ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇੱਕ ਹੀ ਰਾਹ

ਮਿੱਲ ਮਾਲਕਾਂ ਨੇ ਮਹਿੰਗਾਈ ਦੇ ਮੱਦੇਨਜ਼ਰ ਤਨਖਾਹ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ । ਮਜਦੂਰ ਯੂਨੀਅਨ ਦੇ ਆਗੂ ਦੀ ਹੜਤਾਲ ਤੇ ਜਾਣ ਦੀ ਧਮਕੀ ਵੀ ਉਹਨਾਂ ਦੇ ਫੈਸਲੇ ਨੂੰ ਬਦਲ ਨਹੀਂ ਸਕੀ ਸੀ ਕਿਉਂ ਕਿ ਉਹ ਪਹਿਲਾਂ ਹੀ ਯੂਨੀਅਨ 'ਚ ਫੁੱਟ ਪਾ ਚੁੱਕੇ ਸਨ ।
ਯੂਨੀਅਨ ਆਗੂ ਨੂੰ ਸਿਰ ਸੁੱਟੀ ਦਫ਼ਤਰ ਚੋਂ ਬਾਹਰ ਆਉਂਦੇ ਦੇਖ ਦੂਸਰੇ ਮਜਦੂਰ ਸਾਥੀ ਕੁਝ-ਕੁਝ ਸਮਝ ਚੁੱਕੇ ਸਨ । ਬਿਨਾਂ ਗੱਲ ਕਰੇ ਉਹ ਮਿੱਲ ਦੇ ਬਾਹਰ ਆ ਕੇ ਬੈਠ ਗਿਆ । ਉਸਦੇ ਕੁਝ ਹੋਰ ਸਾਥੀ ਵੀ ਨਾਲ ਹੀ ਆ ਗਏ । ਸਭ ਦੇ ਚਿਹਰਿਆਂ ਤੇ ਚਿੰਤਾ ਸੀ ; ਸਭ ਦੀਆਂ ਇੱਕੋ ਜਿਹੀਆਂ ਜਰੂਰਤਾਂ ਸਨ ;
; ਸਭ ਦੇ ਘਰਾਂ ਦੇ ਚੁੱਲ੍ਹੇ ਜਿਆਦਾਤਰ ਠੰਡੇ ਰਹਿੰਦੇ ਸਨ ; ਸਭ ਦੇ ਘਰਾਂ ਵਿਚ ਸੁਪਨੇ ਪੁੰਗਰਦੇ ਸਨ , ਜਿਨ੍ਹਾਂ ਦਾ ਹੱਲ ਉਹਨਾਂ ਦੀ ਮੇਹਨਤ ਦਾ ਸਹੀ ਮੁੱਲ ਸੀ ; ਜਿਸ ਉੱਪਰ ਮਿੱਲ ਮਾਲਕ ਡਾਕਾ ਮਾਰ ਰਹੇ ਸਨ ।
ਮਿੱਲ ਦੇ ਸਾਹਮਣੇ ਕਈ ਕੁੱਤੇ ਆਰਾਮ ਨਾਲ ਬੈਠੇ ਸਨ ਅਚਾਨਕ ਇੱਕ ਹੋਰ ਭਾਰੀ ਭਰਕਮ ਕੁੱਤਾ ਉਹਨਾਂ ਦੇ ਇਲਾਕੇ 'ਚ ਆ ਗਿਆ । ਇੱਕ ਮਾੜਚੂ ਜਿਹੇ ਕੁੱਤੇ ਨੇ ਉਠ ਕੇ ਉਸਨੂੰ ਗੁਰ-ਰ-ਰ ਕੀਤੀ ਜਿਵੇਂ ਉਹ ਉਸਨੂੰ ਬਾਹਰ ਭਜਾਉਣਾ ਚਾਹੁੰਦਾ ਹੋਵੇ । ਬਾਹਰੋਂ ਆਏ ਕੁੱਤੇ ਨੇ ਇੱਕ ਜੋਰਦਾਰ ਗੁਰ-ਰ-ਰ ਦੀ ਆਵਾਜ ਕੀਤੀ ਤਾਂ ਉਹ ਜਰਾ ਕੁ ਪਿੱਛੇ ਹਟ ਗਿਆ । ਇਹ ਵੇਖ ਕੇ ਹੋਰ ਕੁੱਤੇ ਵੀ ਉਸ ਬਾਹਰੋ ਆਏ ਤਾਕਤਵਰ ਕੁੱਤੇ ਦੇ ਮਗਰ ਪੈ ਗਏ ਤੇ ਉਹ ਆਪਣੀ ਪੂੰਛ ਲੱਤਾਂ 'ਚ ਲੈ ਕੇ ਭੱਜ ਨਿਕਲਿਆ ।
ਯੂਨੀਅਨ ਆਗੂ ਤੇ ਉਸਦੇ ਸਾਥੀ ਇਹ ਦੇਖ ਠਹਾਕਾ ਮਾਰ ਕੇ ਹੱਸਣ ਲੱਗੇ। ਉਹਨਾਂ ਦੇ ਚਿਹਰਿਆਂ ਤੇ ਰੌਣਕ ਆ ਗਈ । ਮਿੱਲ ਦਾ ਹੂਟਰ ਵੱਜ ਚੁੱਕਾ ਸੀ । ਯੂਨੀਅਨ ਆਗੂ ਤੇ ਉਸਦੇ ਸਾਥੀ ਆਪਣੀ ਜਗ੍ਹਾ ਤੇ ਬੈਠੇ ਰਹੇ । ਹੜਤਾਲ ਸ਼ੁਰੂ ਹੋ ਗਈ ਸੀ ।

ਲੇਖਕ : ਕੁਲਵਿੰਦਰ ਕੌਸ਼ਲ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1442
ਲੇਖਕ ਬਾਰੇ
ਆਪ ਜੀ ਬਤੋਰ ਵੈਟਰਨਰੀ ਇੰਸਪੈਕਟਰ ਵਜੋਂ ਆਪਣਾ ਪੇਸ਼ਾ ਨਿਭਾਨ ਦੇ ਨਾਲ ਨਾਲ ਕਲਮ ਦੇ ਧਨੀ ਵੀ ਹਨ। ਆਪ ਜੀ ਵਲੋਂ ਲਿਖੀ ਮਿੰਨੀ ਕਹਾਣੀਆਂ ਦੀ ਪੁਸਤਕ ਅਭਿਮਨਯੂ ਨੇ ਦੇਸ਼ਾ-ਵਿਦੇਸ਼ਾ ਵਿਚ ਬਹੁਤ ਨਾਮ ਖੱਟੀਆ ਹੈ। ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ