ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜੁਗਨੀ ਕਿਤਾਬ ਬਲਰਾਜ ਸਿੱਧੂ ਦੀ ਵੱਖਰੀ ਪ੍ਰਤਿਭਾ ਦੀ ਪੇਸਕਾਰੀ

ਇੰਗਲੈਂਡ ਵੱਸਦੇ ਪੰਜਾਬੀ ਲੇਖਕ ਬਲਰਾਜ ਸਿੱਧੂ ਦੀ ਨਵੀਂ ਕਿਤਾਬ ਜੁਗਨੀ ਪੜਦਿਆਂ ਲੇਖਕ ਦੀ ਵਿਲੱਖਣ ਪ੍ਰਤਿਭਾ ਦੇ ਦਰਸ਼ਨ ਹੁੰਦੇ ਹਨ। ਇਸ ਕਿਤਾਬ ਦੇ ਲੇਖਾਂ ਨੂੰ ਪੜਦਿਆਂ ਪੰਜਾਬੀ ਸਭਿਆਚਾਰ ਵਿਚਲੇ ਹੀਰੋ ਪਾਤਰਾਂ ਦੇ ਵਿਸਲੇਸ਼ਣ ਕਰਦਿਆਂ ਲੇਖਕ ਪੁਰਾਤਨ ਰਵਾਇਤਾਂ ਦੀ ਤੀਜੀ ਅੱਖ ਦਾ ਪਰਯੋਗ ਕਰਦਿਆਂ ਵਰਤਮਾਨ ਸਮਂ ਦੀ ਮੰਗ ਅਨੁਸਾਰ ਹਕੀਕਤਾਂ ਨੂੰ ਪਾਠਕ ਸਾਹਮਣੇ ਪੇਸ਼ ਕਰਨ ਵਿੱਚ ਪੂਰੀ ਤਰਾਂ ਸਫਲ ਰਿਹਾ ਹੈ । ਜੁਗਨੀ ਵਰਗੇ ਲੋਕ ਗੀਤਾਂ ਦੇ ਸਿੰਗਾਰ ਸਬਦ ਦੀ ਅਸਲੀਅਤ ਕੀ ਹੈ ਬਾਰੇ ਪਹਿਲੇ ਹੀ ਜੁਗਨੀ ਲੇਖ ਵਿੱਚ ਹਕੀਕੀ ਜਾਣਕਾਰੀ ਦਿੱਤੀ ਗਈ ਹੈ ਜੋ ਪਾਠਕ ਅਤੇ ਲੇਖਕਾਂ ਨੂੰ ਨਵੀਂ ਸੇਧ ਅਤੇ ਸਮਝ ਦੇਣ ਵਿੱਚ ਪੂਰੀ ਤਰਾਂ ਸਫਲ ਹੈ। ਜੁਗਨੀ ਮਹਿਜ ਇੱਕ ਸਬਦ ਨਹੀਂ ਅਤੇ ਨਾਂ ਹੀ ਕਿਸੇ ਇਸਤਰੀ ਦੀ ਕਥਾ ਹੈ ਸਗੋਂ ਇਹ ਇਤਿਹਾਸ ਦੇ ਵਰਤਾਰਿਆਂ ਵਿੱਚੋਂ ਉਪਜਿਆਂ ਸੱਚ ਹੈ ਜੋ ਪੂਰਾ ਲੇਖ ਪੜਨ ਤੋਂ ਬਾਅਦ ਹੀ ਸਮਝ ਆਉਂਦਾਂ ਹੈ। ਅੱਖਾ ਤੇ ਐਨਕ ਲੇਖ ਵਿੱਚ ਐਨਕਾਂ ਅਤੇ ਕੱਚ ਦੇ ਇਤਿਹਾਸ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹੈ । ਇਸ ਲੇਖ ਨੂੰ ਪੜਦਿਆਂ ਹੋਇਆਂ ਲੇਖਕ ਦੀ ਵਿਸਾਲ ਜਾਣਕਾਰੀ ਬਾਰੇ ਇਲਮ ਹੁੰਦਾਂ ਹੈ। ਪੰਜਵੇਂ ਅਤੇ ਛੇਵੇਂ ਲੇਖ ਜੋ ਮਿਰਜਾ ਸਾਹਿਬਾਂ ਅਤੇ ਹੀਰ ਰਾਂਝੇ ਬਾਰੇ ਹਨ ਲੇਖਕ ਨਿਰਪੱਖ ਪੜਚੋਲ ਕਰਦਿਆਂ ਇਹਨਾਂ ਇਤਿਹਾਸਕ ਪਾਤਰਾਂ ਬਾਰੇ ਬਿਬੇਕ ਪੂਰਣ ਵਿਸਲੇਸ਼ਣ ਕੀਤਾ ਹੈ ਜਿਸ ਨਾਲ ਪਾਠਕ ਵੀ ਸਹਿਮਤ ਹੋਣ ਲਈ ਮਜਬੂਰ ਹੋ ਜਾਂਦਾ ਹੈ। ਇਹ ਮਹਿਜ ਇਸ਼ਕ ਦੀਆਂ ਕਹਾਣੀਆਂ ਨਹੀਂ ਬਲਕਿ ਉਸ ਸਮੇਂ ਦੇ ਸਮਾਜ ਦੀ ਨਿਰਪੱਖ ਪੜਚੋਲ ਦੀ ਪੇਸ਼ਕਾਰੀ ਹੈ। ਇਸ ਕਿਤਾਬ ਦੇ ਦਸਵੇਂ ਲੇਖ ਵਿੱਚ ਬਾਬਾ ਸ਼ੇਖ ਫਰੀਦ ਜੀ ਬਾਰੇ ਤਾਂ ਲੇਖਕ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜਿਸ ਨਾਲ ਫਰੀਦ ਜੀ ਦੀ ਮਹਾਨਤਾ ਤਾਂ ਪਰਗਟ ਹੁੰਦੀ ਹੈ ਅਤੇ ਲੇਖਕ ਦੀ ਬਹੁਪੱਖੀ ਸੋਚ ਅਤੇ ਸਮਝ ਦੇ ਵੀ ਦਰਸ਼ਨ ਹੁੰਦੇ ਹਨ । ਧਾਰਮਿਕ ਮਹਾਂਪੁਰਸ਼ਾਂ ਬਾਰੇ ਆਮ ਤੌਰ ਤੇ ਬਜੁਰਗ ਜਾਂ ਧਾਰਮਿਕ ਖੇਤਰ ਦੇ ਲੋਕਾਂ ਦਾ ਏਕਾਧਿਕਾਰ ਹੀ ਸਥਾਪਤ ਹੈ ਪਰ ਨੌਜਵਾਨ ਲੇਖਕ ਏਨੀ ਨੌਜਵਾਨ ਅਵੱਸਥਾ ਵਿੱਚ ਹੋਣ ਦੇ ਬਾਵਜੂਦ ਵੀ ਬਹੁਤ ਹੀ ਪਰਪੱਕ ਵਿਅਕਤੀਆਂ ਵਾਂਗ ਉੱਚਕੋਟੀ ਦੀ ਨਵੀਂ ਜਾਣਕਾਰੀ ਪੇਸ਼ ਕਰਦਾ ਹੈ। ਇਸ ਲੇਖ ਨੂੰ ਪੜਦਿਆਂ ਮਹਿਸੂਸ ਹੁੰਦਾਂ ਹੈ ਲਿਖਣਾਂ ਵੀ ਉਹਨਾਂ ਨੂੰ ਹੀ ਨਸੀਬ ਹੁੰਦਾਂ ਹੈ ਜਿਸ ਵਿੱਚ ਅਨੰਤ ਕੁਦਰਤ ਵੱਲੋਂ ਕੋਈ ਵਿਸੇਸ ਗੁਣ ਧਰਿਆ ਹੁੰਦਾਂ ਹੈ।
ਬਾਕੀ ਦੇ ਹੋਰ ਲੇਖਾਂ ਵਿੱਚ ਵੀ ਬਹੁਤ ਹੀ ਇਤਿਹਾਸਕ ਜਾਣਕਾਰੀਆਂ ਦੇਕੇ ਲੇਖਕ ਪਾਠਕ ਦੀ ਝੋਲੀ ਵਿੱਚ ਵੱਡਮੁੱਲੀ ਜਾਣਕਾਰੀ ਪਾਉਂਦਾਂ ਹੈ। ਜਿਸ ਤਰਾਂ ਬਰਮਿੰਘਮ ਦੀ ਸੋਹੋ ਰੋਡ ਦਾ ਵਰਣਨ ਕਰਦਿਆ ਉੱਥੋਂ ਦੇ ਸਭਿਆਚਾਰ, ਕਾਰੋਬਾਰ, ਸਮਾਜਕ ਵਿਵਹਾਰ ਆਦਿ ਅਨੇਕ ਪਹਿਲੂਆਂ ਨੂੰ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ। ਚੌਥੇ ਲੇਖ ਸਾਹਿਤ ਸੰਗੀਤ ਅਤੇ ਕਲਾ ਵਿੱਚ ਅਸਲੀਲਤਾ ਵਿੱਚ ਲੇਖਕ ਆਪਣੀਆਂ ਜੋਰਦਾਰ ਦਲੀਲਾਂ ਦੇਕੇ ਆਪਣੀ ਗੱਲ ਕਹਿਣ ਵਿੱਚ ਸਫਲ ਰਿਹਾ ਹੈ ਜਿਸ ਨਾਲ ਪਾਠਕ ਵੀ ਬਿਬੇਕੀ ਸੋਚ ਦ ਧਾਰਨੀ ਹੋਕੇ ਨਿਰਪੱਖ ਰਾਇ ਦੇਣ ਦੇ ਯੋਗ ਹੋ ਜਾਂਦਾਂ ਹੈ। ਨੰਗੇ ਸਾਗਰਾਂ ਦੀ ਸੈਰ ਵਿੱਚ ਲੇਖਕ ਨੇ ਇੰਗਲੈਂਡ ਅਤੇ ਯੂਰਪ ਦੇ ਸਭਿਆਚਾਰ ਅਤੇ ਸੋਚ ਦੀ ਇੱਕ ਵੱਖਰੀ ਝਲਕ ਪੇਸ਼ ਕੀਤੀ ਹੈ ਜਿਸ ਨਾਲ ਪਾਠਕ ਜਿੱਥੇ ਰਾਜਸੱਤਾ ਦੀ ਸੋਚ ਦੀ ਜਾਣਕਾਰੀ ਹਾਸਲ ਕਰਦਾ ਹੈ ਅਤੇ ਉੱਥੇ ਹੀ ਆਮ ਲੋਕ ਕਿਸ ਤਰਾਂ ਰਾਜਸੱਤਾ ਦੀ ਪੈੜ ਵਿੱਚ ਤੁਰਦਿਆਂ ਕਿੱਥੇ ਤੋਂ ਕਿੱਥੇ ਪਹੁੰਚ ਜਾਂਦੇ ਹਨ ਬਾਰੇ ਵੀ ਸੋਚਦਾ ਹੈ। ਇਸ ਕਿਤਾਬ ਦੇ ਬਹੁਤੇ ਲੇਖਾਂ ਵਿੱਚ ਬਲਰਾਜ ਸਿੱਧੂ ਦੀ ਗੰਭੀਰ ਸੁਲਝੀ ਹੋਈ ਸੋਚ ਦੇ ਦਰਸਨ ਹੁੰਦੇ ਹਨ। ਇਸ ਕਿਤਾਬ ਵਿੱਚਲੇ ਲੇਖ ਲੇਖਕ ਦੀ ਸਮਾਜਕ ਧਾਰਮਿਕ ਵਿਸਿਆਂ ਤੇ ਵਰਤਮਾਨ ਸਮੇਂ ਦੇ ਹਾਣੀ ਹੋਕੇ ਲਿਖਣ ਦੀ ਕਲਾ ਦੇ ਦਰਸਨ ਕਰਵਾਉਂਦੇ ਹਨ । ਇਤਿਹਾਸ ਉੱਪਰ ਲੇਖਕ ਦੀ ਪਕੜ ਦੂਸਰੀਆਂ ਕਿਤਾਬਾਂ ਵਾਂਗ ਇਸ ਕਿਤਾਬ ਵਿੱਚ ਵੀ ਦਿਖਾਈ ਦਿੰਦੀ ਹੈ। ਦਰਜਨ ਦੇ ਕਰੀਬ ਕਿਤਾਬਾਂ ਲਿਖਣ ਵਾਲੇ ਬਲਰਾਜ ਸਿੱਧੂ ਨੇ ਆਪਣੇ ਹੀ ਢੰਗ ਅਤੇ ਸੋਚ ਦੇ ਨਾਲ ਤੁਰਦਿਆਂ ਹੋਇਆਂ ਆਪਣੀ ਨਿੱਜੀ ਕਮਾਈ ਦਾ ਦਸਵੰਧ ਖਰਚ ਕੇ ਪੰਜਾਬੀ ਪਾਠਕਾਂ ਦੇ ਦਿਲਾਂ ਵਿੱਚ ਜਗਾਹ ਬਣਾਕਿ ਉਹਨਾਂ ਨੂੰ ਪੜਨ ਲਈ ਮਜਬੂਰ ਕੀਤਾ ਹੈ ਇਹ ਵੀ ਉਸਦੀ ਇੱਕ ਪਰਾਪਤੀ ਹੈ । ਆਉਣ ਵਾਲੇ ਸਮੇਂ ਵਿੱਚ ਸਥਾਪਤ ਹੋ ਚੁੱਕੇ ਇਸ ਬਹੁਚਰਚਿੱਤ ਲੇਖਕ ਤੋਂ ਗੰਭੀਰ ਅਤੇ ਸਮਾਜਕ ਵਿਸਿਆਂ ਤੇ ਹੋਰ ਵੀ ਵਧੀਆ ਲਿਖਿਆ ਪੜਨ ਨੂੰ ਮਿਲੇਗਾ ਦੀ ਭਰਭੂਰ ਆਸ ਕੀਤੀ ਜਾ ਸਕਦੀ ਹੈ।

ਲੇਖਕ : ਗੁਰਚਰਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1103
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਤੋਂ ਬਹੁਤ ਲੰਮੇ ਸਮੇਂ ਤੋ ਜੁੜੇ ਹੋਏ ਹਨ। ਆਪ ਜੀ ਦੀਆ ਰਚਨਾਵਾ ਅਖਬਾਰਾ ਵੈੱਬਸਾਈਟ ਉੱਪਰ ਆਮ ਹੀ ਵੇਖਣ ਨੂੰ ਮਿਲਦੀਆ ਹਨ। ਆਪ ਜੀ ਧਾਰਮੀਕ, ਸਮਾਜਿਕ ਅਤੇ ਕਵਿਤਾ ਦੇ ਵਿਸ਼ਿਆ ਤੇ ਲਿਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017