ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਸੀਬਤ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ

ਗੈਰੀ ਦੀ ਛੁੱਟੀ ਖਰੀ ਹੋ ਗਈ ਸੀ। ਕੰਮ ਤੇ ਨਾਂ ਜਾ ਕੇ ਵੀ ਵਿਹਲੀ ਦਿਹਾੜੀ ਦਾ ਵੱਧ ਮੁਨਾਫ਼਼ਾ ਹੋ ਗਿਆ ਸੀ। ਇਕ ਬਾਰ ਤਾਂ ਕਾਟੋ ਫੁੱਲਾਂ ਉਤੇ ਖੇਡਦੀ ਰਹੀ ਸੀ। ਸੁੱਖੀ ਦੀ ਗੱਲ ਉਤੇ ਗੇਲੋ ਨੂੰ ਜ਼ਕੀਨ ਨਹੀਂ ਆਇਆ ਸੀ। ਗੇਲੋ ਨੇ ਕਿਹਾ, " ਤੇਰੇ ਬਸ ਦਾ ਰੋਗ ਨਹੀਂ ਹੈ। ਔਰਤਾਂ ਸਾਰੀਆਂ ਹੀ ਐਸੀਆਂ ਹੁੰਦੀਆਂ ਹਨ। ਐਸਾ ਹੀ ਸੋਚਦੀਆਂ ਹਨ। " ਮੈਂ ਤਾ ਆਪ ਸੋਚਦੀ ਹਾਂ। ਅੱਖੀ ਦੇਖ਼ਿਆ ਝੂਠ ਹੋ ਜਾਵੇ। ਮੇਰੀ ਹਿੱਕ ਉਤੇ ਸੱਪ ਲਿਟਦਾ ਹੈ। ਮਸੀਬਤ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ। " ਘਰ ਦਾ ਖੂੰਜਾ-ਖੂੰਜਾ ਸੂਈ ਲੱਭਣ ਵਾਂਗ, ਬਾਰ-ਬਾਰ ਫੋਲ ਦਿੱਤਾ ਸੀ। ਕੰਮਰਿਆਂ ਦੇ ਦਰਾਂ ਪਿਛੇ ਤੇ ਕੱਪੜਿਆਂ ਵਾਲੀਆਂ ਕਲੋਜਟਾਂ ਵਿੱਚ ਵੀ ਕਈ ਬਾਰ ਦੇਖ ਲਿਆ ਸੀ। ਗਰਾਜ ਵਿੱਚ ਦੇਖ਼ ਆਂਦਾ ਸੀ। ਘਰ ਵਿੱਚ ਹਫ਼ੜਾ ਦੱਫ਼ੜੀ ਮੱਚੀ ਹੋਈ ਸੀ। ਕਿਮ, ਬੌਬ, ਕੈਵਨ ਦੀ ਵੀ ਅੱਖ ਖੁੱਲ ਗਈ ਸੀ। ਉਹ ਬਾਰੀ-ਬਾਰੀ ਪੌੜ੍ਹੀਆਂ ਉਤਰ ਆਏ ਸਨ। ਕਿਮ ਨੇ ਕਿਹਾ, " ਮੰਮੀ ਕੀ ਗੱਲ ਹੈ? ਹੁਣੇ ਜਗਾ ਦਿੱਤਾ। ਅਜੇ ਸਕੂਲ ਜਾਂਣ ਵਿੱਚ ਦੋ ਘੰਟੇ ਰਹਿੰਦੇ ਹਨ। " " ਕੁੱਝ ਨਹੀਂ ਹੋਇਆ। ਰਾਤ ਤੇਰੇ ਡੈਡੀ ਛੁੱਟੀ ਨੂੰ ਵੀ ਕਿਤੇ ਚਲੇ ਗਏ। " " ਚੰਗਾ ਹੀ ਹੈ। ਜੇ ਘਰ ਹੁੰਦੇ, ਤੁਸੀਂ ਲੜਨਾਂ ਹੀ ਸੀ। " ਕਿਮ ਨੇ ਗੱਲ ਕਰਕੇ, ਸੁੱਖੀ ਵੱਲ ਭੋਰਾ ਧਿਆਨ ਨਹੀਂ ਦਿੱਤਾ। ਉਸ ਨੇ ਲੈਪਟਾਪ ਖੌਲ ਲਿਆ ਸੀ। ਉਹ ਇੰਟਰਨੈਟ ਉਤੇ ਲੱਗ ਗਈ ਸੀ।
ਬੌਬ ਨੇ ਕਿਹਾ, " ਡੈਡੀ ਕੰਮ ਤੇ ਚਲੇ ਗਏ ਹੋਣੇ ਨੇ। ਅੱਗੇ ਕਿਹੜਾ ਡੈਡੀ ਦਾ ਘਰ ਆਉਣ ਦਾ ਟਾਇਮ ਹੁੰਦਾ ਹੈ?" " ਇਹੀ ਤਾਂ ਮੈਂ ਤੇਰੀ ਮਾਂ ਨੂੰ ਸਮਝਾ ਰਹੀ ਹਾਂ। " " ਮੇਰੀ ਸਟਿਪ ਮਦਰ ਤੇ ਡੈਡੀ ਸਟੂਪੱਡ ਹਨ। ਮੰਮੀ-ਡੈਡੀ ਨੂੰ ਲੜਨ ਦਾ ਬਹਾਨਾਂ ਚਾਹੀਦਾ ਹੈ। ਅੱਜ ਮੈਂ ਆਪਦੀ ਮੰਮ ਕੋਲ ਜਾਂਣਾਂ ਹੈ। ਘਰ ਨਹੀਂ ਆਉਣਾਂ। ਯਾਦ ਰੱਖਣਾਂ। ਹੁਣ ਮੈਨੂੰ ਲੱਭਣ ਨਾਂ ਤੁਰ ਜਾਂਣਾਂ। ਹੌਲੀ ਗੱਲਾਂ ਕਰੋਂ। ਸਾਨੂੰ ਜਗਾ ਕੇ ਬੈਠਾ ਦਿੱਤਾ ਹੈ। ਸ਼ੈਟ-ਅੱਪ, ਹੁਣ ਡਿਸਟਰਬ ਨਾਂ ਕਰੋ। " ਸੁੱਖੀ ਨੇ ਗੇਲੋ ਨੂੰ ਚੁੱਪ ਰਹਿੱਣ ਦਾ ਇਸ਼ਾਰਾ ਕੀਤਾ। ਪਿਛਲੇ ਹਫ਼ਤੇ ਹੀ ਬੋਲ-ਕਬੋਲ ਹੋ ਕੇ, ਬੌਬ ਨੇ ਰਸੋਈ ਵਿੱਚ ਕਈ ਭਾਂਡੇ ਭੰਨ ਦਿੱਤੇ ਅਨ। ਉਸ ਨੇ ਸੈਲਰ ਫੋਨ ਉਤੇ ਫੇਸ ਬੁੱਕ ਔਨ ਕਰ ਲਸੀ। ਕੁੜੀਆਂ ਦੀਆਂ ਲੱਗੀਆਂ ਫੋਟੋ ਲਾਈਕ ਕੀਤੀਆਂ ਸਨ। ਕਈਆਂ ਨੂੰ ਮੈਸਜ਼ ਕੀਤੇ। ਕਿਮ ਤੇ ਬੌਬ ਨੈਟ ਦੀ ਦੁਨੀਆਂ ਵਿੱਚ ਖੋ ਗਏ ਸਨ। ਨੈਟ ਦੇ ਉਤੇ ਅਣਜਾਂਣ ਲੋਕਾਂ ਨਾਲ ਹੱਸ ਰਹੇ ਸਨ। ਕੈਵਨ ਟੀ ਵੀ ਉਤੇ ਗੇਮ ਖੇਡਣ ਲੱਗ ਗਿਆ ਸੀ। ਸੁੱਖੀ ਤਿੰਨਾਂ ਨੂੰ ਬਰੇਕ ਫਾਸਟ ਕਰਨ ਨੂੰ ਕਹਿ ਚੁੱਕੀ ਸੀ। ਤਿੰਨਾਂ ਦਾ ਮਿਊਜ਼ਿਕ ਊਚੀ ਕੀਤਾ ਹੋਇਆ ਸੀ। ਰੋਟੀ, ਬ੍ਰਿਡ, ਦੁੱਧ ਪੀਣ ਨਾਲੋਂ ਉਨਾਂ ਨੂੰ ਫੇਸਬੁੱਕ ਤੇ ਗੂਗਲ, ਜੂ-ਟੀਊਬ ਉਤੇ ਜ਼ਿਆਦਾ ਸੁਆਦ ਆਉਂਦਾ ਸੀ। ਬੌਬ ਨੇ ਵੀ ਕਿਮ, ਕੈਵਨ ਵਾਂਗ ਮਿਊਜ਼ਿਕ ਸੁਣਨ ਨੂੰ ਕੰਨਾਂ ਵਿੱਚ ਈਅਰ ਪਲੱਗ ਲਾਏ ਹੋਏ ਸਨ। ਤਿੰਨਾਂ ਦਾ ਸਕੂਲ ਦਾ ਸਮਾਂ ਹੋ ਗਿਆ ਸੀ।
ਬੌਬ ਨੇ ਕਿਮ, ਕੈਵਨ ਨੂੰ ਸਕੂਲ ਛੱਡਣਾਂ ਸੀ। ਉਹ ਕਾਰ ਚਲਾਉਣ ਲੱਗ ਗਿਆ ਸੀ। ਫੋਨ ਉਤੇ ਜੋ ਵੀ ਮੈਸਜ਼ ਆਉਂਦਾ ਸੀ। ਉਹ ਡਰਾਈਵਿੰਗ ਕਰਦਾ ਪੜ੍ਹੀ ਜਾਂਦਾ ਸੀ। ਜਿਥੇ ਟਰੈਫਿਕ ਲਾਈਟਾਂ ਆ ਜਾਂਦੀਆਂ ਸਨ। ਮੈਸਜ਼ ਵੀ ਲਿਖਦਾ ਸੀ। ਤੁਰੀ ਜਾਂਦੀ ਕਾਰ ਵਿੱਚ ਵੀ ਦਾਅ ਲਾਈ ਜਾਂਦਾ ਸੀ। ਦੋ ਬਾਰ ਦੂਜੀਆਂ ਗੱਡੀਆਂ ਵਿੱਚ ਬਜਣੋਂ ਕਾਰ ਬਚੀ ਸੀ। ਕੈਵਨ ਨੇ ਚੀਕ ਕੇ ਕਿਹਾ, " ਸਾਨੂੰ ਮਾਰ ਨਾਂ ਦੇਵੀ। ਦੇਖ ਕੇ ਗੱਡੀ ਚੱਲਾ। ਕੀ ਸਾਡੀਆਂ ਲੱਤਾਂ ਤੋੜਨੀਆਂ ਹਨ?" " ਬੌਬ ਚੌਕਲੇਟ ਵੀ ਖਾਈ ਜਾਂਦਾ ਸੀ। ਕਿਮ ਨੇ ਕਿਹਾ, " ਬੌਬ ਪਹਿਲਾਂ ਚੌਕਲੇਟ ਖਾ ਲੈ। ਜੇ ਮੈਸਜ਼ ਇੰਨੇ ਹੀ ਜਰੂਰੀ ਹਨ। ਗੱਡੀ ਰੋਕ ਕੇ ਵੀ ਲਿਖ ਲੈ। " " ਮੈਨੂੰ ਦੋਨਾਂ ਨਾਲੋ ਜ਼ਿਆਦਾ ਪਤਾ ਹੈ। ਮੈਂ ਕੀ ਕਰਦਾਂ ਹਾਂ? ਮੇਰੇ ਬੌਸ ਨਾਂ ਬਣੋਂ। " ਕਈ ਬਾਰ ਗੱਡੀ ਪੀਲੀਆਂ ਲਈਟਾਂ ਵਿੱਚ ਦੀ ਕੱਢ ਦਿੱਤੀ। ਬੌਬ ਦਾ ਧਿਆਨ ਅੱਗਲੇ ਮੈਸਜ਼ ਪੜ੍ਹਨ ਉਤੇ ਚੱਲਾ ਗਿਆ। ਉਸ ਨੇ ਲਾਲ ਬੱਤੀਆਂ ਨਹੀਂ ਦੇਖ਼ੀਆਂ। ਤਿੰਨ ਕਾਰਾਂ ਵਿੱਚ ਬੌਬ ਦੀ ਕਾਰ ਵੱਜੀ। ਤਿੰਨਾਂ ਸਣੇ ਹੋਰ ਵੀ ਕਈ ਜਾਂਣੇ ਜਖ਼ਮੀ ਹੋ ਗਏ। ਕਈਆਂ ਦੇ ਬਹੁਤ ਸੱਟਾਂ ਲੱਗੀਆਂ। ਕਿਮ ਦਾ ਸਿਰ ਡੈਸ਼ਬੋਡ ਉਤੇ ਲੱਗਾ। ਮੱਥਾ ਖੂਨ ਨਾਲ ਭਿਜ ਗਿਆ ਸੀ। ਬੌਬ ਦੀ ਕਾਰ ਦਾ ਸਟੇਰਿੰਗ ਦਾ ਏਅਰ ਬੈਗ ਖੁੱਲ ਗਿਆ ਸੀ। ਉਸ ਦਾ ਮੂੰਹ ਉਸ ਵਿੱਚ ਧੱਸ ਗਿਆ ਸੀ। ਉਹ ਉਦੋਂ ਹੀ ਬੇਹੋਸ਼ ਹੋ ਗਿਆ ਸੀ। ਕੈਵਨ ਪਿਛੇ ਬੇਠਾ ਸੀ। ਉਸ ਨੇ ਸੀਟ-ਬਿਲਟ ਨਹੀਂ ਲਗਾਈ ਸੀ। ਉਹ ਸੀਟ ਤੋਂ ਰੁੜ ਕੇ, ਪੈਰਾਂ ਵਾਲੀ ਜਗਾ ਰੁੜ ਗਿਆ। ਐਬੂਲੈਂਸ ਆ ਗਈਆਂ ਸੀ। ਸਾਰਿਆਂ ਨੂੰ ਫਟਾਫਟ ਹਿਲਪ ਦੇ ਰਹੇ ਸਨ। ਹਸਪਤਾਲ ਭੇਜ ਰਹੇ ਸਨ। ਕਾਰਾਂ ਵਿਚੋਂ ਧੂਆਂ ਨਿੱਕਲ ਰਿਹਾ ਸੀ। ਤੇਲ ਲੀਕ ਕਰ ਰਿਹਾ ਸੀ। ਗੱਡੀਆਂ ਨੂੰ ਅੱਗ ਨਾਂ ਲੱਗ ਜਾਵੇ। ਸੰਭਾਲਣ ਨੂੰ ਫੈਇਰ ਬਗਰੇਡ ਗੱਡੀਆਂ ਆ ਗਈਆਂ ਸਨ। ਪੁਲੀਸ ਆ ਗਈ ਸੀ। ਔਫ਼ੀਸਰਾਂ ਨੇ ਸਾਰਿਆਂ ਦੀਆਂ ਪਹਿਚਾਣ ਡਰਾਈਵਿੰਗ ਲਾਈਸੈਂਸ ਤੇ ਫੋਟੋ ਆਈਡੀ ਤੋਂ ਕਰਕੇ, ਸਾਰਿਆਂ ਦੇ ਘਰਾਂ ਨੂੰ ਫੋਨ ਕਰ ਦਿੱਤਾ ਸੀ।

ਲੇਖਕ : ਸਤਵਿੰਦਰ ਕੌਰ ਸਤੀ ਹੋਰ ਲਿਖਤ (ਇਸ ਸਾਇਟ 'ਤੇ): 32
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1595

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ