ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਫੈਸ਼ਨ ਸਟੇਟਮੇੰਟ

ਬਹੁਤ ਮਨ ਦੁਖਦਾ ਹੈ ਜਦੋਂ ਸਿੱਖ ਮੁੰਡਿਆਂ ਨੂੰ ਟੋਪੀ ਜਾਂ ਅੱਜ ਕਲ ਫੈਸ਼ਨ ਦੇ ਨਾਮ ਤੇ ਚਲ ਰਹੀ ਜੁਰਾਬ ਵਰਗੀ ਪਟਕੀ ਜਿਹੀ ਪਾਏ ਵੇਖਦਾ ਹਾਂ ! ਕਲ ਗੁਰਦੁਆਰਾ ਸਾਹਿਬ ਵਿੱਚ ਵੀ ਕੁਝ ਮੁੰਡੇ ਇਹ ਟੋਪੀ ਵਰਗੀਆਂ ਪਟਕੀਆਂ ਬੰਨ ਕੇ ਘੁੰਮ ਰਹੇ ਸਨ, ਮੇਰਾ ਮਨ ਬਹੁਤ ਖਰਾਬ ਹੋਇਆ ! (ਮਨਪ੍ਰੀਤ ਸਿੰਘ ਨੇ ਆਪਣੇ ਦਿਲ ਦੇ ਅਥਰੂ ਕੇਰਦੇ ਹੋਏ ਕਿਹਾ)ਇਨ੍ਹਾਂ ਨੂੰ ਤਾਂ ਗੁਰਦੁਆਰੇ ਵਿੱਚ ਵੜਨ ਹੀ ਨਹੀਂ ਦੇਣਾ ਚਾਹੀਦਾ ! ਮੈਂ ਤੇ ਕਹਿੰਦਾ ਹਾਂ ਕੀ ਇਨ੍ਹਾਂ ਪ੍ਰਬੰਧਕਾਂ ਨੂੰ ਸੇਵਾਦਾਰਾਂ ਦੀ ਡਿਉਟੀ ਲਗਾ ਦੇਣੀ ਚਾਹੀਦੀ ਹੈ ਕੀ ਅਜੇਹੇ ਮੁੰਡੇਆਂ ਨੂੰ ਗੁਰਦੁਆਰਾ ਸਾਹਿਬ ਵੜਨ ਹੀ ਨਾ ਦਿੱਤਾ ਜਾਵੇ ! ਗੁਰਦੁਆਰੇ ਦੇ ਬਾਹਰ ਦੀਆਂ ਦੁਕਾਨਾਂ ਤੋਂ ਹੀ ਅਜੇਹੇ ਗੁਰਮਤ ਦੇ ਉਲਟ ਸਮਾਨ ਵੇਚਣ ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ, ਸਭ ਪ੍ਰਬੰਧਕਾਂ ਦੀ ਗਲਤੀ ਹੈ ! (ਅਰਵਿੰਦਰ ਸਿੰਘ ਨੇ ਆਪਣੇ ਜਜਬਾਤਾਂ ਤੇ ਕਾਬੂ ਨਾ ਰਖਦੇ ਹੋਏ ਆਖਿਆ)

ਰਣਜੀਤ ਸਿੰਘ (ਪਿਆਰ ਨਾਲ) : ਇਹ ਨਮੂਨਾ ਹੈ ਸਾਡੇ ਪ੍ਰਚਾਰ ਦੀ ਘਾਟ ਦਾ.. ਇਨ੍ਹਾਂ ਨੂੰ ਰੋਕੋ ਨਾ ... ਕਿਓਂਕਿ ਰੋਕੋਗੇ ਤਾਂ ਇਹ ਹੋਰ ਜਿਆਦਾ ਬਾਗੀ ਹੋਣਗੇ....!!

ਅਰਵਿੰਦਰ ਸਿੰਘ (ਗੁੱਸੇ ਵਿੱਚ) : ਫਿਰ ਕੀ ਕਰੀਏ, ਇਨ੍ਹਾਂ ਦੀ ਆਰਤੀ ਉਤਾਰੀਏ ?

ਰਣਜੀਤ ਸਿੰਘ : ਗੁੱਸਾ ਗਲਤੀ ਨੂੰ ਜਨਮ ਦਿੰਦਾ ਹੈ ! ਮੈਂ ਅਕਸਰ ਇੱਕ ਤਰੀਕਾ ਇਸਤੀਮਾਲ ਕਰਦਾ ਹਾਂ.. ਇਨ੍ਹਾਂ ਵਰਗੇ ਨੌਜਵਾਨਾਂ ਨੂੰ ਪਿਆਰ ਕਰਨ ਦਾ .... "ਵੀਰ, ਤੁਹਾਡੀ ਪਰਸਨੈਲਿਟੀ ਬਹੁਤ ਸ਼ਾਨਦਾਰ ਹੈ, ਕਦੀ ਟਰਾਈ ਕਰਨਾ ਪਗੜੀ (ਦਸਤਾਰ) ਬੰਨਣ (ਸਜਾਉਣ) ਦੀ ... ਹੋਰ ਵੀ ਬਹੁਤ ਜਿਆਦਾ ਸੋਹਣੇ ਲੱਗੋਗੇ" ! ਜਿਆਦਾਤਰ ਮਾਮਲਿਆਂ ਵਿੱਚ ਇਸ ਤਰੀਕੇ ਪ੍ਰੇਰਦੇ ਹੋਏ ਤੁਸੀਂ ਚੰਗੇ ਨਤੀਜੇ ਵੇਖ ਸਕਦੇ ਹੋ !

ਮਨਪ੍ਰੀਤ ਸਿੰਘ (ਰੋਹ ਵਿੱਚ) : ਕੋਈ ਹੋਰ ਤਰੀਕਾ ਵੀ ਦਸੋ ! ਐਵੇਂ ਤਾਂ ਨਹੀਂ ਅਸੀਂ ਆਪਣੀ ਜੁਆਨੀ ਨੂੰ ਗੁਆ ਸਕਦੇ ? ਕਿਵੇਂ ਪ੍ਰੇਰਿਆ ਜਾਵੇ ਇਨ੍ਹਾਂ ਨੌਜਵਾਨਾਂ ਨੂੰ ?

ਰਣਜੀਤ ਸਿੰਘ : ਅਜੇਹੇ ਨੌਜਵਾਨਾਂ ਨੂੰ ਪੁਛਿਆ ਜਾਵੇ ਕੀ ਓਹ ਟੋਪੀ ਜਾਂ ਪਟਕਾ ਕਿਓਂ ਬੰਨ ਰਹੇ ਹਨ ! ਮੇਰਾ ਮੰਨਣਾ ਹੈ ਕੀ ਜਿਆਦਾਤਰ ਇਹ ਓਹ ਮੁੰਡੇ ਹੁੰਦੇ ਹਨ ਜਿਨ੍ਹਾਂ ਨੂੰ ਦਸਤਾਰ ਸਜਾਉਣੀ ਨਹੀਂ ਆਉਂਦੀ ! ਇਨ੍ਹਾਂ ਨੂੰ ਅਸੀਂ ਇਨ੍ਹਾਂ ਦੇ ਘਰ ਜਾ ਕੇ ਦਸਤਾਰ ਸਜਾਉਣੀ ਸਿਖਾ ਸਕਦੇ ਹਾਂ !

ਅਰਵਿੰਦਰ ਸਿੰਘ : ਕੋਈ ਹੋਰ ਤਰੀਕਾ ਇਨ੍ਹਾਂ ਨੂੰ ਦਰਸ਼ਾਉਣ ਦਾ ਕੀ ਇਹ ਦਸਤਾਰ ਸਜਾ ਕੇ ਜਿਆਦਾ ਸੋਹਣੇ ਦਿਸਣਗੇ ? ਇਹ ਟੇਕਨਾਲਿਜ਼ੀ ਦੇ ਜਮਾਨੇ ਦੇ ਮੁੰਡੇ ਹਨ, ਪੁਰਾਣੇ ਤਰੀਕੇ ਨਾਲ ਨਹੀਂ ਸਮਝਣਗੇ ! ਪੱਗ ਤਾਂ ਆਪਣੇ ਆਪ ਵਿੱਚ ਇੱਕ "ਫੈਸ਼ਨ ਸਟੇਟਮੇੰਟ" ਹੈ !

ਰਣਜੀਤ ਸਿੰਘ : ਇੱਕ ਹੋਰ ਤਰੀਕਾ ਹੈ ! ਇਤਿਹਾਸਿਕ ਗੁਰਦੁਆਰਿਆਂ ਦੇ ਬਾਹਰ ਇੱਕ ਸੋਹਣਾ ਸਟਾਲ ਲਾਉਂਦੇ ਹਾਂ ਜਿਸ ਵਿੱਚ ਇੱਕ ਫੋਟੋਸ਼ਾਪ ਦੇ ਮਾਹਿਰ ਦੀ ਮਦਦ ਨਾਲ ਇਨ੍ਹਾਂ ਨੌਜਵਾਨਾਂ ਦੀ ਫੋਟੋ ਖਿਚ ਕੇ ਉਨ੍ਹਾਂ ਦੇ ਸਾਹਮਣੇ ਹੀ ਦਸਤਾਰ ਦੇ ਵੱਖ ਵੱਖ ਸਟਾਇਲ ਉਨ੍ਹਾਂ ਦੀ ਫੋਟੋ ਤੇ ਲਗਾ ਕੇ ਵੱਡੇ ਪ੍ਰੋਜੇਕਟਰ ਤੇ ਉਨ੍ਹਾਂ ਨੂੰ ਵਿਖਾਈ ਜਾ ਸਕਦੀ ਹੈ ! ਇਹ ਪੱਕੀ ਗੱਲ ਹੈ ਕੀ ਪੱਗ ਬੰਨ ਕੇ ਕਿਸੀ ਵੀ ਸਿੱਖ ਦਾ ਚਿਹਰਾ ਪੰਜ ਸੌ ਗੁਣਾ ਸੋਹਣਾ ਭਾਸਦਾ ਹੈ ! ਉਨ੍ਹਾਂ ਨੂੰ ਉਸੀ ਵੇਲੇ ਉਸ ਫੋਟੋ ਦੀ ਇੱਕ ਕਾਪੀ ਵੀ ਦਿੱਤੀ ਜਾਵੇ ਤਾਂਕਿ ਜਦੋਂ ਓਹ ਘਰ ਜਾਉਣ ਤਾਂ ਚਾਹੁੰਦੇ - ਨਾ ਚਾਹੁੰਦੇ ਹੋਏ ਵੀ ਓਹ ਇਸ ਫੋਟੋ ਨੂੰ ਦੋਬਾਰਾ ਵੇਖਣਗੇ ਜੋ ਉਨ੍ਹਾਂ ਲਈ ਇੱਕ ਨਵੀਂ ਪ੍ਰੇਰਣਾ ਦਾ ਕੰਮ ਕਰੇਗੀ !

ਮਨਪ੍ਰੀਤ ਸਿੰਘ : ਪਹਿਲੇ ਮੈਂ ਸੋਚ ਰਿਹਾ ਸੀ ਕੀ ਤੁਸੀਂ ਸਟਾਲ ਵਿੱਚ ਕੁਝ ਸੋਹਣੀ ਦਸਤਾਰ ਸਜਾ ਕੇ ਕੁਝ ਵੀਰਾਂ ਨੂੰ ਮਾਡਲ ਵੱਜੋਂ ਵਿਖਾਵਾਂਗੇ ਤੇ ਫਿਰ ਇਨ੍ਹਾਂ ਟੋਪੀ ਵਾਲੇ ਮੁੰਡਿਆਂ ਨੂੰ ਦਸਤਾਰ ਬੰਨੋਗੇ ਪਰ ਇਹ ਜਿਆਦਾ ਠੀਕ ਹੈ ਕਿਓਂਕਿ ਸ਼ਾਇਦ ਉਨ੍ਹਾਂ ਵਿਚੋਂ ਬਹੁਤੇ ਉਸੇ ਵੇਲੇ ਦਸਤਾਰ ਸਜਾਉਣ ਲਈ ਸਮਾਂ ਦੇਣ ਲਈ ਤਿਆਰ ਨਾ ਹੋਣ ! ਚੰਚਲ ਮੰਨ ਨੂੰ ਸਮਝਾਉਣ ਦਾ ਅੱਤੇ ਬਿਨਾ ਕਿਸੀ ਦਾ ਦਿਲ ਦੁਖਾਏ ਇਹ ਨਵਾਂ ਤਰੀਕਾ ਭਾਵੇਂ ਥੋੜਾ ਫਲੈਸ਼ੀ ਹੈ ਪਰ ਪਰਖਿਆ ਜਾ ਸਕਦਾ ਹੈ !

ਰਣਜੀਤ ਸਿੰਘ : "ਸਾਬਤ ਸੂਰਤ ਵਿਦ ਦਸਤਾਰ ਇਜ਼ ਆਲ ਟਾਈਮ ਫੈਸ਼ਨ ਸਟੇਟਮੇੰਟ"!

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2004
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ