ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹੋਲੀ

ਰੰਗਾਂ ਭਰਿਆ ਹਰ ਘਰ ਵਿਹੜਾ, ਸਭ ਨੇ ਖੇਡੀ ਹੋਲੀ।
ਭੰਗੜਾ ਪਉਂਦੇ ਨੱਚਦੇ ਗਉਂਦੇ, ਢੋਲ ਵਜਾਉਂਦੇ ਢੋਲੀ।

ਖੁਸ਼ੀਆਂ ਦਾ ਤਿਉਹਾਰ ਪਿਆਰਾ ਸਭ ਨੂੰ ਚੰਗਾ ਲਗੇ,
ਹਰ ਟੋਲੀ ਦੇ ਰੰਗ ਨਿਆਰੇ, ਨੀਲੇ, ਪੀਲੇ ਤੇ ਬੱਗੇ।

ਨਵੀਂ ਵਿਆਹੀ ਵਹੁਟੀ ਤੇ, ਜਦ ਭਰ ਮਾਰੀ ਪਚਕਾਰੀ,
ਦਿਉਰ ਬੜਾ ਟੁੱਟ ਪੈਣਾ,ਮੈਨੂੰ ਰੰਗ ਗਿਆ ਕਈ ਵਾਰੀ।

ਲੁਕਣ-ਮੀਚੀ ਖੇਡ ਕੇ ਉਹਨੂੰ, ਕਰ ਲਿਆ ਮੈਂ ਕਾਬੂ,
ਡੱਬ-ਖੜੱਬਾ ਦਿਉਰ ਨੂੰ ਕੀਤਾ, ਜਿਉਂ ਬੰਬੇ ਦਾ ਬਾਬੂ।

ਚੋਰੀ ਚੋਰੀ ਨਣਦ ਮੇਰੀ ਨੇ, ਮੇਰਾ ਭੂਤ ਬਣਾਇਆ,
ਮੈਂ ਵੀ ਉਹਨੂੰ ਫੜਕੇ ਅੜੀਓ,ਰੰਗਾਂ ਨਾਲ ਸਜਾਇਆ।

ਹੋਲੀ ਖੇਡ ਕੇ ਸਾਡੇ ਘਰ ਦਾ,ਹੋਇਆ ਰੰਗਲਾ ਵਿਹੜਾ
ਦਰਾਣੀ ਅਤੇ ਜਠਾਣੀ ਰੰਗੀ, ਦਸੋ! ਬਚਿਆ ਕਿਹੜਾ।

ਜੱਟ ਨਸ਼ੇ ਵਿਚ ਝੂਮਣ ਲਗਾ, ਕਹਿੰਦਾ ਆਈ ਹੋਲੀ,
ਮੈਂ ਹੈ ਪਉਣਾ ਅੱਜ ਭੰਗੜਾ, ਜੱਟੀ ਪਾਊਗੀ ਬੋਲੀ।

ਚਾਚਾ ਚਾਚੀ,ਤਾਇਆ ਤਾਈ, ਬਨ੍ਹਿਆ ਰੰਗ ਨਿਆਰਾ,
ਵਢੀ ਭਾਬੀ ਰੰਗਣ ਚੜ੍ਹਿਆ, ਵੇਖੋ ਛੱੜਾ ਵਿਚਾਰਾ।

ਅੱਜ! ਬਾਪੂ ਨੇ ਵੀ ਬੇਬੇ ਰੰਗੀ, ਐਸਾ ਰੰਗ ਚੜਾਇਆ,
ਸਾਰਾ ਟੱਬਰ ਬਾਪੂ ਜੀ ਦਾ, ਹੋਇਆ ਦੂਣ ਸਵਾਇਆ।

ਸਾਂਝਾਂ ਦਾ ਤਿਉਹਾਰ ਏ ਹੋਲੀ ਰਲਕੇ ਖੁਸ਼ੀ ਮਨਾਈਏ
ਮਿੱਤਰਤਾ ਦਾ ਰੰਗ ਚੜ੍ਹਾ ਕੇ, ਸਾਂਝੀਵਾਲ ਸਦਾਈਏ।

“ਸੁਹਲ” ਦਿਲਾਂ ਦੇ ਨੇੜੇ ਹੋ ਕੇ,ਸਭ ਨੂੰ ਗਲ ਲਗਾਉ,
ਹੋਲੀ ਦੇ ਨੇ ਰੰਗ ਨਿਆਰੇ, ਗੀਤ ਹੋਲੀ ਦੇ ਗਾਉ।

ਲੇਖਕ : ਮਲਕੀਅਤ ਸਿੰਘ 'ਸੁਹਲ' ਹੋਰ ਲਿਖਤ (ਇਸ ਸਾਇਟ 'ਤੇ): 21
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1765
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਕਾਫੀ ਲੰਮੇ ਅਰਸੇ ਤੋਂ ਜੁੜੇ ਹੋਏ ਹੋ। ਆਪ ਜੀ ਨੂੰ ਕਵਿਤਾ ਲਿਖਣ ਦਾ ਸ਼ੋਂਕ ਸਕੂਲ ਸਮੇਂ ਤੋ ਹੀ ਹੈ ਅਤੇ ਫੋਜ ਦੀ ਸੇਵਾ ਮੁਕਤੀ ਤੋਂ ਬਾਅਦ 35 ਸਾਲ ਤੋਂ ਐਲ.ਆਈ.ਸੀ ਦੀ ਐਜੰਸੀ ਰਾਹੀ ਲੋਕਾ ਨਾਲ ਰਾਬਤਾ ਕਾਇਮ ਰਖਿਆ ਹੋਇਆ ਹੈ। ਆਪ ਜੀ ਦੀ ਕਵਿਤਾਵਾ ਵਿਚੋਂ ਧਾਰਮਿਕ, ਸਮਾਜਿਕ ਅਤੇ ਪੰਜਾਬੀ ਭਾਸ਼ਾ ਪ੍ਰਤੀ ਪ੍ਰੇਮ ਪ੍ਰਤੀਤ ਹੁੰਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017