ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਕੀਮੀ ਤਾਂਇਆ

ਭਾਂਵੇ ਅਂਜ ਮੀਡੀਏ ਕਾਂਰਨ ਘਰਾਵਿਚ ਮਂਨੋਰੰਜਂਨ ਦੇ ਸ਼ਾਂਧਨ ਬਹੁਤ ਹੋ ਗਏ ਨੇ ਪਰ ਪਿੰਡਾਂ ਵਿੰਚ ਅਜੇ ਵੀ ਲ਼ੋਕ ਚੋਕ ਹਥਾਂਈ ਜਾਂ ਸ਼ਾਂਝੇ ਥਾਂਵਾਂ ਤੇ ਬੈਠ ਗੱਲਾਂ ਕਰਕੇ ਟਾਂਇਮ ਪਾਂਸ ਕਰਦੇ ਨੇ । ਸੋ ਸਾਡੇ ਪਿੰਡ ਵਿਚ ਵੀ ਚੋਕ ਚ ਜਿਥੇ ਇਕ ਬਹੂਤ ਬੜਾ ਪਿਪਲ ਹੈ ਤੇ ਬੈਠਣ ਲਈ ਇਕ ਤਖਤਪੋਸ ਹੈ ਜਿਥੇ ਪਿੰਡ ਦੇ ਲ਼ੋਕ ਤੇ ਬਜੁਰਗ ਬੈਠ ਕੇ ਗੱਪਾਂ ਮਾਰਦੇ ਨੇ ਪਰ ਸਭ ਤੋ ਵੱਧ ਗੱਲਾਂ ਤਾਂਇਆ ਬਖ਼ਤੋਰ ਸਿੰਘ ਦੀਆ ਹੀ ਸੁਣੀਆ ਜਾਂਦੀਆ ਨੇ ਜਿਸ ਨੂੰ ਸਾਰੇ ਸਕੀਮੀ ਤਾਂਇਆ ਕਹਿੰਦੇ ਹਨ ਆਮ ਤੋਰ ਤੇ ਪਿੰਡ ਵਾਲੇ ਲੋਕ ਵੀ ਜਿਆਦਾਤਰ ਤਾਂਇਆ ਜੀ ਤੋ ਹੀ ਸਲਾਹ ਲੈਦੇ ਨੇ । ਜਦੋ ਤਾਂਇਆ ਕੋਈ ਨਾ ਕੋਈ ਗੱਲ ਸੁਣਾਂਉਦਾਂ ਤਾਂ ਉਸ ਦੀ ਗੱਲ ਵਿੱਚ ਤੰਤ ਹੂੰਦਾਂ ਤੇ ਗੱਲ ਦਾ ਕੋਈ ਨਾ ਕੋਈ ਮਤਲਬ ਜਰੂਰ ਕੱਢਦਾ ਸੋ ਅਸੀ ਵੀ ਕਈ ਮੁਡਿਆ ਨੇ ਰਲ ਕੇ ਸੋਚਿਆ ਕਿ ਤਾਇਆ ਜੀ ਨੂੰ ਪੁਛੀਏ ਕਿ ਲੋਕ ਉਨਾ ਨੂੰ ਸਕੀਮੀ ਤਾਇਆ ਕਿਓ ਕ੍ਹਿੰਦੇ ਨੇ ਸੋ ਜਦੋ ਸ਼ਾਮ ਨੂੰ ਤਖਤਪੋਸ ਤੇ ਲੋਕ ਇਕੱਠੇ ਹੋ ਗਏ ਤੇ ਮਹਿਫਲ ਜਮ ਗਈ ਤਾ ਅਸੀ ਨੇ ਤਾਇਆ ਜੀ ਨੂੰ ਪੁਛਿਆ ਕਿ ਤਾਇਆ ਜੀ ਸੌਂਨੂੰ ਪਿੰਡ ਵਾਲੇ ਲੋਕ ਸਕੀਮੀ ਤਾਇਆ ਕਿਉ ਕਹਿੰਦੇ ਨੇ ਤਾ ਤਾਇਆ ਜੀ ਹੱਸ ਕੇ ਕਹਿਣ ਲੱਗੇ ਇਸ ਪਿੱਛੇ ਵਾਲੇ ਲੋਕ ਸਕੀਮੀ ਤਾਇਆ ਕਿਉ ਕਹਿੰਦੇ ਨੇ ਤਾ ਤਾਇਆ ਜੀ ਹੱਸ ਕੇ ਕਹਿਣ ਲੱਗੇ ਇਸ ਪਿੱਛੇ ਵੀ ਇੱਕ ਰਾਜ ਹੈ ਤੇ ਅਸੀ ਵਿ ਉਹ ਰਾਜ ਜਾਨਣ ਲਈ ਕਾਹਲੇ ਸੀ।
ਤਾਇਆ ਜੀ ਕਹਿਣ ਲੱਗੇ ਲਓ ਸੁਣੋ ਭਾਈ ਮੁੰਡਿਓ ਅੱਜ ਤੋ 30-35 ਸਾਲ ਪਹਿਲਾ ਦੀ ਗੱਲ ਐ ਗਰਮੀ ਦੇ ਦਿਨ ਸੀ ਗਰਮੀ ਵੀ ਅੱਤ ਦੀ ਪੈ ਰਹੀ ਸੀ ਅਸੀ ਖੇਤ ਚ ਡਰਾਮੀ ਨਾਲ਼ ਕਣਕ ਕੱਢ ਰਹੇ ਸੀ ਤਾਂ ਡਰਾਮੀ ਚੱਲਦੀ ਚੱਲਦੀ ਖਰਾਬ ਹੋ ਗਈ ਸਿਖਰ ਦੁਪਹਿਰ ਸੀ ਮੈ ਸੋਚਿਆ ਕਿ ਘਰ ਜਾਵਾ ਪਸ਼ੂਆ ਲਈ ਹਰਾ ਚਾਰਾ ਲੈ ਜਾਵਾ ਤੇ ਨਾਲ ਹੀ ਮਿਸਤਰੀ ਨੂੰ ਲਿਆ ਕੇ ਡਰਾਮੀ ਨੂੰ ਠੀਕ ਕਰਾ ਕੇ ਕਣਕ ਦਾ ਕੰਮ ਨਬੇੜਦੀਏ ਪਰ ਹੋਣੀ ਨੂੰ ਮਨਜੂਰ ਘਰ ਤਾ ਆ ਗਿਆ ਪਰ ਗਰਮੀ ਕਰਕੇ ਆਥਣ ਨੂੰ ਬਲ਼ਦ ਬਿਮਾਰ ਹੋ ਗਿਆ ਓਦੋ ਕਿਹੜਾ ਕਈ ਪਸੂਆ ਦਾ ਡਾਕਟਰ ਹੁੰਦਾ ਸੀ ਤੇ ਬਲ਼ਦ ਮਰ ਗਿਆ । ਕੁੱਝ ਦਿਨ ਪਹਿਲਾ ਸਾਡੀ ਇੱਕ ਮੱਝ ਮਰ ਗਈ ਸੀ ਫਿਰ ਕੀ ਸਾਡੀ ਬੇਬੇ ਜੀ ਨੇ ਰੋੋ ਰੋੋ ਬੁਰਾ ਹਾਲ ਕਰ ਲਿਆ ਪਿੰਡ ਦੀਆ ਬੁੜੀਆ ਤੀਵੀਆ ਪਤਾ ਲੈਣ ਆਉਦੀਆ ਉਹ ਬੇਬੇ ਨੂੰ ਦਿਲਾਸਾ ਘੱਟ ਤੇ ਸਲਾਹ ਜਿਆਦਾ ਦਿੰਦੀਆ ਉਹ ਬੇਬੇ ਨੂੂੰ ਕਹਿੰਦੀਆਂ ਕਿ ਘਰ ਕਿਸੇ ਨੇ ਕੁੱਝ ਕਰਾ ਨਾ ਦਿੱਤਾ ਹੋਵੇ ਤੇ ਕੋਈ ਕਹਿੰਦੀ ਵੱਡ ਵਡੇਰਿਆ ਦੀ ਨਾ ਹੋਵੇ ਉਹ ਕਹਿ ਕੇ ਚਲੀਆ ਜਾਦੀਆ ਪਰ ਮੇਰੀ ਜਾਨ ਨੂੰ ਕੜੀਆ ਬਣ ਗਿਆ ਬੇਬੇ ਮੇਰੇ ਪਿੱਛੇ ਹੱਥ ਧੋ ਕੇ ਪੈ ਗਈ ਕਿ ਮੈ ਨਾਲ਼ ਦੇ ਪਿੰਡ ਜਾ ਕੇ ਪੁੱਛਾ ਲੈ ਕੇ ਆਵਾ ਤੇ ਉੱਪਰੋ ਤੇਰੀ ਤਾਈ ਵੀ ਕਹਿਣ ਲੱਗੀ ਕਿ ਮੈ ਜਰੂਰ ਜਾਵਾ ਕਿਉਕਿ ਵੱਡੇ ਮੁੰਡੇ ਨੂੰ ਬੁਖਾਰ ਰਹਿੰਦਾ ਸੀ ਉਸ ਨੂੰ ਚੱਕਰ ਆਉਦੇ ਸੀ।
ਉਸ਼ ਨੂੰ ਵੀ ਵਹਿਮ ਹੋ ਗਿਆ ਮੁੰਡਾਂ ਗੁੰਮ ਕਿਉ ਹੋ ਜਾਦੈ ਸੱਚੀ ਕਿਸੇ ਨੇ ਕੁੱਝ ਕਰਾਂ ਨਾ ਦਿੱਤਾਂ ਹੋਵੇ ਗੱਲ ਮੁਕਾਂਓ ਮੇਰੀ ਜਾਨ ਨੂੰ ਕੜੀਆ ਬਣ ਗਿਆ ਬੇਬੇ ਮੇਰੇ ਪਿੱਛੇ ਹੱਥ ਧੋ ਕੇ ਪੈ ਗਈ ਕਿ ਮੈ ਨਾਲ਼ ਦੇ ਪਿੰਡ ਜਾ ਕੇ ਪੁੱਛਾ ਲੈ ਕੇ ਆਵਾ ਤੇ ਉੱਪਰੋ ਤੇਰੀ ਤਾਈ ਵੀ ਕਹਿਣ ਲੱਗੀ ਕਿ ਮੈ ਜਰੂਰ ਜਾਵਾ ਗੱਲ ਮੁਕਾਂੳ ਬੇਬੇ ਨੇ ਘਰ ਦੀ ਦਹਿਲੀਜ ਉਪਰੋ ਚਹਾ ਕੇ ਦੇ ਦਿੱਤੇ ਮੈ ਬੇਮਨ ਤੁਰ ਪਿਆ ਜਦੋ ਉਥੇ ਪਹੁਚਿਆ ਤਾ ਪਹਿਲਾ ਹੀ ਬਹੁਤ ਲੋਕ ਬੈਠੇ ਸੀ ਜਦੋ ਮੇਰੀ ਵਾਰੀ ਆਈ ਤਾਂ ਬਾਬਾ ਸਿਰ ਹਿਲਾ ਕੇ ਕਹਿਣ ਲੱਗਾ ਭਗਤਾ ਸੋਡੇ ਤਾ ਘਰ ਵੱਡ ਵਡੇਰਿਆ ਦੀ ਐ ਉਹ ਰੁੱਸੇ ਹੋਏ ਨੇ ਮੈ ਕਿਹਾ ਕਿ ਦੱਸੋ ਬਾਬਾ ਜੀ ਕਿਵੇ ਮਨਾਈਏ ਬਾਬਾ ਜੀ ਕਹਿੰਦਾ ਇਹ ਨੀ ਮੰਨਦੇ ਇਹ ਬਹੁਤ ਗੁੱਸੇ ਨੇ ਮੈ ਕਿਹਾ ਦੱਸੋ ਕੋਈ ਤਰੀਕਾ ਮੁੱਧੈ ਪੈ ਪੇ ਮੰਨਾਗੇ ਪਰ ਬਾਬਾ ਜੀ ਦਾ ਸਿਰ ਨਾਹ ਵਿੱਚ ਢੋਲ ਵਾਗ ਹਿਲਦਾ ਰਿਹਾ ਕਹਿਦਾ ਇਹ ਨੀ ਮੰਨਦੇ ਮੈਨੂੰ ਚੜਿਆ ਗੁੱਸਾ ਮੇ ਬਾਬੇ ਤੇ ਵੱਡ ਵਡੇਰਿਆ ਨੁੰ ਕੱਢੀ ਕਰਾਰੀ ਜੀ ਗਾਲ਼ ਕਿ ਨਹੀ ਮੰਨਦੇ ਨਾ ਮੰਨਣ ਬਾਬਾ ਵੀ ਭਮੰਤਰ ਗਿਆ ਤੇ ਸਿਰ ਹਿਲ਼ਣਾ ਬੰਦ ਹੋ ਗਿਆ ਮੇ ਚੱਕੇ ਉਹ ਪੇਸੈ ਘਰ ਬੱਚਿਆ ਲਈ ਦਰਜਨ ਕੇਲ਼ਿਆ ਦੀ ਲੈ ਆਇਆ ਤੇ ਘਰ ਆਕੇ ਤੇਰੀ ਅੰਬੌ ਤੇ ਤੇਰੀ ਤਾਂਈ ਦਾਂ ਮਂਨ ਖੜਾਂਉਣ ਲਈ ਕਹਿ ਦਿੱਤਾਂ ਕਿ ਖੇਤ ਵਾਲੇ ਬਾਬੇ ਦਾ ਨਾਂ ਲੈ ਕੇ ਘਰ ਪੰਜ ਦਿਨ ਜੌਤ ਲਾਂ ਦਿੳ ਤੇ ਉਨਾ ਦਾ ਮਨ ਖੜ ਗਿਆ।
ਜਦੋ ਸਭ ਕੁੱਝ ਠੀਕ ਹੋ ਫਿਰ ਮੈ ਘਰ ਦਿਆ ਨੂੰ ਇਹ ਗੱਲ ਦੱਸੀ ਉਹ ਦਿਨ ਤੇ ਆਹ ਦਿਨ ਫਿਰ ਨੀ ਘਰ ਵਿੱਚ ਕਦੇ ਕਿਸੇ ਨੇ ਬਾਬਾਂ ਦਾ ਨਾ ਲਿਆ ਮੈ ਕਿਹਾ ਵਾਹ ਤਾਇਆ ਚੰਗੀ ਸਕੀਮ ਘੜੀ ਮੈਂ ਸੋਚਣ ਲਗਿਆ ਕਿ ਅਨਪੜ੍ਹ ਤਾਏ ਨੇ ਤਾ ਅਪਣੇ ਪਰਿਵਾਰ ਨੂੰ ਸਮਝਾ ਲਿਆ ਪਰ ਅਸੀਂ ਪੜੇ ਲਿਖੇ ਕਿਵੇਂ ਸਮਝੀਏ ਜੋ ਸਵੇਰੇ ਉਠ ਕੇ ਸਭ ਤੋ ਪਹਿਲਾ ਟੀਵੀ ਚੈਨਲਾਂ ਤੇ ਅਖਬਾਰਾਂ ਚ ਆਪਣੀ ਰਾਸ਼ੀ ਦੇ ਦੇਖਦੇ ਆ ਮੈਨੂੰ ਲੱਗਦੈ ਕਿ ਅਸੀਂ ਅੱਜ ਵੀ ਬਹੁਤ ਪਿੱਛੇ ਆ ਸਾਨੂੰ ਵੀ ਤਾਇਆ ਜੀ ਵਾਗ ਆਪਣੀ ਸੋਚ ਬਦਲਣ ਦੀ ਲੋੜ ਐ।

ਲੇਖਕ : ਮਨਜੀਤ ਕੌਰ ਢੀਂਡਸਾ ਹੋਰ ਲਿਖਤ (ਇਸ ਸਾਇਟ 'ਤੇ): 11
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2285
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਲੰਮੇ ਅਰਸੇ ਤੋਂ ਜੁੜੇ ਹੋਏ ਹੋ ਅਤੇ ਇਸੇ ਸਾਲ ਤੋਂ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਵੀ ਪਾ ਰਹੇ ਹੋ। ਆਪ ਜੀ ਕਹਾਣੀਕਾਰ ਵਜੋਂ ਜਾਣੇ ਜਾਦੇ ਜੋ ਅਤੇ ਅਾਪ ਜੀ ਦੀਆਂ ਕਹਾਣੀਆਂ ਅਖਬਾਰਾ ਵਿੱਚ ਵਿੱਚ ਵੀ ਛੱਪ ਰਹੀਆਂ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ