ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

"ਮੇਰੀ ਵਾਈਟ ਹਾਊਸ ਫੇਰੀ" ਪੁਸਤਕ ਸਮੀਖਿਆ

ਮੇਰੀ ਵਾਈਰ ਹਾਊਸ ਫੇਰੀ ਚਰਨਜੀਵ ਸਿੰਘ ਪਨੂੰ ਦਾ ਦੂਸਰਾ ਸਫਰਨਾਮਾ ਹੈ ਇਸ ਤੋਂ ਪਹਿਲਾ ਉਹ ਸਫ਼ਰਨਾਮਾ ਅਲਾਸਕਾ ਰਾਹੀਂ ਸਫਰ ਦੇ ਅਨੁਭਵ ਨੂੰ ਸਮੁਚੇ ਪੰਜਾਬੀ ਪਾਠਕਾ ਨਾਲ ਸਾਂਝਾ ਕਰ ਚੁਕਿਆ ਹੈ। ਮੇਰੀ ਵਾਈਟ ਹਾਊਸ ਫੇਰੀ ਚਰਨਜੀਵ ਸਿੰਘ ਪੰਨੂ ਦਾ ਦੂਸਰਾ ਸਫ਼ਰਨਾਮਾ ਹੈ। ਅਮਰੀਕਾ ਦੀ ਰਾਜਧਾਨੀ ਵਸ਼ਿੰਗਟਨ ਡੀ. ਸੀ. ਸਬੰਧੀ ਇਸ ਸਫ਼ਰਨਾਮੇ ਦੀ ਵਿਉਂਤਬੰਧੀ ਕੀਤੀ ਗਈ ਹੈ। ਜਿਸ ਵਿੱਚ ਵਸ਼ਿੰਗਟਨ ਵਿੱਚ ਰਹਿਣ ਵਾਲੇ ਜ਼ੰਗਲੀ ਆਦਿ-ਵਾਸੀਆ ਤੋਂ ਲੈਕੇ ਸਭਿਅਕ ਮਨੁੱਖਾ ਦੀ ਜ਼ਿੰਦਗੀ ਸਬੰਧੀ ਸਰੋਕਾਰਾ ਨੂੰ ਉਜਾਗਰ ਕੀਤਾ ਗਿਆ ਹੈ ਇਸ ਸਫ਼ਰਨਾਮੇ ਨੂੰ ਸੱਤ ਭਾਗਾ ਵਿੱਚ ਵੰਡਦੇ ਹੋਏ ਵਾਈਟ ਹਾਊਸ, ਵਾਸ਼ਿੰਗਟਨ ਡੀ.ਸੀ. , ਅਵਾਸੀ ਭਾਰਤੀ ਅਤੇ ਗਦਰੀ ਬਾਬੇ, ਪੰਜਾਬੀਆ ਦਾ ਆਗਮਨ, ਗੁਰਦੁਆਰੇ ਅਤੇ ਆਖੀਰ ਤੇ ਦੋ ਕਵਿਤਾਵਾਂ ਧਰਤੀ ਅਮਰੀਕਾ ਦੀ ਅਤੇ ਅਮਰੀਕਾ ਦੇਸ਼ ਮਹਾਨ ਆਦਿ ਦੀ ਵਿਉਂਤਬੰਦੀ ਕੀਤੀ ਗਈ ਹੈ ਇਸ ਸਫ਼ਰਨਾਮੇ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਪ੍ਰਵਾਸੀ ਜੀਵਨ ਦੇ ਅਨੁਭਵ ਸਨਮੁਖ ਪੰਜਾਬੀ ਜੀਵਨ ਦੀ ਨੁਹਾਰ ਨੂੰ ਵੀ ਵੇਖਿਆ ਗਿਆ ਹੈ ਅਤੇ ਪੰਜਾਬੀ ਦੇਸ਼ਭਗਤਾ ਦੀਆਂ ਕੁਰਬਾਨੀਆਂ ਦਾ ਜ਼ਿਕਰ ਵੀ ਇਸ ਸਫ਼ਰਨਾਮੇ ਨੂੰ ਵਿਰਤਾਂਤ ਦੇ ਸੰਘਣੇ ਧਰਾਤਲ ਤੇ ਖੜਾ ਕਰ ਦਿੰਦਾ ਹੈ। ਕਲਾ ਦੇ ਪੱਖ ਤੋਂ ਇਹ ਸਫ਼ਰਨਾਮਾ ਆਪਣੀ ਕਲਾਤਮਿਕ ਉਚਾਈ ਨੂੰ ਹਾਸਿਲ ਕਰਦਾ ਹੋਈਆ ਦੋਹਾਂ ਧਰਤੀਆ ਦੇ ਨਕਸ਼ਾ ਨੂੰ ਪੇਸ਼ ਕਰਦਾ ਹੈ। ਇਸ ਦੀ ਸ਼ੈਲੀ ਜਿਥੇ ਰਵਾਨਗੀ ਨਾਲ ਭਰਭੂਰ ਹੈ ਉਥੇ ਕਥਾ ਵਿਰਤਾਂਤ ਵੀ ਚੁਸਤ ਜੁਗਤਾ ਤਹਿਤ ਆਪਣਾ ਕਾਰਜ਼ ਕਰਦਾ ਹੈ।
ਚਰਨਜੀਤ ਸਿੰਘ ਪਨੂੰ ਅਮਰੀਕਾ ਦੀ ਧਰਤੀ ਉਪਰ ਵਿਚਰਦਾ ਹੋਈਆਂ ਉਸਦੇ ਸਥਾਨਕ ਗੁਣਾ ਨੂੰ ਇਸ ਪ੍ਰਕਾਰ ਬਿਆਨ ਕਰਦਾ ਹੈ।

ਝੁੱਲਦਾ ਲਹਿਰਾਉਂਦਾ ਅੰਬਰ ਛੂੰਹਦਾ
ਸਿਰ ਉੱਚਾ ਰੱਖਦਾ ਪ੍ਰਤਿਸ਼ਠਾਵਾਨ
ਹੁਸੀਨ ਵਾਦੀਆਂ ਖਾੜੀਆਂ ਪਠਾਰਾਂ
ਵਿਸ਼ਾਲ ਸਾਗਰਾਂ ਗਲੇਸ਼ੀਅਰਾਂ ਦਾ ਗਲੀਚਾ
ਪ੍ਰਕਿਰਤਿਕ ਸੁਗੰਧਿਤ ਵਿਰਾਟ ਬਨਸਪਤੀ
ਅਮੁੱਖ ਪਰਬਤਾਂ ਦੀ ਆਦਰਸ਼ ਮੁਕਟ
ਅਮਨ ਸ਼ਾਂਤੀ ਖੁਸ਼ਹਾਲੀ ਦਾ ਗੌਰਵਸ਼ਾਲੀ ਸਮਰਾਟ
ਤੇਰਾਂ ਧਾਰੀਆਂ ਤੇ ਪੰਜਾਹ ਤਾਰੀਆਂ ਜੜਿਆ
ਸਤੁੰਤਰ ਅਮਰੀਕਾ ਦਾ ਪ੍ਰਤੀਕ
ਬੈਨਰ ਮੇਰੇ ਦੇਸ਼ ਦਾ।
ਬਾਂਹ ਉੱਚੀ ਕਰ ਪੁਕਾਰਦਾ
ਲੌਂਗ ਲਿਵ ਅਮਰੀਕਾ ਦੇਸ਼ ਮਹਾਨ।

ਲੇਖਕ : ਪਰਵਿੰਦਰ ਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 15
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1166

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017