ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਤੇਰੇ ਰਾਹ ਵਿੱਚ ਫੁੱਲ-ਇੱਕ ਗਜ਼ਲ

ਤੇਰੇ ਰਾਹ ਵਿੱਚ ਫੁੱਲ ਹੋਣਗੇ ,
ਸਾਡੇ ਰਾਹ ਵਿੱਚਕੰਡੇ ਸਜਨਾ ।
ਸਾਡੇ ਪੈਰ ਤਾਂ ਏਦਾਂ ਹੀ ਬੱਸ ,
ਪੰਧ ਮੁਕਾਂਦੇ ਹੰਢੇ ਸਜਨਾ ।
ਤੋੜ ਲਈ ਤੂੰ ਵਿੱਚ ਅੱਧਵਾਟੇ,
ਤੇਰੇ ਹੋ ਗਏਝੰਡੇ ਸਜਨਾ ।
ਵਸਲ ਹਿਜਰ ਦੇ ਆਰ ਪਾਰ ਦੇ
ਮਿਲੇ ਕਦੇਨਾ ਕੰਢੇ ਸਜਨਾ ।
ਅਪਨੀ ਝੋਲੀ ਹਉਕੇ ਪਾਕੇ ,
ਹਾਸੇ ਖੇੜੇ ਵੰਡੇ ਸਜਨਾ ।
ਅੱਖਰਾਂ ਨੂੰ ਬਸ ਭੱਠੀ ਪਾ ਕੇ ,
ਸੋਚ ਤੇ ਧਰਕੇ ਚੰਡੇ ਸਜਨਾ ।
ਅੱਗਾਂ ਵਰਗੇਗੀਤ ਬਨਾ ਕੇ ,
ਨਾਮ ਤੇਰੇ ਤੇ ਵੰਡੇ ਸਜਨਾ ।
ਜਦ ਵੀ ਨਾਮ ਲਬਾਂ ਤੇ ਆਇਆ ,
ਨਿਕਲੇ ਹਉਕੇ ਠੰਡੇ ਸਜਨਾ ।
ਭਰੀ ਭਰਾਈ ਮਹਿਫਲ ਦੇ ਵਿੱਚ,
ਬੇਸੱਕ ਕਈਆਂ ਭੰਡੇ ਸਜਨਾ ।
ਨਾ ਏਧਰ ਦੇ ਨਾ ਓਧਰ ਦੇ ,
ਪਿਆਰ ਤੇਰੇ ਦੇ ਛੰਡੇ ਸਜਨਾ ।
ਸਾਡੇ ਤਾਂ ਅਰਮਾਨ ਨੇ ਲੱਗਦੇ ,
ਨਾਲ ਤੂਫਾਨਾਂ ਫੰਡੇ ਸਜਨਾ ।
ਭੁੱਲ ਗਏ ਸੱਭ ਵਾਰ ਮਿਲਣ ਦੇ ,
ਹਫਤੇ ਸੰਡੇ ਮੰਡੇ ਸਜਨਾ ।
ਇਹ ਤਿੰਨ ਅੱਖਰ ਪਿਆਰ ਦੇ
ਲੱਗਦੇ ਜਿਉਂਦੋ ਧਾਰੇ ਖੰਡੇ ਸਜਨਾ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1181

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017