ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੈਂ ਬੇਟੀ ਸੀ

ਬਿਨਾ ਸਵਾਗਤ ਮੈਂ ਦੁਨੀਆਂ ਤੇ ਆ ਗਈ
ਪਥਰ ਜਨਮਿਆ ਸੁਣ ਕੇ ਬੇਜੁਬਾਨ ਹੋ ਗਈ
ਖਾਮੋਸ਼ੀ ਵਿਚ ਢਲਦਾ ਰਿਹਾ ਜੋ ਵਕ਼ਤ ਦਾ ਫਤੂਰ ਸੀ
ਮੈਂ ਬੇਟੀ ਸੀ ਇਹੀ ਮੇਰਾ ਕਸੂਰ ਸੀ ........................
ਪਾਲਣਾ-ਪੋਸਣਾ ਮਜਬੂਰੀ ਸੀ ਸਮਾਜ਼ ਦੀ
ਸ਼ਿੰਗਾਰਨਾ ਸਵਾਰਨਾ ਮਜਬੂਰੀ ਸੀ ਵਕ਼ਤ ਦੀ
ਧਕ ਕੇ ਇਕ ਘਰੋਂ ਦੂਜੇ ਘਰ ਸੁਟਣ ਦਾ ਫਤੂਰ ਸੀ
ਮੈਂ ਬੇਟੀ ਸੀ ਇਹੀ ਮੇਰਾ ਕਸੂਰ ਸੀ ........................
ਮੈਂ ਜੰਮੀਂ ਰਹੀ ਰਾਹ ਦੀ ਧੂਲ ਵਾਂਗ
ਹਰ ਰਿਸ਼ਤਾ ਆਪਣੇ ਹਿਸਾਬ ਨਾਲ ਝੂਲ ਗਿਆ
ਜਿਸਮ ਗੁਲਾਮ ਹੋ ਕੇ ਵੀ ਮੇਰਾ ਹੀ ਹਜੂਰ ਸੀ
ਮੈਂ ਬੇਟੀ ਸੀ ਇਹੀ ਮੇਰਾ ਕਸੂਰ ਸੀ ........................
ਕਿਸੇ ਦੀ ਪੱਗ ਦੀ ਲਜ਼ ਸੀ ; ਕਿਸੇ ਦੇ ਸਿਰ ਦਾ ਤਾਜ਼ ਸੀ
ਫਿਰ ਵੀ ਰੂਹ ਕੁਚਲਦੀ ਗਈ ; ਮੇਰੀ ਜੁਬਾਨ ਦੀ ਬੋਲਾਂ ਨਾਲ ਲੜਾਈ ਸੀ
ਮੈਂ ਬੇਟੀ ਸੀ ਇਹੀ ਮੇਰਾ ਕਸੂਰ ਸੀ ........................
ਕਿਤੇ ਰਿਸ਼ਤਿਆਂ ਦਾ ਵਾਸਤਾ ; ਕਿਤੇ ਦੁਹਾਈ ਸੀ
ਮੇਰੀ ਰੂਹ ਦੇਣਦਾਰ ਬਣੀ ਰਹੀ ; ਕਿਸੇ ਨੇ ਵੀ ਲੈਣ-ਦਾਰ ਨਾ ਬਣਾਈ ਸੀ
ਮੈਂ ਬੇਟੀ ਸੀ ਇਹੀ ਮੇਰਾ ਕਸੂਰ ਸੀ ........................
ਮੈਂ ਬੇਟੀ ਸੀ ਕੀ ਇਹੀ ਮੇਰਾ ਕਸੂਰ ਸੀ ?
ਹਾਂ ਸ਼ਾਇਦ ! ਮੇਰਾ ਹੀ ਕਸੂਰ ਸੀ !!..............

ਲੇਖਕ : ਰੁਪਿੰਦਰ ਸੰਧੂ ਹੋਰ ਲਿਖਤ (ਇਸ ਸਾਇਟ 'ਤੇ): 13
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2802
ਲੇਖਕ ਬਾਰੇ
ਆਪ ਜੀ ਪੰਜਾਬੀ ਭਾਸ਼ਾ ਦੇ ਚਿੰਤਕ ਅਤੇ ਪ੍ਰੇਮੀ ਹੋ ਆਪ ਜੀ ਕਵਿਤਾ ਸਿਰਜਣ ਦਾ ਹੁਨਰ ਰਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ