ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਮਨ ਮਾਨਵ ਦੀ ਪਲੇਠੀ ਪੁਸਤਕ ਕੀਤੀ ਰਿਲੀਜ

ਸੰਦੌੜ, 9 ਜੂਨ (ਹਰਮਿੰਦਰ ਸਿੰਘ ਬਿਸਨਗੜ੍ਹ)
ਪੰਜਾਬੀ ਦੇ ਨਵੇ ਲੇਖਕ ਅਮਨ ਮਾਨਵ ਦੀ ਪਹਿਲੀ ਪੁਸਤਕ ਜਿੰਦਗੀ ਦੇ ਪਰਛਾਵੇਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਥਾਣਾ ਸੰਦੌੜ ਦੇ ਮੁਖੀ ਸੀ ਰਾਜੇਸ ਸਨੇਹੀ ਨੇ ਰਿਲੀਜ ਕੀਤਾ।ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਲੇਖਕ ਸਮਾਜ ਦਾ ਸੀਸਾ ਹੁੰਦੇ ਹਨ ਅਤੇ ਉਨ੍ਹਾਂ ਵੱਲੋਂ ਸਮਾਜ ਦੇ ਹਿੱਤਾਂ ਦੇ ਲਈ ਹਮੇਸਾ ਹੀ ਸਾਰਥਿਕ ਰੋਲ ਅਦਾ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਵਿਚ ਕੁੜੀਆਂ ਦਾ ਅੱਗੇ ਆਉਣਾ ਬਹੁਤ ਹੀ ਸਲਾਘਾਯੋਗ ਕਦਮ ਹੈ।ਇਸ ਦੌਰਾਨ ਲੇਖਕ ਰਣਜੀਤ ਅਜਾਦ ਕਾਂਝਲਾ, ਕਾਮਰੇਡ ਪੋ. ਚਰਨਦੀਪ ਸਿੰਘ ਦਸੌਧਾ ਸਿੰਘ ਵਾਲਾ, ਲੇਖਿਕਾ ਹਿਨਾ ਚੌਧਰੀ, ਰਾਜਿੰਦਰਜੀਤ ਕਾਲਾਬੂਲਾ, ਪਵਾਸੀ ਪੰਜਾਬੀ ਬਲਜੀਤ ਸਿੰਘ ਢਿਲੋਂ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਅਲੀਪੁਰ, ਸਾਬਕਾ ਬਲਾਕ ਸੰਮਤੀ ਮੈਂਬਰ ਹੰਸ ਰਾਜ ਬਾਵਾ ਆਦਿ ਨੇ ਵੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਾਹਿਤ ਵਿਚ ਨਵੇਂ ਲੇਖਿਕਾ ਦੀ ਆਮਦ ਦੇ ਨਾਲ ਪੰਜਾਬੀ ਸਾਹਿਤ ਦਿਨੋਂ ਦਿਨ ਵੱਧ ਫੁੱਲ ਰਿਹਾ ਹੈ। ਜੋ ਕਿ ਪੰਜਾਬੀ ਸਾਹਿਤ ਦੇ ਲਈ ਬਹੁਤ ਹੀ ਵਧੀਆ ਉਦਮ ਹੈ।ਬੁਲਾਰਿਆਂ ਨੇ ਕਿਹਾ ਕਿ ਲੇਖਕ ਨੂੰ ਆਪਣੀ ਕਲਮ ਦੇ ਜਰੀਏ ਸਮਾਜਿਕ ਮੁੱਦਿਆਂ ਨੂੰ ਚੁੱਕਣਾ ਚਾਹੀਦਾ ਹੈ ਜਿਸ ਨਾਲ ਸਮਾਜ ਨੂੰ ਇਕ ਵਧੀਆ ਸੇਧ ਮਿਲੇ।ਉਨ੍ਹਾਂ ਕਿਹਾ ਕਿ ਲੇਖਕਾਂ ਨੂੰ ਸਮਾਜਿਕ ਬੁਰਾਈਆਂ ਦੇ ਖਿਲਾਫ ਜਿਆਦਾ ਲਿਖਣ ਦੀ ੳੱਜ ਦੇ ਸਮੇਂ ਵਿਚ ਬਹੁਤ ਜਿਆਦਾ ਲੋੜ ਹੈ ਕਿਉਂਕਿ ਸਮਾਜ ਵਿਚ ਸਮਾਜਿਕ ਕੁਰਤੀਆਂ ਦਿਨੋਂ ਦਿਨ ਵੱਧ ਰਹੀਆਂ ਹਨ।ਇਸ ਸਮਾਗਮ ਵਿਚ ਬਲਵੰਤ ਫਰਵਾਲੀ ਲੇਖਕ, ਮਨਜੀਤ ਸਿੰਘ ਚੀਮਾ, ਹਰਮਿੰਦਰ ਸਿੰਘ ਭੱਟ, ਗੁਰਜੀਤ ਕੌਰ ਭੱਟ, ਬੱਬੂ ਸੰਦੌੜ, ਜਸਵੀਰ ਸਿੰਘ ਕਲਿਆਣ, ਜਸਵੀਰ ਸਿੰਘ ਮਾਣਕੀ, ਸੁਖਵਿੰਦਰ ਸਿੰਘ ਦਸੌਧਾ ਸਿੰਘ ਵਾਲਾ, ਨਿਰਮਲ ਸਿੰਘ ਸੰਦੌੜ, ਨਰਿੰਦਰ ਸਿੰਘ ਮਾਨ, ਮਨਦੀਪ ਸਿੰਘ ਚੱਕ, ਨਾਇਬ ਸਿੰਘ ਬੁੱਕਣਵਾਲ, ਕਮਲਜੀਤ ਸਿੰਘ ਸੰਦੌੜ, ਕੁਲਵਿੰਦਰ ਕੌਸਲ, ਗੁਰਤੇਜ ਸਿੰਘ ਖਿਆਲੀ,ਦਰਸਨ ਸਿੰਘ ਦਰਦੀ ਆਦਿ ਹਾਜਰ ਸਨ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 58
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :957
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017