ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪਾਪ

ਮੇਰੀ ਸਹੇਲੀ ਰੂਬੀ ਬਚਪਨ ਤੋਂ ਲੈ ਕੇ ਅਸੀਂ ਅੱਜ ਤੱਕ ਆਪਣਾ ਹਰ ਦੁੱਖ-ਸੁੱਖ ਸਾਂਝਾ ਕਰਦੀਆਂ ਸੀ। ਜਵਾਨ ਹੋਣ ’ਤੇ ਸਾਡੇ ਵੀ ਅੱਛੇ ਘਰ-ਵਰ ਦੇ ਸੁਪਨੇ ਸੀ। ਪੜ੍ਹਾਈ ਉਪਰੰਤ ਉਸਦੀ ਮੰਗਣੀ ਇੱਕ ਪੁਲਸ ਅਧਿਕਾਰੀ ਨਾਲ ਹੋ ਗਈ ਅਤੇ ਉਹ ਮੇਰੇ ਲਈ ਵੀ ਦੁਆਵਾਂ ਕਰਨ ਲੱਗੀ ਕਿ ਮੇਰੇ ਲਈ ਕੋਈ ਅੱਛਾ ਜਿਹਾ ਵਰ ਮਿਲ ਜਾਵੇ ਤਾਂ ਉਸਦੇ ਮਨ ਨੂੰ ਤਸੱਲੀ ਮਿਲੂ। ਫਿਰ ਰੂਬੀ ਦਾ ਵਿਆਹ ਹੋ ਗਿਆ। ਉਹ ਬਹੁਤ ਖ਼ੁਸ਼ ਸੀ। ਉਹ ਜਦੋਂ ਵੀ ਸਹੁਰਿਓਂ ਆਉਂਦੀ ਤਾਂ ਉਹ ਆਪਣੇ ਸਹੁਰੇ ਪਰਿਵਾਰ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਦਿੰਦੀ। ਮੈਂ ਹੱਸਦੀ ਹੋਈ ਉਸਨੂੰ ਕਹਿੰਦੀ ਕਿ ਇਹ ਤਾਂ ਬਾਦ ’ਚ ਹੀ ਪਤਾ ਲੱਗਦਾ ਹੈ ਕਿ ਚੰਗੇ ਨੇ ਜਾ ਮਾੜੇ ਨੇ!
ਕੁੱਝ ਸਮੇਂ ਬਾਦ ਮੇਰਾ ਵਿਆਹ ਇੱਕ ਅਧਿਆਪਕ ਨਾਲ ਹੋ ਗਿਆ। ਮੇਰੀ ਸਹੇਲੀ ਬਹੁਤ ਖ਼ੁਸ਼ ਸੀ। ਵਿਆਹ ਤੋਂ ਬਾਦ ਅਸੀਂ ਆਪੋ-ਆਪਣੇ ਘਰ ਦੇ ਰੁਝੇਵਿਆਂ ’ਚ ਰੁੱਝ ਗਈਆਂ। ਸਾਡਾ ਮਿਲਣਾ-ਜੁਲਣਾ ਵੀ ਕਾਫੀ ਘੱਟ ਹੋ ਗਿਆ। ਉਹ ਇੱਕ ਪਿਆਰੀ ਜਿਹੀ ਬੇਟੀ ਦੀ ਮਾਂ ਬਣ ਗਈ। ਉਸਦਾ ਸਹੁਰਾ ਪਰਿਵਾਰ ਬਹੁਤ ਖ਼ੁਸ਼ ਸੀ।
ਫਿਰ 2 ਸਾਲ ਤੱਕ ਸਾਡੀ ਮੁਲਾਕਾਤ ਨਾ ਹੋਈ। ਇੱਕ ਦਿਨ ਰੂਬੀ ਦਾ ਫੋਨ ਆਇਆ, ਉਹ ਬਹੁਤ ਖ਼ੁਸ਼ ਸੀ। ਉਸਨੇ ਮੈਨੂੰ ਦੱਸਿਆ ਕਿ ਮੇਰੇ ਲਈ ਡਬਲ-ਡਬਲ ਖ਼ੁਸ਼ਖਬਰੀ ਹੈ। ਮੈਨੂੰ ਵੀ ਖ਼ੁਸ਼ਖਬਰੀ ਜਾਨਣ ਦੀ ਕਾਹਲੀ ਸੀ। ਉਸਨੇ ਕਿਹਾ ਕਿ ਉਹ ਮੇਰੇ ਸ਼ਹਿਰ ਸਿਫ਼ਟ ਹੋ ਰਹੇ ਹਨ ਕਿਉਂਕਿ ਉਸਦੇ ਘਰ ਵਾਲੇ ਦੀ ਬਦਲੀ ਹੋ ਗਈ ਸੀ। ਫਿਰ ਮੈਂ ਕਿਹਾ ਦੂਜੀ ਖ਼ੁਸ਼ਖਬਰੀ ਵੀ ਦੱਸਦੇ ਜਲਦੀ-ਜਲਦੀ। ਉਸਨੇ ਕਿਹਾ ਕਿ ਮੈਂ ਦੁਬਾਰਾ ਮਾਸੀ ਬਣਨ ਵਾਲੀ ਹਾਂ।
ਕੁੱਝ ਦਿਨ ਬਾਦ ਉਹ ਸਾਡੇ ਸ਼ਹਿਰ ਸਿਫ਼ਟ ਹੋ ਗਏ। ਅਸੀਂ ਦੋਵੇ ਬਹੁਤ ਖ਼ੁਸ਼ ਸੀ। ਫਿਰ ਇਕ ਦਿਨ ਉਹ ਮੈਨੂੰ ਮਿਲਣ ਆਈ ਅਤੇ ਕਹਿਣ ਲੱਗੀ ਕਿ ਉਸਨੇ ਕੰਜਕਾ ਖਵਾਉਣੀਆਂ ਨੇ ਪਰ ਉਹ ਇੱਥੇ ਕਿਸੇ ਨੂੰ ਨਹੀਂ ਜਾਣਦੀ। ਮੈਂ ਹੈਰਾਨ ਸੀ। ਉਸਦੀ ਇਹ ਗੱਲ ਸੁਣਕੇ ਮੈਂ ਕਿਹਾ ਕਿ ਤੂੰ ਇਹ ਸਭ...? ਉਹ ਰੋਣਹਾਕੀ ਜਿਹੀ ਹੋ ਗਈ ਅਤੇ ਕਹਿਣ ਲੱਗੀ ਕਿ ਉਹ ਇਹ ਸਭ ਕੁੱਝ ਉਸਦੀ ਸੱਸ ਦੇ ਕਹਿਣ ’ਤੇ ਕਰ ਰਹੀ ਹੈ ਕਿਉਂਕਿ ਉਸਦੀ ਸੱਸ ਨੇ ਸੁੱਖ ਸੁੱਖੀ ਸੀ ਕਿ ਜੇ ਉਨ੍ਹਾਂ ਦੇ ਘਰ ਪੋਤਾ ਹੋਇਆ ਤਾਂ ਉਹ ਕੰਜਕਾਂ ਖਵਾਏਗੀ। ਮੈਂ ਕਿਹਾ ਕਿ ਇਹ ਤਾਂ ਰੱਬ ਦੀ ਮਰਜ਼ੀ ਐ। ਉਹ ਕਹਿੰਦੀ ਰੱਬ ਦੀ ਮਰਜ਼ੀ ਕਿੱਥੇ, ਉਸਦੀ ਸੱਸ ਨੇ ਉਸਦਾ ਚੈੱਕਅੱਪ ਕਰਵਾਕੇ ਪਤਾ ਕਰ ਲਿਆ ਹੈ ਕਿ ਉਸਦੇ ਘਰ ਪੋਤਾ ਆਉਣਾ ਐ। ਪਰ ਉਹ ਖ਼ੁਸ਼ ਸੀ ਕਿ ਸ਼ਾਇਦ ਇਨ੍ਹਾ ਕੰਜਕਾਂ ਨੇ ਹੀ ਉਸਨੂੰ ਪਾਪ ਕਰਨ ਤੋਂ ਬਚਾ ਲਿਆ।

ਲੇਖਕ : ਮਨਜੀਤ ਕੌਰ ਢੀਂਡਸਾ ਹੋਰ ਲਿਖਤ (ਇਸ ਸਾਇਟ 'ਤੇ): 11
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :969
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਲੰਮੇ ਅਰਸੇ ਤੋਂ ਜੁੜੇ ਹੋਏ ਹੋ ਅਤੇ ਇਸੇ ਸਾਲ ਤੋਂ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਵੀ ਪਾ ਰਹੇ ਹੋ। ਆਪ ਜੀ ਕਹਾਣੀਕਾਰ ਵਜੋਂ ਜਾਣੇ ਜਾਦੇ ਜੋ ਅਤੇ ਅਾਪ ਜੀ ਦੀਆਂ ਕਹਾਣੀਆਂ ਅਖਬਾਰਾ ਵਿੱਚ ਵਿੱਚ ਵੀ ਛੱਪ ਰਹੀਆਂ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ