ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਲੋਕ ਤੱਥ

ਮਾਪਿਆਂ ਦਾ ਕਦੇ ਵੀ ਨਾਂ ਕਹਿਣਾ ਮੋੜੀਏ।
ਬਿਨਾਂ ਪੁਛੇ ਬਾਗ ਚੋਂ ਨਾ ਫੁੱਲ ਤੋੜੀਏ ॥
ਘੂਰੀਏ ਨਾ ਪੁੱਤ ਨੂੰ ਜਵਾਨ ਹੋਏ ਤੋਂ।
ਪੈਂਦਾ ਪਛਤਾਉਂਣਾ ਨੁਕਸਾਨ ਹੋਏ ਤੋਂ॥
ਜਵਾਨ ਧੀ ਨੂੰ ਕਛਣੇ ਨਹੀਂ ਕੌਲੇ ਚਾਹੀਦੇ।
ਨਿਪਟਾਉਣੇ ਘਰੇ ਘਰ ਵਾਲੇ ਰੌਲੇ ਚਾਹੀਦੇ ॥
ਬਾਪੂ ਜੀ ਦੀ ਪੱਗ ਨੂੰ ਮਿੱਟੀ ਮਿਲਾਉਂਦੀ ਐ।
ਧੀ ਕਾਹਦੀ ਕੁਲ ਨੂੰ ਜੋ ਦਾਗ ਲਾਉਂਦੀ ਐ॥
ਭੋਜਨ ਕਰਾਓ ਦੁਖੀ ਤੇ ਲਾਚਾਰ ਨੂੰ।
ਮੰਗਤਾ ਬਣਾਉਟੀ ਤੱਕੂ ਘਰ ਬਾਰ ਨੂੰ॥
ਅਵਾਜ ਦੇਕੇ ਘਰ ਜੀ ਬਿਗਾਨੇ ਵੜੀਏ।
ਨਿੱਕੀ ਨਿੱਕੀ ਗਲੋਂ ਨਾ ਗਵਾਂਢ ਲੜੀਏ॥
ਪੱਥਰਾਂ ਨੂੰ ਪਾੜ ਦਿੰਦੀ ਚੱਕ ਦੋਸਤੋ।
ਕਰਨਾਂ ਹੈ ਮਾੜਾ ਹੁੰਦਾ ਸ਼ੱਕ ਦੋਸਤੋ॥
ਨਾ ਸਭ ਕੁਝ ਸਮਝੀਏ ਨੋਟ ਬਾਈ ਜੀ।
ਰਿਸ਼ਤਿਆਂ ਚ ਪਾਉਂਦੇ ਹਨ ਖੋਟ ਬਾਈ ਜੀ॥
ਨੁਕਸਾਨ ਹੈ ਪਚਾਉਂਦਾ ਸਦਾ ਭੇਤੀ ਘਰ ਦਾ।
ਪਾਲਤੂ ਜੋ ਕੁੱਤਾ ਹੁੰਦੈ ਇਕੋ ਦਰ ਦਾ॥
ਵਿੜ੍ਹੀ ਸਿੜ੍ਹੀ ਕਰੀਏ ਨਾ ਰਹੀਏ ਕੱਲੇ ਜੀ।
ਨਾਂ ਸਾਂਝ ਗਿਰੀ ਵਿੱਚ ਕੁਝ ਪੈਂਦਾ ਪੱਲੇ ਜੀ॥
ਦੇਈਏ ਨਾ ਔਲਾਦ ਦਾ ਮੇਹਣਾ ਸ਼ਰੀਕ ਨੂੰ।
ਸੱਪ ਲੰਘੇ ਪਿਛੋਂ ਕੁਟੀਏ ਨਾ ਲੀਕ ਨੂੰ॥
ਲਿਖੀਆਂ ਨੇ ਗੱਲਾਂ ਦੱਦਾ ਹੂਰ ਵਾਲੇ ਖਰੀਆਂ।
ਹਾਲੇ ਕੱਲ੍ਹ ਹੀ ਸੀ ਦਿਲ ਵਿੱਚ ਯਾਦ ਕਰੀਆਂ॥

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :4650
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ