ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਾਂ ਬੋਲੀ ਧਰਤ ਪੰਜਾਬ ਦੀ

ਮਾਂ ਬੋਲੀ ਧਰਤ ਪੰਜਾਬ ਦੀ, ਰੁਤਬਾ ਹੈ ਇਸ ਦਾ ਮਹਾਨ
ਕੁੱਲ ਜਬਾਨਾ 'ਚੋਂ ਜਬਾਨ ਪੰਜਾਬੀ, ਮਿੱਠੀ ਇਹ ਜਬਾਨ
ਬੋਲਣ, ਲਿਖਣ, ਪੜ੍ਹਨ, ਸੁਣਨ, ਸਭ ਤੋਂ ਇਹ ਅਸਾਨ
ਚੜਦੇ ਸੂਰਜ ਵਾਂਗਰਾਂ, ਲੌਅ ਖਿਲਰੀ ਵਿੱਚ ਜਹਾਨ
ਮਾਣ ਦਿਤਾ ਗੁਰੂਆਂ ਪੰਜਾਬੀ ਨੂੰ, ਗ੍ਰੰਥ ਸਾਹਿਬ ਇਸ ਦੀ ਸ਼ਾਨ
ਕੀਰਤਨ ਹੁੰਦਾ ਹਰਮੰਦਰ ਸਾਹਿਬ ਤੋਂ, ਦੇਖਣ ਟਿ.ਵੀ ਵਿੱਚ ਜਹਾਨ
ਇਹਦੀ ਮਿੱਠੀ ਬੋਲੀ ਸੁਣਕੇ, ਪਾਪੀ ਝੁਕ ਜਾਂਦੇ ਸ਼ੈਤਾਨ
ਪੰਜਾਬੀ ਬੋਲੀ ਪੰਜਾਬੀ ਨਾ ਉੱਚਾ, ਦੇਸ਼ ਪ੍ਰਦੇਸ਼ਾਂ 'ਚ ਹੋਵੇ ਮਾਣ
ਗੀਤ ਕਵਿਤਾ ਲਿਖਣ ਕਵੀ, ਸ਼ਾਇਰੀ ਹੋਏ ਕਈ ਮਹਾਨ
ਦੇਸ਼, ਪ੍ਰਦੇਸ਼, ਸਕੂਲ ਪੰਜਾਬੀ ਖੁੱਲ੍ਹ ਗਏ, ਯੂਨੀਵਰਸਿਟੀਆਂ ਵਿੱਚ ਪ੍ਰਧਾਨ
ਪੰਜਾਬੀ ਫਿਲਮਾਂ ਦੀ ਕੋਈ ਰੀਸ ਨਾ, ਧੂੰਮਾਂ ਪੈਦੀਆਂ ਵਿੱਚ ਜਹਾਨ
ਇਹਦੇ ਅਖਬਾਰ ਕਿਤਾਬਾਂ ਛਪਦੇ, ਲਾਇਬਰੇਰੀਆਂ ਉੱਚ ਅਸਥਾਨ
ਕਈ ਗਾਉਣ ਵਾਲੇ ਨਾ ਸੋਚਦੇ, ਕਰੀ ਜਾਂਦੇ ਬੋਲੀ ਦਾ ਘਾਣ ਘਾਣ
ਭਰੂਣ ਹੱਤਿਆ, ਤੇ ਨਸ਼ੇ ਵਿਰੁੱਧ, ਭ੍ਰਿਸ਼ਟਾਚਾਰ ਵੱਲ ਕਰੋ ਧਿਆਨ
ਸ਼ੋਰ ਸ਼ਰਾਬਾ, ਗੰਦੇ ਗਾਣੇ, ਸਿਆਣੇ ਦੇਖਕੇ ਹੋਣ ਹੈਰਾਨ
ਮੌਕਾ ਪ੍ਰਸਤੇ ਪੈਸਾ ਨਾ ਮੁਖ ਰੱਖੇ, ਬੋਲਿ ਵਿਰਸਾ ਕਰੇ ਸਨਮਾਨ
ਪੰਜਾਬੀ ਬੋਲੀ ਨੂੰ ਘਰ 'ਚ ਮਾਰ ਪਈ, ਮਾਂ ਲੱਗੀ, ਹੁਣ ਕੁਰਲਾਣ
ਭਾਵੇਂ ਮਹਿਕ ਪ੍ਰਦੇਸਾ ਫੈਲ ਗਈ, ਪਰ ਅੰਦਰੋਂ ਲਹੂ ਲੁਹਾਣ
ਇਹਦੀ ਚੀਕ ਨਾ ਕੋਈ ਸੁਣਦਾ, ਇੱਥੇ ਪਾਟ ਗਏ ਇਨਸਾਨ
ਕਈ ਰੁਤਬੇ ਖਾਤਰ ਵੋਲਦੇ, ਇੰਗਲਿਸ਼ ਬਣ ਚੱਲੀ ਪ੍ਰਧਾਨ
ਪੰਜਾਬੀ ਐਮ. ਪੀ ਬਣੇ ਕੈਨੇਵਾ, ਭਾਈ ਵਾਰੇ ਨੂੰ ਪੂਰਾ ਮਾਣ
ਪੰਜਾਬੀ ਸਾਹਿਤ ਸਭਾਵਾਂ ਬਣੀਆ, ਲਿਖ ਕਚਿਤਾ ਗਜ਼ਲਾਂ ਲੋਕ ਜਗਾਣ
ਮਾਂ ਬੋਲੀ ਧਰਤ ਪੰਜਾਬ ਦੀ, ਉੱਚਾ ਵਿਰਸਾ ਸਾਨੂਮ ਮਾਣ
'ਪ੍ਰੇਮੀ' ਸਾਨੂੰ ਫਖਰ ਹੈ ਉਨ੍ਹਾਂ ਵੀਰਾਂ ਤੇ, ਜੋ ਕਰਦੇ ਨੇ ਸਨਮਾਨ


(ਪ੍ਰੇਮੀ ਗੋਲੇਵਾਲਾ)

ਲੇਖਕ : ਮੁਲਖਰਾਜ ਬਜਾਜ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :4385
ਲੇਖਕ ਬਾਰੇ
ਆਪ ਜੀ ਬਾਹਿਰੀ ਮੁਲਕ ਵਿੱਚ ਰਿਹ ਕਿ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ। ਆਪ ਜੀ 100 ਦੇ ਕਰੀਬ ਕਵਿਤਾਵਾਂ ਲਿਖ ਚੁੱਕੇ ਹਨ ਅਤੇ ਆਪ ਜੀ ਦੀ ਕਵਿਤਾ ਸੰਗ੍ਰਹਿ ਵੀ ਲੋਕ ਅਰਪਣ ਕਰ ਚੁੱਕੇ ਹੋ ਆਪ ਜੀ ਦੀਆ ਕਵਿਤਾਵਾਂ ਵਿੱਚ ਪੰਜਾਬੀ ਮਾਂ ਬੋਲੀ ਲਈ ਪਿਆਰ ਝੱਲਕਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ