ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਿੱਟੀ ਦੀ ਕਿਸਮ

ਕੋਰ (ਲਾਲ ਮਿੱਟੀ) ਕਹਿੰਦੇ ਖੇਤ ਵਾਲੀ ਮਿੱਟੀ ਭਾਈ,
ਛੱਤ ਉੱਤੇ ਫਰਸ਼ ਦੇ ਹੇਠਾਂ ਜਾਂਦੀ ਪਾਈ ਜੀ।
ਟਿੱਬੇ ਵਾਲਾ ਰੇਤਾ ਪਾਉਂਦੇ ਭਰਤ ਲਈ ਘਰੀਂ ਸਾਰੇ,
ਮਰਜ਼ੀ ਨਾ ਵਿਹੜੇ ਦੀ ਉਹ ਕਰਦੇ ਉਚਾਈ ਜੀ॥
ਚਿੱਟਾ ਪੋਚਾ ਚੁੱਲਿਆਂ ਨੂੰ ਲਾਉਣ ਲਈ ਕੰਮ ਆਵੇ,
ਚਿੱਟਾ ਚੁੱਲਾ ਘਰ ਵਿੱਚ ਸੋਹਣਾ ਬੜਾ ਲੱਗਦਾ।
ਪਾਂਡੋ ਵਾਲੀ ਮਿੱਟੀ ਵੀ ਬੋਰ ਵੇਲੇ ਨਿਕਲੇ ਜੀ,
ਮੋਘੇ ਵਿੱਚੋਂ ਪੋਣ ਮਿੱਟੀ ਦਾ ਹੈ ਢੇਰ ਲੱਗਦਾ॥
ਕਾਲੀ ਮਿੱਟੀ ਛੱਪੜਾਂ ਦੀ ਕਹਿੰਦੇ ਬਹੁਤ ਚੰਗੀ,
ਕੋਠਿਆਂ ਤੇ ਚਿਲ ਲਈ ਵਰਤੀ ਇਹ ਜਾਂਦੀ ਸੀ।
ਗੁੰਮੇ ਸੁੱਕੇ ਛੱਪੜ ’ਚੋਂ ਪੱਟ ਸੀ ਲਿਆਉਂਦੇ ਘਰੀਂ,
ਕੰਧਾਂ ਉੱਤੇ ਇਸੇ ਨਾ ਲਿਪਾਈ ਕੀਤੀ ਜਾਂਦੀ ਸੀ॥
ਹੋਰ ਹੀ ਗੁੱਡੀਆਂ ਤੇ ਨਵੇਂ ਹੀ ਪਟੋਲੇ ਹੋਗੇ,
ਮਿੱਟੀਆਂ ਨੂੰ ਅੱਜਕੱਲ੍ਹ ਕੋਈ ਵੀ ਨਾ ਜਾਣਦਾ।
‘ਦੱਦਾਹੂਰ’ ਵਾਲਾ ਐਂਵੇਂ ਕਾਗਜ਼ਾਂ ਨੂੰ ਕਾਲੇ ਕਰੇ,
ਨਵੀਂ ਪੀੜ੍ਹੀ ਵਿੱਚੋਂ ਇਹਨੂੰ ਕੋਈ ਨਾ ਸਿਆਣਦਾ॥

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1842
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ