ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੱਲਿਉ ਕੁੱਝ ਗੁਆ ਕੇ, ਹੋਰ ਨਵਾਂ ਮਿਲਦਾ ਹੈ

ਕੇਲੋ ਨੂੰ ਦਿੱਲੀ ਏਅਰਪੋਰਟ ਤੇ ਛੱਡਣ, ਉਸ ਦੇ ਮੰਮੀ-ਡੈਡੀ ਆਏ ਸਨ। ਮੰਮੀ-ਡੈਡੀ ਤੇ ਕੇਲੋ ਦੀਆਂ ਅੱਖਾਂ ਵਿੱਚ ਪਾਣੀ ਨੇ ਝੜੀ ਲਾਈ ਸੀ। ਮੰਮੀ-ਡੈਡੀ ਦਾ ਪਿਆਰ ਉਸ ਨੂੰ ਰੋਕ ਰਿਹਾ ਸੀ। ਮਾਪਿਆ ਨਾਲ ਮਜ਼ਬੂਰਨ ਮੋਹ ਤੋੜਨਾਂ ਪੈ ਰਿਹਾ ਸੀ। ਪੱਲਿਉ ਕੁੱਝ ਗੁਆ ਕੇ, ਹੋਰ ਨਵਾਂ ਮਿਲਦਾ ਹੈ। ਕੈਲੋ ਦੇ ਪੈਰ ਮੰਜ਼ਲ ਵੱਲ ਵੱਧ ਰਹੇ ਸਨ। ਕੇਲੋ ਨੇ ਸਮਾਨ ਰੱਖਣ ਵਾਲੀ ਰੇੜੀ ਉਤੇ ਹੈਡ ਬੈਗ ਤੇ ਦੋਂਨੇਂ ਅਟੈਚੀ ਰੱਖ ਲਏ ਸਨ। ਏਅਰਪੋਰਟ ਅੰਦਰ ਜਾਂਣ ਲਈ ਗੇਟ ਲੰਘ ਗਈਆ ਸੀ। ਸਮਾਨ ਕਾਂਊਟਰ ਤੇ ਜਮਾਂ ਕਰਾ ਕੇ, ਜਦੋਂ ਉਹ ਹੋਰ ਅੱਗੇ ਪਾਸਪੋਰਟ ਚੈਕ ਕਰਾਂਉਣ ਜਾਂਣ ਲੱਗੀ। ਉਸ ਨੇ ਪਿਛੇ ਮੁੜ ਕੇ, ਮੰਮੀ-ਡੈਡੀ ਨੂੰ ਦੇਖਿਆ। ਹੱਥ ਖੜ੍ਹਾ ਕਰਕੇ, ਅੱਲਵਿਦਾ ਕੀਤੀ। ਮੰਮੀ-ਡੈਡੀ, ਉਸ ਨੂੰ ਦੂਰ ਜਾਂਦੀ ਨੂੰ ਦੇਖਦੇ ਰਹੇ। ਆਖਰ ਉਹ ਦਿਸਣੋਂ ਹੱਟ ਗਈ। ਮੰਮੀ-ਡੈਡੀ ਥੱਕੇ ਹਾਰੇ ਹੋਏ ਆ ਕੇ, ਆਪਦੀ ਕਾਰ ਵਿੱਚ ਬੈਠ ਗਏ। ਦਿਨ ਚੜ੍ਹਨ ਦੀ ਉਡੀਕ ਕਰਨ ਲੱਗੇ। ਰਾਤ ਨੂੰ ਗੱਡੀ ਚਲਾਉਣ ਵਿੱਚ ਵੱਧ ਖੱਤਰਾ ਹੁੰਦਾ ਹੈ। ਕੈਲੋ ਦਾ ਜਹਾਜ਼ ਰਾਤ ਦੇ ਇੱਕ ਵਜੇ ਉਡ ਗਿਆ ਸੀ। ਹੋਸਟਸ ਘੰਟੇ ਪਿਛੋਂ ਹੀ ਖਾਂਣ-ਪੀਣ ਲਈ ਲੈ ਆਈਆਂ। ਕੈਲੋ ਚਾਹ ਪੀ ਕੇ ਸੌਂ ਗਈ ਸੀ। ਉਸ ਦੀ ਅੱਖ ਉਦੋਂ ਖੁੱਲੀ, ਜਦੋਂ ਹੋਸਟਸ ਫਿਰ ਖਾਂਣਾਂ ਲੈ ਕੇ ਆ ਗਈਆਂ। ਗਰਮ ਚਿਕਨ ਚਾਵਲਾਂ ਨਾਲ ਮਾਸਾਹਾਰੀ ਲੋਕਾਂ ਨੂੰ ਦਿੱਤਾ ਜਾ ਰਿਹਾ ਸੀ। ਕੈਲੋ ਦਾ ਖਾਂਣਾਂ ਵੈਜੀ ਸੀ। ਮਟਰਾਂ ਦੇ ਨਾਲ ਚੌਲ ਉਬਾਲੇ ਹੋਏ ਸਨ। ਇੱਕ ਬਰਿਡ ਦਾ ਪੀਸ ਤੇ ਚਾਹ, ਜੂਸ ਸੀ। ਵਿਸਕੀ, ਬੀਅਰ ਵੀ ਵਰਤਾਈ ਜਾ ਰਹੀ ਸੀ। ਹੋਸਟਸ ਤੋਂ ਕਈ ਤਾਂ ਬਾਰ-ਬਾਰ ਨਸ਼ਾ ਹੀ ਮੰਗੀ ਜਾ ਰਹੇ ਸਨ। ਨਾਲੇ ਸੇਵਾ, ਨਾਲੇ ਫਲੀਆਂ। ਕਈ ਮਚਲੇ ਹੋਏ ਬੰਦੇ ਜਾਂਣ ਬੁੱਝ ਕੇ, ਹੋਸਟਸ ਦੇ ਹੱਥ ਨਾਲ ਹੱਥ ਖਹਿਹਾ ਰਹੇ ਸਨ। ਇੰਗਲੈਂਡ ਆ ਕੇ ਜਹਾਜ਼ ਬਦਲਣਾਂ ਸੀ। ਉਥੇ ਚਾਰ ਘੰਟੇ ਦੀ ਸਟੇ ਸੀ। ਉਥੇ ਵੀ ਵਿਜ਼ਾ ਪਾਸਪੋਰਟ ਚੈਕ ਕੀਤੇ ਗਏ ਸਨ। ਸਾਰਾ ਸਮਾਂ ਇਧਰੋਂ-ਉਧਰ ਭੱਜ ਨੱਠ ਵਿੱਚ ਨਿੱਕਲ ਗਿਆ। ਸਾਰੇ ਮੁਸਾਫ਼ਰ ਬਹੁਤ ਥੱਕ ਗਏ ਸਨ। ਕੈਲਗਰੀ ਆਉਣ ਵਾਲੇ ਜਹਾਜ਼ ਵਿੱਚ ਬੈਠਦਿਆਂ ਹੀ ਬਹੁਤੇ ਸੌ ਗਏ ਸਨ। ਕਈ ਮੁਸਾਫ਼ਰ ਬਾਥਰੂਮ ਆਉਂਦੇ ਜਾਂਦੇ ਸਨ। ਹੋਸਟ ਖਾਂਣ-ਪੀਣ ਦਾ ਸਮਾਨ ਦਿੰਦੀਆਂ, ਤੁਰੀਆਂ, ਫਿਰਦੀ ਰਹੀਆਂ ਸਨ। ਜਹਾਜ਼ ਆਪਦੀ ਮੰਜ਼ਲ ਵੱਲ ਸਮੁੰਦਰਾਂ ਨੂੰ ਪਾਰ ਕਰਦਾ ਜਾ ਰਿਹਾ ਸੀ। ਪਾਇਲਟ ਦੇ ਹੱਥ ਵਿੱਚ 400 ਬੰਦੇ ਦੀ ਜਾਨ ਸੀ। ਜੇ ਕਿਤੇ ਮਾੜਾ ਸਮਾਂ ਆ ਜਾਵੇ। ਪਾਇਲਟ ਦੇ ਵੀ ਕੁੱਝ ਬੱਸ ਨਹੀਂ ਰਹਿੰਦਾ। ਕੈਲੋ ਦਾ ਜਹਾਜ਼ ਕੈਲਗਰੀ ਪਹੁੰਚ ਗਿਆ ਸੀ। ਪ੍ਰੇਮ ਦੇ ਨਾਲ ਉਸ ਦੇ ਮੰਮੀ-ਡੈਡੀ ਵੀ ਕੈਲੋ ਨੂੰ ਲੈਣ ਆਏ ਸਨ। ਹੋਰ ਵੀ ਲੋਕ ਆਪਣਿਆਂ ਨੂੰ ਮਿਲ ਕੇ ਖੁਸ਼ ਹੋ ਰਹੇ ਸਨ। ਏਅਰਪੋਰਟ ਉਤੇ ਸੈਕੜੈ ਲੋਕ ਹੋਣ ਨਾਲ ਵੀ ਅਜੀਬ ਸ਼ਾਂਤੀ ਸੀ। ਸਾਰੇ ਕਿਸੇ ਖ਼ਾਸ ਮੱਕਸਦ ਨਾਲ ਜੁੜੇ ਹੋਏ ਸਨ। ਜਦੋਂ ਲੋੜ ਹੁੰਦੀ ਹੈ। ਬੰਦੇ ਹਰ ਬੰਦਸ਼, ਕਨੂੰਨ ਮੰਨਦੇ ਹੈ।ਏਅਰਪੋਰਟ ਦੇ ਬਾਹਰ ਵੀ ਇਕਾਂਤ ਹੀ ਦਿਸਦਾ ਸੀ। ਕੋਈ ਬਹੁਤੀਆਂ ਕਾਂਰਾਂ, ਬੱਸਾਂ, ਟੈਕਸੀਆਂ ਨਹੀਂ ਸਨ। ਗਿੱਣਤੀ ਦੀਆਂ ਗੱਡੀਆਂ ਸਨ। ਦੋ ਕੰਮਰਿਆਂ ਦਾ ਘਰ ਚਾਰ ਜਾਂਣਿਆਂ ਦੇ ਹੁੰਦਿਆਂ ਵੀ ਖ਼ਾਲੀ ਲੱਗਦਾ ਸੀ। ਉਨਾਂ ਵਿੱਚ ਕੋਈ ਖਾਸ ਗੱਲ-ਬਾਤ ਨਹੀਂ ਹੋ ਰਹੀ ਸੀ। ਕੈਲੋ ਨੂੰ ਲੱਗਾ, ਉਹ ਕਿਸੇ ਗੱਲ਼ਤ ਘਰ ਆ ਗਈ ਹੈ। ਥਕੇਵਾਂ ਹੋਣ ਨਾਲ ਕੈਲੋ ਦੀ ਭੁੱਖ ਮਰ ਗਈ ਸੀ। ਅਣਨਿਦਰੇ ਕਰਕੇ, ਦਿਲ ਘਿਰਨ ਕਰਕੇ, ਕੱਚਾ-ਕੱਚਾ ਹੋ ਰਿਹਾ ਸੀ। ਉਸ ਨੇ ਥੋੜੀ ਜਿਹੀ ਰੋਟੀ ਖਾਂਦੀ। ਘਰ ਵਿਚੋਂ ਸ਼ਰਾਬ ਦੀ ਮਹਿਕ ਸਿਰ ਨੂੰ ਚੜ੍ਹ ਰਹੀ ਸੀ। ਪ੍ਰੇਮ ਤੇ ਉਸ ਦਾ ਡੈਡੀ ਸ਼ਰਾਬੀ ਹੋ ਗਏ ਸੀ। ਫਿਰ ਵੀ ਪ੍ਰੇਮ ਨੂੰ ਯਾਦ ਸੀ। ਕੈਲੋ ਉਸ ਦੀ ਪਤਨੀ ਹੈ। ਉਸ ਨੇ ਜਿਸ ਕੰਮ ਲਈ ਇਹ ਔਰਤ ਲੈ ਕੇ ਆਦੀ ਹੈ। ਰਾਤ ਕਿਤੇ ਐਵੇਂ ਨਾਂ ਨਿੱਕਲ ਨਾਂ ਜਾਏ। ਕੈਲੋ ਸੋਫ਼ੇ ਉਤੇ ਅੱਖਾਂ ਮੀਚੀ ਬੈਠੀ ਸੀ। ਪ੍ਰੇਮ ਨੇ ਕਿਹਾ, “ ਮੇਰੇ ਲਈ ਕੀ ਤੋਹਫ਼ਾ ਲੈ ਕੇ ਆਈ ਹੈ? “ ਕੈਲੋ ਰੂਮ ਵਿੱਚ ਜਾ ਕੇ ਅਟੈਚੀ ਖੋਲਣ ਲੱਗ ਗਈ। ਉਸ ਨੇ ਕਿਹਾ, “ ਤੁਹਾਡੇ ਵਾਸਤੇ ਮੈਂ ਕੱਪੜੇ ਤੇ ਹੋਰ ਸਮਾਨ ਲੈ ਕੇ ਆਂਈ ਹਾਂ। ਹੁਣੇ ਦੇ ਦਿੰਦੀ ਹਾਂ। “ ਪ੍ਰੇਮ ਨੇ ਉਸ ਨੂੰ ਬਾਂਹਾਂ ਤੋਂ ਫੜਕੇ, ਆਪਦੇ ਕੋਲ ਖਿੱਚ ਲਿਆ। “ ਮੇਰੇ ਲਈ ਤੂੰ ਹੀ ਬਹੁਤ ਵੱਡੀ ਗਿਫ਼ਟ ਹੈਂ। “ “ ਪ੍ਰੇਮ ਮੈਨੂੰ ਛੱਡ ਦੇ,ਮੈਨੂੰ ਬਹੁਤ ਨੀਂਦ ਆਉਂਦੀ ਹੈ। ਮੈਂ ਬਹੁਤ ਥੱਕ ਗਈ ਹਾਂ। “ “ ਮੇਰੀ ਨੀਂਦ ਤੂੰ ਉਡਾ ਦਿੱਤੀ ਹੈ। ਤੈਨੂੰ ਚੈਨ ਨਾਲ ਕਿਵੇਂ ਸੌਣ ਦੇਵਾਂ? “ ਕੈਲੋ ਉਸ ਨੂੰ ਮਨਾਂ ਕਰ ਰਹੀ ਸੀ। ਫਿਰ ਵੀ ਪ੍ਰੇਮ ਕੈਲੋ ਉਤੇ, ਇਸ ਤਰਾਂ ਝੱਪਟਿਆ। ਜਿਵੇਂ ਬਿੱਲੀ ਕਬੂਤਰ ਨੂੰ ਦਬੋਚ ਲੈਂਦੀ ਹੈ। ਉਹ ਆਪਦੀ ਕਸਰ ਕੱਢਦਾ ਰਿਹਾ। ਕੈਲੋ ਚਹੁੰਦੀ ਹੋਈ ਵੀ ਊਚੀ ਅਵਾਜ਼ ਨਹੀਂ ਕੱਢ ਸਕੀ। ਥੱਕੇਵੇ ਨਾਲ ਸਰੀਰ ਪਹਿਲਾਂ ਹੀ ਟੁੱਟ ਰਿਹਾ ਸੀ।

ਲੇਖਕ : ਸਤਵਿੰਦਰ ਕੌਰ ਸਤੀ ਹੋਰ ਲਿਖਤ (ਇਸ ਸਾਇਟ 'ਤੇ): 32
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1824

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ