ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਲੋਕ ਸੇਵਾ ਮੇਰਾ ਧਰਮ ਹੈ

ਕੈਲੋ ਕਾ ਤੇ ਉਸ ਦੇ ਤਾਏ ਅਵਤਾਰ ਦਾ ਵਿਹੜਾ ਸਾਂਝਾ ਸੀ। ਮਕਾਂਨ ਅੱਲਗ-ਅੱਲਗ ਸਨ। ਤਾਏ ਦਾ ਘਰ ਦੋ ਮੰਜ਼ਲਾ ਅੰਦਰ ਹੀ ਅੰਦਰ, ਵਿੱਗੇ ਜਿੰਨੇ ਥਾਂ ਵਿੱਚ ਛੱਤਿਆ ਹੋਇਆ ਸੀ। ਜਿੰਨਾਂ ਥੱਲੇ ਸੀ। ਉਨਾਂ ਹੀ ਉਤੇ ਸੀ। ਇਸ ਦੇ ਘਰ ਵੱਡੇ-ਵੱਡੇ ਲੋਕ ਆਉਂਦੇ ਸਨ। ਲੋਕਾਂ ਦਾ ਮਾਲ ਖਾਂਣ ਵਾਲੇ ਠਾਣੇਦਾਰ, ਮੰਤਰੀਆਂ ਦੀ ਆਉਣੀ, ਜਾਂਣੀ ਸੀ। ਜਿਸ ਕੋਲ ਜ਼ਿਆਦਾ ਪੈਸਾ ਆ ਜਾਵੇ। ਸਮਝੋਂ ਉਹ ਕਿਸੇ ਦਾ ਹੱਕ ਮਾਰ ਰਿਹਾ ਹੈ। ਇਕੱਲਾ ਬੰਦਾ ਮੇਹਨਤ ਦੀ ਕਮਾਂਈ ਕਰਕੇ, ਆਈ ਚਲਾਈ ਤਾਂ ਚੱਲਾ ਸਕਦਾ ਹੈ। ਪਰ ਹਰ ਰੋਜ਼ ਘਰ ਵਿੱਚ ਵੈਲੀ ਲੋਕਾਂ ਦਾ ਮੇਲਾ ਤੇ ਭਾਂਤ-ਭਾਂਤ ਦੇ ਖਾਂਣਿਆਂ ਦਾ ਲੰਗਰ ਨਹੀਂ ਲਾ ਸਕਦਾ। ਐਸੇ ਕੰਮ ਦੋ ਨੰਬਰ ਦੀ ਕਮਾਂਈ ਵਾਲੇ ਕਰਦੇ ਹਨ। ਕੈਲੋ ਦੇ ਵਿਆਹ ਤੇ ਆਏ ਰਿਸ਼ਤੇਦਾਰ, ਅਜੇ ਘਰ ਹੀ ਸਨ। ਤਾਏ ਅਵਤਾਰ ਦੇ ਘਰ ਪੁਲੀਸ ਦੀਆਂ ਦੋ ਗੱਡੀਆਂ ਭਰ ਕੇ ਆ ਗਈਆਂ ਸਨ। ਪੁਲੀਸ ਵਾਲਿਆਂ ਵਿੱਚ ਠਾਣੇਦਾਰ ਨਹੀਂ ਸੀ। ਉਹ ਤਾਏ ਦਾ ਯਾਰ ਸੀ। ਪੁਲੀਸ ਦੇ ਹੋਲਦਾਰ ਨੇ ਕਿਹਾ, “ ਸਾਨੂੰ ਖ਼ਬਰ ਮਿਲੀ ਹੈ। ਤੁਹਾਡੇ ਘਰ ਭੁੱਕੀ ਦੀ ਵਿੱਕਰੀ ਹੁੰਦੀ ਹੈ। “ ਅਵਤਾਰ ਨੇ ਕਿਹਾ, “ ਤੁਹਾਨੂੰ ਕਿਸੇ ਨੇ ਗੱਲ਼ਤ ਰਿਪੋਰਟ ਦਿੱਤੀ ਹੈ। ਮੈਂ ਐਸਾ ਕੰਮ ਨਹੀਂ ਕਰਦਾ। ਲੋਕ ਸੇਵਾ ਧਰਮ ਹੈ। ਮੈਂ ਗੁਰਦੁਆਰੇ ਦਾ ਪਧਾਂਨ ਹਾਂ। “ ਹੋਲਦਾਰ ਅੱਖਾਂ ਵਿੱਚ ਹੱਸਦਾ ਬੋਲਿਆ, “ ਲੋਕ ਸੇਵਾ ਮੈਨੂੰ ਦਿਸ ਰਹੀ ਹੈ। ਆਪੇ ਮੰਨ ਜਾ। ਮੇਰੇ ਕੋਲ ਬੰਦੇ ਬਹੁਤ ਹਨ। ਹੁਣੇ ਘਰ ਦੀ ਤਲਾਸ਼ੀ ਕਰ ਲੈਂਦੇ ਹਨ। “ “ ਹੋਲਦਾਰ ਜੀ ਠਾਣੇਦਾਰ ਸਾਹਿਬ ਆਪਣਾਂ ਦੋਸਤ ਹੈ। ਮੈਨੂੰ ਉਸ ਨਾਲ ਫੋਨ ਤੇ ਗੱਲ ਕਰ ਲੈਣ ਦੇਵੋ। “ “ ਮੈਨੂੰ ਕਿਸੇ ਸ਼ਪਾਰਸ਼ ਦੀ ਲੋੜ ਨਹੀਂ ਹੈ। ਠਾਣੇਦਾਰ ਸਾਹਿਬ ਛੁੱਟੀ ਤੇ ਗਿਆ ਹੈ। ਜੋ ਗੱਲ ਹੈ। ਮੇਰੇ ਨਾਲ ਕਰ ਸਕਦਾਂ ਹੈ। “ ਪਿਛਲੀ ਗੱਡੀ ਵਿੱਚੋਂ ਉਤਰ ਕੇ ਚਾਰ ਸਿਪਾਹੀ ਆ ਗਏ। ਉਨਾਂ ਵਿੱਚੋਂ ਦੋ ਪੱਗ ਵਾਲੇ ਸਨ। ਦੋ ਮੋਨੇ ਭਈਏ ਜਿਹੇ ਲਗਦੇ ਸਨ। ਇੱਕ ਪੱਗ ਵਾਲੇ ਸਿਪਾਹੀ ਨੇ ਕਿਹਾ, “ ਹੋਲਦਾਰ ਜੀ ਕੀ ਅਸੀਂ ਤਲਾਸ਼ੀ ਲਈਏ? ਸਾਰਾ ਮਾਲ ਬਾਥਰੂਮ ਵਿੱਚ ਹੈ। “ ਮੋਨੇ ਨੇ ਕਿਹਾ, “ ਮੈਂ ਆਪਨੇ ਸਾਥੀ ਕੋ ਲੈ ਕਰ, ਛੱਤ ਪੇ ਜਾਤਾਂ ਹੂੰ। ਪੱਕਾ ਪਤਾ ਹੈ। ਬਾਥਰੂਮ ਕੀ ਛੱਡ ਪਰ ਮਾਲ ਹੈ। “ ਅਵਤਾਰ ਦਾ ਅੰਦਰ ਕੰਬ ਗਿਆ। ਮਾਲ ਉਥੇ ਹੀ ਸੀ।

ਉਸ ਨੇ ਕਿਹਾ, “ ਹੋਲਦਾਰ ਜੀ 50 ਕੁ ਹਜ਼ਾਰ ਰੂਪੀਆਂ ਲੈ ਕੇ ਗੱਲ ਤੇ ਮਿੱਟੀ ਪਾਵੋ। ਤੁਸੀਂ ਆਪਣਾਂ ਚਾਹ ਪਾਣੀ ਦੱਸੋ। “ “ ਅੱਛਾ ਜੀ ਮੈਨੂੰ ਪਤਾ ਹੈ, ਬੋਰੀਆਂ ਵੀ ਅੰਦਰ ਤਿੰਨ ਹਨ। 60 ਹਜ਼ਾਰ ਰੂਪੀਆਂ ਇਸੇ ਸਮੇਂ ਗੱਡੀ ਵਿੱਚ ਰੱਖ ਦੇ। ਤੇਰਾ ਮਾਲ ਨਹੀਂ ਫੜਦੇ। ਜੇ ਖਾਂਣ ਵਾਲੇ ਖ੍ਰੀਦੀ ਜਾਂਦੇ ਹਨ। ਵੇਚੀ ਚੱਲ, ਸਾਡਾ ਕੀ ਜਾਂਦਾ ਹੈ? ਅੱਗੇ ਨੂੰ ਬਚ ਕੇ, ਹਨੇਰੇ, ਸਵੇਰੇ ਐਸਾ ਕੰਮ ਕਰੀਦਾ ਹੈ। ਇਹ ਉਪਰੋਂ ਹੁਕਮ ਆਇਆ ਹੈ। ਕਿਲੋ ਕੁ ਭੁੱਕੀ ਤੇਰੇ ਕਿਸੇ ਭਈਏ ਸਿਰ ਪਾ ਦਿੰਦੇ ਹਾਂ। ਜਦੋਂ ਅਸੀਂ ਆਪ ਤਰੀਕ ਤੇ ਨਾਂ ਗਏ। ਆਪੇ ਦੋ ਤਰੀਕਾ ਵਿੱਚ ਕੇਸ ਰਫ਼ਾ-ਦਫ਼ਾ ਹੋ ਕੇ ਫੈਸਲਾ ਹੋ ਜਾਵੇਗਾ। “ ਗੁਰਦੁਆਰੇ ਦੀ ਗੋਲਕ ਦੇ ਪੈਸੇ ਘਰ ਹੀ ਪਏ ਸਨ। ਉਨਾਂ ਵਿੱਚੋਂ ਅਵਤਾਰ ਨੇ, ਪੈਸੇ ਗੱਡੀ ਵਿੱਚ ਰੱਖਦੇ ਹੋਏ ਕਿਹਾ, “ ਹੋਲਦਾਰ ਜੀ ਇਹ ਚੱਕੋ ਆਪਦੇ ਪੈਸੇ, ਇੱਕ ਗੱਲ ਦੱਸਦੇ ਜਾਵੋ। ਮੇਰੀ ਚੂਗਲੀ ਕਰਨ ਵਾਲਾ ਕੌਣ ਹੈ? “ “ ਤੇਰੇ ਯਾਰ ਠਾਣੇਦਾਰ ਸਾਹਿਬ ਦਾ ਹੀ ਕੰਮ ਹੈ। ਉਹ ਦੂਜੀ ਗੱਡੀ ਵਿੱਚ, ਨਾਕਾ ਲਾਈ ਮੋੜ ਤੇ ਖੜ੍ਹਾ ਹੈ। ਇੰਨਾਂ ਪੈਸਿਆਂ ਵਿੱਚੋਂ ਨਾਲੇ ਹਿੱਸਾ ਉਡੀਕ ਰਿਹਾ ਹੈ। ਸਾਨੂੰ ਪਤਾ ਸੀ। ਤੂੰ ਪੈਸੇ ਦੇ ਦੇਣੇ ਹਨ। ਤਾਂਹੀ ਤਾਂ ਤੁਹਾਡਿ ਭਤੀਜੀ ਦੇ ਵਿਆਹ ਵਿੱਚ ਪੰਗਾ ਲਿਆ ਹੈ। ਸ਼ੁਕਰ ਕਰ, ਅਸੀਂ ਸੱਜਰੇ ਜਮਾਈ ਬੈਠੇ ਤੋਂ ਨਹੀਂ ਆਏ। ਯਾਰਾਂ ਦੀ ਇੱਜ਼ਤ ਦਾ ਵੀ ਖਿਆਲ ਰੱਖਣਾਂ ਪੈਂਦਾ ਹੈ। “ “ ਰਾਤ ਤਾਂ ਉਸ ਨੂੰ ਮੈਂ ਮੁਫ਼ਤ ਵਿੱਚ 5 ਕਿਲੋ ਫੁੱਕੀ ਦਿੱਤੀ ਹੈ। “ “ ਜਿਥੋਂ ਤੂੰ ਪਾ ਕੇ ਦਿੱਤੀ ਹੈ। ਉਸ ਨੇ ਸਬ ਦੇਖਿਆ ਹੈ। ਇੰਨੇ ਕੁ ਨਾਲ ਐਡੀ ਗੋਗੜ ਨਹੀਂ ਭਰਦੀ। ਅੱਗੇ ਨੂੰ ਖਿਆਲ ਰੱਖੀ। ਜੋ ਕੰਮ ਕਰਨਾਂ ਹੈ। ਖੱਬੇ ਹੱਥ ਨੂੰ ਵੀ ਸੱਜੇ ਹੱਥ ਦਾ ਪਤਾ ਨਾਂ ਲੱਗੇ। ਕੀ ਕੀਤਾ ਹੈ? ਚੰਗੇ ਬਿਜ਼ਨਸ ਮੈਨ ਬੱਣਨ ਦੇ ਵੀ ਕੁੱਝ ਰੂਲ ਹਨ। ਪੁਲੀਸ ਵਾਲਿਆਂ ਤੇ ਬਿਜ਼ਨਸ ਵਿੱਚ ਯਾਰੀ ਰਿਸ਼ਤੇਦਾਰੀ ਨਹੀਂ ਦੇਖ਼ੀ ਜਾਂਦੀ, ਸੁਰਤ ਪੈਸੇ ਵੱਲ ਹੁੰਦੀ ਹੇ। “ ਹੋਲਦਾਰ ਨੇ ਪੁਲੀਸ ਵਾਲਿਆਂ ਨੂੰ ਗੱਡੀਆਂ ਵਿੱਚ ਜਾਂਣ ਦਾ ਇਸ਼ਾਰਾ ਕੀਤਾ। ਉਹ ਗੱਡੀਆਂ ਵਿੱਚ ਧੂੜਾ ਫੱਕਦੇ ਚੱਲੇ ਗਏ। ਹੋਲਦਾਰ ਨੇ ਸਾਰੇ ਪੈਸੇ ਠਾਂਣੇਦਾਰ ਨੂੰ ਫੜਾ ਦਿੱਤੇ। ਹੋਰ ਕਿਹੜਾ ਸਰਕਾਰੀ ਖਾਤੇ ਵਿੱਚ ਜਮਾਂ ਕਰਾਂਉਣੇ ਸਨ? ਠਾਂਣੇਦਾਰ ਨੇ ਪੈਸਿਆਂ ਵਾਲਾ ਬੈਗ ਫੜਿਆ। ਚਾਰਾਂ ਨੂੰ ਹੱਥ ਵਿੱਚ ਆਏ ਨੋਟ ਵੰਡ ਦਿੱਤੇ। ਉਨਾਂ ਨੂੰ ਨਾਕੇ ਤੇ ਖੜ੍ਹਾ ਕੇ, ਆਪ ਘਰ ਨੂੰ ਚੱਲਾ ਗਿਆ।

ਲੇਖਕ : ਸਤਵਿੰਦਰ ਕੌਰ ਸਤੀ ਹੋਰ ਲਿਖਤ (ਇਸ ਸਾਇਟ 'ਤੇ): 32
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1500

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ