ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਧੀਆਂ

ਨਿੱਕੀਆਂ ਪਿਆਰੀਆਂ ਇਹ ਰੱਬ ਦੀਆਂ ਪਰੀਆਂ
ਮਾਂ ਦਾ ਪਰਛਾਵਾਂ, ਬਾਪੂ ਨੂੰ ਲਾਡਲੀਆਂ ਬੜੀਆਂ
ਚਿੜੀਆਂ ਚੰਬੇ ਦੀਆਂ ਮਾਰ ਜਾਂਦੀਆਂ ਉਡਾਰੀ, ਭਾਵੇਂ ਨਾ ਇਹਨਾਂ ਦੇ ਕੋਲ ਪਰ ਹੁੰਦੇ ਨੇ
ਜਿਹੜਿਆਂ ਘਰਾਂ ਦੇ ਵਿੱਚ ਹੰਦੀਆਂ ਨੇ ਧੀਆਂ, ਬੜੇ ਭਾਗਾਂ ਵਾਲੇ ਉਹ ਘਰ ਹੁੰਦੇ ਨੇ

ਭਾਂਵੇ ਹੋਣ ਵੱਡੀਆਂ ਤੇ ਭਾਂਵੇ ਉਹ ਨਿਆਣੀਆਂ
ਸ਼ਰਾਰਤੀ ਨੇ ਪੁੱਤ, ਧੀਆਂ ਮੁੱਢ ਤੋਂ ਸਿਆਣੀਆਂ
ਮਾਂ ਪਿਓ ਭਾਈ ਨੂੰ ਜੇ ਕਦੇ ਦੁੱਖ ਹੋਵੇ, ਇਹਨਾਂ ਕੋਲੋਂ ਰੱਤਾ ਵੀ ਨਾ ਜਰ ਹੁੰਦੇ ਨੇ
ਜਿਹੜਿਆਂ ਘਰਾਂ ਦੇ ਵਿੱਚ ਹੰਦੀਆਂ ਨੇ ਧੀਆਂ, ਬੜੇ ਭਾਗਾਂ ਵਾਲੇ ਉਹ ਘਰ ਹੁੰਦੇ ਨੇ

ਰੁਪਇਆ ਇੱਕ ਕੋਈ ਦੋ, ਕੋਈ ਲੱਖਾਂ ਹੀ ਦਾਨ ਕਰਦਾ
ਔਕਾਤ ਜਿਹਦੀ ਜਿੰਨੀ, ਜਿੰਨਾ ਜਿਹਦੇ ਕੋਲੋਂ ਸਰਦਾ
ਪਾਲ ਪੋਸ ਕਨਿਆ ਦਾਨ ਜੋ ਨੇ ਕਰਦੇ, ਸੱਭ ਤੋਂ ਅਮੀਰ ਉਹ ਦਰ ਹੁੰਦੇ ਨੇ
ਜਿਹੜਿਆਂ ਘਰਾਂ ਦੇ ਵਿੱਚ ਹੰਦੀਆਂ ਨੇ ਧੀਆਂ, ਬੜੇ ਭਾਗਾਂ ਵਾਲੇ ਉਹ ਘਰ ਹੁੰਦੇ ਨੇ

ਰੱਬਾ ਸੱਚਿਆ ਵੇ ਭਾਗ ਮੇਰੇ ਵੀ ਜਗਾਈਂ ਵੇ
ਗੁਰਸ਼ਿਵ ਦੇ ਵਿਹੜੇ ਇੱਕ ਧੀ ਤੂੰ ਖਿਡਾਈਂ ਵੇ
ਝੋਲੀ ਅੱਡ ਜੋ ਵੀ ਤੇਰੇ ਦਰ ਤੇ ਹੈ ਆਉਂਦਾ, ਰਹਿਮਤਾਂ ਨਾਲ ਉਹਦੇ ਪੱਲੇ ਭਰ ਹੰਦੇ ਨੇ
ਜਿਹੜਿਆਂ ਘਰਾਂ ਦੇ ਵਿੱਚ ਹੰਦੀਆਂ ਨੇ ਧੀਆਂ, ਬੜੇ ਭਾਗਾਂ ਵਾਲੇ ਉਹ ਘਰ ਹੁੰਦੇ ਨੇ

ਲੇਖਕ : ਸ਼ਿਵ ਸ਼ੰਕਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2708
ਲੇਖਕ ਬਾਰੇ
ਆਪ ਜੀ "ਗੁਰਸ਼ੀਵ" ਜੀ ਵਜੋਂ ਜਾਣੇ ਜਾਂਦੇ ਹੋ। ਆਪ ਜੀ ਵਿਦੇਸ਼ ਵਿੱਚ ਰਹਿ ਕਿ ਵੀ ਪੰਜਾਬੀ ਸਾਹਿਤ ਨਾਲ ਜੁੜੇ ਰਹੇ ਹੋ। ਅਾਪ ਜੀ ਦੇ ਫੇਸਬੂਕ ਪੇਜ਼ ਦਾ ਵੈੱਬਲਿੰਕ www.facebook.com/gurshive

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017