ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਫੁਲ ਤੇ ਕੰਡਾ

ਚੰਗਾ ਹੁੰਦਾ ਫੁਲ ਦੇ ਨਾਲੋਂ ਕੰਡਾ ਹੀ ਬਣ ਜਾਂਦਾ
ਜਣਾ ਖਣਾ ਫੇਰ ਹੱਥ ਪਾਉਣ ਤੋਂ ਥੋਹੜਾ ਤਾਂ ਕਤਰਾਂਦਾ
ਹੁਸਨ ਫੁਲ ਦਾ ਮਾਣ ਵਪਾਰੀ ਪੈਰਾਂ ਹੇਠ ਲਤਾੜਨ
ਫੁਲ ਵਿਚਾਰਾ ਖੁਸ਼ੀਆਂ ਖੇੜੇ ਵੰਡਦਾ ਹੀ ਮਰ ਜਾਂਦਾ
ਫੁਲ ਤੋੜਦੇ ਟਾਹਣੀ ਨਾਲੋਂ ਕੰਡਾ ਕੋਈ ਨਾ ਤੋੜੇ
ਫੁਲ ਤੋੜਨ ਨੂੰ ਹਰ ਬਸ਼ਰ ਦਾ ਹੱਥ ਹੈ ਵਧਦਾ ਜਾਂਦਾ
ਫੁਲ ਟੁਟ ਕੇ ਟਾਹਣੀ ਨਾਲੋਂ ਪਲਾਂ ਵਿਚ ਮੁਰਝਾਵੇ
ਵੱਢਿਆ ਟੁੱਕਿਆ ਕੰਡਾ ਫੇਰ ਵੀ ਕੰਡਾ ਹੀ ਰਹਿ ਜਾਂਦਾ
ਕੰਡੇ ਪਾਸੋਂ ਹਰ ਕੋਈ ਲੰਘਦਾ ਪੱਲਾ ਪਿਆ ਬਚਾਵੇ
ਕੰਡਾ ਕਦੇ ਲਿਹਾਜ ਨਾ ਕਰਦਾ ਚੁਭ ਕੇ ਦੁਖ ਪੁਚਾਂਦਾ
ਇਸ ਜਗ ਦੀ ਹੈ ਰੀਤ ਨਿਆਰੀ ਕੰਡੇ ਪਿਆ ਖਿਲਾਰੇ
ਚੁਭਿਆ ਕੰਡਾ ਕਢਣ ਲਈ ’ਘੱਗ ‘ ਕੰਡਾ ਹੀ ਕੰਮ ਆਉਂਦਾ

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3902

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ