ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਿਸਮਤ

ਮੈਂ ਆਪਣੇ ਮਾਪਿਆਂ ਦਾ ਇਕਲੌਤਾ ਸੀ ਮੇਰੇ ਕੋਈ ਹੋਰ ਭੈਣ ਭਰਾ ਨਹੀ ਸੀ ਜਦੋ ਵੀ ਰੱਖੜੀ ਦਾ ਤਿਉਹਾਰ ਆਉਂਦਾ ਮੈਂ ਚਾਈਂ ਚਾਈਂ ਆਪਣੇ ਚਾਚੇ ਦੀਆਂ ਕੁੜੀਆਂ ਤੋ ਰੱਖੜੀ ਬਨਾਉਣ ਜਾਦਾ ਪਰ ਮੇਰੀ ਮਾਂ ਤੇ ਚਾਚੀ ਦੀ ਘੱਟ ਹੀ ਬਣਦੀ ਸੀ ਤੇ ਕਈ ਵਾਰ ਚਾਚੀ ਤੇ ਮਾ ਦੀ ਲੜਾਈ ਹੋਈ ਹੁੰਦੀ ਤਾਂ ਚਾਚੀ ਮੈਨੂੰ ਰੱਖੜੀ ਨਾ ਬਨਾਉਣ ਦਿੰਦੀ ਮੇਰਾ ਮਨ ਬਹੁਤ ਦੁੱਖੀ ਹੁੰਦਾ
ਫਿਰ ਮੇਰਾ ਵਿਆਹ ਕੁਲਦੀਪ ਨਾਲ ਹੋ ਗਿਆ ਉਹ ਸੱਚੀ ਹੀ ਮੇਰੀ ਜਿੰਦਗੀ ਦਾ ਦੀਪ ਸੀ ਫਿਰ ਰੱਬ ਨੇ ਇੱਕ ਪਿਆਰੀ ਜਿਹੀ ਬੇਟੀ ਦੀ ਸੌਗਾਤ ਦਿੱਤੀ ਮੇਰੇ ਮਾ ਪਿਓ ਬਹੁਤ ਖੁਸ਼ ਸਨ ਮੈਂ ਵੀ ਬਹੁਤ ਖੁਸ਼ ਸੀ ਕਿ ਮੇਰੇ ਭੈਣ ਨਹੀ ਸੀ ਤਾਂ ਰੱਬ ਨੇ ਮੈਨੂੰ ਬੇਟੀ ਦੇ ਦਿੱਤੀ ਸਮਾਂ ਆਪਣੀ ਚਾਲੇ ਚਲਦਾ ਰਿਹਾ ਅਸੀਂ ਬੇਟੀ ਨੂੰ ਸਕੂਲ ਪੜਨ ਲਾ ਦਿੱਤਾ ਰੱਬ ਦੀ ਰਜਾ ਫਿਰ ਸਾਡੇ ਬੱਚਾ ਨਾ ਹੋਇਆ ਤੇ ਅਸੀ ਹੱਸਪਤਾਲਾਂ ਦੇ ਚੱਕਰ ਕੱਟਦੇ ਰਹੇ
ਮੇਰੇ ਮਾਤਾ ਜੀ ਨੂੰ ਵਹਿਮ ਹੋ ਗਿਆ ਕਿ ਕਿਸੇ ਨੇ ਕੁੱਝ ਕਰਾ ਨਾ ਦਿੱਤਾ ਹੋਵੇ ਉੱਧਰੋ ਚਾਚੀ ਜੀ ਮਾਂ ਨਾਲ ਲੜਦੇ ਤੇ ਉਹ ਮਾਂ ਨੂੰ ਪੋਤਾ ਨਾ ਹੋਣ ਦੇ ਮਿਹਣੇ ਮਾਰਦੀ ਤਾਂ ਮਾਂ ਦਾ ਕਾਲਜਾਂ ਛਲਣੀ ਹੋ ਜਾਂਦਾ ਉਹ ਬਹੁਤ ਰੋਂਦੇ ਰਹਿੰਦੇ ਕਹਿੰਦੇ ਪੁੱਤ ਮੈਂ ਮਰਨ ਤੋਂ ਪਹਿਲਾਂ ਪੋਤੇ ਦਾ ਮੂੰਹ ਦੇਖਣੈ ਮੈਂ ਮਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ ਆਪਣੀ ਬੇਟੀ ਪੜਾੲੀ ਚ ਬਹੁਤ ਹੁਸ਼ਿਆਰ ਐ ਅੱਜ ਕੱਲ੍ਹ ਮੁੰਡੇ ਕੁੜੀ ਵਿਚ ਕੋਈ ਫਰਕ ਨਹੀਂ ਮੇਰੀ ਬੇਟੀ ਦਸਵੀਂ ਵਿੱਚੋਂ ਫਸਟ ਆਈ ਮੈਂ ਬਹੁਤ ਖੁਸ਼ ਸੀ
ਪਰ ਮੇਰੇ ਮਾਂ ਪਿਓ ਦੀ ਪੋਤੇ ਦਾ ਮੂੰਹ ਦੇਖਣ ਵਾਲੀ ਤਮਾਂ ਹੋਰ ਵੀ ਵਧ ਗਈ ਮੇਰਾ ਪਿਓ ਮੰਜੇ ਚ ਪੈ ਗਿਆ ਕੁਲਦੀਪ ਮੈਨੂੰ ਸਮਝਾਉਂਦੀ ਕਿ ਅਸੀਂ ਕਿਸੇ ਚੰਗੇ ਡਾਕਟਰ ਕੋਲ ਜਾਈਏ ਤੇ ਮਾਂ ਦੀ ਇੱਛਾ ਪੂਰੀ ਕਰੀਏ ਫਿਰ ਇਕ ਦਿਨ ਮਾਂ ਨੇ ਮੇਰੇ ਮਾਮਾ ਜੀ ਨੂੰ ਬੁਲਾ ਲਿਆ ਮੇਰੇ ਮਾਮਾ ਜੀ ਮੈਨੂੰ ਸਮਝਾਉਂਣ ਲੱਗੇ ਕਿ ਪੁੱਤ ਤੂੰ ਬੇਬੀ ਟਿਊਬ ਵਾਲਾ ਰਸਤਾ ਅਪਣਾ ਧੀ ਜਾ ਪੁੱਤ ਉਹ ਤੇਰੀ ਕਿਸਮਤ ਤੇ ਕੁਲਦੀਪ ਵੀ ਇਹੋ ਚਾਹੁੰਦੀ ਸੀ ਅਖੀਰ ਮੈਂਨੂੰ ਝੁਕਣਾ ਪਿਆ ਸੋ ਪ੍ਰਮਾਤਮਾ ਦੀ ਕਿਰਪਾ ਨਾਲ ਇਕ ਬੇਟੀ ਤੇ ਬੇਟਾ ਪੈਦਾ ਹੋਏ ਮਾਂ ਬਹੁਤ ਖੁਸ਼ ਸੀ
ਜਦੋਂ ਬੱਚੇ ਘਰ ਆਏ ਤਾਂ ਮਾਂ ਕਹਿੰਦੀ ਚੱਲ ਪੁੱਤ ਗੁਰਦੁਆਰੇ ਦੇਗ ਕਰਵਾ ਆਈਏ ਅਸੀਂ ਗੁਰੂ ਘਰ ਚਲੇ ਗਏ ਪਿੰਡ ਦੇ ਲ਼ੋਕ ਵਧਾਈਆਂ ਦੇ ਰਹੇ ਸਨ ਤੇ ਨਾਲ ਹੀ ਕਹਿੰਦੇ ਕਿ ਪੁੱਤ ਦੀਆਂ ਵਧਾਈਆਂ ਤੇ ਧੀ ਨੂੰ ਕਹਿੰਦੇ ਕਿ ਉਹ ਵੀ ਆਪਣੀ ਕਿਸਮਤ ਲਿਖਾ ਕੇ ਲਿਆਈ ਐਂ ਮੈਂ ਸੋਚਣ ਲਗਿਆ ਕਿ ਜੇ ਧੀ ਆਪਣੀ ਕਿਸਮਤ ਲਿਖਾ ਕੇ ਲਿਆਈ ਐਂ ਫਿਰ ਪੁੱਤ ਦੀ ਕਿਸਮਤ ਕਿਹੜਾ ਅਸੀਂ ਨੇ ਲਿਖੀ ਐਂ?

ਲੇਖਕ : ਮਨਜੀਤ ਕੌਰ ਢੀਂਡਸਾ ਹੋਰ ਲਿਖਤ (ਇਸ ਸਾਇਟ 'ਤੇ): 11
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :975
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਲੰਮੇ ਅਰਸੇ ਤੋਂ ਜੁੜੇ ਹੋਏ ਹੋ ਅਤੇ ਇਸੇ ਸਾਲ ਤੋਂ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਵੀ ਪਾ ਰਹੇ ਹੋ। ਆਪ ਜੀ ਕਹਾਣੀਕਾਰ ਵਜੋਂ ਜਾਣੇ ਜਾਦੇ ਜੋ ਅਤੇ ਅਾਪ ਜੀ ਦੀਆਂ ਕਹਾਣੀਆਂ ਅਖਬਾਰਾ ਵਿੱਚ ਵਿੱਚ ਵੀ ਛੱਪ ਰਹੀਆਂ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ