ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੰਗਵੀ ਕਹਾਣੀ-ਪੁਸਤਕ ਸਮੀਖਿਆ

ਮੰਗਵੀ ਕਹਾਣੀ (ਨਾਵਲ)
ਲੇਖਕ : ਪ੍ਰਕਾਸ਼ ਸੋਹਲ
ਪੰਨੇ : 216 ਮੁੱਲ : 295 ਰੁਪਏ
“ਮੰਗਵੀ ਕਹਾਣੀ” ਪ੍ਰਕਾਸ਼ ਸੋਹਲ ਦਾ ਦੁਸਰਾ ਪੰਜਾਬੀ ਨਾਵਲ ਹੈ। ਇਸ ਤੋਂ ਪਹਿਲਾਂ ਲੇਖਕ “ਧੁਆਂਖੀ ਆਸ ਕਾ ਸਫ਼ਰ” ਨਾਵਲ ਰਾਹੀਂ ਲੋਕਾ ਦੇ ਰੂ-ਬ-ਰੂ ਹੋਇਆ ਹੈ। ਲੇਖਕ ਦਾ ਅਨੁਭਵ ਇਸ ਨਾਵਲ ਵਿੱਚ ਬਾਖੂਬੀ ਝੱਲਕਦਾ ਹੈ। ਨਾਵਲ ਆਪਣੇ ਸਿਰਲੇਖ ਦੇ ਅਨੁਸਾਰ ਚਲਦਾ ਹੋਇਆ ਪੰਜਾਬੀ ਨਾਵਲ ਵਿੱਚ ਇੱਕ ਵੱਖਰੀ ਪੱਧਤੀ ਨਾਲ ਅੱਗੇ ਵੱਧਦਾ ਪ੍ਰਤੀਤ ਹੁੰਦਾ ਹੈ। ਸਿਰਲੇਖ ਦੇ ਅਨੁਰੂਪ ਹੀ ਇਸ ਨਾਵਲ ਦੀ ਪ੍ਰੇਰਨਾ ਲੇਖਕ ਦੀ ਉਹ ਪਾਤਰ ਹੈ ਜੋ ਆਪਣੀ ਜਿੰਦਗੀ ਨੂੰ  ਡਾਇਰੀ ਦੇ ਰੂਪ ਵਿੱਚ ਪਾਠਕਾਂ ਅੱਗੇ ਲਿਆਉਂਦੀ ਹੈ।  ਪ੍ਰਕਾਸ਼ ਸੁਹਲ ਆਪਣੇ ਨਾਵਲ ਦੀ ਮੁੱਖ ਪਾਤਰ “ਅਮਰ” ਦੀ ਜ਼ਿੰਦਗੀ ਨੂੰ  ਬਹੁਤ ਕਰੀਬੀ ਨਾਲ ਉਸ ਦੇ ਵਿਹਾਰ ਦੀ ਪਰਖ ਪਰਤ ਦਰ ਪਰਤ ਰੁਪਾਂਤਰਤ ਕਰਦਾ ਹੈ।  ਨਾਵਲ ਦੀ ਮੁੱਖ ਪਾਤਰ “ਅਮਰ” ਜੋ ਆਪਣੇ ਪਿਆਰ ਤੋਂ ਵੱਖ ਹੋ ਕਿ ਪੰਜਾਬੀ ਬਰਤਾਨਵੀ ਲੜਕੇ ਨਾਲ ਵਿਆਹੀ ਜਾਂਦੀ ਹੈ  ਅਤੇ ਫਿਰ ਉਸ ਦੇ ਪ੍ਰੇਮੀ ਦਾ ਉਸ ਦੇ ਜੀਵਨ ਵਿੱਚ ਸਮੇਂ ਸਮੇਂ ਤੇ ਆਉਣਾ ਤੇ ਜੋ ਉਸ ਉਪਰ  ਜੋ ਪ੍ਰਭਾਵ ਪੈਂਦਾ ਹੈ ਨੂੰ ਲੇਖਕ ਨੇ ਆਪਣੇ ਅਨੁਭਵ ਨਾਲ ਬਹੁਤ ਗਹਿਰਾਈ  ਨਾਲ ਵਰਣਨ ਕੀਤਾ ਹੈ। “ਅਮਰ” ਨਾਵਲ ਦੀ ਉਹ ਪਾਤਰ ਹੈ ਜੋ ਜੀਵਨ ਦੇ ਉਤਾਰ-ਚੜਾਅ ਦਾ ਸਾਹਮਣਾ ਕਰਦੇ ਹੋਏ ਖੁਸ਼ੀ ਅਤੇ ਪ੍ਰੇਮ ਦੀ ਤਲਾਸ਼ ਵਿੱਚ ਜਿੰਦਗੀ ਜਿਉਂਦੀ ਮਹਿਸੂਸ ਹੁੰਦੀ   ਹੈ । ਇਸ ਨਾਵਲ ‘ਚ ਜਿਥੇ ਇੱਕ ਪਾਸੇ ਥੋੜ੍ਹੀ ਜਿਹੀ ਪੰਜਾਬ ਦੀ ਝਲਕ ਮਿਲਦੀ ਹੈ ਉਥੇ ਹੀ ਬਰਤਾਨਵੀ ਪੰਜਾਬੀ ਨੁਹਾਰ ਨੂੰ ਬੜੇ ਡੂੰਘੇ ਢੰਗ ਨਾਲ  ਲੇਖਕ ਦੁਆਰਾ ਆਪਣੀ ਕੁਸ਼ਲਤਾ ਨਾਲ ਚਿਤਰਿਆ ਹੈ। ਨਾਵਲ ਦੇ ਅੰਤ ਵਿੱਚ ਲੇਖਕ, ਕਹਾਣੀ ਨੂੰ ਜ਼ਲਦ ਸਮੇਟਦਾ ਨਜ਼ਰ ਆਉਂਦਾ ਹੈ ਜਿਸ ਵਿੱਚ ਹੋਰ ਪ੍ਰਯੋਗਾ ਦੀ ਵੀ ਜਗ੍ਹਾ ਬਣਾਈ ਜਾ ਸਕਦੀ ਸੀ। ਲੇਖਕ ਨੇ  ਠੇਠ ਪੰਜਾਬੀ ਮੁਹਾਵਰੇ ਦਾ ਪ੍ਰਯੋਗ ਬਹੁਤ ਖੂਬਸੂਰਤੀ ਨਾਲ ਕੀਤਾ ਹੈ, ਜੋ ਪ੍ਰਕਾਸ਼ ਸੋਹਲ ਦੇ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਦੇ ਤਜਰਬੇ ਨੂੰ ਪਾਠਕਾਂ ਅੱਗੇ ਪੇਸ਼ ਕਰਦਾ ਹੈ ਉਦਾਹਰਨ
ਆ ਰਾਜੀ, ਬੈਠ, ਦੱਸ ਤੇਰੇ ਲਈ ਚਾਹ ਲਿਆਵਾ ਜਾਂ ਕੌਫੀ ਤੇ ਜਾਂ ਫੇਰ ਠੰਡਾ ਲਏਗੀ? ਸਾਡੇ ਪਿੰਡ ਤਾਂ ਸਵਾਗਤ ਇਸਤਰਾਂ ਕਰਦੇ ਆਂ (ਪੰਨਾ 27)
ਲੇਖਕ ਦਾ ਅਨੁਭਵ  ਪਰਵਾਸੀ ਪੰਜਾਬੀ ਬੋਲੀ ਦੀ ਹੋਂਦ ਨੂੰ ਵੀ ਪੂਰੀ ਤਰਾਂ ਸਵੀਕਾਰਦਾ ਹੋਇਆ ਪੰਜਾਬੀ ਅੰਗਰੇਜ਼ੀ ਸੰਵਾਦ ਅਤੇ ਓਥੇ ਦੇ ਸੱਭਿਆਚਾਰ ਨੂੰ ਦ੍ਰਿਸ਼ਟਮਾਣ ਕਰਦਾ ਹੈ। ਉਦਾਹਰਨ
ਨੋ ਨੋ.... ਯੂ ਆਰ ਨੌਟ ਥਿੰਕਿਗ ਸਟਰੇਟ.... ਮੈਂ ਜਦ ਦੀ ਮੈਂ ਏਸ ਘਰ ਵਿਚ ਆਈ ਆਂ, ਵੱਟ ਹੈਵ ਯੂ ਗਿਵਨ ਮੀ, ਐਂਡ ਯੂਅਰ ਬਲੱਡੀ ਮਦਰ” (ਪੰਨਾ 102)
ਲੇਖਕ ਬਰਤਾਨਵੀ ਮਾਹੌਲ ਦੀ ਗੱਲ ਵੀ ਕਰਦਾ ਹੈ ਤੇ ਉਸਦਾ ਜਵਾਬ ਵੀ ਬਣਦਾ ਹੈ ਜਿਵੇਂ:-
ਕਹਿਣ ਲਗੀ ਕਿ ਉਸ ਨੇ ਸਿੱਕੀ ਮਾਰ ਲਈ ਹੈ ਤੇ ਸਾਰਾ ਦਿਨ ਮੇਰੇ ਨਾਲ ਈ ਬਿਤਾਏਗੀ। .... ਦੋ ਕੁ ਵਾਰ ਨੱਕ ਨੂੰ ਰਗੜ ਕੇ ਛਿੱਕ ਲਉ.. ਭਾਰੀ ਜਿਹੀ ਆਵਾਜ਼ ਕੱਡ ਕੇ ਹਾਏ ਹਾਏ ਕਰ ਲਉ ਤੇ ਸਿੱਕੀ ਵਜ ਗਈ” (ਪੰਨਾ 189)
ਲੇਖਕ ਨੇ ਇਸ ਨਾਵਲ ‘ਚ ਆਪਣੇ  ਧਰਾਤਲ ‘ਚੋਂ ਪੈਦਾ ਹੋਈਆ ਕਾਵਿ ਯੁਗਤਾ ਦਾ ਵੀ ਬਹੁਤ ਸਲਾਹੁਣਯੋਗ ਪ੍ਰਯੋਗ ਕੀਤਾ ਹੈ ਜੋ ਕਹਾਣੀ ਦੇ ਨਾਲ ਇੱਕ ਮਿੱਕ ਹੋ ਜਾਂਦਿਆ ਹਨ। ਜਿਵੇਂ....
1) ਜੇ ਖੁੱਲ ਕੇ ਰੋ ਲਿਆ ਹੁੰਦਾ
ਤਾਂ ਗਮ ਵੀ ਧੋ ਲਿਆ ਹੁੰਦਾ
ਹਯਾਤੀ ਬਦਲ ਜਾਂਦੀ ਫ਼ਿਰ
ਜੇ ਕਿਸੇ ਦਾ ਹੋ ਲਿਆ ਹੁੰਦਾ-(ਪੰਨਾ 63)
2)ਅਗਰਚਿ ਮੇਰੇ ਪਾਸ ਮੇਰੀ ਸ਼ਾਇਰੀ ਨਾ ਹੁੰਦੀ
ਦਮ ਘੁੱਟ ਗਿਆ ਹੁੰਦਾ ਤੇ ਮੈਂ ਮਰ ਗਈ ਹੁੰਦੀ.....- (ਪੰਨਾ 185)

ਨਾਵਲ ਪਾਠਕਾਂ ਅੱਗੇ ਉਸ ਨਾਰੀ ਦੀ ਦਸ਼ਾ ਦਾ ਵਰਣਨ ਕਰਦਾ ਹੈ ਜੋ ਕਿ ਪੰਜਾਬ ਤੋਂ ਵਿਆਹ ਕਿ ਬਾਹਰਲੇ ਦੇਸ਼ ਗਈ ‘ਤੇ ਉਸ ਨੂੰ ਓਥੋਂ ਦੇ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਦੇ ਵਿਚਾਰਾ ਦਾ ਟਾਕਰਾ ਹੁੰਦਾ ਹੈ। ਨਾਵਲ ਦਾ ਅੰਤ ਇਸ ਨੂੰ ਇੱਕ ਵੱਖਰੇ ਰੂਪ ‘ਚ ਪੇਸ਼ ਕਰਦਾ ਹੈ ਜੋ ਪਾਠਕਾਂ ਲਈ ਸਵਾਲ ਛੱਡ ਜਾਂਦਾ ਹੈ ਜਿਸ ਦਾ ਫੈਂਸਲਾ ਪਾਠਕਾਂ ਦੇ ਹੱਥ ਹੀ ਹੈ। ਪ੍ਰਕਾਸ਼ ਸੋਹਲ ਦੇ ਇਸ ਨਾਵਲ ਵਿੱਚ ਉਹ ਸਾਰੇ ਦ੍ਰਿਸ਼ ਮੌਜੂਦ ਹਨ ਜੋ ਇੱਕ ਕਹਾਣੀ ਤੋਂ ਨਾਵਲ ਬਣਨ ਲਈ ਚਾਹੀਦੇ ਹਨ। ਸੋ, ਲੇਖਕ ਦਾ ਇਹ ਉੱਦਮ ਲੋਕ ਪ੍ਰਵਾਨ ਹੁੰਦਾ ਪ੍ਰਤੀਤ ਹੁੰਦਾ ਹੈ। ਲੇਖਕ ਨੂੰ ਇਸ ਨਾਵਲ ਲਈ ਬਹੁਤ-ਬਹੁਤ  ਵਧਾਈ ਅਤੇ ਆਸ ਕਰਦਾ ਹਾਂ ਕਿ ਪ੍ਰਕਾਸ਼ ਸੁਹਲ ਅੱਗੇ ਵੀ ਇਸ ਤਰ੍ਹਾਂ ਦੇ ਪ੍ਰਯੋਗਾ ਨੂੰ ਪੰਜਾਬੀ ਸਾਹਿਤ ਵਿੱਚ ਕਰਦਾ ਹੋਇਆ ਨਿਵੇਕਲੀਆ ਹੱਦਾ ਸਿਰਜੇਗਾ।


ਲੇਖਕ : ਪਰਵਿੰਦਰ ਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 16
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :642

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ