
ਆਓ ਮਿਲ ਕੇ ਏਕੇ ਦਾ ਗੀਤ ਗਾਈਏ ਸਾਥੀਓ,
ਸਾਂਝੀਵਾਲਤਾ ਦੀ ਜੋਤ ਜਗਾਈਏ ਸਾਥੀਓ।
ਹਰ ਪਾਸੇ ਗੂੰਜ ਆਵੇ ਖੁਸ਼ੀਆਂ ਦੇ ਰਾਗ ਦੀ,
ਚੜਦੀ ਕਲਾ ਰਹੇ ਆਪਣੇ ਸਮਾਜ ਦੀ,
ਰਾਹ ਉੱਨਤੀ ਦੇ ਕਦਮ ਵਧਾਈਏ ਸਾਥੀਓ,
ਆਓ ਮਿਲ ਕੇ ਏਕੇ ਦਾ ਗੀਤ.......
ਕਰੋ ਨੇਕ ਕੰਮ ਹੋਣ ਦੂਰ ਕਮੀਆਂ,
ਕਰੋ ਹਮਦਰਦੀ ਭੁੱਲ ਜਾਣ ਗਮੀਆਂ,
ਗਿਲੇ ਸ਼ਿਕਵੇ ਦਿਲਾਂ 'ਚੋਂ ਮਿਟਾਈਏ ਸਾਥੀਓ।
ਆਓ ਮਿਲ ਕੇ ਏਕੇ ਦਾ ਗੀਤ.....
ਪ੍ਰੀਤ ਵਾਲੀ ਬੱਤੀ ਬਣੇ ਸੱਚ ਦੇ ਚਿਰਾਗ ਦੀ,
ਭਰਮ ਭਜਾਵੇ ਪੱਕਾ ਕਰੇ ਇਨਸਾਫ਼ ਜੀ,
ਸਾਂਝੀਵਾਲਤਾ ਦੀ ਜੋਤ ਜਗਾਈਏ ਸਾਥੀਓ,
ਆਓ ਮਿਲ ਕੇ ਏਕੇ ਦਾ ਗੀਤ.....
ਛੱਡ ਦਿਓ ਰੀਤ ਭੁੱਖੀ ਲਾਲਚਾਂ ਦੇ ਭੁੱਖ ਦੀ,
ਪੁੱਤਾਂ ਵਾਂਗ ਸਾਂਭੋ ਹੋਂਦ ਧੀ ਅਤੇ ਰੁੱਖ ਦੀ,
ਐਸੀ ਚੇਤਨਾ ਦੀ ਲਹਿਰ ਚਲਾਈਏ ਸਾਥੀਓ,
ਆਓ ਮਿਲ ਕੇ ਏਕੇ ਦਾ ਗੀਤ.....
ਹਰ ਇੱਕ ਦੇਸ਼ ਵਾਸੀ ਦਿਸੇ ਪਿਆ ਹੱਸਦਾ,
ਖੁਸ਼ੀਆਂ ਦਾ ਬਣ ਜਾਏ 'ਸੁੱਖੇ' ਗੁਲਦਸਤਾ,
ਐਸੀ ਖੁਸ਼ੀਆ ਦੀ ਫੁੱਲਵਾੜੀ ਲਾਈਏ ਸਾਥੀਓ,
ਆਓ ਮਿਲ ਕੇ ਏਕੇ ਦਾ ਗੀਤ......
![]() | ਲੇਖਕ : | ਸੁਖਦੇਵ ਸਿੰਘ ਗੰਢਵਾ | ਹੋਰ ਲਿਖਤ (ਇਸ ਸਾਇਟ 'ਤੇ): | 6 |
ਲੇਖ ਦੀ ਲੋਕਪ੍ਰਿਅਤਾ | ![]() ![]() ![]() ![]() ![]() | ਰਚਨਾ ਵੇਖੀ ਗਈ : | 1892 | |
ਲੇਖਕ ਬਾਰੇ ਏ ਸੀ ਟੀ ਅਧਿਆਪਕ ਵਜੋਂ ਸਰਕਾਰੀ ਮਿਡਲ ਸਕੂਲ ਗੰਢਵਾਂ ਵਿਖੇ ਸੇਵਾ ਨਿਭਾ ਰਹੇ ਹਨ। ਇਹਨਾਂ ਦੁਆਰਾ ਰਚਿਤ ਕਾਵਿ-ਸੰਗ੍ਰਹਿ ‘ਲੋਕ ਹਿੱਤਾਂ ਦੇ ਸੰਗ’ ਲੋਕ ਅਰਪਣ ਹੋਇਆ ਹੈ। ਆਪ ਜੀ ਦੇ ਰਚਨਾ ਵਿਚੋ ਵਰਤਮਾਨ ਸਮਾਜਿਕ ਤਸਵਿਰ ਦੀ ਝੱਲਕ ਪੈਂਦੀ। |