ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਔਰਤ ਦਿਵਸ

ਔਰਤ ਦਿਵਸ ਨੂੰ ਹਾਲੇ ਕੁਝ ਦਿਨ ਬਾਕੀ ਸਨ ਤੇ ਸਿਮਰ ਨੇ ਅਪਣੀ ਕਵਿਤਾ ਜੋ ਕਿ ਨਾਰੀ ਨਾਲ ਸੰਬੰਧਿਤ ਸੀ ਹਾਲੇ ਕੁਝ ਦੇਰ ਪਹਿਲਾਂ ਹੀ ਈ-ਮੇਲ ਰਾਹੀਂ ਅਖ਼ਬਾਰ ਵਾਲਿਆਂ ਨੂੰ ਭੇਜੀ ਸੀ। ਕੁਝ ਦੇਰ ਹੀ ਅਖ਼ਬਾਰ ਤੋਂ ਔਰਤ ਐਡੀਟਰ ਦਾ ਫੋਨ ਆ ਗਿਆ ਕਿ ਤੁਹਾਡੀ ਕਵਿਤਾ ਨਾਰੀ ਦਿਵਸ ਤੋਂ ਇੱਕ ਦਿਨ ਪਹਿਲਾਂ ਛਾਪੀ ਜਾਏਗੀ ਤੁਸੀਂ ਤੁਰੰਤ ਅਪਣੀਂ ਪਾਸਪੋਰਟ ਸਇਜ ਫੋਟੋ ਭੇਜੋ। ਬਿਨਾਂ ਸਮਾਂ ਗਵਾਏ ਸਿਮਰ ਨੇ ਅਪਣੀ ਤਸਵੀਰ ਵੀ ਭੇਜ ਦਿੱਤੀ। ਸਿਮਰ ਕਾਫੀ ਖੁਸ਼ ਸੀ ਕਿ ਉਸ ਦੀ ਕਵਿਤਾ ਇੱਕ ਨਾਮੀ ਅਖ਼ਬਾਰ ਵਿੱਚ ਛਪਣ ਜਾ ਰਹੀ ਹੈ ਤੇ ਉਸ ਨੇ ਅਪਣੀ ਇਹ ਖੁਸ਼ੀ ਆਪਣੇ ਘਰਦਿਆਂ ਅਤੇ ਦੋਸਤਾਂ ਨਾਲ ਸਾਂਝੀ ਕੀਤੀ ਕਿ ਉਸਦੀ ਕਵਿਤਾ ਫਲਾਣੇ ਦਿਨ ਉਸ ਅਖ਼ਬਾਰ ਵਿੱਚ ਛਪੇਗੀ ਤੁਸੀਂ ਸਭ ਉਸ ਦਿਨ ਉਹ ਅਖ਼ਬਾਰ ਜਰੂਰ ਖਰੀਦਣਾ ਤੇ ਮੇਰੀ ਕਵਿਤਾ ਪੜ੍ਹਨਾ। ਸਭ ਸਿਮਰ ਦੇ ਨਾਲ ਖੁਸ਼ ਦਿਸ ਰਹੇ ਸਨ। ਤੇ ਅੱਜ ਉਹ ਦਿਨ ਆ ਗਿਆ ਸੀ, ਨਾਰੀ ਦਿਵਸ ਤੋਂ ਇੱਕ ਦਿਨ ਪਹਿਲਾਂ ਵਾਲਾ। ਸਿਮਰ ਨੇ ਅਖ਼ਬਾਰ ਚੁੱਕਿਆ ਤੇ ਉਤਸੁਕਤਾ ਨਾਲ ਅਖ਼ਬਾਰ ਫਰੋਲਣ ਲੱਗ ਪਿਆ ਤੇ ਸਾਹਿਤ ਵਾਲੇ ਪੰਨੇ ਤੇ ਦੇਖਣ ਲੱਗਾ। ਪਰ ਅਖ਼ਬਾਰ ਚ ਸਿਰਫ਼ ਔਰਤਾਂ ਦੀਆਂ ਕਵਿਤਾਵਾਂ ਹੀ ਸਨ। ਅਖ਼ਬਾਰ ਦੇਖਦੇ ਦੇਖਦੇ ਸਿਮਰ ਦੇ ਰਿਸ਼ਤੇਦਾਰ ਤੇ ਦੋਸਤ ਵੀ ਫੋਨ ਕਰਨ ਲੱਗੇ," ਸਿਮਰ ਤੇਰੀ ਕਵਿਤਾ ਨਹੀਂ ਆਈ "। ਸਿਮਰ ਸਭ ਜਾਣਦੇ ਹੋਏ ਵੀ ਇਹੀ ਜਵਾਬ ਦੇ ਰਿਹਾ ਸੀ ਕਿ , " ਦੇਖਦਾਂ ਮੈਂ ਅਖ਼ਬਾਰ ਫੇਰ ਦਸਦਾਂ "। ਸਿਮਰ ਨੂੰ ਇੰਝ ਲੱਗ ਰਿਹਾ ਸੀ ਕਿ ਮੋਢੇ ਨਾਲ ਮੋਢਾ ਮਿਲਾ ਕਿ ਚਲਣ ਦੀਆਂ ਗੱਲਾਂ ਕਰਨ ਵਾਲੀਆਂ ਔਰਤਾਂ ਵਿੱਚੋਂ ਔਰਤ ਐਡੀਟਰ ਤੇ ਔਰਤ ਕਵਿਤਰੀਆਂ ਉਸ ਨੂੰ ਬਿਨਾਂ ਕਿਸੇ ਗੱਲ ਤੋਂ ਠਿੱਬੀ ਦੇਕੇ ਸੁੱਟ ਗਈਆਂ ਸਨ ਤੇ ਉਸ ਵੱਲ ਹੱਥ ਕਰ ਕਰ ਹੱਸ ਰਹੀਆਂ ਸਨ।

ਲੇਖਕ : ਹਰਦੀਪ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 13
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1074
ਲੇਖਕ ਬਾਰੇ
ਆਪ ਜੀ ਦੇ ਕੁੱਝ ਸਾਂਝੇ ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017