ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹੀਰ ਆਖਦੀ ਜੋਗੀਆ ਸੱਚ ਆਖਾਂ

ਹੀਰ ਆਖਦੀ ਜੋਗੀਆ ਸੱਚ ਆਖਾਂ ਆਉਂਦੀ ਸੰਗ ਹੈ ਖਬਰ ਸੁਨਾਉਣ ਲੱਗੇ ।
ਕਿਵੇਂ ਗਾਂਧੀ ਦੀ ਭੁੱਲੀ ਸਫਾਈ ਦੀ ਗੱਲ ਸੁਪਨੇ ਅੱਜ ਸਫਾਈ ਦੇ ਆਉਣ ਲੱਗੇ।
ਝਾੜੂ ਫੜੇ ਵਜੀਰਾਂ ਨੇ ਆਪ ਹੱਥੀਂ ਨਾਲ ਲੋਕਾਂ ਦੇ ਹੱਥ ਵਟਾਉਣ ਲੱਗੇ ।
ਗੰਦ ਨਹੀਂ ਹੁਣ ਦੇਸ ਵਿੱਚ ਰਹਿਣ ਦੇਣਾ ਨਾਲੇ ਜੰਤਾ ਨੂੰ ਕਸਮਾਂ ਚੁਕਾਉਣ ਲੱਗੇ।
ਵੇਖ ਕਿਵੇਂ ਸਫਾਈ ਦੇ ਨਾਮ ਉਤੇ ਸਾਰੇ ਅਪਣਾ ਨਾਮ ਚਮਕਾਉਣ ਲੱਗੇ ।
ਜਿੱਥੇ ਗੰਦ ਡਾਢਾ ਉਸ ਦੀ ਛੱਡ ਚਿੰਤਾ ਐਵੇਂ ਲੋਕਾਂ ਨੂੰ ਬੁੱਧੂ ਬਨਾਉਣ ਲੱਗੇ ।
ਅੱਲਾ ਮੇਹਰ ਕੀਤੀ ਹੱਥ ਆਈ ਕੁਰਸੀ ਨਵੇਂ ਨਵੇਂ ਹੀ ਰੰਗ ਵਿਖਾਉਣ ਲੱਗੇ ।
ਝੂਠੇ ਦੇਸ ਪ੍ਰੇਮ ਦੇ ਜੋੜ ਕਿੱਸੇ ਵਾਰਸ ਸਾਹ ਨੂੰ ਕਿਵੇਂ ਭਰਮਾਉਣ ਲੱਗੇ ।
ਕਿਵੇਂ ਕੇਜਰੀ ਵਾਲ ਦੀ ਨਕਲ ਕਰਕੇ ਝਾੜੂ ਫੇਰ ਕੇ ਝਲਕ ਵਿਖਾਉਣ ਲੱਗੇ ।
ਭ੍ਰਿਸਟਾ ਚਾਰ ਦੇ ਗੰਦ ਤੇ ਪਾ ਮਿੱਟੀ ਘੱਟਾ ਜੰਤਾ ਦੀਆਂ ਅੱਖਾਂ ਚ ਪਾਉਣ ਲੱਗੇ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1911

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017