ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੁੜੀਆਂ ਬੇਗਾਨਾਂ ਧੰਨ ਹੁੰਦੀਆਂ ਹਨ

ਕੈਲੋ ਦੇ ਦਾਦਾ-ਦਾਦੀ ਦੀ ਉਮਰ ਹੋ ਗਈ ਸੀ। ਕਿਸੇ ਦਾ ਵੀ ਮਨ ਮਰਨ ਨੂੰ ਨਹੀਂ ਮੰਨਦਾ। ਪਤਾ ਜਰੂਰ ਹੁੰਦਾ ਹੈ। ਸਮਾਂ ਨੇੜੇ ਆ ਗਿਆ ਹੈ। ਉਨਾਂ ਨੇ ਕੈਲੋ ਤੇ ਰਾਜੂ ਨੂੰ ਛੇਤੀ ਵਿਆਹ ਕਰਾਉਣ ਲਈ ਮਨਾਇਆ ਸੀ। ਉਨਾਂ ਕੋਲ ਬਹਿੰਦਿਆਂ, ਉਠ ਦਿਆਂ ਇਕੋ ਗੱਲ ਹੁੰਦੀ ਸੀ। ਦਾਦੀ ਕੈਲੋ ਨੂੰ ਸੁਣਾਂ ਕੇ ਕਹਿੰਦੀ, " ਜੁਆਨ ਕੁੜੀਆਂ ਦੇ ਹੱਥ ਪੀਲੇ ਛੇਤੀ ਤੋਂ ਛੇਤੀ ਕਰ ਦੇਣੇ ਚਾਹੀਦੇ ਹਨ। ਕੁੜੀਆਂ ਬੇਗਾਨਾਂ ਧੰਨ ਹੁੰਦੀਆਂ ਹਨ। ਕੈਲੋ ਆਪਦੇ ਘਰ ਚਲੀ ਜਾਵੇ। " ਕੈਲੋ ਦਾ ਦਾਦਾ ਹੂੰਗਾਰਾ ਭਰਦਾ, " ਕੁੜੀ ਸਾਨੂੰ ਵੀ ਪਿਆਰੀ ਹੈ। ਸਾਡਾ ਤਾ ਮੱਤਲੱਬ ਇਹੀ ਹੈ। ਜਿਉਂਦੇ ਜੀਅ ਵਿਆਹ ਦੇਖ਼ ਜਾਈਏ। " " ਕੁੜੀਆਂ ਉਤੇ ਨਿੱਤ ਬਾਰ ਆਉਂਦਾ ਹੈ। ਵੱਧ ਕੇ ਵੀ ਕਿੱਡੀ ਗਈ ਹੈ। ਸਾਡੇ ਬੈਠਿਆਂ ਵਿਆਹ ਹੋ ਜਾਵੇ। ਜਦੋਂ ਕੁੜੀਆਂ 20, 22 ਸਾਲ ਦੀਆਂ ਹੋ ਜਾਂਣ ਵਿਆਹ ਦੇਣੀਆਂ ਚਾਹੀਦੀਆਂ ਹਨ। " " ਰਾਜੂ ਦੀ ਦਾਦੀ, ਕੁੜੀ ਦਾ ਵਿਆਹ ਹੋ ਜਾਵੇ, ਤਾਂ ਮੁੰਡੇ ਦਾ ਵਿਆਹ ਕਰਨਾਂ ਹੈ। ਕੁੜੀ ਦਰੋਂ ਜਾਵੇਗੀ, ਤਾਂ ਬਹੂ ਲਈ ਥਾਂ ਬਣੇਗੀ। ਜੇ ਰਾਜੂ ਪਹਿਲਾਂ ਵਿਆਹ ਲਿਆ। ਨੱਣਦ ਭਰਜਾਈ ਲੜਦੀਆਂ ਹੀ ਰਹਿੱਣਗੀਆਂ। "

ਹੁਣ ਦੋਂਨਾਂ ਦੇ ਵਿਆਹ ਹੋ ਗਏ ਸਨ। ਰਾਜੂ ਦੇ ਵਿਆਹ ਨੂੰ ਅਜੇ ਦੂਜਾ ਦਿਨ ਸੀ। ਉਸ ਦੀ ਵੱਹੁਟੀ, ਦਾਦੀ ਕੋਲ ਬੈਠ ਗਈ। ਦਾਦੀ ਨੇ ਉਸ ਦਾ ਮੂੰਹ ਚੂੰਮਿਆ। ਆਪਦੀ ਛਾਤੀ ਨਾਲ ਲਾ ਕੇ ਪਿਆਰ ਕੀਤਾ। ਹੌਲੀ ਜਿਹੀ ਉਸ ਨੂੰ ਕਿਹਾ, " ਹੁਣ ਤਾਂ ਤੇਰੇ ਵੱਲ ਦੇਖਦੇ ਹਾਂ। ਪੜੋਤੇ ਦਾ ਮੂੰਹ ਦਿਖਾ ਦੇ। ਬੁੱਢੇ ਹੱਡਾ ਦਾ ਕੀ ਹੈ? ਕਦੋਂ ਪੁਰਾਣ ਨਿੱਕਲ ਜਾਂਣ? ਰਾਜੀ ਨੂੰ ਸ਼ਰਮ ਦੇ ਮਾਰੇ, ਕੋਈ ਗੱਲ ਆ ਨਹੀਂ ਰਹੀ ਸੀ। ਰਾਜੂ ਆਪਦੇ ਕੰਮਰੇ ਵਿੱਚ ਤਿੰਨ ਬਾਰ ਜਾ ਆਇਆ ਸੀ। ਉਸ ਦੇ ਬਿਡ ਉਤੇ ਉਸ ਦੀਆਂ ਮਾਮੀਆਂ-ਮਾਸੀਆਂ ਚੜ੍ਹੀਆਂ ਬੈਠੀਆਂ ਸਨ। ਉਸ ਨੇ ਇਧਰ-ਉਧਰ ਨਿਗਾ ਦੋੜਾਈ। ਬਹੂ ਵੱਡੀ ਬੇਬੇ ਦੇ ਮੰਜੇ ਉਤੇ ਬੈਠੀ ਸੀ। ਰਾਜੂ ਨੇ ਕਿਹਾ, " ਬੇਬੇ ਕੀ ਸਾਰੀਆਂ ਗੱਲਾਂ ਅੱਜ ਹੀ ਕਰ ਲੈਣੀਆਂ ਹਨ? ਕੀ ਸਵੇਰੇ ਦਿਨ ਨਹੀਂ ਚੜ੍ਹਨਾਂ? ਇਸ ਨੂੰ ਨੀਂਦ ਆਉਂਦੀ ਹੋਣੀ ਹੈ। " ਦਾਦੀ ਪੋਤੇ ਦੀ ਗੱਲ ਸੁਣ ਕੇ, ਭੱਖ ਗਈ। ਉਸ ਨੇ ਕਿਹਾ, " ਦੇਖਾ, ਵੱਹੁਟੀ ਦਾ ਖਿਆਲ ਰੱਖਣ ਵਾਲਾ। ਪਹਿਲਾਂ ਵਿਆਹ ਨਹੀਂ ਕਰਾਂਉਂਦਾ ਸੀ। ਹੁਣ ਸਾਰਾ ਟੱਬਰ ਛੱਡ ਕੇ, ਬਹੂ ਨੂੰ ਲੋਰੀਆਂ ਦੇ ਕੇ ਸੌਲੋਉਣ ਜੋਗਾ ਹੋ ਗਿਆ। ਜਾ ਬਹੂ ਸੌ ਜਾ। ਕੈਲੋ ਇਸ ਨੂੰ ਨਹੀਂ ਪਤਾ, ਕਿਥੇ ਪੈਣਾਂ ਹੈ? ਬਹੂ ਨੂੰ ਇਸ ਦੇ ਕੰਮਰੇ ਵਿੱਚ ਛੱਡੇ ਆ। "

ਕੈਲੋ ਨੇ ਰਾਜੀ ਨੂੰ ਕਿਹਾ, " ਮੇਰਾ ਵੀਰਾ ਤੇਰਾ ਕਿੰਨਾਂ ਖਿਆਲ ਰੱਖਦਾ ਹੈ? ਅੱਜ ਸ਼ਾਮੀ ਰੋਟੀ ਖਾਂਦਾ, ਤੇਰੇ ਮੂੰਹ ਵਿੱਚ ਬੁਰਕੀਆਂ ਪਾਉਂਦਾ ਸੀ। ਇਸ ਨੇ ਮੰਮੀ ਨੂੰ ਇੱਕ ਬਾਰ ਵੀ ਨਹੀਂ ਚੇਤੇ ਕੀਤਾ। ਅੱਗੇ ਮੰਮੀ ਤੋਂ ਰੋਟੀ ਪੁਵਾ ਕੇ ਖਾਂਦਾ ਸੀ। ਇੰਨਾਂ ਵੀ ਬਹੁਤ ਹੈ। ਤੇਰਾ ਖਿਆਲ ਰੱਖੇਗਾ। ਰਾਜੂ ਤੇਰੇ ਇਸ਼ਾਰੇ ਉਤੇ ਚੱਲੇਗਾ। ਇੱਕ ਪਤੇ ਦੀ ਗੱਲ ਦੱਸਦੀ ਹਾਂ। ਅੱਜ ਜਿਸ ਦਾ ਜ਼ੋਰ ਚੱਲ ਗਿਆ। ਉਹ ਦੂਜੇ ਉਤੇ ਰੋਹਬ ਰੱਖੇਗਾ। ਤੈਨੂੰ ਇਸ਼ਾਰਾ ਕਰ ਦਿੱਤਾ ਹੈ। ਅਮੀਦ ਹੈ, ਸਮਝ ਗਈ ਹੋਵੇਗੀ। ਜੋ ਪਹਿਲੀ ਬਾਰ ਛਾ ਗਿਆ। ਉਸ ਦੇ ਹੱਥ ਬਾਜੀ ਲੱਗ ਜਾਂਦੀ ਹੈ। " ਰਾਜੀ ਨੇ ਕੈਲੋ ਨੂੰ ਹਮ-ਉਮਰ ਸਮਝ ਕੇ, ਗੱਲ ਦਾ ਜੁਆਬ ਦਿੱਤਾ, " ਆਪਦਾ ਵੀ ਦੱਸ ਦੇ, ਤੁਹਾਡੇ ਦੋਂਨਾਂ ਵਿੱਚੋ ਕੌਣ ਬਾਜੀ ਮਾਰ ਗਿਆ? ਪ੍ਰੇਮ ਨੂੰ ਤਾਂ ਤੂੰ ਭੌਦੂ ਹੀ ਸਮਝਦੀ ਹੋਵੇਗੀ। ਬਿਚਾਰਾ ਬੌਦਲਿਆ ਜਿਹਾ ਲੱਗਦਾ ਹੈ। ਮੈਨੂੰ ਵੀ ਕੋਈ ਨੁਕਤਾ ਦੱਸਦੇ।" " ਰਾਜੀ ਤੂੰ ਮੇਰਾ ਨਾਂ ਹੀ ਪੁੱਛ। ਜੇ ਸੁਣੇਗੀ, ਚੱਕਰ ਖਾ ਜਾਵੇਗੀ। ਮੇਰੀ ਕਿਸਮਤ ਬਹੁਤ ਬਲਵਾਨ ਹੈ। ਅੱਜ ਤੂੰ ਆਪਦੇ ਬਾਰੇ ਸੋਚ, ਆਪਦੀ ਸੁਮਾਰ ਲੈ। ਸਾਰੀ ਉਮਰ ਰਾਜੂ ਦੇ ਦਿਲ ਤੇ ਰਾਜ ਕਰੇਗੀ। ਇਹ ਛੇਤੀ ਕੀਤੇ, ਕਿਸੇ ਨਾਲ ਘੁਲਦਾ-ਮਿਲਦਾ ਨਹੀ, ਜਕਦਾ ਰਹਿੰਦਾ ਹੈ। ਮੁੰਡਾ ਕਿੱਤੇ ਤੇਰੇ ਤੋਂ ਸ਼ਰਮਾਉਂਦਾ ਨਾਂ ਰਹੇ? " " ਇਹ ਤੂੰ ਆਪਦੇ ਭਰਾ ਦੀ ਤਰਫ਼ਦਾਰੀ ਕਰ ਰਹੀ ਹੈ। ਤੂੰ ਕੀ ਸਮਝਦੀ ਹੈ? ਮੈਂ ਨਿਸੰਗ ਹੋ ਕੇ, ਉਸ ਨਾਲ ਘੁਲ-ਮਿਲ ਜਾਵਾਂ। ਕਿਆ ਸਲਾਅ ਦਿੱਤੀ ਹੈ? ਅੱਗਲਾਂ ਮੈਨੂੰ ਚੱਕ ਕੇ, ਬਾਹਰ ਮਾਰੇਗਾ। " " ਰਾਜੂ ਮੈਂ ਮਜ਼ਾਕ ਨਹੀਂ ਕਰਦੀ। ਮੇਰਾ ਵੀਰ ਬਹੁਤ ਸਾਊ, ਸੰਗਦਾ ਹੈ। ਐਡੀ ਸੋਹਣੀ ਕੁੜੀ ਨੂੰ ਉਸ ਨੇ ਦੇਖਦੇ ਹੀ ਰਹਿ ਜਾਂਣਾਂ ਹੈ। ਤੈਨੂੰ ਇਕੱਲੀ ਨੂੰ ਮੂਹਰੇ ਦੇਖ਼ ਕੇ, ਸੁਰਤ ਹੀ ਨਾਂ ਗੁਆ ਬੈਠੇ। " " ਉਹ ਤਾਂ ਮੈਂ ਦੇਖ਼ ਲਿਆ, ਤਾਂਹੀ ਤਾਂ ਦਾਦੀ ਤੋਂ ਝਿੜਕਾਂ ਖਾਂਦੀਆਂ ਹਨ। " ਜਦੋਂ ਉਹ ਕੰਮਰੇ ਵਿੱਚ ਗਈਆਂ। ਰਾਜੂ ਮਾਮੀਆਂ, ਮਾਸੀਆਂ ਨੂੰ ਕਹਿ ਰਿਹਾ ਸੀ, " ਤੁਸੀਂ ਸਾਰਾ ਵਿਆਹ ਦੇਖਿਆ ਹੈ। ਬਹੁਤ ਕੰਮ ਵੀ ਕੀਤਾ ਹੈ। ਸੌ ਜਾਵੋ, ਥੱਕ ਗਈਆਂ ਹੋਵੋਗੀਆਂ। " ਉਸ ਦੀ ਛੋਟੀ ਮਾਸੀ ਨੇ ਕਿਹਾ, " ਅਸੀਂ ਤਾਂ ਤੇਰੀ ਵੱਹੁਟੀ ਨਾਲ ਗੱਲਾਂ ਕਰਨੀਆਂ ਹਨ। ਸਾਨੂੰ ਨੀਂਦ ਨਹੀਂ ਆਉਂਦੀ। " " ਮਾਸੀ ਉਹ ਦਾਦੀ ਨੂੰ ਕਹਿ ਰਹੀ ਸੀ, " ਉਸ ਦਾ ਸਿਰ ਦੁੱਖਦਾ ਹੈ। " ਬੇਅਰਾਮੀ ਬਹੁਤ ਹੋ ਗਈ ਹੈ। " ਵੱਡੀ ਮਾਸੀ ਨੇ ਕਿਹਾ, " ਸੱਚੀ ਗੱਲ ਹੈ। ਵਿਆਹ ਕਰਾਕੇ ਮੁੰਡੇ ਬਹੂਆਂ ਦੇ ਬੱਣ ਜਾਂਦੇ ਹਨ। ਰਾਜੂ ਤੂੰ ਵੀ ਅੱਜ ਹੀ ਬਹੂ ਦੀ ਹਮੈਤ ਕਰਨ ਲੱਗ ਗਿਆ ਹੈ। " ਮਾਮੀ ਨੇ ਕਿਹਾ, " ਅਸੀ ਤਾਂ ਚੱਲੀਆਂ ਜਾਂਦੀਆਂ ਹਾਂ। ਜੇ ਵੱਹੁਟੀ ਦਾ ਸਿਰ ਜ਼ਿਆਦਾ ਦੁੱਖਦਾ ਹੈ। ਇਸਦੇ ਕੋਲ ਪੈ ਜਾਂਦੀਆਂ ਹਾਂ। ਸਿਰ ਘੁੱਟ ਦੇਵਾਂਗੀਆਂ। " " ਮਾਮੀ ਤੁਹਾਡੇ ਮੂਹਰੇ ਹੱਥ ਬੰਨੇ। ਕੀ ਤੁਸੀਂ ਨੱਚ-ਨੱਚ ਕੇ ਥੱਕੀਆਂ ਨਹੀਂ ਹੋ? ਤੁਸੀਂ ਤਾਂ ਪੁੱਠੀਆਂ-ਸਿੱਧੀਆਂ ਗੱਲਾਂ ਕਰਕੇ, ਉਸ ਨੂੰ ਬੁਖਾਰ ਵੀ ਚੜ੍ਹਾ ਦੇਣਾਂ ਹੈ। ਆਪਦੇ ਦੇਸੀ ਇਲਾਜ਼ ਕੋਲੇ ਰੱਖਿਆ ਕਰੋ। ਮੈਂ ਇਸ ਨੂੰ ਗੋਲੀ ਦੇ ਕੇ, ਸੁਲਾ ਦੇਣਾਂ ਹੈ। "

ਲੇਖਕ : ਸਤਵਿੰਦਰ ਕੌਰ ਸਤੀ ਹੋਰ ਲਿਖਤ (ਇਸ ਸਾਇਟ 'ਤੇ): 32
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1580

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ