ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗ਼ਰੀਬ ਸਪਨਾ ਨੂੰ ਮਿਲੀ ਨੌਕਰੀ ਦੀ

ਹਵਸ ਨੂੰ ਮੈਂ ਖ਼ਤਮ ਕਰਾਂਗੀ
ਸਪਨਜੋਤ ਬਹੁਤ ਖੁੱਸ ਸੀ ਉਸ ਨੂੰ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਮਿਲ ਗਈ ਸੀ ਮਨ ਹੀ ਮਨ ਵਿਚ ਅਰਮਾਨਾਂ ਦੇ ਮਹਿਲ ਉਸਾਰਨ ਲੱਗ ਪਈ ਸੀ, ਜਿਵੇਂ ਮਨ ਵਿਚ ਬੁਝੇ ਹੋਏ ਦੀਵਿਆਂ ਵਿਚ ਉਮੀਦ ਦੀਆਂ ਕਿਰਨਾਂ ਨੇ ਖੁੱਸੀਆਂ ਦਾ ਤੇਲ ਪਾ ਦਿੱਤਾ ਹੋਵੇ, ਪਰ ਉਹ ਹੈਰਾਨ ਵੀ ਸੀ ਕਿ ਇੰਟਰਵਿਊ ਲਈ ਉਮੀਦਵਾਰ ਤਾਂ ਹੋਰ ਵੀ ਬਹੁਤ ਉੱਚੀਆਂ ਯੋਗਤਾਵਾਂ ਵਾਲੇ ਆਏ ਸਨ ਪਰ ਮੈਨੂੰ ਕਿਉਂ ਚੁਣਿਆ…… ਫੇਰ ਆਪਣੇ ਆਪ ਤੇ ਮਾਣ ਮਹਿਸੂਸ ਕਰਦੀ ਹੋਈ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਨ ਲੱਗੀ।
ਸਪਨਜੋਤ ਦਾ ਪਿਤਾ ਸੁਰਜੀਤ ਸਿੰਘ ਕਾਲੇ ਪੀਲੀਏ ਦੀ ਬਿਮਾਰੀ ਦੀ ਮਾਰ ਥੱਲੇ ਆਇਆ ਹੋਇਆ ਸੀ ਪਰ ਫੇਰੇ ਵੀ ਹਿੰਮਤ ਨਾ ਹਾਰਦਾ ਹੋਇਆ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ ਤੇ ਮਾਂ ਵੀ ਲੋਕਾਂ ਦੇ ਘਰਾਂ ਵਿਚ ਝਾੜੂ ਪੋਚਾ ਅਤੇ ਕੱਪੜੇ ਧੋ ਕੇ ਕਮਾਈ ਦੇ ਸਾਧਨ ਵਜੋਂ ਜੋ ਪੈਸਾ ਮਿਲਦਾ ਉਸ ਨਾਲ ਉਹ ਸਪਨਜੋਤ ਅਤੇ ਉਸ ਦੇ ਛੋਟੇ ਭਰਾ ਰਾਜਵੀਰ ਦੀ ਪੜਾਈ ਲਈ ਫ਼ੀਸਾਂ ਭਰਨ ਵਿਚ ਖ਼ਰਚ ਕਰ ਦਿੰਦੀ ਸੀ ਤੇ ਮਾਪਿਆਂ ਦੀ ਪੱਗ ਨੂੰ ਲਾਜ ਨਾ ਲਾਉਂਦੀ ਬੋਚ ਬੋਚ ਪੱਬ ਧਰਦੀ ਸਪਨਜੋਤ ਨੇ ਬੀ. ਏ ਤੱਕ ਪੜਾਈ ਪੂਰੀ ਕਰ ਲਈ ਸੀ ਜਿਸ ਕਰ ਕੇ ਉਸ ਨੂੰ ਇੱਕ ਨਾਮੀ ਕੰਪਨੀ ਦੇ ਦਫ਼ਤਰ ਵਿਚ ਕਲਰਕ ਦੀ ਨੌਕਰੀ ਮਿਲੀ ਗਈ ਸੀ।
ਸਪਨਜੋਤ ਨੇ ਜਦ ਇਹ ਖੁੱਸੀ ਦੀ ਗੱਲ ਘਰ ਆਪਣੇ ਮਾਪਿਆਂ ਨੂੰ ਦੱਸੀ ਤਾਂ ਸਾਰਿਆਂ ਦੇ ਮਨਾਂ ਵਿਚ ਖੁੱਸੀਆਂ ਦਾ ਖੇੜਾ ਖਿੜ ਉੱਠਿਆ ਸਪਨਜੋਤ ਕਹਿ ਰਹੀ ਸੀ ਕਿ "ਮਾਂ ਹੁਣ ਮੈਂ ਹੋਰ ਮਿਹਨਤ ਨਾਲ ਨੌਕਰੀ ਦੇ ਨਾਲ ਨਾਲ ਹੋਰ ਪੜ੍ਹਾਂਗੀ ਤੇ ਵਡੀ ਅਫਸਰ ਬਣ ਕੇ ਥੋੜ੍ਹਾ ਸਾਰਿਆਂ ਦੇ ਦੁੱਖ ਦੂਰ ਕਰ ਦੇਵਾਂਗੀ" ਇਹ ਸੁਣ ਕੇ ਮਾਂ ਨੇ ਕਿਹਾ ਸੀ ਕਿ "ਪੁੱਤ ਜੁੱਗ ਜੁੱਗ ਜੀ ਸਾਨੂੰ ਤਾਂ ਇੰਨੀ ਹੀ ਖੁੱਸੀ ਬਹੁਤ ਹੈ ਕਿ ਤੂੰ ਆਪਣੇ ਪੈਰਾਂ ਤੇ ਖੜੀ ਹੋ ਗਈ.......... ਪਰ ਪੁੱਤ ਖ਼ਿਆਲ ਰੱਖੀ ਜ਼ਮਾਨਾ ਬੜਾ ਖ਼ਰਾਬ ਆ ਦੇਖੀ ਕਿਤੇ……" ਮਾਂ ਦੀ ਗੱਲ ਸੁਣ ਸਪਨਜੋਤ ਨੇ ਕਿਹਾ ਸੀ "ਮਾਂ ਤੂੰ ਫ਼ਿਕਰ ਨਾ ਕਰ ਤੇਰੀ ਧੀ ਕਦੇ ਬਾਪੂ ਦੀ ਪੱਗ ਨੂੰ ਲਾਜ ਨਹੀਂ ਲਾਊ ਜੇ ਇੰਜ ਹੋਇਆ ਜਾਂ ਤਾਂ ਕਰਨ ਵਾਲਾ ਹੈ ਨਹੀਂ ਜਾਂ ਮਾਂ ਮੇਰੀਏ ਮੇਰਾ ਮਰੀ ਦਾ ਮੂੰਹ ਦੇਖੀ" ਇਹ ਕਹਿ ਕੇ ਉਹ ਮਾਂ ਦੇ ਗੱਲ ਲੱਗ ਗਈ ਸੀ ਤੇ ਮਾਂ ਨੇ ਵੀ ਉਸ ਦੀਆਂ ਅੱਖਾਂ ਵਿਚੋਂ ਵਗਣ ਲੱਗੇ ਹੰਝੂਆਂ ਨੂੰ ਆਪਣੀ ਚੁੰਨੀ ਦੇ ਲੜ ਨਾਲ ਪੂੰਝ ਕੇ ਕਿਹਾ ਸੀ "ਮੈਨੂੰ ਮਾਣ ਹੈ ਮੇਰੀ ਸੋਨੇ ਵਰਗੀ ਧੀਏ ਤੇਰੇ ਤੇ" ।
ਸਪਨਜੋਤ ਦਿਲ ਲਗਾ ਕੇ ਕੰਮ ਕਰਦੀ ਤੇ ਆਪਣਾ ਸਾਰਾ ਕੰਮ ਸਮੇਂ ਸਿਰ ਕਰ ਕੇ ਮਾਣ ਮਹਿਸੂਸ ਕਰਦੀ ਪਰ ਇਹ ਚੰਦਰੇ ਸਮਾਜ ਦੇ ਚੰਦਰੀ ਨਜਰ ਵਾਲੇ ਵਹਿਸੀ ਲੋਕਾਂ ਨੂੰ ਉਸ ਦੀਆਂ ਖੁੱਸੀਆਂ ਰਾਸ ਨਹੀਂ ਆਈਆਂ ਉਸ ਦੇ ਦਫ਼ਤਰ ਦੇ ਬੋਸ ਮਨਜੀਤ ਦੀ ਭੈੜੀ ਨਜ਼ਰ ਹਰ ਸਮੇਂ ਸਪਨਜੋਤ ਨੂੰ ਵਾਸਨਾ ਭਰੀਆਂ ਅੱਖਾਂ ਨਾਲ ਘੂਰਦੀ ਰਹਿੰਦੀ। ਉਹ ਭੈੜਾ ਦਿਨ ਵੀ ਆ ਗਿਆ ਜਦ ਦਫ਼ਤਰ ਦੀ ਛੁੱਟੀ ਦਾ ਟਾਈਮ ਹੋਇਆ ਤਾਂ ਸਪਨਜੋਤ ਨੇ ਆਪਣੇ ਬੋਸ ਮਨਜੀਤ ਤੋਂ ਜਾਣ ਦੀ ਆਗਿਆ ਲੈਣ ਲਈ ਪੁੱਛਿਆ ਤਾਂ ਉਸ ਨੇ ਸਪਨਜੋਤ ਨੂੰ ਰੁਕਣ ਲਈ ਕਿਹਾ ਕਿ "ਅਜੇ ਕੰਮ ਬਾਕੀ ਹੈ ਥੋੜ੍ਹੀ ਦੇਰ ਰੁਕੋ" ਸਪਨਾ ਹੈਰਾਨ ਸੀ ਕਿ ਦਫ਼ਤਰੀ ਕੰਮ ਤਾਂ ਸਾਰੇ ਪੂਰੇ ਹੋ ਚੁੱਕੇ ਸਨ ਪਰ ਉਹ ਅਣਭੋਲ ਕੀ ਜਾਣਦੀ ਸੀ ਕਿ ਅੱਜ ਕੀ ਅਣਹੋਣੀ ਹੋਣੀ ਆ। ਦਫ਼ਤਰ ਵਿਚੋਂ ਸਾਰੇ ਕਰਮਚਾਰੀ ਜਾ ਚੁੱਕੇ ਸੀ ਇੰਨੇ ਨੂੰ ਬੋਸ ਮਨਜੀਤ ਨੇ ਸਪਨਾ ਨੂੰ ਆਵਾਜ਼ ਮਾਰੀ ਸਪਨਾ ਉੱਠੀ ਤੇ ਕੈਬਿਨ ਵਿਚ ਚਲੀ ਗਈ।
ਉਸ ਦੇ ਬੋਸ਼ ਨੇ ਉਠ ਕੇ ਝੱਟ ਕੈਬਿਨ ਨੂੰ ਬੰਦ ਕਰ ਤਾ ਬਸ ਫੇਰ ਕੀ ਸੀ ਉਹ ਸਮਝ ਚੁੱਕੀ ਸੀ ਕਿ ਉਸ ਨੂੰ ਨੌਕਰੀ ਮਿਲਣ ਦਾ ਕਾਰਨ ਉਸ ਤੇ ਆਇਆ ਹੁਸਨ ਤੇ ਗ਼ਰੀਬੀ ਸੀ ਕਮਜ਼ੋਰ ਤੇ ਮਾਸੂਮ ਜਿਹੀ ਸਪਨਜੋਤ ਦੇ ਅੱਖਾਂ ਵਿਚ ਵਸੇ ਅਰਮਾਨਾਂ ਦਾ ਕਤਲ ਹੋਣ ਜਾ ਰਿਹਾ ਸੀ ਉਹ ਆਪਣੇ ਬੋਸ ਦੀ ਹਵਸ ਦਾ ਸ਼ਿਕਾਰ ਹੋਣ ਲੱਗੀ ਸੀ ਸਪਨਜੋਤ ਨਾਲ ਜ਼ੋਰ ਜ਼ਬਰਦਸਤੀ ਕਰਦੇ ਹੋਏ ਮਨਜੀਤ ਦੀਆਂ ਅੱਖਾਂ ਵਿਚ ਸ਼ੈਤਾਨ ਹੱਸ ਰਿਹਾ ਸੀ ਸਪਨਜੋਤ ਬਹੁਤ ਕੋਸ਼ਿਸ਼ ਕਰ ਰਹੀ ਸੀ ਆਪਣੇ ਆਪ ਨੂੰ ਬਚਾਉਣ ਲਈ ਉਹ ਚੀਕਾਂ ਮਾਰ ਰਹੀ ਸੀ ਪਰ ਮਨਜੀਤ ਦੀ ਤਾਕਤ ਅੱਗੇ ਉਸ ਦਾ ਵੱਸ ਨਹੀਂ ਚੱਲ ਰਿਹਾ ਸੀ ਇੰਨੇ ਨੂੰ ਟੇਬਲ ਤੇ ਪਿਆ ਪੇਪਰ ਵੇਟ ਉਸ ਦੇ ਹੱਥ ਵਿਚ ਆ ਗਿਆ ਸਪਨਜੋਤ ਨੇ ਆਪਣੇ ਬਾਪੂ ਦੀ ਪੱਗ ਤੇ ਮਾਂ ਨਾਲ ਕੀਤੇ ਵਾਅਦੇ ਦੀ ਲਾਜ ਰੱਖਦੀ ਹੋਈ ਨੇ ਪੂਰੀ ਤਾਕਤ ਨਾਲ ਪੇਪਰ ਵੇਟ ਮਨਜੀਤ ਦੇ ਸਿਰ ਤੇ ਮਾਰਿਆ ਮਨਜੀਤ ਇੱਕ ਦਮ ਮੱਥੇ ਤੇ ਲੱਗੀ ਸੱਟ ਨਾ ਸਹਾਰਦਾ ਹੋਇਆ ਫ਼ਰਸ਼ ਤੇ ਡਿਗ ਪਿਆ ਸਪਨਜੋਤ ਉੱਚੀ ਉੱਚੀ ਰੋਂਦੀ ਹੋਈ ਉਸ ਦੇ ਸਿਰ ਤੇ ਵਾਰ ਕਰਦੀ ਜਾ ਰਹੀ ਸੀ ਤੇ ਕਹਿ ਰਹੀ ਸੀ ਤੂੰ ਜਾਨਵਰ ਸੈਤਾਨ ਹੋ ਗ਼ਰੀਬ ਦੀਆਂ ਧੀਆਂ ਨੂੰ ਨੌਕਰੀ ਦੇਣਾ ਤੁਹਾਡੀ ਹਵਸ ਹੈ ਇਸ ਹਵਸ ਨੂੰ ਮੈਂ ਖ਼ਤਮ ਕਰਾਂਗੀ…… ਮੈਂ ਖ਼ਤਮ ਕਰਾਂਗੀ….. ਮੈਂ ਖ਼ਤਮ ਕਰਾਂਗੀ…….." ਕਹਿੰਦੀ ਹੋਈ ਉਹ ਵਾਰ ਤੇ ਵਾਰ ਕਰਦੀ ਜਾ ਰਹੀ ਸੀ ਹਵਸੀ ਮਨਜੀਤ ਦਾ ਸਿਰ ਲਹੂ ਲੁਹਾਨ ਹੋ ਚੁੱਕਾ ਸੀ ਉਸ ਦੀ ਹਵਸ ਸ਼ਾਂਤ ਹੋ ਚੁੱਕੀ ਸੀ ਉਹ ਮਰ ਚੁੱਕਿਆ ਸੀ।
ਚੰਦਰੇ ਸਮਾਜ ਦੇ ਚੰਦਰੇ ਕਾਨੂੰਨ ਨੇ ਸਪਨਜੋਤ ਤੇ ਲੁੱਟ-ਖੋਹ, ਚੋਰੀ ਤੇ ਕਤਲ ਦਾ ਮੁਕੱਦਮਾ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ….।ਸਪਨਜੋਤ ਦਾ ਕੀ ਕਸੂਰ ਸੀ ਉਸ ਨੇ ਤਾਂ ਆਪਣੀ ਇੱਜ਼ਤ ਹੀ ਤਾਂ ਬਚਾਈ ਸੀ ਹਾਂ ਕਸੂਰ ਸੀ ਉਸ ਦਾ ਮਜਬੂਰ, ਕਮਜ਼ੋਰ ਤੇ ਮਾਸੂਮ ਹੋਣਾ, ਉਸ ਦੇ ਮਾਂ ਬਾਪ ਦਾ ਕਸੂਰ ਸੀ ਗ਼ਰੀਬ ਹੋਣਾ ਤੇ ਮਾਂ ਬਾਪ ਵੱਲੋਂ ਉਸ ਦੀ ਪੜਾਈ ਲਈ ਸਖ਼ਤ ਮਿਹਨਤ ਕਰਨਾ ਤੇ ਸਭ ਤੋਂ ਵੱਧ ਸਪਨਜੋਤ ਦੁਆਰਾ ਅਣਖ ਤੇ ਇੱਜ਼ਤ ਨਾਲ ਅਰਮਾਨਾਂ ਦੇ ਮਹਿਲ ਨੂੰ ਉਸਾਰਨਾ……… ਇਹੋ ਜਿਹੀਆਂ ਕਿੰਨੀਆਂ ਹੀ ਮਿਸਾਲਾਂ ਹਨ ਜੋ ਸਚਾਈ ਤੇ ਖੜੀਆਂ ਹਨ ਜਿਵੇਂ ਸਪਨਜੋਤ ਨੇ ਆਪਣੀ ਮਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਸੀ, ਕਾਇਰਤਾ ਨਾਲ ਆਪਣਾ ਆਪ ਨੂੰ ਮੁਕਾਉਣਾ ਬੁਜ਼ਦਿਲੀ ਸੀ ਉਸ ਨੇ ਤਾਂ ਜ਼ੁਲਮੀ ਦਾ ਜ਼ੁਲਮ ਮਿਟਾਇਆ ਸੀ ਤੇ ਅੰਨ੍ਹੇ ਕਾਨੂੰਨ ਨੇ ਫਿਰ ਗ਼ਰੀਬੀ ਦਾ ਮਜ਼ਾਕ ਉਡਾਇਆ ਸੀ ਤੇ ਸੱਚ ਜਾਣੋ ਗ਼ਰੀਬ ਹੋਣਾ ਇਹੋ ਜਿਹਾ ਕੋਹੜ ਹੈ ਜਿਸ ਦਾ ਕੋਈ ਇਲਾਜ ਨਹੀਂ… ਪਰ ਸਪਨਜੋਤ ਦੀ ਸੋਚ ਵਾਲੀਆਂ ਭੈਣਾਂ ਅੱਗੇ ਸਦਾ ਸਿਰ ਝੁਕਦਾ ਰਹੇਗਾ.........ਉਹਨਾਂ ਭੈਣਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸੈਲੂਉਟ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :958
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ