ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਹਿਰਮ ਸਾਹਿਤ ਸਭਾ ਦੇ ਸਾਂਝੇ ਕਾਵਿ ਸੰਗ੍ਰਹਿ ‘ ਮਹਰਿਮ ਰਿਸ਼ਮਾਂ ‘ ਤੇ ਇੱਕ ਝਾਤ

ਮਹਿਰਮ ਰਿਸ਼ਮਾਂ

ਪੇਸ਼ਕਸ਼: ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸ ਪੁਰ)

ਪਹਲੀ ਵਾਰ ਸਾਲ 2017

ਛਾਪਕ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ( ਗੁਰਦਾਸਪੁਰ)                                                               

ਸੰਪਰਕ ਮਲਕੀਅਤ ਸਿੰਘ ਸੋਹਲ

ਮੋ 9872848610

e.mail,Makiatsohal42@gmail.com

ਗ਼ਜ਼ਲ ਨਿਵਾਸ ਨੌਸ਼ਹਿਰਾ ਬਹਾਦਰ( ਗੁਰਦਾਸ ਪੁਰ)

ਟਾਈਪ ਸੈਟਿੰਗ ਵੱਲੋਂ ਪ੍ਰਵਿੰਦਰਜੀਤ ਸਿੰਘ ਫਗਵਾੜਾ

ਛਾਪਣ ਵਾਲੇ- ਵਾਲੀਆ ਪੇਪਰ ਐਂਡ ਸਟੇਸ਼ਨਰੀ ਜਲੰਧਰ ਸ਼ਹਿਰ (ਪੰਜਾਬ)

ਕੁੱਲ ਪੰਨੇ 104

ਮੁੱਲ 160/ਰੁਪੈ

ਮਹਰਿਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ ਵੱਲੋਂ ਲਿਖਿਆ ਗਿਆ ਸਭਾ ਦੇ ਮੈਂਬਰਾਂ ਦਾ ਇਹ ਪਲੇਠਾ  ਸਾਂਝਾ ਕਾਵਿ ਸੰਗ੍ਰਹਿ ਹੈ,ਜੋ ਹਾਸ ਰਸ ਦੇ ਬਾਦਸ਼ਾਹ ਕਵੀ ਸਵ.ਚਨਣ ਸਿੰਘ ਚਮਨ ਹਰਗੋਬਿੰਦ ਪੁਰੀ ਜੀ ਨੂੰ ਸਮ੍ਰਪਿਤ ਹੈ।

                 ਇਸ ਕਾਵਿ ਸੰਗ੍ਰਿਹ ਦੇ ਪਹਿਲੇ ਭਾਗ ਵਿੱਚ  ਸਭਾ ਦੇ ਪ੍ਰੇਰਣਾ ਸ੍ਰੋਤ,ਗਜ਼ਲਾਂ ਦੇ ਬਾਦਸ਼ਾਹ,ਸਟੇਜ ਦੇ  ਧਨੀ,ਸਵਰਗੀ ਸ. ਦੀਵਾਨ ਸਿੰਘ ,ਮਹਿਰਮ॥‘ ਦੇ ਜੀਵਣ ਕਾਲ ਨਾਲ ਜੁੜੀਆਂ ਕੁਝ ਪ੍ਰਖਸ਼ੀਅਤਾਂ ਦੇ ਮਹਿਰਮ ਜੀ ਬਾਰੇ ਸੰਦੇਸ਼ ਅਤੇ ਵਿਚਾਰ ਹਨ।ਜਿਨ੍ਹਾਂ ਵਾਲੋਂ ਮਹਿਰਮ ਜੀ ਦੀ ਸ਼ਖਸੀਅਤ , ਉਨ੍ਹਾਂ ਦੀ ਪੰਜਾਬੀ ਸਾਹਿਤ ਦੀ ਦੇਣ ਅਤੇ ਉਨ੍ਹਾਂ ਦੀਆਂ ਰਚਨਾਂਵਾਂ ਤੇ ਬਾਖੂਬੀ ਚਾਨਣਾ ਪਾਇਆ ਗਿਆ ਹੈ।

       “ਮਹਿਰਮ” ਜੀ ਲਿਖੇ ਗ਼ਜ਼ਲ ਸੰਗ੍ਰਿਹ ‘ਪਾਣੀ ਤੇ ਲਕੀਰਾਂ, ਤੇ ਉਨ੍ਹਾਂ ਵੱਲੋਂ ਲਿਖੇ “ਸਿਰਜਨ ਹਾਰ” (ਮੁਖ ਬੰਦ)ਨੂੰ ਉਚੇਚੇ ਤੌਰ ਤੇ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਇਸੇ ਗ਼ਜ਼ਲ ਸੰਗ੍ਰਹਿ “ ਪਾਣੀ ਤੇ ਲਕੀਰਾਂ”ਦੀਆਂ ਬਹੁਤ ਹੀ ਕੀਮਤੀ ਅਤੇ ਵੱਖਰੇ 2 ਬਹਿਰਾਂ ਵਿੱਚ ਪੜ੍ਹਨ ਯੋਗ ਚੋਣਵੀਆਂ ਗ਼ਜ਼ਲਾਂ ਵੀ ਦਰਜ ਹਨ।

       ਇਸ ਦੇ ਇਲਾਵਾ ਮਹਿਰਮ ਸਾਹਿਤ ਸਭਾ ਦੇ ਦੂਜੇ ਭਾਗ ਵਿੱਚ ਸਾਹਿਤ ਸਭਾ ਦੇ ਕੁੱਲ ਸਤਾਰ੍ਹਾਂ 17 ਕਵੀਆਂ ਦੀਆਂ ਰਚਨਾਵਾਂ  ਵੱਖ 2 ਵਿਸ਼ਿਆਂ ਤੇ , ਦਰਜ’ ਕੀਤੀਆਂ ਗਈਆਂ ਹਨ।

   ਪੁਸਤਕ ਦਾ   ਗੁਲਾਬੀ ਬੈਂਗਣੀ ਰੰਗਾ ਸੁੰਦਰ ਟਾਈਟਲ ਅਤੇ ਹੇਠਾਂ ਸਾਹਿਤ ਸਭਾ ਦਾ  ਸਵ, ਦੀਵਾਨ ਸਿੰਘ ਮਹਿਰਮ ਦੀ ਕਿਸੇ ਸਟੇਜ ਤੇ ਆਪਣੀ ਗ਼ਜ਼ਲ ਕਹਿੰਦਿਆਂ ਨਿਰਾਲੇ ਅੰਦਾਜ਼ ਵਿਚ ਬਣਿਆ ਲੋਗੋ ਇੱਸ ਪੁਸਤਕ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦਾ ਹੈ । ਟਾਈਟਲ ਦੇ  ਪਿਛਲੇ ਪੰਨੇ ਤੇ ਇਸ ਪੁਸਤਕ ਵਿਚਲੇ ਲੇਖਕਾਂ, ਵਿਦਵਾਨਾਂ, ਦੀਆਂ ਫੋਟੋਆਂ ਹਨ, ਕੁੱਲ ਮਿਲਾਕੇ

ਸਮਹਿਰਮ ਸਾਹਿਤ ਸਭਾ ਦਾ ਕੀਤਾ ਸਾਂਝਾ ਉਪਰਾਲਾ ਬਹੁਤ ਸ਼ਲਾਘਾ ਯੋਗ ਅਤੇ ਪਾਠਕਾਂ ਦੇ ਪੜ੍ਹਨ ਯੋਗ ਹੈ ।ਜਿਸ ਰਾਹੀਂ ਸਭਾ ਨੇ ਪੰਜਾਬੀ ਮਾਂ ਬੋਲੀ ਦੇ ਸਾਹਿਤ ਭੰਡਾਰ ਵਿੱਚ ਬਣਦਾ ਯੋਗਦਾਨ ਪਾਉਣ ਦੇ ਇਲਾਵਾ ਇੱਕ ਅਣਗੌਲੇ ਸ਼ਾਇਰ ਸਵ,ਦੀਵਾਨ ਸਿੰਘ ਮਹਿਰਮ ਦੇ  ਉਨ੍ਹਾਂ ਦੀ ਪੰਜਾਬੀ ਸਾਹਿਤ ਦੀ  ਦੇਣ ਨੂੰ ਪਾਠਕਾਂ ਤੱਕ ਪਹੁੰਚਾਉਣ ਦਾ ਵਧੀਆ ਉਪਰਾਲਾ ਕੀਤਾ ਹ।ਇੱਸ ਪੁਸਤਕ ਵਿੱਚ ਕੁੱਝ  ਚੋਣਵੀਆਂ ਕਵਿਤਾਵਾਂ ਦੇ ਅੰਸ਼ ਪੇਸ਼ ਹਨ।

ਮੇਰੇ ਅਮੀਰ ਦਿਲ ਨੂੰ ਕੋਈ ਘਾਟ ਨਹੀਂ ਸੁਖਾਂਦੀ,                                                                                                ਬਿਰਹੀਂ ਪਤੰਗਿਆਂ ਨੂੰ ਜਿਉਂ ਲਾਟ ਨਹੀਂ ਸੁਖਾਂਦੀ।

ਪੱਥਰ ਨੂੰ ਪੀੜ ਕੀ ਏ,ਲੋਹੇ ਨੂੰ ਸੱਟ ਕਾਹਦੀ,

ਗੱਜ਼ੀ ਮਰਦ ਨੂੰ ਹਰਗਿਜ਼ ਕੁਲਾਟ ਨਹੀਨ ਸੁਖਾਂਦੀ।

ਗੰਮ ਨਾਲ ਮੇਰੇ ਵਾਹ ਏ ਬਿਪਤਾ ਮੇਰੀ ਸਹੇਲੀ,                                                                                                 ਚਿੰਤਾ ਦੀ ਚੋਗ ਬਾਝੋਂ ਕੋਈ ਚੋਗ ਨਹੀਂ ਸੁਖਾਂਦੀ।

ਮਨ ਦੇ ਲਹਾ ਚੜ੍ਹਾ ਤੋਂ,ਦੁੱਖ ਸੁੱਖ ਦੇ ਫਰਕ ਸਿੰਮਦੇ,

ਜੀਵਨ ਦੇ ਜਾਮ ਨੂੰ ਕੋਈ ਕਾਟ ਨਹੀਂ ਸੁਖਾਂਦੀ।

ਕੁਦਰਤ ਦੇ ਨਕਸ਼ ਕੁੱਝ ਤਾਂ ਬਦਲ ਦਿਆਂਗਾ ‘ ਮਹਿਰਮ’

ਜੁਗਾਂ ਜੁਗਾਂ ਪੁਰਾਣੀ ਇਹ ਡਾਟ ਨਹੀਂ ਸੁਖਾਂਦੀ।

ਵਕਤ ਬੜਾ ਬਲਵਾਨ ਹੈ “ਮਹਿਰਮ” ਵਕਤ ਬੜਾ ਕੁੱਝ ਕਰ ਜਾਂਦਾ,

ਵਕਤ ਨਾਲ ਹੀ ਜੀਉਂਦਾ ਬੰਦਾ ਨਾਲ ਹੀ ਮਰ ਜਾਂਦਾ।                                                                                      ਵਕਤ ਦੀ ਰਚਨਾ ਵਕਤ ਦੀ ਲੀਲਾ,ਵਕਤ ਦੇ ਹੀ ਸਭ ਕੌਤਕ ਨੇ,

ਵਕਤ ਕਿਸੇ ਨੂੰ ਸੱਖਣਾ ਕਰਦਾ, ਵਕਤ ਕਿਸੇ ਨੂੰ ਭਰ ਜਾਂਦਾ। (ਗ਼ਜ਼ਲਸੰਗ੍ਰਹਿ ਪਾਣੀ ਤੇ ਲਕੀਰਾਂ ਵਿੱਚੋਂ)

          ਇਸ ਕਾਵਿ ਸੰਗ੍ਰਹਿ ਦੇ ਲੇਖਕਾਂ ਦੇ ਕੁਝ ਚੋਣਵੇਂ ਕਾਵਿ ਟੋਟੇ ਪਾਠਕਾਂ ਦੀ ਨਜ਼ਰ ਹਨ:-                                        ਵਿਲੱਖਣ ਹੁਨਰ ਸਿੱਪੀ ਨੂੰ ਸਿਖਾਇਆ ਹੈ ਮੁਹੱਬਤ ਨੇ,

ਸੁਆਂਤੀ ਬੂੰਦ ਨੂੰ ਮੋਤੀ ਬਨਾਇਆ ਹੈ ਮੁਹੱਬਤ ਨੇ।

ਹਵਾਓ ਰੁਮਕਦੇ ਰਹਿਣਾ ਤੇ ਵੰਡਿਓ ਹਰ ਕਿਤੇ ਮਹਿਕਾਂ,

ਇਨ੍ਹਾਂ ਤੋਂ ਵਾਵਰੋਲੇ ਤੋਂ ਹਟਾਇਆ ਹੈ ਮੁਹੱਬਤ ਨੇ। ( ਗ਼ਜ਼ਲ ਅਰ,ਬੀ ਸੁਹਲ )

ਮੈਂ ਸਿਆਸਤ ਹਾਂ,ਮੇਰੀ ਵੱਖਰੀ ਪਹਿਚਾਣ,

ਨਾ ਕੋਈ ਦੀਨ ਮੇਰਾ ਨਾ ਕੋਈ ਈਮਾਨ।

ਮੈਂ ਜਿਸ ਦੀ ਵੀ ਸਰਦਲ ਤੇ ਨੇ ਪੈਰ ਧਰੇ।

ਮੇਰੇ ਚੱਟੇ ਰੁੱਖ, ਨਾ ਹੋਏ ਹਰੇ।

ਮੈਨੂੰ ਮਾਰਦੇ ਮੁੱਕ ਗਏ,ਕਈ ਲਾ ਲਾ ਕੇ ਤਾਣ,

ਮੈਂ ਸਿਆਸਤ ਹਾਂ,ਮੇਰੀ ਵੱਖਰੀ ਪਹਿਚਾਣ।( ਮਹੇਸ਼ ਚੰਦਰ ਭਾਨੀ)

ਸਿਰ ਕਲਮ ਕਰਾਉਣੇ ਪੈਂਦੇ ਨੇ ,ਸਿੱਖੀ ਦੀ ਆਨ ਤੇ ਸ਼ਾਨ ਲਈ,

ਗੁਰੂ ਨਾਨਕ ਜੀ ਦੀ ਸਿੱਖੀ ਨੂੰ,ਕੁੱਝ ਜਾਨ ਗਏ ਨੇ ਰਮਜ਼ਾਂ ਨੂੰ,

ਕੁੱਝ ਐਸੇ ਵੀ ਤਾਂ ਹੈਗੇ ਨੇ,ਆਈ ਸਮਝ ਨਹੀਂ ਬੇ ਸਮਝਾਂ ਨੂੰ।(ਗੁਰਬਚਨ ਸਿੰਘ ਬਾਜਵਾ)

ਸਫਰ ਨਾਲ ਅਣਜਾਣਾਂ ਕਰਨਾ,ਨਾਲ ਪੁਲਿਸ ਦੇ ਯਾਰੀ,

ਚੋਰਾਂ ਦੇ ਨਾਲ ਭੇਦ ਖੋਲ੍ਹਣਾ ਬਹਿਣਾ ਕੋਲ ਵਿੱਭਚਾਰੀ,

ਦੁਨੀਆ ਦੇ ਵਿੱਚ ਰਹਿਕੇ ਸਜਨੋ,ਇਹ ਕਦੀ ਨਾ ਕਰਨਾ,

ਕਈਆਂ ਇਨ੍ਹਾਂ ਨਾਲ ਯਾਰੀ ਲਾਕੇ,ਜੀਵਨ ਬਾਜ਼ੀ ਹਾਰੀ। (ਨਰੰਜਣ ਸਿੰਘ “ਪਾਰਸ”)

ਮਾਂ ਦੀ ਉੱਚੀ ਸੁੱਚੀ ਕੁੱਖ, ਮਾਂ ਹੈ ਠੰਡੀ ਛਾਂ ਦਾ ਰੁੱਖ,

ਮਾਂ ਬਾਝੋਂ ਜੱਗ ਘੋਰ ਹਨੇਰ,ਮਾਂ ਹੈ ਆਸਾਂ ਭਰੀ ਸਵੇਰ।( ਅਜਮੇਰ “ਪਾਹੜਾ”)

ਧੀਆਂ ਆਪਣਾ ਫਰਜ਼ ਨਿਭਾਵਣ,ਏਧਰ ਵੀ ਓਧਰ ਵੀ,

ਕਿਉਂ ਨਾ ਸਾਰੇ ਖੁਸ਼ੀ ਮਨਾਣ,ਏਧਰ ਵੀ ਤੇ ਓਧਰ ਵੀ।

ਅਤੇ

ਸਾਨੂੰ ਹਸਦਾ ਤੇ ਵੱਸਦਾ ਪੰਜਾਬ ਚਾਹੀਦਾ,

ਹਰ ਘਰ ਖਿੜਿਆ ਗੁਲਾਬ ਚਾਹੀਦਾ।                                                                                                        ਸਾਡੇ ਧਰਮਾਂ ਦੇ ਵਿੱਚ ਨਾ ਕੋਈ ਪਾਵੇ ਵੰਡੀਆਂ,

ਸਦਾ ਪਿਆਰ ਦੀਆਂ, ਵਗਣ ਹਵਾਵਾਂ ਠੰਡੀਆਂ।(ਮਲਕੀਅਤ ਸੋਹਲ)

ਸਾਂਝੀ ਵਾਲਤਾ ਦਾ”ਸੁਹਲ” ਖਿਤਾਬ ਚਾਹੀਦਾ।

 ਇੱਸ  ਕਾਵਿ ਸੰਗ੍ਰਹਿ ਦੀਆ ਹੋਰ ਵੀ ਕਵਿਤਾਵਾਂ  ਵੀ ਪੜ੍ਹਨ ਯੋਗ ਹਨ।

ਰਵੇਲ ਸਿੰਘ ਇਟਲੀ

+3899842938

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :674

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ