ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਧੀ ਲਈ ਪਿਤਾ ਦੇ ਜ਼ਜਬਾਤ

ਮੈਨੂੰ ਲੋਰੀਆਂ ਨਹੀਂ ਆਉਂਦੀਆਂ ,ਨਾ ਆਉਂਦੇ ਲਾਡ ਲਡਾਉਣੇ ,
ਸ਼ਾਇਦ ਪਿਆਰ ਜਤਾਉਣਾ ਵੀ ਨਹੀਂ ਆਉਂਦਾ ,
ਨਿਕੀਆਂ ਨਿਕੀਆਂ ਗਲਾਂ ,ਵੀ ਨਹੀਂ ਆਉਂਦੀਆਂ ਮੈਨੂੰ ,
ਮੈਨੂੰ ਆਉਂਦਾ ਹੈ ਤਾਂ ਬਸ ,ਆਪਣੇ ਆਪ ਨੂੰ ਸਖ਼ਤ ਤੇ ਮਜਬੂਤ ਦਿਖਾਉਣਾ ,
ਸਭ ਦਾ ਮੋਹਰੀ ਬਣਨਾ,
ਮੇਰੀਆਂ ਅਖਾਂ ਭਿਜਦੀਆਂ ਨਹੀਂ ,ਪਰ ਰੂਹ ਰੋ ਪੈਂਦੀ ਹੈ
ਗਲਾਂ ਮੈਂ ਵੀ ਕਰਦਾ ਹਾਂ , ਪਰ ਆਪਣੇ ਅੰਦਰ ਦੇ ਸ਼ਕ੍ਸ ਦੇ ਜ਼ਜਬਾਤ
ਮੈਂ ਸਾਹਮਣੇ ਨਹੀਂ ਆਉਣ ਦਿੰਦਾ ,
ਮੈਨੂੰ ਵੀ ਫਿਕਰ ਹੈ ,ਤੇਰੇ ਹਾਸੇ ,ਤੇਰੀ ਹਰ ਖੁਸ਼ੀ ਦੀ ,
ਤੇਰੇ ਲਈ ਸੁਰਖਿਅਤ ਸਮਾਜ਼ ਸਿਰਜਨ ਦੀ ,
ਮੇਰਾ ਵੀ ਦਿਲ ਕਰਦਾ ਤੂੰ ਮੇਰੇ ਸਾਹਮਣੇ ,ਖਿਡ ਖਿਡ ਹਸਦੀ ਫਿਰੇਂ
ਤੇ ਮੈਂ ਤੇਰੇ ਹਾਸੇ ਦੀ ਖਨ-ਖਾਨਾਹਟ ਵਿਚ ,
ਆਪਣੀ ਦਿਨ ਭਰ ਦੀ ਥਕਾਨ ਭੁਲ ਜਾਵਾਂ ,
ਮੈਂ ਆਪਣੇ ਜ਼ਜਬਾਤ ਲੁਕਾ ਕੇ ਰਖਣਾ ਚਾਹੁੰਦਾ ਹਾਂ ,
ਕਿਊਂਕਿ ਮੈਂ ਅੰਦਰੋਂ ਬੜਾ ਡਰਪੋਕ ਹਾਂ ,
ਮੈਂ ਡਰਦਾ ਹਾਂ ,ਮਤੇ ਮੇਰੇ ਦਿਲ ਦੇ ਹੋਕੇ ਤੇਰੇ ਕੰਨੀ ਨਾ ਪੈ ਜਾਣ ,
ਮੈਂ ਡਰਦਾ ਹਾਂ ,ਕਿਤੇ ਤੂੰ ਮੇਰੀ , ਤੇ ਮੈਂ ਤੇਰੀ ,ਕਮਜ਼ੋਰੀ ਨਾ ਬਣ ਜਾਈਏ,
ਮੈਂ ਆਪਣੀ ਕਮਜ਼ੋਰੀ ਨੂੰ ਲੁਕਾਉਣ ਦੇ ਲਈ ,ਤੇਰੇ ਨਾਲ ਹਰ ਦਿਨ ਹਰ ਪਲ,
ਸਖ਼ਤ ਹੋਣ ਦਾ ਨਾਟਕ ਵੀ ਕਰਦਾ ਹਾਂ , ਤੇ ਤੂੰ ਜਦੋਂ ਸੋ ਜਾਂਦੀ ਏ ,
ਮੈਂ ਲੁਕ-ਲੁਕ ਕੇ ਉਠ-ਉਠ ਕੇ ,ਤੈਨੂੰ ਦੇਖਣ ਆਉਂਦਾ ਹਾਂ ,
ਤੇਰੇ ਸੁਤੀ ਦੇ ਮਾਸੂਮ ਚੇਹਰੇ ਦੀ ਮਾਸੂਮੀਅਤ ,
ਮੇਰੀ ਦਿਨ ਭਰ ਦੀ ਥਕਾਨ,ਦਾ ਉਤਰੇੰਵਾਂ ਹੋ ਨਿਬੜਦੀ ਹੈ ,
ਮੈਂ ਤੈਨੂੰ ਹਥ ਲਏ ਬਿਨਾ ਵੀ , ਰੂਹ ਦੇ ਹਥਾਂ ਨਾਲ ਪਲੋਸ ਕੇ ,
ਮੁੜ ਆਪਣੇ ਮੰਜੇ ਤੇ ਆ ਬੇਹਿੰਦਾ ਹਾਂ ,ਮੈਂ ਕਹਿਣਾ ਤਾ ਹਰ ਰੋਜ਼ ਚਾਹੁੰਦਾ ਹਾਂ ,
ਪਰ ਕਹਿ ਨਹੀਂ ਪਾਉਂਦਾ ,ਖਵਰੇ ਮੇਰੇ ਕੋਲ,ਅਲ੍ਫਾਜ਼ਾਂ ਦੀ ਕਮੀਂ ਕਿਊਂ ਹੋ ਜਾਂਦੀ ਏ
ਬੜੇ ਹੋਂਸਲੇ ਨਾਲ ,ਅੱਜ ਆਪਣੇ ਟੁਟੇ-ਫ਼ੁਟੇ ਜ਼ਜਬਾਤਾਂ ਨੂੰ ,
ਮੈਂ ਅਲ੍ਫਾਜ਼ਾਂ ਦੀ ਡੋਰ ਵਿਚ ਪਿਰੋ ਕੇ ,ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ ,
" ਧੀਏ ਰਾਣੀਏ ! ਮੈਂ ਬੇਸ਼ਕ ਤੇਰੀ ਮਾਂ ਵਾਂਗ ਕਹਿ ਨਹੀ ਪਾਉਂਦਾ ,
ਤੇਰੇ ਲਈ ਜ਼ਜਬਾਤੀ ਹੋ ਕੇ ਤੇਰੀ ਮਾਂ ਵਾਂਗ ਮੈਂ ਰੋ ਨਹੀਂ ਪਾਉਂਦਾ ,
ਪਰ ਧੀ ਰਾਣੀਏ ! ਮੈਂ ਤੇਰੀ ਮਾਂ ਵਾਂਗ ਤੈਨੂੰ ਬਹੁਤ ਪਿਆਰ ਕਰਦਾ ਹਾਂ ,
ਮੈਨੂੰ ਬਸ ਜਤਾਉਣਾ ਨਹੀਂ ਆਉਂਦਾ ,ਦਰਸਾਉਣ ਨਹੀਂ ਆਉਂਦਾ " !!

ਲੇਖਕ : ਰੁਪਿੰਦਰ ਸੰਧੂ ਹੋਰ ਲਿਖਤ (ਇਸ ਸਾਇਟ 'ਤੇ): 13
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1407
ਲੇਖਕ ਬਾਰੇ
ਆਪ ਜੀ ਪੰਜਾਬੀ ਭਾਸ਼ਾ ਦੇ ਚਿੰਤਕ ਅਤੇ ਪ੍ਰੇਮੀ ਹੋ ਆਪ ਜੀ ਕਵਿਤਾ ਸਿਰਜਣ ਦਾ ਹੁਨਰ ਰਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017