ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪਾਣੀ ਬਚਾਓ ਅਭਿਆਨ

ਨਾ ਕਾਰ ਧੋਣ ਲਈ ਕਦੇ ਪਾਈਪ ਲਾਈਏ ਜੀ।
ਜਿਨਾ ਹੋ ਸਕੇ ਪਾਣੀ ਨੂੰ ਬਚਾਈਏ ਜੀ॥
ਹੱਥ ਹੋ ਨਾ ਜਾਵੇ ਪਾਣੀ ਵੱਲੋਂ ਤੰਗ ਦੋਸਤੋ।
ਅਜੋਕੇ ਸਮੇਂ ਦੀ ਜ਼ਰੂਰੀ ਇਹੇ ਮੰਗ ਦੋਸਤੋ॥

ਬਿਨਾਂ ਮਤਲਬ ਤੋਂ ਘਰਾਂ ਅੱਗੇ ਪਾਣੀ ਡੋਲ੍ਹੋ ਨਾ।
ਜੇ ਕੋਈ ਰੋਕਦੈ ਤਾਂ ਬਿਲਕੁਲ ਮਾੜਾ ਬੋਲੋ ਨਾ॥
ਰੁਕ ਜਾਓ ਨਾ ਕਰੋ ਭੋਰਾ ਸੰਗ ਦੋਸਤੋ।
ਅਜੋਕੇ ਸਮੇਂ ਦੀ ਜ਼ਰੂਰੀ ਹੈ ਇਹ ਮੰਗ ਦੋਸਤੋ॥

ਜਿਨੀ ਲੋੜ ਹੋਵੇ ਓਨੀ ਕੁ ਹੀ ਟੂਟੀ ਛੱਡੀਏ।
ਥੱਲੇ ਵਾਲੇ ਫਾਲਤੂ ਪਾਣੀ ਨੂੰ ਬਗੀਚੀ ਕੱਢੀਏ॥
ਬੂਟਿਆਂ ਤੇ ਆਊ ਚੋਖਾ ਰੰਗ ਦੋਸਤੋ।
ਅਜੋਕੇ ਸਮੇਂ ਦੀ ਜ਼ਰੂਰੀ ਹੈ ਇਹ ਮੰਗ ਦੋਸਤੋ॥

ਕਿਤੇ ਪਾਣੀ ਪਿਛੇ ਲੱਗੇ ਨਾ ਵਰਲਡ ਵਾਰ ਜੀ।
ਬਣਦੇ ਨੇ ਜਾਂਦੇ ਸਮੇਂ ਦੇ ਆਸਾਰ ਜੀ॥
ਜਿੰਦਗੀ ਜਿਉਣ ‘ਚ ਕਿਤੇ ਨਾ ਪੈਜੇ ਭੰਗ ਦੋਸਤੋ।
ਅਜੋਕੇ ਸਮੇਂ ਦੀ ਜ਼ਰੂਰੀ ਹੈ ਇਹ ਮੰਗ ਦੋਸਤੋ॥

ਮੋਟਰਾਂ ਚਲਾ ਕੇ ਜੀ ਘਰਾਂ ਨੂੰ ਧੋਈਏ ਨਾ।
ਲੰਘਾ ਕੇ ਵਕਤ ਕਿਤੇ ਪਿਛੋਂ ਰੋਈਏ ਨਾ॥
ਘਰੀਂ ਪੋਚਾ ਲਾਕੇ ਹੀ ਸਾਰ ਲਵੋ ਡੰਗ ਦੋਸਤੋ।
ਅਜੋਕੇ ਸਮੇਂ ਦੀ ਜ਼ਰੂਰੀ ਹੈ ਇਹ ਮੰਗ ਦੋਸਤੋ॥

‘ਦੱਦਾਹੂਰੀਏ’ ਦੀਆਂ ਗੱਲਾਂ ਵੱਲ ਕਰੋ ਗੌਰ ਜੀ।
‘ਪਾਣੀ ਬਚਾਓ ਅਭਿਆਨ’ ਦਾ ਚਲਾਈਏ ਦੌਰ ਜੀ॥
ਬੱਚਤ ਦੇ ਹੋਰ ਵੀ ਨੇ ਬਹੁਤ ਹੀ ਢੰਗ ਦੋਸਤੋ।
ਅਜੋਕੇ ਸਮੇਂ ਦੀ ਜ਼ਰੂਰੀ ਹੈ ਇਹ ਮੰਗ ਦੋਸਤੋ॥

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3831
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ