ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਛਣਕਣਾ

ਹਾਏ ਮਹਿੰਗਾਈ ! ਮਾਰ ਸੁੱਟਿਆ ! (ਗੁੱਸੇ ਵਿੱਚ ਹਰਜੀਤ ਦਾ ਬੁਰਾ ਹਾਲ ਸੀ)

ਕੀ ਹੋ ਗਿਆ ? ਕਿਓਂ ਰੋਈ ਜਾਂਦਾ ਹੈ ? (ਗੁਰਮੀਤ ਨੇ ਪੁਛਿਆ)

ਹਰਜੀਤ : ਹਰ ਚੀਜ਼ ਮਹਿੰਗੀ ! ਹਰ ਸ਼ੈ ਤੇ ਟੈਕ੍ਸ ! ਲੈ ਹੁਣ ਰੇਲ ਗੱਡੀ ਦੇ ਕਿਰਾਏ ਵੀ ਵਧਾ ਦਿੱਤੇ ! ਅਸੀਂ ਕਲ ਤੋ ਹੀ ਧਰਨੇ ਤੇ ਬੈਠ ਜਾਣਾ ਹੈ, ਆਪਣੇ ਸਾਰੇ ਪਾਰਟੀ ਵਰਕਰਾਂ ਦੇ ਨਾਲ ! ਫਿਰ ਵੇਖਾਂਗੇ ਕਿ ਕਿਵੇਂ ਕਿਰਾਏ ਘੱਟ ਨਹੀ ਹੁੰਦੇ ? ਤੁਸੀਂ ਵੀ ਕਲ ਆਪਣੇ ਮਿੱਤਰਾਂ ਬੇਲੀਆਂ ਨੂੰ ਨਾਲ ਲੈ ਕੇ ਆਣਾ !

ਮੈਂ ਕਲ ਜਿਆਦਾ ਤੋਂ ਜਿਆਦਾ ਬੰਦੇ ਲੈ ਕੇ ਆਵਾਂਗਾ ਵੀਰੇ ! (ਕਹਿੰਦਾ ਹੋਇਆ ਗੁਰਮੀਤ ਚਲਾ ਗਿਆ)

ਜੇਤੂ ਪਾਰਟੀ ਦੇ ਬੰਦੇ ਦੇ ਫੋਨ ਆਉਣ ਤੋਂ ਬਾਅਦ ਤੁਸੀਂ ਵਾਕਈ ਹੀ ਬਹੁਤ ਸੋਹਣੀ ਐਕਟਿੰਗ ਕੀਤੀ ਹੈ ਗੁਰਮੀਤ ਦੇ ਸਾਹਮਣੇ ! ਇਸਦਾ ਸਮਾਜ ਵਿੱਚ ਚੰਗਾ ਰਸੂਖ ਹੈ, ਮੇਰੇ ਖਿਆਲ ਨਾਲ ਪੰਜਾਹ-ਸੌ ਬੰਦਾ ਤੇ ਇੱਕਲਾ ਹੀ ਇਕੱਠਾ ਕਰ ਲਵੇਗਾ ਧਰਨੇ ਵਾਸਤੇ ? (ਗੁਰਮੀਤ ਦੇ ਜਾਣ ਤੋਂ ਬਾਅਦ ਮਨੋਜ ਨੇ ਹਰਜੀਤ ਨੂੰ ਕਿਹਾ)

ਹਰਜੀਤ (ਚੁੱਪ ਰਹਿਣ ਦਾ ਇਸ਼ਾਰਾ ਕਰਦੇ ਹੋਏ) : ਸ਼..ਸ਼ .. ਸਰਕਾਰਾਂ ਚਲਾਉਣੀਆਂ ਅਸਾਨ ਨਹੀਂ ਹੁੰਦੀਆਂ ! ਅਸੀਂ ਕਿਰਾਇਆ ਵਧਾਉਣਾ ਹੈ ਵੀਹ ਰੁਪਏ, ਪਰ ਜੇਕਰ ਸਿੱਧਾ ਵਧਾਉਂਦੇ ਤੱਦ ਵੀ ਵਿਰੋਧੀ ਦਲ ਨੇ ਖੱਪ ਪਾਉਣੀ ਹੀ ਹੁੰਦੀ ਹੈ ਤੇ ਅਸੀਂ ਵੀਹ ਰੁਪਏ ਵਧਾ ਨਹੀਂ ਪਾਵਾਂਗੇ ਤੇ ਨਾਲ "ਸੱਸ ਵੀ ਕਦੀ ਨੂੰਹ ਸੀ" ਵਾਂਗ ਸਾਡੇ ਵਿਰੋਧੀਆਂ ਨੂੰ ਵੀ ਜਨਤਾ ਦੇ ਅੱਗੇ ਜਿੰਦਾ ਰਹਿਣ ਦਾ ਹੱਕ ਹੈ ! ਇਸ ਕਰਕੇ ਪੰਜਾਹ ਰੁਪਏ ਵਧਾਇਆ ਹੈ ਤੇ ਬਾਅਦ ਵਿੱਚ ਪੰਜਾਹ ਤੋਂ ਜਦੋਂ ਵੀਹ ਕਰਾਂਗੇ ਤਾਂ ਗੁਰਮੀਤ ਵਰਗੇ ਸਮਾਜਸੇਵੀ ਅੱਤੇ ਜਨਤਾ "ਆਪਣੀ ਪਿੱਠ ਆਪ ਹੀ ਠੋਕਣਗੇ" ਤੇ ਇਸੇ ਗੱਲ ਤੇ ਖੁਸ਼ ਹੋ ਜਾਣਗੇ ਕੀ ਉਨ੍ਹਾਂ ਦੇ ਮੋਰਚੇ ਲਗਾਉਣ ਨਾਲ ਤੀਹ ਰੁਪਏ ਘੱਟ ਹੋ ਗਏ ! ਜਦੋਂ ਵੀ ਕੋਈ ਟੈਕਸ ਲਗਾਇਆ ਗਿਆ ਹੈ ਜਾਂ ਕਿਸੀ ਵਸਤੁ ਦੇ ਰੇਟ ਵੱਧੇ ਹਨ ਤਾਂ ਇਹ ਫਾਰਮੂਲਾ ਹਮੇਸ਼ਾ ਹੀ ਕਾਮਿਆਬ ਰਹਿਆ ਹੈ !

ਹੇ ਹੇ ਹੇ ਹੇ ਹੇ ! (ਮਨੋਜ ਦੀ ਹਸੀ ਹੀ ਨਹੀਂ ਰੁੱਕ ਰਹੀ ਸੀ, ਸਿਆਸਤ ਦੇ ਦਾਓ-ਪੇਚ ਵੇਖ ਕੇ)

ਮੱਝ ਨੂੰ ਛੱਪੜ ਵਿਚ ਵਾੜਨਾ ਅੱਤੇ ਆਮ ਜਨਤਾ ਨੂੰ ਖੁਸ਼ਫਹਿਮੀ ਦੇ ਭੰਬਲਭੁੱਸੇ ਵਿੱਚ ਪਾਉਣਾ ਬਹੁਤ ਸੋਖਾ ਹੈ ਤੇ ਫਿਰ ਬਾਹਰ ਕਢਣਾ ਬਹੁਤ ਔਖਾ ! ਇਹ ਦੋਵੇਂ ਹੀ ਆਪਣੀ ਉਸ ਅਵਸਥਾ ਨੂੰ ਬੜੇ ਹੀ ਖੁਸ਼ ਹੋ ਕੇ ਮਾਣਦੇ ਹਨ ! ਛੂਟ ਦਾ ਛਣਕਣਾ ਬਹੁਤ ਹੀ ਸੋਹਣਾ ਵੱਜਦਾ ਹੈ ਤੇ ਅੱਗੇ ਵੀ ਵੱਜਦਾ ਰਹੇਗਾ ! ਮੁੱਕਦੀ ਗੱਲ ਤੇ ਇਹ ਹੈ ਕੀ "ਮੰਗਤੇ ਨੂੰ ਭੀਖ, ਜਿੰਨੀ ਮਿਲੇ ਠੀਕ !" (ਚੱਲ ਛੇਤੀ ਕਰ, ਕਲ ਦੇ ਰੋਸ਼ ਪ੍ਰਦਰਸ਼ਨ ਦੀ ਤਿਆਰੀ ਵੀ ਕਰਨੀ ਹੈ)

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1554
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ