
ਕਿੰਨਾ ਬੇ-ਦਰਦੀ ਹੋ ਗਿਆ ਲੋਕੋ, ਅੱਜ ਕੱਲ ਦਾ ਇਨਸਾਨ!
ਆਪਣੇ ਹੱਥੀਂ ਆਪੇ ਲਈ ਜਾਏ, ਆਪਣਿਆਂ ਦੀ ਜਾਨ।
ਦਿਲ ਦੇ ਵਿਚ ਨੇ ਨਫਰਤਾਂ ਰੱਖਦੇ, ਮੁੱਖ ਤੋਂ ਰਾਮ ਪਏ ਬੋਲਣ।
ਹਓਮੈ ਦੇ ਵਿਚ ਗਰਕ ਨੇ ਹੋਏ, ਇੱਜਤ ਸਿੱਕਿਆਂ ਤੋਲਣ।
ਅੰਦਰੋਂ ਛੁਰੀ ਚਲਾਉਂਦੇ ਰਹਿੰਦੇ, ਮੁੱਖ ਤੇ ਦਿਸੇ ਮੁਸਕਾਨ।
ਕਿੰਨਾ ਬੇ-ਦਰਦੀ.........
ਗੂੜ੍ਹੇ ਲਹੂ ਦੇ ਰਿਸ਼ਤੇ ਹੁਣ ਤਾਂ, ਫਿੱਕੇ ਪੈਂਦੇ ਜਾਂਦੇ।
ਦੀਨ-ਈਮਾਨ ਨੂੰ ਸ਼ਰੇਆਮ ਹੀ, ਹੁਣ ਤਾਂ ਵੇਚਕੇ ਖਾਂਦੇ।
ਘੁੱਪ-ਹਨੇਰਾ ਛਾੱ ਗਿਆ ਸਾਰੇ, ਯੁੱਧ ਮਚਿਆ ਘਮਸਾਨ।
ਕਿੰਨਾ ਬੇ-ਦਰਦੀ.........
ਸਭੇ ਚੜ੍ਹ ਗਏ ਭੇਟ ਅਗਨ ਦੀ, ਕੀ ਬੁੱਢੇ, ਕੀ ਬੱਚੇ।
ਲੱਭਿਆਂ ਲੱਭਦੇ ਵਿਰਲੇ ਹੀ ਹੁਣ, ਇਮਾਨਦਾਰ ਤੇ ਸੱਚੇ।
'ਕੋਮਲ ' ਵੇਲਾ ਸੰਭਲ ਜਾ ਹੁਣ ਵੀ, ਕਿਉਂ ਕਰਾਉਣਾ ਅਪਮਾਨ।
ਕਿੰਨਾ ਬੇ-ਦਰਦੀ.........
ਲੇਖਕ : | ਕਮਲਜੀਤ ਕੌਰ ਕੋਮਲ | ਹੋਰ ਲਿਖਤ (ਇਸ ਸਾਇਟ 'ਤੇ): | 5 | |
ਲੇਖ ਦੀ ਲੋਕਪ੍ਰਿਅਤਾ | ![]() ![]() ![]() ![]() ![]() | ਰਚਨਾ ਵੇਖੀ ਗਈ : | 2024 |