ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬਚਪਨ ਦੇ ਆੜੀ-ਪੁਸਤਕ ਸਮੀਖਿਆ

ਅਜੋਕੇ ਮੋਬਾਇਲ-ਇੰਟਰਨੈਟ ਯੁੱਗ ਵਿੱਚ ਪਾਠਕਾਂ ਦੀ ਉਦਾਸੀਨਤਾ ਦਾ ਭੋਗਣ ਭੋਗ ਰਹੇ ਪੰਜਾਬੀ ਬਾਲ ਸਾਹਿਤ ਨੂੰ ਸੁਰਜੀਤ ਰੱਖਣ ਦੇ ਮੰਤਵ ਨਾਲ ਆਪਣੇ ਪਲ੍ਹੇਠੇ ਬਾਲ ਕਵਿਤਾ ਸੰਗ੍ਰਹਿ "ਬਚਪਨ ਦੇ ਆੜੀ" ਨਾਲ ਪਾਠਕਾਂ ਦੇ ਦਿਲਾਂ ਵਿੱਚ ਉਤਰਿਆ ਹੈ ਬਾਲ ਕਵੀ ਕੁਲਵੰਤ ਖ਼ਨੌਰੀ ਜਿਸਨੇ ਆਪਣੀਆਂ ਬਾਲ ਰਚਨਾਵਾਂ ਰਾਹੀਂ ਨਾ ਸਿਰਫ਼ ਬੱਚਿਆਂ ਦੇ ਬਲਕਿ ਬਚਪਨ ਨੂੰ ਹੰਢਾ ਚੁੱਕੇ ਮਾਪਿਆਂ ਦੀਆਂ ਬਾਲ ਭਾਵਨਾਵਾਂ ਨੂੰ ਟੁੰਭਿਆ ਹੈ।

ਕਵੀ ਨੇ ਬਚਪਨ ਦੇ ਲਗਭਗ ਹਰ ਪਹਿਲੂ ਨੂੰ ਆਪਣੀਆਂ ਬਾਲ ਕਵਿਤਾਵਾਂ ਰਾਹੀਂ ਛੋਹਿਆ ਹੈ। ਜਿੱਥੇ ਉਸਦੀਆਂ ਕਵਿਤਾਵਾਂ 'ਆ ਚਿੜੀਏ', 'ਫੁੱਲ', 'ਮੋਰ', 'ਬਰਸਾਤ', 'ਪੰਛੀ', 'ਚੰਦਾ ਮਾਮਾ ਡੋਰੀਆ', ਅਤੇ 'ਸੂਰਜ' ਕੁਦਰਤ ਅਤੇ ਵਾਤਾਵਰਣ ਨੂੰ ਬੜੀ ਖ਼ੂਬਸੂਰਤੀ ਨਾਲ ਚਿੱਤਰਦੀਆਂ ਹਨ ਉੱਥੇ ਹੀ ਉਸਦੀਆਂ ਕਵਿਤਾਵਾਂ 'ਮੇਰੀ ਕਾਪੀ', 'ਅੱਧੀ ਛੁੱਟੀ ਸਾਰੀ', 'ਬਸਤੇ ਦਾ ਬੋਝ', 'ਚੰਦਰਿਆਂ ਪੇਪਰਾਂ ਨੇਂ ਮਾਰ ਸੁੱਟਿਆ', 'ਜਾਵਾਂ ਪੜ੍ਹਨ ਭਰਾਵਾਂ ਨਾਲ', 'ਊੜਾ-ਆੜਾ', 'ਜਾਣਾ ਮੈਂ ਸਕੂਲ ਅੰਮੀਦੇ' ਅਤੇ 'ਬੀਬੇ ਬੱਚੇ', ਬਾਲ ਰੂਹਾਂ ਨੂੰ ਪੜ੍ਹਾਈ ਵੱਲ ਪ੍ਰੇਰਦੀਆਂ ਮਾਵਾਂ ਵਰਗੀਆਂ ਜਾਪਦੀਆ ਹਨ।

ਬਾਲ ਕਵੀ ਜਾਣਦਾ ਹੈ ਕਿ ਇਕੱਲੀ ਪੜ੍ਹਾਈ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਸੰਪੂਰਣ ਨਹੀਂ ਹੁੰਦਾ ਸੋ ਉਸਨੇ ਆਪਣੀਆਂ ਕਵਿਤਾਵਾਂ 'ਬਾਲ', 'ਬਚਪਨ ਵਾਲੇ ਆੜੀ', 'ਹੀਰੋ', 'ਮੋਟਰ ਸਾਈਕਲ' ਅਤੇ 'ਮੰਗੇ ਦੇਸ ਬਲਿਦਾਨ' ਰਾਹੀਂ ਜਿੱਥੇ ਬੱਚਿਆਂ ਦੇ ਬਾਲ ਮਨੋਰੰਜਨ ਨੂੰ ਚਿੱਤਰਿਆ ਹੈ ਉੱਥੇ ਹੀ ਉਨ੍ਹਾ ਵਿਚ ਵੀਰ ਰਸ ਭਰਨ ਦਾ ਵੀ ਨਿਵੇਕਲਾ ਉਪਰਾਲਾ ਕੀਤਾ ਹੈ:

"ਚੌੜ ਬੜੀ ਕਰਦਾ ਭੋਲੇ ਕਾ ਟਿਡਾ ਕਾਹਤੋਂ ਹੈ
ਮੁੜ ਮੁੜ ਪੁੱਛਦਾ ਫਿੱਡੇ ਦਾ ਨੱਕ ਫਿੱਡਾ ਕਾਹਤੋਂ ਹੈ
ਮਾਰ ਮਾਰ ਕੇ ਹੱਸਦੇ ਸਾਰੇ ਤਾੜੀ ਹੁੰਦੇ ਨੇ
ਬੜੇ ਪਿਆਰੇ ਬਚਪਨ ਵਾਲੇ ਆੜੀ ਹੁੰਦੇ ਨੇ।"

ਲੇਖਕ : ਸੁਨੀਲ ਕੁਮਾਰ ਨੀਲ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1751

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ