ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੋਚ

ਮਨਦੀਪ ਨੇ ਬੀ ਏ ਕਰ ਲਈ ਸੀ ਤੇ ਉਸ ਦੀ ਛੋਟੀ ਭੈਣ ਹਰਮਨ ਬਾਰਵੀਂ ਪਾਸ ਕਰਕੇ ਕਾਲਜ ਜਾਣਾ ਚਾਹੁੰਦੀ ਸੀ ਪ੍ਰੰਤੂ ਮਨਦੀਪ ਨੇ ਆਪਣੇ ਮਾਪਿਆਂ ਨੂੰ ਸਾਫ ਕਹਿ ਦਿੱਤਾ ਕਿ ਉਹ ਹਰਮਨ ਨੂੰ ਕਾਲਜ ਨਹੀ ਜਾਣ ਦੇਵੇਗਾ ਉਹ ਕਹਿੰਦਾ ਕਿ ਉਸ ਨੂੰ ਪਤੈ ਕਿ ਕਾਲਜ ਚ' ਕਿੰਨੀ ਕੁ ਤੇ ਕਿਹੋ ਜਿਹੀ ਪੜ੍ਹਾਈ ਹੂੰਦੀ ਐ
ਪਰ ਹਰਮਨ ਦੀ ਵੀ ਜਿੱਦ ਸੀ ਕਿ ਉਸ ਨੇ ਅੱਗੇ ਜਰੂਰ ਪੜ੍ਹਨੈ ਤੇ ਉਸਦੇ ਮਾਪੇ ਵੀ ਉਸਨੂੰ ਉਸਦੇ ਚੰਗੇ ਭਵਿੱਖ ਲਈ ਪੜਾਉਣਾ ਚਾਹੂੰਦੇ ਸੀ ਹਰਮਨ ਉਦਾਸ ਰਹਿਣ ਲੱਗੀ ਫਿਰ ਇੱਕ ਦਿਨ ਉਸ ਦੀ ਸਹੇਲੀ ਰਮਨ ਦਾ ਫੋਨ ਆਇਆ ਉਸ ਨੇ ਉਸ ਨੂੰ ਦੱਸਿਆ ਕਿ ਉਹ ਏ ਐੱਨ ਐੱਮ ਕਰ ਰਹੀ ਐ ਤੇ ਰਹਿਣ ਦਾ ਪ੍ਰਬੰਧ ਹੋਸਟਲ ਚ' ਹੈ ਇਹ ਸੁਣ ਕੇ ਹਰਮਨ ਵੀ ਖੁਸ਼ ਹੋ ਗਈ ਉਸਨੂੰ ਪਤਾ ਸੀ ਕਿ ਉਸ ਦਾ ਭਰਾ ਬਹਾਰ ਆਉਣ ਜਾਣ ਤੇ ਖਿਝਦਾ ਸੀ ਤੇ ਫਿਰ ਮਨਦੀਪ ਨੇ ਸ਼ਹਿਰ ਜਾ ਕੇ ਉਸ ਦੀ ਅਡਮੀਸ਼ਨ ਕਰਵਾ ਦਿੱਤੀ ਹਰਮਨ ਨੇ ਜੀਅ ਲਾ ਕੇ ਪੜ੍ਹਾਈ ਕਰਨ ਲੱਗੀ ਤੇ ਉਸ ਦਾ ਭਰਾ ਮਨਦੀਪ ਮਹੀਨੇ ਚ' ਇੱਕ ਵਾਰ ਜਰੂਰ ਮਿਲਣ ਆਉਂਦਾ
ਫਿਰ ਰੱਖੜੀ ਵਾਲੇ ਦਿਨ ਮਨਦੀਪ ਹੋਸਟਲ ਜਾਣ ਲਈ ਤਿਆਰ ਹੋ ਰਿਹਾ ਐਨੇ ਨੂੰ ਉਸ ਦਾ ਦੋਸਤ ਆ ਗਿਆ ਉਸ ਨੇ ਦੇਖਿਆ ਕਿ ਮਨਦੀਪ ਬਹਾਰ ਜਾ ਰਿਹਾ ਐ ਤੇ ਉਹ ਵੀ ਉਸ ਨਾਲ ਜਾਣ ਨੂੰ ਤਿਆਰ ਹੋ ਗਿਆ ਰਸਤੇ ਚ' ਦੋਵੇਂ ਗੱਲਾਂ ਕਰਨ ਲੱਗੇ ਕਿਥ ਕਾਲਜ ਤੋ ਬਾਅਦ ਉਨ੍ਹਾਂ ਨੇ ਕੋਈ ਮਸਤੀ ਨਹੀ ਕੀਤੀ ਅੱਜ ਕਿੰਨੇ ਚਿਰ ਪਿੱਛੋਂ ਅੱਖਾਂ ਤੱਤੀਆਂ ਕਰਾਗੇ ਮਨਦੀਪ ਨੇ ਉਸ ਨੂੰ ਗੁੱਸੇ ਨਾਲ ਚੁੱਪ ਕਰਵਾ ਦਿੱਤਾ
ਜਦੋਂ ਉਹ ਹੋਸਟਲ ਪਹੁੰਚੇ ਤਾ ਕਾਫੀ ਲੇਟ ਹੋ ਗਏ ਸੀ ਜਦੋਂ ਉਹ ਅੰਦਰ ਜਾਣ ਲੱਗੇ ਤਾ ਵਾਰਡਨ ਨੇ ਸਿਰਫ ਮਨਦੀਪ ਨੂੰ ਹੀ ਅੰਦਰ ਜਾਣ ਦਿੱਤਾ
ਜਦੋਂ ਮਨਦੀਪ ਅੱਗੇ ਗਿਆ ਤਾ ਉਸ ਨੇ ਦੇਖਿਆ ਕਿ ਹਰਮਨ ਰੋਣ ਲੱਗ ਰਹੀ ਸੀ ਤੇ ਕੋਲ ਉਸ ਦੀ ਸਹੇਲੀ ਰਮਨ ਤੇ ਉਸ ਦਾ ਭਰਾ ਬੈਠਾ ਸੀ ਜੋ ਕਿ ਉਸ ਦੀ ਭੈਣ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਚੁੱਪ ਕਰਵਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਂ ਵੀ ਤੇਰਾ ਭਰਾ ਹਾ ਤੂੰ ਮੇਰੇ ਵੀ ਰੱਖੜੀ ਬੰਨ੍ਹ ਸਕਦੀ ਹੈ ਜਦੋ ਮਨਦੀਪ ਨੇ ਇਹ ਸਭ ਕੁਝ ਦੇਖਿਆ ਤਾ ਉਹ ਆਪਣੀ ਸੋਚ ਤੇ ਪਛਤਾਉਣ ਲੱਗਾ ਕਿ ਉਸ ਦੀ ਸੋਚ ਕਿੰਨੀ ਗਲਤ ਸੀ ਜਿਨ੍ਹਾਂ ਦੋਸਤਾ ਨਾਲ ਰਹਿੰਦਾ ਸੀ ਉਹ ਸੰਗਤ ਗਲਤ ਸੀ
ਉਹ ਰੱਖੜੀ ਬੰਨ੍ਹਾ ਕੇ ਹਰਮਨ ਤੇ ਉਸ ਦੀ ਸਹੇਲੀ ਰਮਨ ਦੇ ਸਿਰ ਤੇ ਹੱਥ ਰੱਖ ਕੇ ਵਾਪਸ ਆ ਗਿਆ ਪਰ ਇੱਕ ਚੰਗੀ ਸੋਚ ਨਾਲ ਤੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਇਹ ਸੋਚ ਉਹ ਕਦੇ ਵੀ ਨਹੀਂ ਬਦਲੇਗਾ।

ਲੇਖਕ : ਮਨਜੀਤ ਕੌਰ ਢੀਂਡਸਾ ਹੋਰ ਲਿਖਤ (ਇਸ ਸਾਇਟ 'ਤੇ): 11
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1022
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਲੰਮੇ ਅਰਸੇ ਤੋਂ ਜੁੜੇ ਹੋਏ ਹੋ ਅਤੇ ਇਸੇ ਸਾਲ ਤੋਂ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਵੀ ਪਾ ਰਹੇ ਹੋ। ਆਪ ਜੀ ਕਹਾਣੀਕਾਰ ਵਜੋਂ ਜਾਣੇ ਜਾਦੇ ਜੋ ਅਤੇ ਅਾਪ ਜੀ ਦੀਆਂ ਕਹਾਣੀਆਂ ਅਖਬਾਰਾ ਵਿੱਚ ਵਿੱਚ ਵੀ ਛੱਪ ਰਹੀਆਂ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ