ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਜਦੂਰ ਦਿਵਸ-ਕਵਿਤਾਇਕ ਮਈ ਨੂੰ ਸ਼ਹਿਰ ਸ਼ਕਗੋ, ਜਾਗ ਪਏ ਮਜਦੂਰ।
ਕਿਰਤੀ -ਕਾਮੇਂ ਦੁਨੀਆਂ ਉਤੇ, ਹੋ ਗਏ ਨੇ ਮਸ਼ਹੂਰ।
ਝੰਡਾ ਚੁੱਕਿਆ ਹੱਕਾਂ ਖਾਤਰ , ਬੋਲਿਆ ਨਿਕਲਾਬ
ਖ਼ੂਨ ਆਪਣਾ ਡ੍ਹੋਲਣ ਦੇ ਲਈ,ਹੋ ਗਏ ਸੀ ਮਜ਼ਬੁਰ।
ਸ਼ਹੀਦ ਹੋਏ ਵਿਚ ਅਮਰੀਕਾ, ਸੱਚੇ ਕਾਮੇਂ- ਕਿਰਤੀ
ਇਕ ਦੂਜੇ ਨੂੰ ਵੇਖ-ਵੇਖ ਕੇ, ਚੜ੍ਹਿਆ ਨਵਾਂ ਸਰੂਰ।
ਹੱਡ ਤੋੜ ਕੇ ਮਿਹਨਤ ਕਰਕੇ,ਹੱਕ ਨਾ ਮਿਲਦਾ ਪੂਰਾ
ਜ਼ੁਲਮ ਦੀਆਂ ਉਹ ਮਾਰਾਂ ਖਾ ਕੇ,ਹੋਏ ਸੀ ਚੂਰੋ-ਚੂਰ।
ਸਰਮਾਏਦਾਰਾਂ ਦੀਆਂ ਸਰਕਾਰਾਂ,ਬੜਾ ਤਸ਼ਦੱਦ ਕੀਤਾ
ਸਰਕਾਰ ਦਾ ਠੇਕੇਦਾਰ ਉਥੇ,ਹਰ-ਦਮ ਰਿਹਾ ਸੀ ਘੂਰ।
ਹੱਦ ਜ਼ੁਲਮ ਦੀ ਹੋ ਗਈ ਓਥੇ,ਸੁਣੇ ਨਾ ਕਏ ਅਰਜੋਈ,
ਕਿਰਤੀ ਦੇ ਸੰਘਰਸ਼ ਨੂੰ ਵੇਖੋ, ਪੈਦਾਂ ਹੱਕ ਗਿਆ ਬੂਰ।
“ਸੁਹਲ” ਕਿਰਤੀ ਸਾਰੇ ਜੱਗ ਤੇ,ਖੁਸ਼ੀਆਂ ਅੱਜ ਮਨਾਵੇ
ਤਾਂਹੀਉਂਂ ਕਿਰਤੀ ਦੇ ਮੱਥੇ ‘ਤੇ, ਚਮਕ ਰਿਹਾ ਹੈ ਨੂਰ।ਲੇਖਕ : ਮਲਕੀਅਤ ਸਿੰਘ 'ਸੁਹਲ' ਹੋਰ ਲਿਖਤ (ਇਸ ਸਾਇਟ 'ਤੇ): 22
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3929
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਕਾਫੀ ਲੰਮੇ ਅਰਸੇ ਤੋਂ ਜੁੜੇ ਹੋਏ ਹੋ। ਆਪ ਜੀ ਨੂੰ ਕਵਿਤਾ ਲਿਖਣ ਦਾ ਸ਼ੋਂਕ ਸਕੂਲ ਸਮੇਂ ਤੋ ਹੀ ਹੈ ਅਤੇ ਫੋਜ ਦੀ ਸੇਵਾ ਮੁਕਤੀ ਤੋਂ ਬਾਅਦ 35 ਸਾਲ ਤੋਂ ਐਲ.ਆਈ.ਸੀ ਦੀ ਐਜੰਸੀ ਰਾਹੀ ਲੋਕਾ ਨਾਲ ਰਾਬਤਾ ਕਾਇਮ ਰਖਿਆ ਹੋਇਆ ਹੈ। ਆਪ ਜੀ ਦੀ ਕਵਿਤਾਵਾ ਵਿਚੋਂ ਧਾਰਮਿਕ, ਸਮਾਜਿਕ ਅਤੇ ਪੰਜਾਬੀ ਭਾਸ਼ਾ ਪ੍ਰਤੀ ਪ੍ਰੇਮ ਪ੍ਰਤੀਤ ਹੁੰਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ