ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੁਸ਼ਪਾਂਜਲੀ ਪੁਸਤਕ ਸਮੀਖਿਆ

ਆਪਣੀ ਪੁਸਤਕ ਪੁਸ਼ਪਾਂਜਲੀ ਰਾਹੀਂ ਪ੍ਰੋਢ ਜੀਵਨ-ਅਨੁਭਵ ਦਾ ਸਿਰਜਨਾਤਮਕ ਪ੍ਰਗਟਾਵਾ ਕਰ ਰਿਹਾ ਹੈ। ਕਵਿਤਾ ਤੇ ਕਹਾਣੀ ਵਿਧਾਵਾਂ ਤੋਂ ਬਾਅਦ ਅਜੀਬ ਨੇ ਗਜ਼ਲ ਵੱਲ ਆਪਣਾ ਸਿਰਜਨਾਤਮਕ ਸਫ਼ਰ ਸ਼ੁਰੂ ਕੀਤਾ ਹੈ। ਜਿੰਦਗੀ ਦੀ ਨਿੱਕੀ ਤੋਂ ਨਿੱਕੀ ਘਟਨਾ ਵੀ ਉਸਦੀ ਸੰਵੇਦਨਤਾ ਨੂੰ ਟੁੰਬਦੀ ਨਜ਼ਰ ਆਉਂਦੀ ਹੈ ਤੇ ਉਹ ਉਸਨੂੰ ਸ਼ੇਅਰ ਰਾਹੀਂ ਪ੍ਰਗਟ ਕਰਦਾ ਹੈ। ਉਸਦੀ ਗ਼ਜ਼ਲਾਂ ਦੇ ਪ੍ਰਮੁਖ ਸਰੋਕਾਰ ਨਿੱਜੀ ਪਿਆਰ, ਪਰਵਾਸੀ ਚੇਤਨਾ, ਆਧੁਨਿਕਤਾ ਤੇ ਪੰਰਪਰਾ ਦੇ ਟਕਰਾਅ ਤੇ ਜ਼ਿੰਦਗੀ ਦੇ ਕੋੜੇ ਮਿੱਠੇ ਤਜ਼ਰਬੇ ਉਸ ਲਈ ਇਸ਼ਕ ਤੇ ਪਿਆਰ ਜੀਵਨ ਦੇ ਆਦਰਸ਼ ਬਣ ਕੇ ਚਲਦੇ ਹਨ। ਮਾਨਵੀਂ ਸੁੰਦਰਤਾ ਨੂੰ ਰੂਹਾਨੀ ਸੁੰਦਰਤਾ ਵਿੱਚ ਪੇਸ਼ ਕਰਨਾ ਉਸਦੀ ਗ਼ਜ਼ਲ ਸੰਵੇਦਨਾ ਦਾ ਪ੍ਰਮੁੱਖ ਪਾਸ਼ਾਰ ਹੁੰਦਾ ਹੈ। ਨਿੱਜੀ ਪਿਆਰ ਵਿੱਚ ਸੱਵਛਤਾ, ਸੰਵੇਦਨਸ਼ੀਲਤਾ ਨੂੰ ਮਾਨਣਾ ਤੇ ਰੂਹਾਂ ਦੇ ਅਨੁਭਵ ਨੂੰ ਪਛਾਨਣਾ ਉਸਦੀ ਗ਼ਜ਼ਲ ਨੂੰ ਵੱਖਰਾ ਰੰਗ ਪ੍ਰਦਾਨ ਕਰਦੀ ਹੈ।
"ਤੇਰੇ ਚਿਹਰੇ 'ਤੇ ਉਕਰੀ ਦਾਸਤਾਂ ਗੰਭੀਰ ਦਿਸਦੀ ਏ।
ਇਮਾਰਤ ਦਰਦ ਦੀ ਹੋਈ ਕੋਈ ਤਾਮੀਰ ਦਿਸਦੀ ਏ।
ਕਿਸੇ ਦਰਦ ਨੂੰ ਜੇਕਰ ਰਤਾ ਕੋਈ ਲਾ ਲਵੇ ਸੀਨੇ,
ਵਿਧਾਤਾ ਤੋਂ ਮਿਲੀ ਕੁਝ ਓਸ ਨੂੰ ਤਾਬੀਰ ਦਿਸਦੀ ਏ।"
ਪਰਵਾਸ ਵਿਚ ਲੰਮਾ ਸਮਾਂ ਗੁਜਾਰਨ ਕਰਕੇ ਪਰਵਾਸੀ ਚੇਤਨਾ ਵੀ ਉਸਦੀ ਵਿਚਾਰਧਾਰਾ ਦਾ ਪ੍ਰਮੁੱਖ ਅੰਗ ਬਣ ਚੁੱਕੀ ਹੈ। ਜਿੱਥੇ ਜ਼ਿੰਦਗੀ ਆਪਣੀ ਸਹਿਜ ਤੋਰ ਵਿਚ ਨਹੀਂ ਚਲਦੀ। ਉਸਦੀਆਂ ਤਲਖ਼ੀਆ ਤੇ ਦੁਸ਼ਵਾਰੀਆ ਨੂੰ ਅਜੀਬ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਬਿਆਨਿਆ ਹੈ। ਉਸਦੀ ਗ਼ਜ਼ਲ ਕਿਸੇ ਇਕ ਬਿੰਦੂ ਤੱਕ ਆਪਣੇ ਆਪ ਨੂੰ ਸੀਮਤ ਨਹੀਂ ਕਰਦੀ ਸਗੋਂ ਉਸਦਾ ਘੇਰਾ ਸਮੁਚੀ ਕਾਇਨਾਤ ਨੂੰ ਆਪਣੇ ਅੰਦਰ ਸਮਾਉਂਦਾ ਹੈ। ਪੰਰਪਰਾ ਦੀ ਤੇ ਆਧੁਨਿਕਤਾ ਦੀ ਰਮਜ਼ ਨੂੰ ਠੀਕ ਅਨੁਪਾਤ ਵਿੱਚ ਉਸਨੇ ਪੇਸ਼ ਕੀਤਾ ਹੈ। ਜਿੱਥੇ ਉਸਦੀ ਭਾਸ਼ਾ ਵਿਚੋਂ ਸੁੰਦਰਤਾ , ਸੁਹਜਾਤਮਕਤਾ, ਨਿੱਜੀ ਸਮਰਪਣ ਅਤੇ ਵਿਸ਼ਾਦ ਸ਼ਿੰਗਾਰ ਰਸ ਵਿਚ ਗਲੇਫ਼ ਕੇ ਬੇਰੋਣਕੀ ਪੇਸ਼ ਹੋ ਰਹੇ ਹਨ। ਆਧੁਨਿਕ ਜ਼ਿੰਦਗੀ ਦੀ ਬੇਰੋਣਕੀ ਤਸਵੀਰ ਨੂੰ ਉਹ ਇਸ ਤਰ੍ਹਾਂ ਪੇਸ਼ ਕਰਦਾ ਹੈ।
"ਰੋਣਕਾਂ ਨਾ ਚਿਹਰਿਆਂ 'ਤੇ ਸੀਨਿਆਂ ਵਿਚ ਦਿਲ ਬੁਝੇ।
ਫੇਰ ਵੀ ਹਰ ਸ਼ਖਸ ਏਥੇ ਜੀਣ ਦੀ ਕੋਸ਼ਿਸ਼ ਕਰੇ।
ਕਿਸ ਤਰ੍ਹਾਂ ਦਾ ਦੌਰ ਹੈ ਚਾਰੋਂ ਤਰਫ਼ ਹੀ ਸ਼ੋਰ ਹੈ।
ਨਾ ਕੋਈ ਸੁਣਦੈ ਕਿਸੇ ਦੀ ਕੀ ਕੋਈ ਕਿਸ ਨੂੰ ਕਹੇ"

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1434
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ