ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਖਾਲਸਾ ਸਾਜਨਾ ਦਿਵਸ ਵਿਸਾਖੀ

ਰੰਗ ।
ਦੀਵਾਨ ਚ' ਸੰਨਾਟਾ ਛਾਂ ਗਿਆ ਜਦੋਂ ਕੀਤੀ ਸਿਰ ਦੀ ਮੰਗ ।
ਆਟਾ ।
ਗਿੱਦੜੋਂ ਸ਼ੇਰ ਬਣ ਗਏ ਸਿੰਘਾਂ ਪੀਤਾ ਅਮ੍ਰਿਤ ਬਾਟਾ ।
ਦਾਣਾ ।
ਮੁੱਖ ਤੇਰਾ ਸੂਰਜ ਜਿਹਾ ਤੇਰਾ ਚੋਲਾ ਇਲਾਹੀ ਬਾਣਾ ।
ਤੀਰ ।
ਅਨੰਦਪੁਰ ਸ਼ਹਿਰ ਰੋ ਪਿਆ ਅੱਜ ਚਲਿਆ ਹਿੰਦ ਦਾ ਪੀਰ ।
ਦੇਗ ।
ਦਾਤਿਆ ਮੈਦਾਨੇ ਜੰਗ ਵਿੱਚ ਤੇਰੀ ਲਿਸ਼ਕੇ ਬਿਜਲੀ ਤੇਗ ।
ਹਾਰ ।
ਲੱਖਾਂ ਤੈਨੂੰ ਸੱਜਦੇ ਕਰਾ ਪੁੱਤ ਦਿੱਤੇ ਤੂੰ ਧਰਮ ਤੋਂ ਵਾਰ ।
ਫੀਤਾ ।
ਧਰਮ ਤੋਂ ਪੁੱਤ ਵਾਰ ਕੇ ਤੂੰ ਲੱਖ ਸ਼ੁਕਰ ਖੁਦਾ ਦਾ ਕੀਤਾ ।
ਪਾਣੀ ।
ਲੱਖਾਂ ਭਾਵੇਂ ਗੁਰੂ ਜੱਗ ਤੇ ਤੇਰਾ ਦਾਤਿਆ ਕੋਈ ਨਾ ਹਾਣੀ ।
ਲੋਈ ।
ਜਿੱਥੇ ਤੇਰੇ ਚਰਨ ਪਏ ਉਹ ਧਰਤ ਸੁਹਾਗਣ ਹੋਈ ।
ਵਿਸਾਖੀ ।
ਸਾਰਾ ਸਰਬੰਸ ਵਾਰ ਕੇ ਕੀਤੀ ਮਜਲੂਮਾਂ ਦੀ ਰਾਖੀ ।

ਲੇਖਕ : ਐੱਸ. ਸੁਰਿੰਦਰ ਹੋਰ ਲਿਖਤ (ਇਸ ਸਾਇਟ 'ਤੇ): 30
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2149
ਲੇਖਕ ਬਾਰੇ
ਆਪ ਜੀ ਪ੍ਰਵਾਸੀ ਕਵੀ ਹਨ। ਹੁਣ ਤੱਕ ਆਪ ਜੀ ਨੇ ਪੰਜਾਬੀ ਕਵਿਤਾ ਵਿੱਚ ਮਾਹਿਏ ਕਾਵਿ ਰੂਪ ਨੂੰ ਵਿਧੇਰੇ ਸਿਰਜਿਆ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ