ਆਪਣੀ ਖਾਸ ਪਹਿਚਾਣ ਬਣਾਉਣ ਵਾਲੀ ਗਾਇਕ ਜੋੜੀ ਸੁੱਚਾ ਸ਼ੇਖੂਪਰੀਆ ਅਤੇ ਜੈਲਾ ਸ਼ੇਖੂਪੁਰੀਆ (ਕਪੂਰਥਲਾ) ਜਲਦੀ ਹੀ ਹਾਜ਼ਰੀ ਲਵਾ ਰਹੇ ਹਨ, ਆਪਣੇ ਨਵੇਂ ਸਿੰਗਲ ਟਰੈਕ 'ਫ਼ਕੀਰੀ' ਨਾਲ, ਜੋ 'ਦੇਸੀ ਸਟਾਰ ਮਿਊਜਿਕ' ਅਤੇ ਹਰਜਿੰਦਰ ਲਾਂਬਾ ਦੀ ਖਾਸ ਪੇਸ਼ਕਸ਼ ਹੈ।

      'ਦੇਸੀ ਸਟਾਰ ਮਿਊਜਿਕ ਕੰਪਨੀ' ਦੇ  ਵਿਸ਼ੇਸ਼ ਸਲਾਹਕਾਰ ਸੁਰਿੰਦਰ ਜੱਕੋਪੁਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਗਾਇਕ ਜੋੜੀ 'ਮਲੰਗਣੀ ਸਾਂਈਆਂ', 'ਸਾਹਾਂ ਦਾ ਕੀ ਸੱਜਣਾਂ' ਅਤੇ 'ਇਸ਼ਕ ਨੂੰ ਦਾਗ' ਆਦਿ ਸੂਫੀ ਐਲਬਮਾਂ ਰਾਹੀਂ ਸਰੋਤਿਆਂ ਸਾਹਮਣੇ ਹਾਜ਼ਰੀ ਲਗਵਾ ਚੁੱਕੇ ਹਨ। ਨਵੀਂ ਐਲਬਮ 'ਪੀਰ ਨਿਗਾਹੇ ਵਾਲਾ' ਵੀ ਜਲਦੀ ਹੀ  ਸਰੋਤਿਆਂ ਦੀ ਝੋਲੀ ਪਾ ਦਿੱਤੀ ਜਾਵੇਗੀ। 'ਦੇਸੀ ਸਟਾਰ ਮਿਊਜਿਕ' ਟੀਮ ਦਾ ਮੰਨਣਾ ਹੈ ਕਿ ਸਰੋਤੇ 'ਫ਼ਕੀਰੀ' ਗੀਤ ਨੂੰ ਖੂਬ ਪਿਆਰ ਦੇਣਗੇ।

ਲੇਖਕ : ਪ੍ਰੀਤਮ ਲੁਧਿਆਣਵੀ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :473

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ