ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

........ਵਿਸਵਾਸ਼. .............

ਕਰੇ ਕੋਈ ਵਿਸਵਾਸ ਤੇਰੇ ਤੇ
ਟੁੱਟਣ ਨਾ ਦੇਵੀਂ ................

ਸਚ ਦਾ ਗਲਾ ਤੂ ਅਖੀਆਂ ਸਾਵੇਂ
ਘੁਟਣ ਨਾ ਦੇਵੀਂ ...................

ਔਰਤ ਲੁੱਟ ਦੀ ਆਈ ਅੱਜ ਤੱਕ
ਲੂਟਣ ਨਾ ਦੇਵੀਂ .....................

ਧਰਮ ਪੋਆੜੇ ਅੱਗ ਜਵਾਲਾ. .
ਫੁੱਟਣ ਨਾ ਦੇਵੀਂ ..................

ਜਾਤ ਪਾਤ ਦਾ ਚਿਕੜ ਕਿਸੇ ਤੇ
ਸੁੱਟਣ ਨਾ ਦੇਵੀਂ ................

ਰੁਖ ਕੁਦਰਤ ਦੇ ਰਾਖੇ ਬੰਦਿਆ
ਪੁੱਟਣ ਨਾ ਦੇਵੀਂ...................

ਸਚ ਦੇ ਰਾਹੀ ਮੋਤ ਤਖ਼ਤ ਤੇ
ਝੁੱਟਣ ਨਾ ਦੇਵੀਂ ...................

ਧਰਤੀ ਉਤੋਂ ਬੀਜ਼ ਪਿਆਰ ਦਾ
ਮੁਕਣ ਨਾ ਦੇਵੀਂ ...................

ਮਜ਼ਲੂਮਾ ਤੇ ਅੱਤ ਜੁਲਮ ਦੀ
ਚੁੱਕਣ ਨਾ ਦੇਵੀਂ. ................

ਬਾਗ ਮੋਹਬਤਾਂ ਵਾਲੇ ਬਿੰਦਰਾ ..
ਸੁੱਕਣ ਨਾ ਦੇਵੀਂ .................

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1763
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ