ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜਦੋਂ-ਸਾਲੀ ਨੇ ਖਵਾਇਆ ਦੇਸੀ ਮੁਰਗਾ..(ਵਿਅੰਗ )

ਦੋਸਤੋਂ ਜੀਭ ਦਾ ਸਵਾਦ ਭੈੜਾ ਹੁੰਦਾ ਹੈ, ਇਨਸਾਨ ਲੱਜਤਾ ਪਿਛੇ ਕੁੱਝ ਵੀ ਕਰ ਗੁਜਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਸੇ ਤਰਾਂ ਹੀ ਮੇਰੇ  ਨਾਲ ਵੀ ਵਾਪਰਿਆ। ਸਾਲੀ ਦਾ ਫੋਨ ਆਇਆ ਕਿ ਜੀਜਾ ਜੀ ਦੇਸੀ ਮੁਰਗਾ ਖਾਣਾ ਹੈ ਤਾਂ ਤੁਹਾਡੇ ਭਾਈ ਸਾਹਿਬ(ਸਾਢੂ) ਨੇ ਬਹੁਤ ਵਧੀਆ ਅੱਜ ਪਿੰਡ ਚੋ ਦੇਸੀ ਮੁਰਗਾ ਲਿਆਂਦਾ ਹੈ ਤੇ ਮੈਂ ਵੀ ਵਧੀਆ ਮਸਾਲਿਆਂ ਦੇ ਨਾਲ ਬਣਾਉਂਗੀ, ਜੇਕਰ ਤੁਸੀ ਦੇਸੀ ਮੁਰਗਾ ਖਾਣਾ ਹੈ, ਤਾਂ ਖੰਝਿਆ ਜੋ ਨਾ ਅੱਜ ਸਾਡੇ ਪਾਸ ਆ ਜਾਣਾ। ਜਿਵੇਂ ਮੈਂ ਪਹਿਲਾਂ ਜਿਕਰ ਕੀਤਾ ਹੈ ਕਿ ਆਦਮੀ ਜੀਭ ਦੇ ਸਵਾਦ ਸਦਾ ਹੀ ਭਾਲਦਾ ਹੈ ਤੇ ਉਹ ਵੀ ਜੇਕਰ ਸਾਲੀ ਦਾ ਫੋਨ ਦੇਸੀ ਮੁਰਗੇ ਦਾ ਆਇਆ ਹੋਵੇ ਤਾ ਫਿਰ ਮੂੰਹ ਵਿੱਚ ਪਾਣੀ ਨਾ ਭਰੇ, ਇਹ ਤਾਂ ਹੋ ਹੀ ਨਹੀਂ ਸਕਦਾ। ਯਾਰਾਂ ਨੇ ਇਕ ਦੋ ਸੂਟ ਪੈਕ ਕੀਤੇ ਬੈਗ ਚ ਪਾਏ ਤੇ ਖਿੱਚ ਲਈ ਤਿਆਰੀ ਬੱਚਿਆਂ (ਨੂੰਹਾਂ) ਨੇ ਬਥੇਰਾ ਪੁਛਿਆ ਕਿ ਡੈਡੀ ਜੀ ਅਚਨਚੇਤ ਹੀ  ਕਿਧਰ ਦੀ ਤਿਆਰੀ ਕਰ ਲਈ? ਕੋਈ ਅਚਾਨਕ ਹੀ ਕੰਮ ਪੈ ਗਿਆ ਕਹਿ ਕੇ ਛੇਤੀ ਦੇਣੇ ਬੱਸ ਫੜੀ ਤੇ ਪਹੁੰਚ ਗਿਆ ਸਾਲੀ ਦੇ ਪਿੰਡ। ਮੁਰਗੇ ਦਾ ਤਾਂ ਕਿਤੇ ਨਾਮੋ ਨਿਸ਼ਾਨ ਨਹੀ ਸੀ ਤੇ ਨਾ ਹੀ ਕੋਈ ਕਿਸੇ ਕਿਸਮ ਦੀ ਘਰੋਂ ਅਵਾਜ ਹੀ ਮੁਰਗੇ ਦੀ ਆ ਰਹੀ ਸੀ। ਮੈਂ ਸੋਚਿਆ ਕਿ ਸ਼ਾਇਦ ਵੱਢ ਕੇ ਪਹਿਲਾਂ ਹੀ ਕੰਮ ਨਿਬੇੜ ਲਿਆ ਹੋਵੇਗਾ। ਜਿਵੇਂ ਜਿਵੇਂ ਸ਼ਾਮ ਪੈ ਰਹੀ ਸੀ ਮੇਰੀ ਦੇਸੀ ਮੁਰਗੇ ਖਾਣ ਦੀ ਲਾਲਸਾ ਵਧ ਰਹੀ ਸੀ, ਅਚਾਨਕ ਕਿਸੇ ਮਰੀਜ ਨੂੰ ਘਰ ਜਾ ਕੇ ਦਵਾਈ ਦੇਣ ਦਾ ਸੰਦੇਸ਼ ਸਾਢੂ ਸਾਹਿਬ ਨੂੰ ਆਇਆ ਤੇ ਉਹ ਚਲੇ ਗਏ ਤੇ ਜਾਂਦੇ ਜਾਂਦੇ ਕਹਿ ਗਏ ਕਿ ਰੋਟੀ ਦੀ ਤਿਆਰੀ ਕਰੋ ਮੈਂ ਹੁਣੇ ਆਇਆ। ਕੋਈ 15/20 ਮਿੰਟਾਂ ਵਿੱਚ ਡਾਕਟਰ ਸਾਹਿਬ ਆ ਗਏ ਮੈਂ ਤੇ ਸਾਢੂ ਸਾਹਿਬ ਐਧਰ ਉਧਰ ਦੀਆਂ ਗੱਲਾਂ ਕਰਦੇ ਰੋਟੀ ਦੇ ਨਾਲ ਮੁਰਗੇ ਦੀ ਉਡੀਕ ਕਰਨ ਲੱਗੇ। ਥੋੜੀ ਦੇਰ ਬਾਅਦ ਗਰਮ ਪਾਣੀ+ਠੰਡਾ ਪਾਣੀ ਦੇ ਦੋ ਜੱਗ ਅਚਾਰ, ਗਿਲਾਸ ਆ ਗਏ। ਉਤਸੁਕਤਾ ਹੋਰ ਵਧ ਗਈ ਹੁਣ ਜਲਦੀ ਹੀ ਰੋਟੀ ਤੇ ਦੇਸੀ ਮੁਰਗਾ ਆ ਜਾਵੇਗਾ। ਸੋ ਦੋ ਥਾਲੀਆਂ ਵਿੱਚ ਰੋਟੀ ਪਰੋਸ ਕੇ ਆ ਗਈ, ਥੋੜੀ ਦੇਰ ਹੋਰ ਉਡੀਕ ਕੀਤੀ ਕਿ ਮੁਰਗੇ ਵਾਲਾ ਡੁੰਘਾ ਬਾਅਦ ਵਿੱਚ ਆਵੇਗਾ ਪਰ ਸਾਲੀ ਸਾਹਿਬਾਂ ਕਹਿਣ ਲੱਗੇ ਖਾਓ ਜੀ ਬੈਠੇ ਕੀ ਕਰ ਰਹੇ ਹੋ? ਮੈਂ ਕਿਹਾ ਕਿ ਮੁਰਗਾ ਵੀ ਲਿਆਓ, ਤੇ ਉਹ ਕਹਿੰਦੀ ਇਹੀ ਹੈ ਜੋ ਆਪ ਦੇ ਮੂਹਰੇ ਪਿਆ ਹੈ, ਸਾਡੇ ਪਿੰਡਾਂ ਵੱਲ ਤਾਂ ਵਧੀਆ ਦੇਸੀ ਸਰੋਂ ਦੇ ਸਾਗ ਨੂੰ ਹੀ ਦੇਸੀ ਮੁਰਗਾ ਕਹਿੰਦੇ ਨੇ, ਮੈਂ ਮੱਥੇ ਤੇ ਹੱਥ ਮਾਰਿਆ ਕਿ ਐਸਾ ਦੇਸੀ ਮੁਰਗਾ ਤਾਂ ਮੈਂ ਇਸ ਤੋਂ ਅੱਧੇ ਪੈਸਿਆ ਨਾਲ ਆਪਦੇ ਹੀ ਸ਼ਹਿਰ ਖਾ ਲੈਣਾ ਸੀ, ਜਿਨਾਂ ਬੱਸ ਦਾ ਕਿਰਾਇਆ ਲਾ ਕੇ ਮੈਂ ਤੁਹਾਡੇ ਘਰ ਮੁਰਗਾ ਖਾਣ ਪਹੁੰਚਿਆ ਹਾਂ? ਸਾਲੀ ਦੇ ਬੋਲ ਸਨ ਪਰ ਜੀਜਾ ਜੀ ਉੱਥੇ ਸਾਲੀ ਦੇ ਹੱਥ ਦੇ ਬਣੇ ਮੁਰਗੇ ਦਾ ਸਵਾਦ ਤਾਂ ਨਹੀਂ ਸੀ ਨਾ ਆਉਣਾ?
                                 
   

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1420
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ