ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਵਿਨਾਸ਼ ਜੱਜ ਦੀ ਪੁਸਤੱਕ ਦਿਲਦਾਰ ਗੀਤਕਾਰ

ਦਿਲਦਾਰ ਗੀਤਕਾਰ
ਲੇਖਕ -- ਅਵਿਨਾਸ਼ ਜੱਜ
ਮੁੱਲ : 200 ਰੁਪਏ , ਸਫੇ : 168
ਪ੍ਰਕਾਸ਼ਕ : ਪਰਵਾਜ  ਪ੍ਰਕਾਸ਼ਨ : ਜਲੰਧਰ
ਪੰਜਾਬੀ ਗੀਤਕਾਰੀ ਦੇ ਇਤਿਹਾਸ ਵਿੱਚ ਕਦੇ ਅਜਿਹਾ ਨਹੀਂ ਹੋਇਆ ਕਿ ਕਿਸੇ ਨੇ ਗੀਤਕਾਰਾਂ ਉਪਰ ਪੁਸਤਕ ਲਿਖਣ ਦੀ ਹਿੰਮਤ ਕੀਤੀ ਹੋਵੇ। ਪਰ ਇਹ ਹੁਣ ਕਰ ਵਿਖਾਇਆ ਹੈ, ਪੱਤਰਕਾਰੀ ਅਤੇ ਗੀਤਕਾਰੀ ਖੇਤਰ ਵਿਚ ਮਕਬੂਲੀਅਤ ਖੱਟ ਚੁੱਕੇ ਨੋਜਵਾਨ ਲੇਖਕ ਅਵਿਨਾਸ਼ ਜੱਜ ਨੇ। ਉਸ ਨੇ ਇੱਕ ਨਹੀਂ, ਦੋ ਨਹੀਂ, ਬਲਕਿ 30 ਗੀਤਕਾਰਾਂ ਨੂੰ ਆਪਣੀ ਪੁਸਤਕ ''ਦਿਲਦਾਰ ਗੀਤਕਾਰ'' ਵਿੱਚ ਸ਼ਾਮਿਲ ਕੀਤਾ ਹੈ। ਉਸ ਨੇ ਆਪਣੀ ਇਸ ਪੁਸਤਕ ਵਿੱਚ ਭਾਵੇਂ ਹਰੇਕ ਗੀਤਕਾਰ ਬਾਰੇ ਛੋਟੇ ਛੋਟੇ ਲੇਖ ਲਿਖੇ ਨੇ, ਪਰ ਲਿਖੇ ਉਸਨੇ ਬਾ-ਕਮਾਲ ਨੇ। ਗੀਤਕਾਰਾਂ ਦੁਆਰਾ ਲਿਖੇ ਚਰਚਿਤ ਗੀਤਾਂ ਦਾ ਜਿਕਰ, ਲਿਖਣ ਸ਼ੈਲੀ ਦਾ ਜਿਕਰ, ਥੋੜਾ ਬਹੁਤਾ ਜੀਵਨ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਵੱਖ-ਵੱਖ ਥਾਵਾਂ ਤੇ ਜਾ ਕੇ ਵੱਖ-ਵੱਖ ਗੀਤਕਾਰਾਂ ਨਾਲ ਮੁਲਾਕਾਤ ਕਰਕੇ ਕਿਤਾਬੀ ਰੂਪ ਤਿਆਰ ਕਰਨਾ, ਬਹੁਤ ਹੀ ਮਿਹਨਤ ਭਰਿਆ ਕੰਮ ਹੈ, ਜਿਸਨੂੰ ਬਾਖੂਬੀ ਨਿਭਾਉਣ 'ਚ ਸਫਲ ਹੋਇਆ ਹੈ ਨੋਜਵਾਨ ਲੇਖਕ ਅਵਿਨਾਸ਼ ਜੱਜ।

ਗੀਤਕਾਰਾਂ ਦੀ ਚੌਣ ਕਰਨ ਵਿੱਚ ਅਵਿਨਾਸ਼ ਜੱਜ ਨੇ ਕੋਈ ਸਮਝੋਤਾ ਨਹੀਂ ਕੀਤਾ। ਸਭ ਦੇ ਸਭ ਗੀਤਕਾਰ ਆਪਣੀ ਨਿਵੇਕਲੀ ਪਛਾਣ ਰੱਖਦੇ ਨੇ ਗੀਤਕਾਰੀ ਦੇ ਖੇਤਰ ਵਿੱਚ।  ਲਾਲ ਸਿੰਘ ਲਾਲੀ, ਵਿਜੇ ਧੰਮੀ, ਹਰਜਿੰਦਰ ਬੱਲ, ਬਚਨ ਬੇਦਿਲ, ਦੇਵ ਥਰੀਕਿਆਂ ਵਾਲਾ, ਜਸਵੀਰ ਗੁਣਾਚੌਰੀਆ, ਅਮਰਦੀਪ ਸਿੰਘ ਗਿੱਲ, ਮਦਨ ਜਲੰਧਰੀ, ਸਵ. ਗੁਰਚਰਨ ਵਿਰਕ, ਰਾਜ ਕਾਕੜਾ, ਚੰਨ ਗੁਰਾਇਆ ਵਾਲਾ, ਬੰਤ ਰਾਮਪੁਰ ਵਾਲਾ, ਅਲਮਸਤ ਦੇਸਰਪੁਰੀ, ਗਿੱਲ ਸੁਰਜੀਤ, ਸ਼ਮਸ਼ੇਰ ਸੰਧੂ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਜਰਨੈਲ ਘੁਮਾਣ, ਲਾਭ ਚਤਾਮਲੀ ਵਾਲਾ, ਗੁਰਮਿੰਦਰ ਕੈਡੋਂਵਾਲ, ਹਰਵਿੰਦਰ ਉਹੜਪੁਰੀ, ਪਰਗਟ ਸਿੰਘ, ਨਿੰਮਾ ਲੁਹਾਰਕਾ, ਸੱਤਾ ਕੋਟਲੀ ਵਾਲਾ, ਜਿੰਦ ਸਵਾੜਾ, ਸੇਵਾ ਸਿੰਘ ਨੌਰਥ, ਬੱਲ ਬੁਤਾਲਾ, ਸੀਤਲ ਸਿੰਘਪੁਰੀਆ, ਦਵਿੰਦਰ ਬੈਨੀਪਾਲ, ਮੱਖਣ ਲੁਹਾਰ, ਸਵ: ਇੰਦਰਜੀਤ ਹਸਨਪੁਰੀ ਅਤੇ ਸਵ: ਸਾਜਨ ਰਾਏਕੋਟੀ ਆਦਿ ਗੀਤਕਾਰਾਂ ਦੇ ਜਿਕਰ ਨਾਲ ਆਪਣੀ ਪੁਸਤਕ ''ਦਿਲਦਾਰ ਗੀਤਕਾਰ'' ਵਿੱਚ ਲੇਖਕ ਅਵਿਨਾਸ਼ ਜੱਜ ਨੇ ਅਖੀਰ ਵਿੱਚ ਕਾਫੀ ਹੋਰ ਨਾਮੀਂ ਗੀਤਕਾਰਾਂ ਦਾ ਵਿਸ਼ੇਸ਼ ਜਿਕਰ ਕੀਤਾ ਹੈ। ਪੁਸਤਕ ਵਿੱਚ ਮੁੱਖ ਬੰਦ ਪ੍ਰੋ: ਗੁਰਭਜਨ ਗਿੱਲ ਨੇ ਲਿਖਿਆ ਹੈ।  ਗਾਇਕ ਪਦਮਸ਼੍ਰੀ ਹੰਸ ਰਾਜ ਹੰਸ, ਗਾਇਕ ਸਤਵਿੰਦਰ ਬੁੱਗਾ, ਗੀਤਕਾਰਂ ਰਾਜੂ ਨਾਹਰ,  ਅਤੇ ਕਹਾਣੀਕਾਰ ਭਗਵੰਤ ਰਸੂਲਪੁਰੀ ਦੇ ਲਿਖੇ ਲੇਖ ਵੀ ਅਕਰਸ਼ਿਤ ਕਰਦੇ ਹਨ। ਹਰੇਕ ਭਾਸ਼ਾ ਦੇ ਗੀਤਾਂ ਦਾ ਜਿਕਰ ਹੀ ਗੀਤਕਾਰਾਂ ਦੀ ਸੋਚ ਤੋਂ ਸ਼ੁਰੂ ਹੁੰਦਾ ਹੈ। ਅਵਿਨਾਸ਼ ਜੱਜ ਨੇ ਗੀਤਕਾਰਾਂ ਪ੍ਰਤੀ ਆਪਣੇ ਪਿਆਰ ਨੂੰ ਇਹ ਪੁਸਤਕ ਲਿਖਣ ਤੋਂ ਦਰਸਾਇਆ ਹੈ, ਜਿਸ ਵਿੱਚ ਲੇਖਕ ਸਫਲ ਹੋਇਆ ਹੈ। ਪੰਜਾਬੀ ਮਾਂ-ਬੋਲੀ ਦੇ ਪੁਜਾਰੀ ਜੱਜ ਦੇ  ਸਿਰੜ, ਮਿਹਨਤ, ਸੰਘਰਸ਼ ਅਤੇ  ਉਦਮ ਨੂੰ ਸਲਾਮ ਕਰਦਾ ਹੋਇਆ ''ਦਿਲਦਾਰ ਗੀਤਕਾਰ'' ਦਾ ਸਾਹਿਤ-ਜਗਤ ਵਿਚ ਸੁਆਗਤ ਕਰਦਾ ਹਾਂ।

ਲੇਖਕ : ਪ੍ਰੀਤਮ ਲੁਧਿਆਣਵੀ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :777

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ