ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੀ ਹੈ-ਕਵਿਤਾ

ਦੁਸ਼ਮਣੀ ਕੀ ਹੈ, ਦੋਸਤੀ ਕੀ ਹੈ?
ਦਰਦ ਕੀ ਹੈ ਅਤੇ ਖੁਸ਼ੀ ਕੀ ਹੈ?

ਗੱਲ ਏਨੀ ਸਮਝ ਨਹੀਂ ਆਵੇ,
ਰੇਤ ਕੀ ਹੈ ਅਤੇ ਨਦੀ ਕੀ ਹੈ?

ਕੀ ਪਤਾ ਹੈ ਗਰੀਬ ਨੂੰ ਇਸਦਾ,
ਜਿੰਦਗੀ ਕੀ ਹੈ, ਖੁਦਕੁਸ਼ੀ ਕੀ ਹੈ?

ਉੜਦਿਅਾਂ ਪੰਛੀਆਂ ਨੂੰ ਪੁੱਛਾਂਗੇ,
ਕੈਦ ਕੀ ਹੈ, ਆਵਾਰਗੀ ਕੀ ਹੈ?

ਹੈ ਇੱਛਾਵਾਂ ਦਾ ਬੁਲਬੁਲਾ ਲਗਦਾ,
ਕੀ ਪਤਾ ਹੈ ਕਿ ਆਦਮੀ ਕੀ ਹੈ?

ਤਿਤਲੀਆਂ ਤੋਂ ਜਾਂ ਫੁੱਲ ਤੋਂ ਪੁੱਛੋ,
ਬੱਚਿਆਂ ਦੀ ਇਹ ਮੁਸਕਣੀ ਕੀ ਹੈ?

ਇਹ ਹਵਾ ਰੁਮਕਦੀ ਹੀ ਦੱਸੇਗੀ,
ਬੇਮੁਥਾਜੀ ਸੁਬੇਗ ਦੀ ਕੀ ਹੈ?

ਲੇਖਕ : ਸੁਬੇਗ ਸੱਧਰ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1318
ਲੇਖਕ ਬਾਰੇ
ਸੁਬੇਗ ਸੱਧਰ ਆਪਣੀਆ ਪੰਜਾਬੀ ਗ਼ਜ਼ਲਾ ਲਈ ਜਾਣਿਆ ਜਾਂਦਾ ਹੈ। ਉਹ ਅੱਜ ਕੱਲ ਫਰੀਦਾਬਾਦ ਵਿੱਖੇ ਰਹਿ ਰਿਹਾ ਹੈ। ਹੋਰ ਪੜ੍ਹਨ ਲਈ ਕਲਿੱਕ ਕਰੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017