ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਜਾਦੀ

ਅਜੇ ਅਜਾਦੀ ਦੂਰ ਹੈ ।
ਹਰ ਭੌਰਾ ਮਜਬੂਰ ਹੈ । ।

ਸੋਚ ਹਨ੍ਹੇਰੇ ਜਕੜੀ ਹੈ ,
ਚੰਨ ਲਗਦਾ ਬੇਨੂਰ ਹੈ ।

ਰੰਗਲੇ ਹਾਸੇ ਮੋਏ ਨੇ ,
ਸੱਧਰਾਂ ਮੁੱਕਾ ਪੂਰ ਹੈ ।

ਸੱਪਾਂ ਵਿੱਚ ਬਸੇਰਾ ਹੈ ,
ਤਖਤ ਤੇ ਮਗਰੂਰ ਹੈ ।

ਸੱਚਾ ਫਾਂਸੀ ਚੜ੍ਹਦਾ ਹੈ ,
ਬਦਨ ਵੇਚਦੀ ਹੂਰ ਹੈ ।

ਗੀਤ ਦਰਦ ਪਰੋਏ ਨੇ ,
ਅੱਖਰ ਰੱਤ ਸੰਧੂਰ ਹੈ ।

ਵੇਖ ਅਜਬ ਨਜਾਰੇ ਨੂੰ ,
ਦਿਲ ਬਹੁਤ ਰੰਜੂਰ ਹੈ ।

ਲੇਖਕ : ਐੱਸ. ਸੁਰਿੰਦਰ ਹੋਰ ਲਿਖਤ (ਇਸ ਸਾਇਟ 'ਤੇ): 30
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2188
ਲੇਖਕ ਬਾਰੇ
ਆਪ ਜੀ ਪ੍ਰਵਾਸੀ ਕਵੀ ਹਨ। ਹੁਣ ਤੱਕ ਆਪ ਜੀ ਨੇ ਪੰਜਾਬੀ ਕਵਿਤਾ ਵਿੱਚ ਮਾਹਿਏ ਕਾਵਿ ਰੂਪ ਨੂੰ ਵਿਧੇਰੇ ਸਿਰਜਿਆ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ