ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਘੁਮੱਕੜ ਪੰਜਾਬੀ ਦਾ ਅਣਗਿਣਤ ਮੁਲਕਾਂ ਦੀ ਯਾਤਰਾ ਦਾ ਸਫਰਨਾਮਾ

ਮੁਲਕੋ ਮੁਲਕ ਸਾਈਕਲਨਾਮਾ ਸੋਢੀ ਸੁਲਤਾਨ ਸਿੰਘ ਦੀ ਲਿਖੀ ਹੋਈ ਕਿਤਾਬ ਪੜਦਿਆਂ ਪਾਠਕ ਅਨੇਕ ਗੱਲਾਂ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਦੁਨੀਆਂ ਦੇਖਣ ਵਾਲਿਆ ਦੀ ਹੈ, ਦਿਲ ਵਾਲਿਆਂ ਦੀ ਵੀ ਹੈ, ਗਰੀਬ ਬੰਦਿਆਂ ਦੀ ਵੀ ਹੈ , ਜੇ ਹਿੰਮਤ ਕਰੇ ਤਾਂ ਕੋਈ ਵੀ ਕਿਸੇ ਵੀ ਤਰਾਂ ਦੁਨੀਆਂ ਜਿੱਤ ਸਕਦਾ ਹੈ, ਕੁਦਰਤ ਕੋਲੋਂ ਦਿਲ ਨਾਲ ਮੰਗੋ ਤਾਂ ਸਹੀ ਸਭ ਕੁੱਝ ਮਿਲੇਗਾ। ਇਸ ਕਿਤਾਬ ਵਿੱਚ ਲੇਖਕ ਇੱਕ ਆਮ ਵਿਅਕਤੀ ਵੱਡੇ ਲੋਕਾਂ ਦਾ ਮਹਿਮਾਨ ਬਣਦਾ ਹੈ ਅਤੇ ਦੁਨੀਆਂ ਦੇ ਅਨੇਕਾਂ ਦੇਸਾਂ ਵਿੱਚ ਘੁੰਮ ਸਕਦਾ ਹੈ। ਜੇ ਮਨੁੱਖ ਦੇ ਮਨ ਵਿੱਚ ਕੋਈ ਤਾਂਘ ਪੈਦਾ ਹੋ ਜਾਵੇ ਤਦ ਉਸ ਨੂੰ ਪੂਰਾ ਕਰਨ ਲਈ ਕੁਦਰਤ ਵੀ ਸਹਾਇਕ ਹੋ ਜਾਂਦੀ ਹੈ। ਇੱਕ ਗਰੀਬ ਪਰੀਵਾਰ ਦਾ ਸੁਲਤਾਨ ਦੁਨੀਆਂ ਦੇਖਣ ਦੇ ਸੁਪਨੇ ਹੀ ਨਹੀਂ ਦੇਖਦਾ ਸਗੋਂ ਉਸਨੂੰ ਪੂਰਾ ਕਰਨ ਲਈ ਯਤਨ ਵੀ ਕਰਦਾ ਹੈ ਜਿਸ ਵਿੱਚ ਉਹ ਸਫਲ ਵੀ ਹੁੰਦਾਂ ਹੈ। ਅਣਜਾਣੇ ਮੁਲਕਾਂ ਵਿੱਚ ਸਾਈਕਲ ਦੇ ਆਸਰੇ ਹੀ ਖਤਰਿਆਂ ਦੀ ਪਰਵਾਹ ਕਰੇ ਬਿਨਾਂ ਅਨੇਕਾਂ ਮੁਲਕਾਂ ਦੀ ਆਮ ਲੋਕਾਂ ਦੀ ਅਸਲੀ ਜਿੰਦਗੀ ਨੂੰ ਲੇਖਕ ਦੇਖਦਾ ਹੈ, ਕਮਾਲ ਦਾ ਹੌਸਲਾ ਹੈ। ਪੱਚੀ ਤੀਹ ਮੁਲਕਾਂ ਦੀ ਸੈਰ ਹੀ ਕਰਨ ਵਾਲਾ ਕੋਈ ਪੰਜਾਬੀ ਸੁਲਤਾਨ ਸਿੰਘ ਗੁਰੂ ਕਾ ਬੇਟਾ ਹੀ ਹੋ ਸਕਦਾ ਹੈ ਜੋ ਕਮਾਉਣ ਦੀ ਥਾਂ ਦੁਨੀਆਂ ਦੇਖਣ ਲਈ ਘਰੋਂ ਬਾਹਰ ਨਿਕਲਦਾ ਹੈ ਜਦੋਂ ਕਿ ਆਮ ਤੌਰ ਤੇ ਪੰਜਾਬੀ ਜੋ ਅਮੀਰ ਹੋਣ ਦਾ ਦਾਅਵਾ ਵੀ ਠੋਕਦੇ ਹਨ ਅਤੇ ਭੁੱਖੇ ਹੋਣ ਦਾ ਦਿਖਾਵਾ ਕਰਦੇ ਹਨ ਵਿਦੇਸੀ ਧਰਤੀਆਂ ਤੇ ਪੈਸੇ ਦੀ ਭੁੱਖ ਪੂਰੀ ਕਰਨ ਲਈ ਹੀ ਪੈਰ ਧਰਦੇ ਹਨ। ਅਫਗਾਨਿਸਤਾਨ ਦੇ ਬਾਦਸਾਹਾਂ ਦਾ ਵਿਸੇਸ ਮਹਿਮਾਨ ਬਣਨਾਂ ਅਨੇਕਾਂ ਡਿਪਲੋਮੇਟ ਦਫਤਰਾਂ ਦੇ ਉੱਚ ਅਧਿਕਾਰੀਆਂ ਤੋਂ ਇੱਜਤ ਹਾਸਲ ਕਰਕੇ ਵਿਸੇਸ ਮਹਿਮਾਨ ਦਾ ਦਰਜਾ ਪਾਉਣਾਂ ਲੇਖਕ ਕੋਲ ਗਲਬਾਤ ਦੀ ਰੱਬੀ ਕਲਾ ਹੈ ਜਿਸ ਨਾਲ ਔਖੀਆਂ ਸਥਿਤੀਆਂ ਵਿੱਚ ਵੀ ਜਿੱਤ ਨਸੀਬ ਕਰਦਾ ਹੈ। ਕਿਤਾਬ ਵਿੱਚ ਯਾਤਰਾ ਕਰਦਿਆਂ ਲੇਖਕ ਸੰਸਾਰ ਪਰਸਿੱਧ ਯਾਦਗਾਰਾਂ ਦੀ ਥਾਂ ਆਮ ਲੋਕਾਂ ਦੀ ਜਿੰਦਗੀ ਜਿਆਦਾ ਦੇਖਦਾ ਹੈ ਅਤੇ ਪਾਠਕਾਂ ਨੂੰ ਸਹਿਜ ਸੁਭਾਅ ਹੀ ਉਹਨਾਂ ਮੁਲਕਾਂ ਦੇ ਆਮ ਲੋਕਾਂ ਦੀ ਜੀਵਨ ਜਾਚ ਸਮਝ ਆਈ ਜਾਂਦੀ ਹੈ ਜਿੱਥੋਂ ਜਿੱਥੇ ਲੇਖਕ ਸਫਰ ਕਰਦਾ ਹੈ। ਇਸ ਕਿਤਾਬ ਨੂੰ ਪੜਦਿਆਂ ਪਾਠਕ ਦੀ ਦਿਲਚਸਪੀ ਨਹੀਂ ਟੁਟਦੀ ਸਗੋਂ ਇੱਕ ਬੈਠਕ ਵਿੱਚ ਹੀ ਕਿਤਾਬ ਪੜਨ ਦੀ ਇੱਛਾ ਜਗਦੀ ਹੈ। ਸ੍ਰੀ ਲੰਕਾਂ,ਜਪਾਨ ,ਥਾਈਲੈਂਡ, ਮਲੇਸੀਆਂ, ਆਸਟਰੀਆ, ਯੂਨਾਨ, ਸਵਿਟਜਰਲੈਂਡ, ਫਰਾਂਸ, ਬੰਗਲਾਂ ਦੇਸ, ਈਰਾਨ ਆਦਿ ਕਿੰਨੇ ਹੀ ਮੁਲਕਾਂ ਦੀ ਆਮ ਜਿੰਦਗੀ ਦੀ ਪਰਤ ਦਰ ਪਰਤ ਜਾਣਕਾਰੀ ਪਾਠਕ ਨੂੰ ਮਿਲਦੀ ਹੈ। ਇੱਕ ਅਣਜਾਣੇ ਛੋਟੇ ਕੱਦ ਦੇ,ਪਰ ਵਧੀਆ ਅਤੇ ਹਿੰਮਤੀ ਇਨਸਾਨ ਦੀ ਇਹ ਲਿਖਤ ਪੜਨਯੋਗ ਹੈ। ਇਸ ਕਿਤਾਬ ਵਿੱਚ ਪੰਜਾਬ ਦੀ ਗੁੰਡਾਂ ਰਾਜਨੀਤੀ ਅਤੇ ਭਿਰਸਟ ਅਫਸਰਸਾਹੀ ਬਾਰੇ ਵੀ ਲੇਖਕ ਬੇਬਾਕ ਜਾਣਕਾਰੀ ਪੇਸ਼ ਕਰਦਾ ਹੈ। ਰਾਜਨੀਤੀ ਦੇ ਦਿੱਤੇ ਦੁੱਖ ਵੀ ਲੇਖਕ ਨੂੰ ਦੁਨੀਆਂ ਦੀ ਸੈਰ ਕਰਨ ਵਿੱਚ ਸਹਾਈ ਬਣੇ ਸਭ ਕੁਦਰਤ ਦਾ ਗੋਲਮਾਲ ਹੀ ਹੋ ਨਿਬੜਦਾ ਹੈ। ਪੰਜਾਬੀ ਸਾਹਿੱਤ ਪਬਲੀਕੇਸਨ ਬਾਲੀਆਂ ਜਿਲਾ ਸੰਗਰੂਰ ਵੱਲੋਂ ਛਾਪੀ ਇਹ ਕਿਤਾਬ ਪਾਠਕ ਵਰਗ ਲਈ ਤੋਹਫੇ ਵਾਂਗ ਹੈ। ਇਸ ਵਧੀਆ ਕਿਤਾਬ ਨੂੰ ਦੇਣ ਲਈ ਲੇਖਕ ਅਤੇ ਪਰਕਾਸਕ ਵਧਾਈ ਦੇ ਪਾਤਰ ਹਨ।

ਲੇਖਕ : ਗੁਰਚਰਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1084
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਤੋਂ ਬਹੁਤ ਲੰਮੇ ਸਮੇਂ ਤੋ ਜੁੜੇ ਹੋਏ ਹਨ। ਆਪ ਜੀ ਦੀਆ ਰਚਨਾਵਾ ਅਖਬਾਰਾ ਵੈੱਬਸਾਈਟ ਉੱਪਰ ਆਮ ਹੀ ਵੇਖਣ ਨੂੰ ਮਿਲਦੀਆ ਹਨ। ਆਪ ਜੀ ਧਾਰਮੀਕ, ਸਮਾਜਿਕ ਅਤੇ ਕਵਿਤਾ ਦੇ ਵਿਸ਼ਿਆ ਤੇ ਲਿਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ