ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਾਜੇ ਪੰਜ ਪਿਆਰੇ
ਅਮ੍ਰਿਤ ਦੀ ਬੂੰਦ ਪਿਲਾ ਕੇ ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ ,ਛੱਡੇ ਉਹਨਾਂ ਜੈਕਾਰੇ।


ਜੁਲਮ ਖਾਤਰ ਲੜਨਾ, ਜਾਲਮ ਤੋਂ ਨਾ ਡਰਨਾ।
ਸਬਕ ਸ਼ਹੀਦੀ ਪੜ੍ਹਨਾ, ਮੌਤ ਦੇ ਅੱਗੇ ਖੜ੍ਹਨਾ।
ਈਨ ਕਦੇ ਨਾ ਮੰਨੀ, ਸੀਸ ‘ਤੇ ਚਲ ਗਏ ਆਰੇ,
ਅਮ੍ਰਿਤ ਦੀ ਬੂੰਦ ਪਿਲਾ ਕੇ,ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ, ਛੱਡੇ ਉਹਨਾਂ ਜੈਕਾਰੇ।

ਅਨੰਦਪੁਰ ਦਾ ਵਿਹੜਾ, ਖੂਨ ਨਾਲ ਸੀ ਰਗਿਆ।
ਲਲਕਾਰੇ ਗੋਬਿੰਦ ਰਾਏ,ਸੀਸ ਇਕ ਸੀ ਮਗਿਆ।
ਆਇਆ ਇਕ ਪਿਆਰਾ,ਤੇ ਵੇਖੇ ਅਜਬ ਨਜਾਰੇ,
ਅਮ੍ਰਿਤ ਦੀ ਬੂੰਦ ਪਿਲਾ ਕੇ, ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ ,ਛੱਡੇ ਉਹਨਾਂ ਜੈਕਾਰੇ।

ਦੂਜੀ ਵਾਰ ਗੁਰਾਂ, ਇਕ ਸੀਸ ਹੋਰ ਸੀ ਮਗਿਆ।
ਦੂਜਾ ਸਿੱਖ ਪਿਆਰਾ, ਨਾ ਡਰਿਆ ਨਾ ਸਗਿਆ।
ਗੁਰੂ ਗੋਬਿੰਦ ਜੀ ਵੇਖੋ!, ਦਿਨੇਂ ਵਿਖਾਉਂਦੇ ਤਾਰੇ,
ਅਮ੍ਰਿਤ ਦੀ ਬੂੰਦ ਪਿਲਾ ਕੇ, ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ, ਛੱਡੇ ਉਹਨਾਂ ਜੈਕਾਰੇ।

ਪੰਜਾਂ ਹੀ ਵਾਰੋ ਵਾਰੀ, ਜਦ ਭੇਟਾ ਸੀਸ ਚੜ੍ਹਾਏ।
ਦਸਮੇਸ਼ ਦੇ ਅਮ੍ਰਿਤ ਨੇ, ਪਿਆਰੇ ਪੰਜ ਸਜਾਏ।
ਸਿੱਖੀ ਨੂੰ ਪਾਣ ਚੜ੍ਹਾ ਕੇ, ਬਖਸ਼ੇ ਪੰਜ ਕਰਾਰੇ,
ਅਮ੍ਰਿਤ ਦੀ ਬੂੰਦ ਪਿਲਾ ਕੇ ,ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ, ਛੱਡ ੇ ਉਹਨਾਂ ਜੈਕਾਰੇ।

ਗੁਰੂ ਗੋਬਿੰਦ ਸਿੰਘ ਨੇ, ਖਾਲਸਾ ਪੰਥ ਸਜਾਇਆ।
‘ਸੁਹਲ ਨੁਸ਼ਹਿਰੇ ਵਾਲਾ’ਹੋਇਆ ਦੂਣ ਸਵਾਇਆ
ਸੰਤ- ਸਿਪਾਹੀ ਬਣਕੇ, ਗੁਰਾਂ ਕੀਤੇ ਚੋਜ ਨਿਆਰੇ,
ਅਮ੍ਰਿਤ ਦੀ ਬੂੰਦ ਪਿਲਾ ਕੇ, ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ, ਗੂੰਜਣ ਅੱਜ ਜੈਕਾਰੇ।ਲੇਖਕ : ਮਲਕੀਅਤ ਸਿੰਘ 'ਸੁਹਲ' ਹੋਰ ਲਿਖਤ (ਇਸ ਸਾਇਟ 'ਤੇ): 22
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1974
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਕਾਫੀ ਲੰਮੇ ਅਰਸੇ ਤੋਂ ਜੁੜੇ ਹੋਏ ਹੋ। ਆਪ ਜੀ ਨੂੰ ਕਵਿਤਾ ਲਿਖਣ ਦਾ ਸ਼ੋਂਕ ਸਕੂਲ ਸਮੇਂ ਤੋ ਹੀ ਹੈ ਅਤੇ ਫੋਜ ਦੀ ਸੇਵਾ ਮੁਕਤੀ ਤੋਂ ਬਾਅਦ 35 ਸਾਲ ਤੋਂ ਐਲ.ਆਈ.ਸੀ ਦੀ ਐਜੰਸੀ ਰਾਹੀ ਲੋਕਾ ਨਾਲ ਰਾਬਤਾ ਕਾਇਮ ਰਖਿਆ ਹੋਇਆ ਹੈ। ਆਪ ਜੀ ਦੀ ਕਵਿਤਾਵਾ ਵਿਚੋਂ ਧਾਰਮਿਕ, ਸਮਾਜਿਕ ਅਤੇ ਪੰਜਾਬੀ ਭਾਸ਼ਾ ਪ੍ਰਤੀ ਪ੍ਰੇਮ ਪ੍ਰਤੀਤ ਹੁੰਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ