ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਧੀਆਂ ਵਰਗੀ ਧੀ

“ ਬੇਟਾ ਤੂੰ ਕਿਹੜੇ ਘਰਾਂ ਚੋਂ ਹੈ ? ਤੇ ਕਿਸ ਦੀ ਲੜਕੀ ਹੋ।” ਮੈਂ ਸਾਇਕਲ ਤੇ ਚੱਕੀ ਤੋਂ ਆਟਾ ਪਿਸਾ ਕੇ ਲਿਆ ਰਹੀ ਲੜਕੀ ਨੂੰ ਪੁਛਿਆ । “ਅੰਕਲ ਜੀ ਮੈ਼ ਮਾਸਟਰ ਕਰਮ ਚੰਦ ਦੀ ਲੜਕੀ ਹਾਂ। ਜੋ ਪਿਛਲੇ ਸਾਲ ਹੀ ਸੇਵਾਮੁਕਤ ਹੋਏ ਹਨ। ” ਉਸ ਨੇ ਬੜੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ। “ਪੜ੍ਹਦੇ ਹੋ ਕਿ ਛੱਡਤੀ ਪੜ੍ਹਾਈ ?” ਮੈਂ ਉਸ ਦੇ ਕੰਮ ਤੇ ਸਲੀਕੇ ਨੂੰ ਦੇਖ ਕੇ ਪੁਛਿਆ। “ਜੀ ਮੈਂ ਬੀ ਏ ਫਾਈਨਲ ਚ ਹਾਂ। ” ਉਸ ਨੇ ਸੰਖੇਪ ਜਿਹਾ ਜਵਾਬ ਦਿੱਤਾ। “ ਤੇ ਤੁਹਾਡੇ ਮੰਮੀ ਕੀ ਕਰਦੇ ਹਨ? ”ਕਿਉਂਕਿ ਲੜਕੀ ਨੂੰ ਇਸ ਤਰ੍ਹਾਂ ਦਾ ਕੰਮ ਕਰਦਾ ਵੇਖ ਮੈਨੂੰ ਬੜਾ ਅਜੀਬ ਜਿਹਾ ਲੱਗਿਆ। “ਅੰਕਲ ਜੀ ਪਾਪਾ ਮੰਮੀ ਕੁਝ ਬੀਮਾਰ ਜਿਹੇ ਰਹਿੰਦੇ ਹਨ ਤੇ ਘਰੇ ਹੀ ਹੁੰਦੇ ਹਨ।ਤੁਸੀ ਹੈਰਾਨ ਨਾ ਹੋਵੋ ਘਰ ਦੇ ਸਾਰੇ ਕੰਮ ਕਰਨਾ ਮੇਰੀ ਮਜਬੂਰੀ ਵੀ ਹੈ ਤੇ ਆਦਤ ਵੀ। ” “ਫਿਰ ਤਾਂ ਤੂੰ ਪੁੱਤਾਂ ਵਰਗੀ ਧੀ ਹੋਈ। ” ਮੈਂ ਉਸ ਨੂੰ ਸ਼ਾਬਾਸ ਦੇਣ ਦੇ ਮਕਸਦ ਨਾਲ ਕਿਹਾ।
“ਅੰਕਲ ਜੀ ਕਿਉਂ ? ਪੁੱਤਾਂ ਵਰਗੀ ਹੀ ਧੀ ਕਿਓਂ? ਧੀਆਂ ਵਰਗੀ ਧੀ ਕਿਓਂ ਨਹੀ। ਬੱਸ ਜੀ ਤੁਸੀ ਜੇ ਕਿਸੇ ਨੂੰ ਚੰਗਾ ਨਹੀ ਕਹਿ ਸਕਦੇ ਤਾਂ ਮੰਦਾ ਕਹਿਣ ਦਾ ਵੀ ਕੋਈ ਹੱਕ ਨਹੀ। ” ਉਹ ਭੜਕ ਪਈ। “ਬੇਟਾ ਮੈਂ ਤਾਂ ਤੈਨੂੰ ਕੁਝ ਗਲਤ ਨਹੀ ਕਿਹਾ। ” ਮੈਂ ਸਕਪਕਾ ਗਿਆ। ਮੈਂ ਤਾਂ ਉਸ ਨੂੰ ਪੁੱਤਾਂ ਵਰਗੀ ਧੀ ਹੀ ਕਿਹਾ ਸੀ।ਕਿਉਂਕਿ ਉਹ ਮੁੰਡਿਆਂ ਦੀ ਤਰਾਂ ਘਰ ਦੇ ਸਾਰੇ ਕੰਮ ਕਰਦੀ ਸੀ। ਓੁਹ ਦਲੇਰ ਸੀ। ਤੇ ਮੈਂ ਉਸ ਨੂੰ ਅਕਸਰ ਅਜਿਹੇ ਕੰਮ ਕਰਦੀ ਨੂੰ ਦੇਖਦਾ ਸੀ। “ਤੁਸੀ ਆਪਣੀ ਧਾਰਨਾਂ ਅਨੁਸਾਰ ਸਹੀ ਹੋ। ਲੋਕੀ ਵੀ ਇਸ ਤਰ੍ਹਾ ਹੀ ਮੰਨਦੇ ਹਨ। ਪਰ ਅੰਕਲ ਜੀ ਮੈਂ ਤੁਹਾਡੇ ਨਾਲ ਸਹਿਮਤ ਨਹੀ ਹਾਂ। ਸਦੀਆਂ ਤੌਂ ਹੀ ਲੋਕਾਂ ਦੀ ਇਹ ਮਾਨਸਿਕਤਾ ਬਣ ਚੁੱਕੀ ਹੈ ਕਿ ਪੁੱਤ ਆਪਣੇ ਹੁੰਦੇ ਹਨ ਤੇ ਧੀਆਂ ਤਾ ਬੇਗਾਨਾ ਧੰਨ ਹਨ।ਤੁਸੀ ਲੋਕ ਪੁਤਾਂ ਨੂੰ ਸਭ ਕੁਝ ਸਮਝਦੇ ਹੋ ਪਰ ਕਿਓਂ ਤੁਸੀ ਇਹ ਭੁਲ ਜਾਂਦੇ ਹੋ ਕਿ ਧੀ ਵੀ ਤੁਹਾਡਾ ਆਪਣਾ ਹੀ ਖੂਨ ਹੁੰਦੀ ਹੈ। ਪੁੱਤਾਂ ਦੀ ਤਰ੍ਹਾਂ। ਪੁੱਤ ਜਾਇਦਾਦ ਵਿਚੋਂ ਹਿੱਸਾ ਮੰਗਦੇ ਹਨ। ਪਰ ਧੀਆਂ ਨਹੀ। ਤੁਸੀ ਓੁਹਨਾ ਪੁੱਤਾਂ ਦੀ ਗੱਲ ਕਰਦੇ ਹੋ ਜੋ ਮਾਂ ਪਿਓ ਨੂੰ Øਵਿਆਹ ਤੋ ਬਾਅਦ ਛੱਡ ਜਾਂਦੇ ਹਨ। ਬਜੁਰਗਾਂ ਦੀ ਸੰਭਾਲ ਨਹੀ ਕਰਦੇ । ਓਹਨਾ ਨੂੰ ਸਿਰਫ ਆਪਣੇ ਹਿੱਸੇ ਤੱਕ ਮਤਲਬ ਹੁੰਦਾ ਹੈ। ”
“ਅੰਕਲ ਜੀ ਆਹ ਲੰਬੜਾਂ ਦੇ ਮੰਦਰੀ ਨੂੰ ਦੇਖ ਲੋ ਜਦੋ ਜਮਿਆਂ ਸੀ ਤਾਂ ਮਾਂ ਪਿਓ ਕਿੰਨੇ ਖੁਸ਼ ਸੀ। ਕਿੰਨੀਆਂ ਖੁਸ਼ੀਆਂ ਮਨਾਈਆਂ ਗਈਆਂ ਕਿੰਨੇ ਪੂਜਾ ਪਾਠ ਕਰਵਾਏ ਗਏ। ਅਖੇ ਚਾਰ ਕੁੜੀਆਂ ਬਾਅਦ ਹੋਇਆ ਹੈ। ਕੁੜੀਆਂ ਨੂੰ ਢੰਗ ਨਾਲ ਰੋਟੀ ਵੀ ਨਹੀ ਦਿੱਤੀ ਜਾਂਦੀ ਸੀ ਪੜਾਉਣਾ ਤਾਂ ਇੱਕ ਪਾਸੇ ਰਿਹਾ।ਹੁਣ ਓਹੀ ਮੰਦਰੀ ਹੁਣ ਮਾਂ ਪਿਓ ਨੂੰ ਤੰਗ ਕਰਦਾ ਹੈੇ। ਨਸ਼ੇ ਚ ਧੁੱਤ ਪਿਆ ਰਹਿੰਦਾ ਹੈ। ਪੈਸੇ ਮੰਗਦਾ ਹੈ ਨਸ਼ੇ ਕਰਨ ਵਾਸਤੇ।ਕਦੇ ਕਦੇ ਓੁਹ ਹੱਥ ਵੀ ਚੁੱਕਦਾ ਹੈ। ਤੇ ਹੁਣ ਓਹੀ ਮਾਂ ਪਿਓ ਆਪਣੀਆਂ ਧੀਆਂ ਕੋਲੇ ਰਹਿੰਦੇ ਹਨ। ਤੇ ਧੀਆਂ ਹੀ ਓੁਹਨਾ ਦੀ ਸੇਵਾ ਕਰਦੀਆਂ ਹਨ।ਤੇ ਤੁਸੀ ਮੈਨੂੰ ਪੁੱਤਾਂ ਵਰਗੀ ਧੀ ਕਹਿੰਦੇ ਹੋ। ”
“ਅੰਕਲ ਜੀ ਆਹ ਤੁਹਾਡੇ ਘਰ ਦੇ ਨਾਲ ਹੀ ਸ਼ੈਲਰ ਵਾਲਿਆਂ ਦਾ ਘਰ ਹੈ ਅੰਟੀ ਕਾਫੀ ਸਮੇਂ ਤੋਂ ਬੀਮਾਰ ਹਨ ਓਹਨਾ ਦੇ ਦੋਨੇ ਬੇਟੇ ਉਸ ਦੀ ਸੰਭਾਲ ਨਹੀ ਕਰਦੇ। ਪਰ ਉਸ ਦੀਆਂ ਧੀਆਂ ਇੱਥੇ ਆ ਕੇ ਉਸ ਦੀ ਖਾਤਿਰਦਾਰੀ ਕਰਦੀਆਂ ਹਨ। ਜਦੋ ਓੁਹ ਅੰਟੀ ਹਸਪਤਾਲ ਵਿੱਚ ਦਾਖਿਲ ਸੀ ਤਾਂ ਉਸ ਦੀ ਧੀ ਇੱਥੇ ਹੀ ਰਹੀ।ਤੇ ਦਵਾਈਆਂ ਦਿਵਾਉਂਦੀ ਰਹੀ। ਉਸ ਦੇ ਪੁੱਤ ਤੇ ਨੂੰਹਾਂ ਕਦੇ ਉਸ ਨੂੰ ਪਾਣੀ ਵੀ ਨਹੀ ਪੁਛਿਆ। ਫੇਰ ਉਹ ਮਾਂ ਨੂੰ ਨਾਲ ਲੈ ਗਈ ਓੁਥੇ ਤੇ ਉਸ ਦਾ ਇਲਾਜ ਕਰਵਾਇਆ। ”
“ਅੰਕਲ ਜੀ ਮੈ ਹੈਂ ਤਾਂ ਤੁਹਾਡੇ ਤੋਂ ਉਮਰ ਚ ਬਹੁਤ ਛੋਟੀ ਪਰ ਤੁਹਾਡੇ ਅੰਦਰ ਵੀ ਜੋ ਪੁੱਤਾਂ ਪ੍ਰਤੀ ਇੱਕ ਖਾਸ਼ ਜਿਹਾ ਮੋਹ ਹੈ ਓੁਹ ਸੱਚਾ ਹੈ ਪਰ ਤੁਸੀ ਧੀਆਂ ਦੇ ਯੋਗਦਾਨ ਨੂੰ ਅੱਖ ਪਰੋਖੇ ਨਹੀ ਕਰ ਸਕਦੇ।ਸਾਰੇ ਲੋਕ ਇੱਕੋ ਜਿਹੇ ਨਹੀ ਹੁੰਦੇ। ਸਾਰੇ ਹੀ ਪੁੱਤ ਗਲਤ ਨਹੀ ਹੁੰਦੇ । ਪਰ ਤੁਸੀ ਧੀਆਂ ਨੂੰ ਬੋਝ ਸਮਝਦੇ ਹੋ। ਹਮੇਸਾ ਲੜਕੀਆਂ ਨੂੰ ਮਾਣ ਮਰਿਆਦਾ ਚ ਰਹਿਣ ਦੀ ਨਸੀਹਤ ਦਿੰਦੇ ਹੋ ਪਰ ਤੁਸੀ ਪੁੱਤਰਾਂ ਤੇ ਆਪਣੀ ਲਗਾਮ ਕਿਉ ਨਹੀ ਕਸਦੇ। ਤੁਸੀ ਧੀਆਂ ਨੂੰ ਉੱਚਾ ਦਰਜਾ ਨਾ ਦਿਓ ਪਰ ਇਹ ਧੀਆਂ ਬਰਾਬਰੀ ਦਾ ਹੱਕ ਤਾਂ ਰੱਖਦੀਆਂ ਹਨ। ਮੈਂ ਤੁਹਾਡੀ ਕਿਸੇ ਗੱਲ ਦਾ ਗੁੱਸਾ ਨਹੀ ਕਰਦੀ ।ਪਰ ਤੁਹਾਡੀ ਧੀਆਂ ਪ੍ਰਤੀ ਸੋਚ ਨੂੰ ਜਰੂਰ ਬਦਲਣਾ ਚਹਾਂਗੀ। ਜੋ ਤੁਸੀ ਮੈਨੂੰ ਪੁੱਤਾਂ ਵਰਗੀ ਧੀ ਆਖ ਕੇ ਮੇਰਾ ਹੀ ਨਹੀ ਲੱਖਾਂ ਧੀਆਂ ਦਾ ਅਪਮਾਨ ਕੀਤਾ ਹੈ ਉਸ ਦਾ ਮੈਨੂੰ ਦੁੱਖ ਹੈ ਤੇ ਰਹੇਗਾ ਵੀ। ”
“ ਅੰਕਲ ਜੀ ਕਦੇ ਕਿਸੇ ਮਾਂ ਨੂੰ ਜਾਕੇ ਪੁਛਿਓ ਜੇ ਪੁੱਤਾਂ ਕੋਲੋ ਉਸ ਨੂੰ ਰੋਟੀ ਮਿਲਦੀ ਹੈ ਤਾਂ ਧੀ ਨਾਲ ਸੁੱਖ ਦੁੱਖ ਕਰਕੇ ਉਸ ਨੂੰ ਜੋ ਸਕੂਨ ਮਿਲਦਾ ਹੈ ਕੀ ਉਹ ਸਕੂੂਨ ਪੁੱਤ ਦੇ ਸਕਦੇ ਹਨ।ਦਿਲ ਦੇ ਗੁਬਾਰ ਨੂੰ ਕੱਢਣ ਲਈ ਧੀ ਦਾ ਹੋਣਾ ਜਰੂਰੀ ਹੈੇ ।ਅਜ ਪੁੱਤ ਰੋਟੀ ਦਿੰਦੇ ਹਨ ਉਹ ਜਾ ਤਾਂ ਪੈਨਸ਼ਨ ਦੇ ਬਦਲੇ ਚ ਦਿੰਦੇ ਹਨ ਜਾ ਜਾਇਦਾਦ ਦੇ ਲਾਲਚ ਵਿੱਚ। ਪਰ ਧੀਆਂ ਦਾ ਪਿਆਰ ਤਾਂ ਨਿਰਸਵਾਰਥ ਹੁੰਦਾ ਹੈ।ਤੇ ਤੁਸੀ ਮੇਰੀ ਤੁਲਨਾ ਉਹਨਾ ਪੁੱਤਾਂ ਨਾਲ ਕਰ ਰਹੇ ਹੋ।ਇਹ ਗਾਲੀ ਨਹੀ ਤਾਂ ਹੋਰ ਕੀ ਹੈ । ”
“ ਅੰਕਲ ਜੀ ਕੀ ਬਣੂਗਾ ਓਹਨਾਂ ਮਾਪਿਆ ਦਾ ਜੇ ਓਹਨਾਂ ਦੀਆਂ ਧੀਆਂ ਵੀ ਪੁੱਤਾਂ ਵਰਗੀਆਂ ਖੁਦਗਰਜ ਤੇ ਸੁਆਰਥੀ ਹੋ ਗਈਆਂ ਤਾਂ। ਫੇਰ ਕੌਣ ਬੰਣੂਗਾ ਓਹਨਾਂ ਦੀ ਬੁਢਾਪੇ ਦੀ ਲਾਠੀ। ਕੋਣ ਸੁਣੂਗਾ ਮਾਂ ਦੇ ਦਿਲ ਦੀਆਂ ਗੱਲਾ ਤੇ ਕੋਣ ਮਾਂ ਦਾ ਦੁੱਖਾਂ ਦਾ ਭਾਰ ਵੰਡਾਵੇਗਾ।ਅੰਕਲ ਜੀ ਤੁਸੀ ਮੈ਼ਨੂੰ ਧੀ ਹੀ ਰਹਿਣ ਦਿਓ। ਤੁਹਾਡੀ ਮਿਹਰਬਾਨੀ ਹੋਵੇਗੀ। ”
“ਅੰਕਲ ਜੀ ਮੈ਼ ਸਭ ਤੋਂ ਛੋਟੀ ਹਾਂ ਘਰੇ । ਬੜੇ ਲਾਡਾਂ ਤੇ ਚਾਵਾਂ ਨਾਲ ਮੇਰੇ ਦੋਨੇ ਭਰਾਵਾਂ ਦੇ ਵਿਆਹ ਕੀਤੇ। ਸਾਰੇ ਸ਼ਗਨ ਵਿਚਾਰੇ ਗਏ। ਕੁਝ ਕੁ ਦਿਨ ਤਾਂ ਮੇਰੇ ਮਾਂ ਪਿਓ ਦੀ ਅੱਡੀ ਨਾ ਲੱਗੀ ਜਮੀਨ ਤੇ। ਮੇਰੀ ਮਾਂ ਫੁੱਲੀ ਨਹੀ ਸੀ ਸਮਾਉਂਦੀ । ਘਰੇ ਦੋ ਦੋ ਨੂੰਹਾਂ ਜੋ ਆਈਆਂ ਸੀ। ਪਰ ਇਹ ਖੁਸਂੀਆਂ ਚੰਦ ਕੁ ਦਿਨ ਹੀ ਰਹੀਆਂ। ਘਰੇ ਕਿੱਚ ਕਿੱਚ ਸ਼ੁਰੂ ਹੋ ਗਈ। ਨੂੰਹਾਂ ਦੇ ਨੱਖਰੇ ਮੇਰੀ ਮਾਂ ਤੋਂ ਝੱਲ ਨਾ ਹੋਏ।ਪਾਪਾ ਸੇਵਾ ਮੁਕਤੀ ਦੇ ਨੇੜੇ ਸਨ ਸੋ ਭਰਾਵਾਂ ਨੇ ਕਿਨਾਰਾ ਕਰਨ ਚ ਹੀ ਭਲਾਈ ਸਮਝੀ ਤੇ ਆਪਣਾ ਹਿੱਸਾ ਲੈ ਕੇ ਤੁਰਦੇ ਬਣੇ। ਕਈ ਦਿਨ ਤਾਂ ਮੇਰੀ ਮਾਂ ਰੋਂਦੀ ਰਹੀ। ਫਿਰ ਉਸ ਨੇ ਹਲਾਤ ਨਾਲ ਸਮਝੋਤਾ ਕਰ ਲਿਆ। ਮੈਂ ਮਾਂ ਨੂੰ ਹੋਸਲਾ ਦਿੱਤਾ। ਮਾਂ ਮੈਂ ਜੁ ਹੂੰ ਨਾ ਤੂੰ ਫਿਕਰ ਨਾ ਕਰ। ਤੇ ਉਸ ਦਿਨ ਤੋ ਬਾਅਦ ਮੈਂ ਘਰ ਦੇ ਸਾਰੇ ਕੰਮਾਂ ਦਾ ਜਿੰਮਾਂ ਸੰਭਾਲ ਲਿਆ।ਹੁਣ ਨਾ ਪਾਪਾ ਤੋ ਕੰਮ ਹੁੰਦਾ ਹੈ ਨਾ ਮੰਮੀ ਤੋਂ। ਹਾਂ ਜੋ ਪੈਨਸ਼ਨ ਆਉਂਦੀ ਹੈ ਘਰ ਦਾ ਗੁਜ਼ਾਰਾ ਚਲ ਜਾਂਦਾ ਹੈ। ਬਾਕੀ ਕੰਮ ਦੀ ਕੋਈ ਚਿੰਤਾ ਨਹੀ। ”
“ ਅੰਕਲ ਜੀ ਤੁਸੀ ਮੇਰੀ ਤੁਲਨਾ ਮੇਰੇ ਭਰਾਵਾਂ ਨਾਲ ਕਰ ਰਹੇ ਹੋ । ਕੀ ਮੈਂ ਵੀ ਓਹਨਾਂ ਵਰਗੀ ਲਗਦੀ ਹਾਂ ਤੁਹਾਨੂੰ ?” ਮੇਰੇ ਕੋਲ ਉਸਦੇ ਸਵਾਲ ਦਾ ਕੋਈ ਜਵਾਬ ਨਹੀ ਸੀ ।ਉਸ ਦਾ ਭਾਸ਼ਣ ਅਜੇ ਜਾਰੀ ਸੀ ਪਰ ਮੇਰੇ ਵਿੱਚ ਹੋਰ ਸੁਨਣ ਦੀ ਤਾਕਤ ਨਹੀ ਸੀ। ਪਰ ਮੈਂ ਉਸ ਦੀਆਂ ਗੱਲਾ ਤੇ ਗੋਰ ਕਰ ਰਿਹਾ ਸੀ ਜੋ ਕੋੜੀਆਂ ਤਾਂ ਸੀ ਪਰ ਸੱਚੀਆਂ ਸਨ। ਹੁਣ ਵਾਕਿਆ ਹੀ ਉਸ ਨੂੰ ਧੀਆਂ ਵਰਗੀ ਧੀ ਕਹਿਣ ਨੂੰ ਦਿਲ ਕਰਦਾ ਸੀ ਤੇ ਮੈਂੰਨੂ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਸੀ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1137
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017